ਫ਼ਰਜ਼ੀ ਪੁਲਿਸ ਮੁਕਾਬਲਾ: ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਾਬਕਾ ਡੀ.ਆਈ.ਜੀ. ਨੂੰ ਸੱਤ ਸਾਲ ਤੇ ਡੀ.ਐੱਸ.ਪੀ. ਨੂੰ ਉਮਰ ਕੈਦ ਦੀ ਸਜ਼ਾ

-3 ਦਹਾਕੇ ਪੁਰਾਣੇ ‘ਚ ਦਿੱਤਾ ਦੋਸ਼ੀ ਕਰਾਰ ਐੱਸ.ਏ.ਐੱਸ. ਨਗਰ (ਮੁਹਾਲੀ), 8 ਜੂਨ (ਪੰਜਾਬ ਮੇਲ)- ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀ.ਐੱਸ.ਪੀ. ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀ.ਆਈ.ਜੀ. ਦਿਲਬਾਗ ਸਿੰਘ ਨੂੰ ਧਾਰਾ 364 […]

ਭਾਰਤ ਤੇ ਬੰਗਲਾਦੇਸ਼ ਨੂੰ ਜੋੜਨ ਵਾਲਾ ਪੁਲ ਸਤੰਬਰ ਤੋਂ ਹੋਵੇਗਾ ਸ਼ੁਰੂ

ਅਗਰਤਲਾ, 8 ਜੂਨ (ਪੰਜਾਬ ਮੇਲ)- ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿਚ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਨ ਵਾਲੇ ਮੈਤਰੀ ਸੇਤੂ (ਪੁਲ) ਤੋਂ ਯਾਤਰੀਆਂ ਦੀ ਆਵਾਜਾਈ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਵੇਗੀ। ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨੇ 9 ਮਾਰਚ 2021 ਨੂੰ ਵੀਡੀਓ ਕਾਨਫਰੰਸ ਰਾਹੀਂ ਮੈਤਰੀ […]

ਕੈਨੇਡਾ ’ਚ ਝੀਲ ‘ਚੋਂ ਮਿਲੀ ਪੰਜਾਬ ਦੇ ਨੌਜਵਾਨ ਦੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ

ਚੌਕ ਮਹਿਤਾ, 8 ਜੂਨ (ਪੰਜਾਬ ਮੇਲ)- ਸਥਾਨਕ ਕਸਬੇ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ’ਚ ਮੌਤ ਹੋ ਗਈ। ਇਲਾਕੇ ਦੀ ਸੀਨੀਅਰ ਕਾਂਗਰਸੀ ਯੂਥ ਆਗੂ ਇੰਦਰਜੀਤ ਸਿੰਘ ਕਾਕੂ ਰੰਧਾਵਾ ਦਾ ਭਤੀਜਾ ਤੇ ਸਵ. ਜੋਗਿੰਦਰ ਸਿੰਘ ਰੰਧਾਵਾ ਦਾ ਸਪੁੱਤਰ ਨਮਨਪ੍ਰੀਤ ਸਿੰਘ ਰੰਧਾਵਾ (22 ਸਾਲ) ਸਟੱਡੀ ਵੀਜ਼ੇ ’ਤੇ ਕਰੀਬ ਪਿਛਲੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਰਹਿ […]

ਰਾਕੇਸ਼ ਟਿਕੈਤ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ ‘ਚ ਆਏ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਥੱਪੜ ਮਾਰਨ ਵਾਲੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਮਹਿਲਾ ਕਰਮਚਾਰੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ […]

ਕੰਗਨਾ ਥੱਪੜ ਕਾਂਡ ਦੀ ਨਵੀਂ ਵੀਡੀਓ ਵਾਇਰਲ, ਅਦਾਕਾਰਾ ਦੀ ਟੀਮ ਨੇ ਵੀ ਮਾਰਿਆ ਸੀ ਕੁੜੀ ਦੇ ਥੱਪੜ

ਮੁੰਬਈ, 8 ਜੂਨ (ਪੰਜਾਬ ਮੇਲ)- ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੀਤੇ ਵੀਰਵਾਰ ਦੁਪਹਿਰ 3.30 ਵਜੇ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਭਖਿਆ ਹੋਇਆ ਹੈ। ਉਥੇ […]

ਵੈਨਕੂਵਰ ਵਿਚਾਰ ਮੰਚ ਵੱਲੋਂ ਗੁਰਦਿਆਲ ਸਿੰਘ ਗਿੱਲ (ਡੇਹਲੋਂ) ਨਾਲ ਵਿਸ਼ੇਸ਼ ਮਿਲਣੀ

ਸਰੀ, 7 ਜੂਨ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਬਰੈਂਪਟਨ ਤੋਂ ਆਏ ਵਿਦਵਾਨ ਗੁਰਦਿਆਲ ਸਿੰਘ ਗਿੱਲ (ਡੇਹਲੋਂ) ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਦੇ ਪੇਂਡੂ ਤੇ ਪੰਜਾਬੀ ਸ਼ਾਇਰ ਮੋਹਨ ਗਿੱਲ ਨੇ ਉਹਨਾਂ ਬਾਰੇ ਜਾਣ ਪਛਾਣ ਕਰਵਾਈ। ਇਸ ਮੌਕੇ ਗੁਰਦਿਆਲ ਸਿੰਘ […]

