ਅਮਰੀਕਾ-ਮੈਕਸੀਕੋ ਸਰਹੱਦ ‘ਤੇ ਜਲਦ ਕੀਤੀ ਜਾਵੇਗੀ ਨਰਮੀ

ਸੈਨ ਡਿਆਗੋ, 14 ਅਗਸਤ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਸਰਹੱਦ ‘ਤੇ ਆਉਣ ਵਾਲੇ ਸਮੇਂ ਵਿਚ ਨਰਮੀ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਰਾਸ਼ਟਰਪਤੀ ਜੋਅ ਬਾਇਡਨ ‘ਤੇ ਵਿਰੋਧੀ ਪਾਰਟੀ ਦਾ ਦਬਾਅ ਪੈਣ ਕਾਰਨ ਇਥੇ ਸਖਤੀ ਕਰ ਦਿੱਤੀ ਗਈ ਸੀ ਅਤੇ ਬਾਰਡਰ ਟੱਪ ਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਸੀ। […]

ਦਰੱਖਤਾਂ ਦੀ ਛਾਂ ਹੇਠ ਪੀਂਘਾਂ ਝੂਟ ਕੇ ਮਨਾਈਆਂ ਗਈਆਂ ਐਲਕ ਗਰੋਵ ਪਾਰਕ ਦੀਆਂ ਤੀਆਂ

ਸੈਕਰਾਮੈਂਟੋ, 14 ਅਗਸਤ  (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 16ਵੀਂ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ‘ਚ ਖੁੱਲ੍ਹੇ ਮੈਦਾਨ ‘ਚ ਦਰੱਖਤਾਂ ਦੀ ਛਾਂ ਹੇਠ ਕਰਵਾਇਆ ਗਿਆ। ਇਕ ਅੰਦਾਜ਼ੇ ਮੁਤਾਬਕ 3 ਹਜ਼ਾਰ ਤੋਂ ਵੱਧ ਔਰਤਾਂ ਨੇ ਇਸ ਵਿਚ ਹਿੱਸਾ ਲਿਆ। ਇਨ੍ਹਾਂ ਤੀਆਂ ਦਾ ਇੰਤਜ਼ਾਰ ਔਰਤਾਂ ਪੂਰਾ ਸਾਲ ਕਰਦੀਆਂ ਹਨ, ਕਿਉਂਕਿ ਇਥੇ ਉਨ੍ਹਾਂ ਨੂੰ ਪੰਜਾਬ ਦੇ […]

ਡੈਮੋਕਰੇਟਸ ਵੱਲੋਂ ਕਮਲਾ ਹੈਰਿਸ ਲਈ ਵਿਦੇਸ਼ੀ ਅਮਰੀਕੀ ਵੋਟਰਾਂ ਨੂੰ ਲੁਭਾਉਣਾ ਸ਼ੁਰੂ

-ਵਿਦੇਸ਼ਾਂ ‘ਚ ਰਹਿੰਦੇ 9 ਮਿਲੀਅਨ ਅਮਰੀਕੀਆਂ ਨੂੰ ਰਜਿਸਟਰ ਕਰਨ ਲਈ ਪਹਿਲੀ ਵਾਰ ਖਰਚੇਗੀ 3 ਲੱਖ ਡਾਲਰ ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਰਾਸ਼ਟਰਪਤੀ ਚੋਣਾਂ ‘ਚ ਪਾਰਟੀ ਦੀ ਉਮੀਦਵਾਰ ਉਪ ਪ੍ਰਧਾਨ ਕਮਲਾ ਹੈਰਿਸ ਲਈ ਵੋਟਾਂ ਜਿੱਤਣ ਲਈ ਕੰਮ ਕਰਦੇ ਹੋਏ ਵਿਦੇਸ਼ਾਂ ਵਿਚ ਰਹਿੰਦੇ 9 ਮਿਲੀਅਨ ਅਮਰੀਕੀਆਂ ਨੂੰ ਰਜਿਸਟਰ ਕਰਨ ਲਈ ਪਹਿਲੀ ਵਾਰ 300,000 ਡਾਲਰ […]

ਯੂ.ਐੱਸ. ਮੈਕਸੀਕੋ ਸਰਹੱਦ ਟੱਪ ਕੇ ਆਉਣ ਵਾਲਿਆਂ ਦੀ ਜਾਨਾਂ ਬਚਾ ਰਹੇ ਨੇ ਅਮਰੀਕੀ ਲੋਕ

ਐਰੀਜ਼ੋਨਾ (ਫੀਨਿਕਸ), 14 ਅਗਸਤ (ਪੰਜਾਬ ਮੇਲ)- ਮੈਕਸੀਕੋ ਤੋਂ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਦਾਖਲ ਹੋ ਰਹੇ ਲੋਕਾਂ ਨੂੰ ਰਸਤੇ ਵਿਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਰੀਜ਼ੋਨਾ ਦਾ ਪਥਰੀਲਾ ਰਸਤਾ ਪਾਰ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ। ਇਸ ਮਾਰੂਥਲ ਵਰਗੇ ਇਲਾਕੇ ਵਿਚ ਗਰਮੀ ਕਾਫੀ ਜ਼ਿਆਦਾ ਪੈਂਦੀ ਹੈ, ਜਿਸ ਕਰਕੇ ਪਿਛਲੇ ਦਿਨੀਂ ਇਥੋਂ ਲਾਂਘਾ ਪਾਰ […]

ਜੇਕਰ ਮੈਂ ਰਾਸ਼ਟਰਪਤੀ ਬਣਿਆ, ਤਾਂ 6 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ‘ਚੋਂ ਕੱਢਾਂਗਾ : ਟਰੰਪ

ਵਾਸ਼ਿੰਗਟਨ, 14 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਵਿਸਫੋਟਕ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਚੁਣੇ ਗਏ, ਤਾਂ ਉਹ 6 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਦੇਣਗੇ ਅਤੇ ਮਨੁੱਖੀ ਇਤਿਹਾਸ ਵਿਚ ਇਹ ਸਭ ਤੋਂ ਵੱਡੇ ਦੇਸ਼ ਨਿਕਾਲੇ ਵਿਚ ਗਿਣਿਆ ਜਾਵੇਗਾ। ਟਰੰਪ ਨੇ ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ […]

33 ਲੱਖ ਪ੍ਰਵਾਸੀਆਂ ਨੂੰ ਮਿਲੀ ਅਮਰੀਕੀ ‘ਨਾਗਰਿਕਤਾ’

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਹੁਣ ਤੱਕ 33 ਲੱਖ ਪ੍ਰਵਾਸੀ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਹਨ ਅਤੇ 9 ਲੱਖ ਗ੍ਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਅਜਿਹਾ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ, ਵੋਟਾਂ ਦੌਰਾਨ ਫ਼ਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ […]

ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਵਰਤੀ ਜਾਂਦੀ ਤਕਨੀਕ ‘ਚ ਸੁਧਾਰ

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਜੋਅ ਬਾਈਡੇਨ ਨੇ ਸੱਤਾ ਸੰਭਾਲਣ ਮਗਰੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਕਈ ਵੱਡੇ ਫ਼ੈਸਲੇ ਲਏ, ਜਿਨ੍ਹਾਂ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਰਜ਼ੀਆਂ ਦੇ ਨਿਪਟਾਰੇ ਲਈ ਵਰਤੀ ਜਾਂਦੀ ਤਕਨੀਕ ਸੁਧਾਰੀ ਗਈ ਅਤੇ ਅਰਜ਼ੀ ਦੇ ਸਫਿਆਂ ਦੀ ਗਿਣਤੀ 20 ਤੋਂ ਘਟਾ ਕੇ 14 ਕਰ ਦਿੱਤੀ ਗਈ। […]