ਕੈਲੀਫੋਰਨੀਆ ਸਮੇਤ ਕਈ ਥਾਵਾਂ ‘ਤੇ ਅੱਤ ਗਰਮੀ ਦੀ ਚਿਤਾਵਨੀ; ਤਾਪਮਾਨ ਹੋਵੇਗਾ 100 ਤੋਂ ਉਪਰ

ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੱਛਮੀ ਰਾਜਾਂ ਵਿਚ ਗਰਮ ਹਵਾਵਾਂ ਦੀ ਚਿਤਾਵਨੀ ਦਿੱਤੀ ਗਈ ਹੈ। ਕੈਲੀਫੋਰਨੀਆ ਸਮੇਤ ਪ੍ਰਮੁੱਖ ਸ਼ਹਿਰਾਂ ਲਾਸ ਵੇਗਾਸ, ਫੀਨਿਕਸ, ਰੈਡਿੰਗ, ਸੇਡਾਰ ਤੇ ਉਟਾਹ ਵਿਚ ਤਾਪਮਾਨ 3 ਅੰਕੜਿਆਂ ਵਿਚ ਪੁੱਜ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਮੈਕਸੀਕੋ ਵੱਲੋਂ ਆ ਰਹੀਆਂ ਗਰਮ ਹਵਾਵਾਂ ਅਮਰੀਕੀਆਂ ਲਈ ਅਣਸੁਖਾਵਾਂ ਵਾਤਾਵਰਣ ਪੈਦਾ ਕਰ ਰਹੀਆਂ […]

ਅਮਰੀਕਾ ‘ਚ 2 ਪੁਲਿਸ ਅਫਸਰਾਂ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦਾ ਇਮੀਗ੍ਰੇਸ਼ਨ ਕੇਸ ਜੱਜ ਨੇ ਕੀਤਾ ਸੀ ਰੱਦ

ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੰਘੇ ਸੋਮਵਾਰ ਨਿਊ ਯਾਰਕ ਸ਼ਹਿਰ ਦੇ ਦੋ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਵਾਲੇ ਇਕ ਬਿਨਾਂ ਦਸਤਾਵੇਜ਼ ਗੈਰਕਾਨੂੰਨੀ ਪ੍ਰਵਾਸੀ ਬਰਨਾਰਡੋ ਰੌਲ ਕੈਸਟਰੋ ਮਾਟਾ ਦਾ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਇਕ ਅਦਾਲਤ ਨੇ ਇਮੀਗ੍ਰੇਸ਼ਨ ਕੇਸ ਰੱਦ ਕਰ ਦਿੱਤਾ ਸੀ। ਇਹ ਜਾਣਕਾਰੀ ਯੂ.ਐੱਸ. ਇਮੀਗ੍ਰੇਸ਼ਨ ਐਂਡ […]

ਸੁਨੀਤਾ ਵਿਲੀਅਮਜ਼ ਤੇ ਵਿਲਮੋਰ ਨੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਆਈ.ਐੱਸ.ਐੱਸ. ਨਾਲ ਜੋੜਿਆ

ਹਿਊਸਟਨ, 7 ਜੂਨ (ਪੰਜਾਬ ਮੇਲ)- ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁਚ ਵਿਲਮੋਰ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਨਾਲ ਸਫਲਤਾਪੂਰਵਕ ਜੋੜ ਲਿਆ ਹੈ। ਰਾਹ ਵਿਚ ਆਈਆਂ ਕੁਝ ਨਵੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋਇਆ। 58 ਸਾਲਾ ਵਿਲੀਅਮਜ਼ ਨੇ ਬੁੱਧਵਾਰ […]

ਰੂਸ ‘ਚ 4 ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਨਦੀ ‘ਚ ਡੁੱਬਣ ਕਾਰਨ ਮੌਤ

-ਮ੍ਰਿਤਕਾਂ ‘ਚ ਭੈਣ-ਭਰਾ ਸ਼ਾਮਲ ਮਾਸਕੋ, 7 ਜੂਨ (ਪੰਜਾਬ ਮੇਲ)- ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ਵਿਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਅਤੇ ਮਾਸਕੋ ਵਿਚ ਭਾਰਤੀ ਦੂਤਘਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਾਸ਼ਾਂ ਜਲਦੀ ਤੋਂ ਜਲਦੀ ਪਰਿਵਾਰ ਦੇ ਸਪੁਰਦ ਕਰਨ ਲਈ ਕੰਮ ਕਰ ਰਿਹਾ ਹੈ। ਚਾਰ ਵਿਦਿਆਰਥੀਆਂ ਦੀ ਉਮਰ 18-20 ਸਾਲ […]