ਜੇ ਰਾਸ਼ਟਰਪਤੀ ਚੋਣਾਂ ਹਾਰਿਆ, ਤਾਂ ਵੈਨੇਜ਼ੁਏਲਾ ਚਲਾ ਜਾਵਾਂਗਾ: ਟਰੰਪ

ਵਾਸਿੰਗਟਨ, 14 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਟਰੰਪ ਨੇ ਐਕਸ ਤੇ  ਸਨਸਨੀਖੇਜ਼ ਟਿੱਪਣੀਆਂ ਕੀਤੀਆਂ ਕਿ ਜੇਕਰ ਰਾਸ਼ਟਰਪਤੀ ਚੋਣਾਂ ‘ਚ ਕੁਝ ਹੋਇਆ, ਜੇ ਮੈਂ ਹਾਰ ਗਿਆ, ਉਹ ਵੈਨੇਜ਼ੁਏਲਾ ਚਲੇ ਜਾਣਗੇ, ਜੋ ਕਿ ਅਮਰੀਕਾ ਨਾਲੋਂ ਜ਼ਿਆਦਾ ਸੁਰੱਖਿਅਤ ਥਾਂ ਹੈ। ਉਸ ਨੇ ‘ਐਕਸ’ ਵਿਚ ਮਸ਼ਹੂਰ ਅਰਬਪਤੀ ਐਲੋਨ ਮਸਕ ਨੂੰ ਦਿੱਤੇ ਇੰਟਰਵਿਊ ਵਿਚ ਕਹੀ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਤਾ […]

ਚਰਨ ਕੰਵਲ ਸਿੰਘ ਸੇਖੋਂ ਨੂੰ ਕ੍ਰੈਨਫੀਲਡ ਯੂਨੀਵਰਸਿਟੀ ਵੱਲੋਂ ਸਰਵਉੱਚ ਅਲੂਮਨੀ ਪੁਰਸਕਾਰ

-78 ਸਾਲਾਂ ਦੇ ਇਤਿਹਾਸ ਵਿਚ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਬ੍ਰਿਟਿਸ਼ ਸਿੱਖ ਬੈੱਡਫੋਰਡ (ਯੂ.ਕੇ.), 14 ਅਗਸਤ (ਪੰਜਾਬ ਮੇਲ)- 1946 ਵਿਚ ਸਥਾਪਿਤ, ਕ੍ਰੈਨਫੀਲਡ ਯੂਨੀਵਰਸਿਟੀ ਬੈੱਡਫੋਰਡ ਦੇ ਨੇੜੇ ਕ੍ਰੈਨਫੀਲਡ ਪਿੰਡ ਵਿਚ ਸਥਿਤ ਵਿਸ਼ੇਸ਼ ਪੋਸਟ ਗ੍ਰੈਜੂਏਟ ਅਧਿਐਨ ਅਤੇ ਖੋਜ ਲਈ ਇੱਕ ਪ੍ਰਮੁੱਖ ਗਲੋਬਲ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੂੰ ਕਿਊ ਐੱਸ (QS) ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਚ ਵਿਸ਼ਵ ਦੀਆਂ ਸਰਵੋਤਮ […]

ਰਾਸ਼ਟਰਪਤੀ ਬਣੀ ਤਾਂ ‘ਟਿਪਸ’ ਉਪਰ ਸੰਘੀ ਟੈਕਸ ਖਤਮ ਕਰਾਂਗੀ- ਕਮਲਾ ਹੈਰਿਸ

ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ)  ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਵੇਗਾਸ , ਨੇਵਾਡਾ ਵਿਚ ਇਕ ਰੈਲੀ ਦੌਰਾਨ ਐਲਾਨ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਗਈ ਤਾਂ ਹੋਟਲਾਂ ਤੇ ਹੋਰ ਮਹਿਮਾਨ ਨਿਵਾਜ਼ੀ ਦੇ ਸਥਾਨਾਂ ‘ਤੇ ਗਾਹਕਾਂ ਵੱਲੋਂ ਦਿੱਤੇ ਜਾਂਦੇ ‘ਟਿਪਸ’ ਉਪਰ ਸੰਘੀ ਟੈਕਸ ਖਤਮ ਕਰ ਦੇਣਗੇ। ਹੈਰਿਸ ਨੇ ਕਿਹਾ ਕਿ ਇਥੇ ਮੌਜੂਦ […]