ਅਡਾਨੀ-ਹਿੰਡਨਬਰਗ: ਸੁਪਰੀਮ ਕੋਰਟ ਵੱਲੋਂ ਸ਼ੇਅਰ ਡਿੱਗਣ ਮਾਮਲੇ ਦੀ ਜਾਂਚ ਲਈ ਕਮੇਟੀ ਕਾਇਮ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ਦੇ ਵੱਖ-ਵੱਖ ਰੈਗੂਲੇਟਰੀ ਪਹਿਲੂਆਂ ਦੀ ਘੋਖ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਐੱਮ. ਸਪਰੇ ਦੀ ਅਗਵਾਈ ਵਿਚ ਕਮੇਟੀ ਕਾਇਮ ਕਰਨ ਦਾ ਹੁਕਮ ਦਿੱਤਾ ਹੈ। ਕਮੇਟੀ ਨੂੰ ਦੋ ਮਹੀਨਿਆਂ ਵਿਚ ਆਪਣੀ ਰਿਪੋਰਟ ਸੌਂਪਣੀ ਹੋਵੇਗੀ। […]

ਮੂਡੀਜ਼ ਵੱਲੋਂ ਭਾਰਤ ਦੀ ਆਰਥਿਕ ਵਿਕਾਸ ਦਰ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ 2023 ‘ਚ ਭਾਰਤ ਦੀ ਆਰਥਿਕ ਵਿਕਾਸ ਦਰ 4.8 ਫ਼ੀਸਦੀ ਤੋਂ ਵਧਾ ਕੇ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਰਥਿਕ ਗਤੀਵਿਧੀਆਂ ਦੇ ਰਫ਼ਤਾਰ ਫੜਨ ਤੇ ਬਜਟ ‘ਚ ਪੂੰਜੀ ਖ਼ਰਚਾ ਤੇਜ਼ੀ ਨਾਲ ਵਧਣ ਕਾਰਨ ਵਿਕਾਸ ਦਰ ‘ਚ ਵਾਧੇ ਦਾ ਅਨੁਮਾਨ ਹੈ। ਉਂਜ ਮੂਡੀਜ਼ ਨੇ […]

2021-22 ‘ਚ 8 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਹੋਈ 3289.34 ਕਰੋੜ ਦੀ ਕਮਾਈ

-ਭਾਰਤੀ ਜਨਤਾ ਪਾਰਟੀ ਰਹੀ ਅੱਵਲ -ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੂਜੇ ਸਥਾਨ ‘ਤੇ ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਦੇਸ਼ ਦੀਆਂ ਅੱਠ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸਾਲ 2021-22 ਵਿੱਚ 3289.34 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਇਸ ਵਿੱਚੋਂ ਅੱਧੀ ਕਮਾਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹੈ। ਇਹ ਜਾਣਕਾਰੀ ਚੋਣ ਸੁਧਾਰਾਂ ਬਾਰੇ […]

ਪੰਜਾਬ ਸਰਕਾਰ ਨੇ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਖਰਚੇ ਸਾਢੇ 6 ਕਰੋੜ ਰੁਪਏ

ਜਲੰਧਰ, 2 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਸਾਢੇ 6 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ ਤੇ ਇਹ ਪੈਸਾ ਕੇਵਲ ਅਰਵਿੰਦ ਕੇਜਰੀਵਾਲ ਨੂੰ ਰਾਸ਼ਟਰੀ ਚੈਨਲਾਂ ‘ਤੇ ਦਿਖਾਉਣ ਲਈ ਖਰਚਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਪੰਜਾਬ ਦੇ ਖਜ਼ਾਨੇ ‘ਚੋਂ ਕੌਮੀ ਪੱਧਰ ਦੇ […]

ਭਾਰਤੀ-ਅਮਰੀਕੀ ਪ੍ਰੋ. ਹਰੀ ਬਾਲਾਕ੍ਰਿਸ਼ਨਨ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ

ਨਿਊਯਾਰਕ, 2 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਹਰੀ ਬਾਲਾਕ੍ਰਿਸ਼ਨਨ ਨੂੰ 2023 ਦੇ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਰਕੋਨੀ ਪੁਰਸਕਾਰ ਨੂੰ ਸੰਚਾਰ ਤਕਨੀਕੀ ਦੇ ਖੇਤਰ ‘ਚ ਵੱਕਾਰੀ ਸਨਮਾਨ ਮੰਨਿਆ ਜਾਂਦਾ ਹੈ। ਇਹ ਪੁਰਸਕਾਰ ਵਾਇਰਡ ਅਤੇ ਵਾਇਰਲੈੱਸ ਨੈੱਟਵਰਕਿੰਗ, ਮੋਬਾਈਲ ਸੈਂਸਿੰਗ ਅਤੇ ਵਿਤਰਿਤ ਸਿਸਟਮ ‘ਚ ਮੌਲਿਕ ਖੋਜ ‘ਚ ਮਹੱਤਵਪੂਰਨ ਯੋਗਦਾਨ ਦੇਣ ਲਈ ਦਿੱਤਾ […]

ਐੱਫ.ਟੀ.ਐਕਸ ਧੋਖਾਧੜੀ ਮਾਮਲਾ : ਭਾਰਤੀ ਮੂਲ ਦੇ ਨਿਸ਼ਾਦ ਸਿੰਘ ਨੇ ਅਪਰਾਧਿਕ ਦੋਸ਼ ਕੀਤੇ ਕਬੂਲ

ਸਾਨ ਫਰਾਂਸਿਸਕੋ, 2 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਨਿਸ਼ਾਦ ਸਿੰਘ, ਕ੍ਰਿਪਟੋ ਐਕਸਚੇਂਜ ਐੱਫ.ਟੀ.ਐਕਸ ਦੇ ਇੰਜੀਨੀਅਰਿੰਗ ਦੇ ਸਾਬਕਾ ਨਿਰਦੇਸ਼ਕ ਨੇ ਆਖਿਰਕਾਰ ਅਪਰਾਧਿਕ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਨਿਸ਼ਾਦ ਸਿੰਘ ਨੇ ਮੰਨਿਆ ਕਿ ਉਹ ਸਾਬਕਾ ਸੀ.ਈ.ਓ. ਸੈਮ ਬੈਂਕਮੈਨ-ਫ੍ਰਾਈਡ ਦੁਆਰਾ ਚਲਾਏ ਜਾ ਰਹੇ ਕ੍ਰਿਪਟੋ ਟਰੇਡਿੰਗ ਪਲੇਟਫਾਰਮ ਵਿਚ ਅਰਬਾਂ ਡਾਲਰ ਦੇ ਕਥਿਤ ਘਪਲੇ ਵਿਚ ਅਮਰੀਕੀ ਵਕੀਲਾਂ ਨਾਲ ਸਹਿਯੋਗ […]

ਪ੍ਰਿੰਸ ਹੈਰੀ ਅਤੇ ਮੇਗਨ ਨੂੰ ਸ਼ਾਹੀ ਮਹਿਲ ਵਿੰਡਸਰ ਅਸਟੇਟ ਤੋਂ ਕੀਤਾ ਬੇਦਖਲ

ਲੰਡਨ, 2 ਮਾਰਚ (ਪੰਜਾਬ ਮੇਲ)- ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੂੰ ਬ੍ਰਿਟੇਨ ਦੇ ਸ਼ਾਹੀ ਮਹਿਲ ਵਿੰਡਸਰ ਅਸਟੇਟ ਤੋਂ ਬੇਦਖਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ। ਹੁਣ ਪ੍ਰਿੰਸ ਹੈਰੀ ਦਾ ਬ੍ਰਿਟੇਨ ਵਿਚ ਕੋਈ ਟਿਕਾਣਾ ਨਹੀਂ ਬਚਿਆ। ਫਿਲਹਾਲ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਇਸ ਸਮੇਂ ਅਮਰੀਕਾ ਵਿਚ […]

ਅੱਜ ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ-ਮਹੱਲਾ ਦੀ ਆਰੰਭਤਾ

ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਪੰਜਾਬ ਮੇਲ)- ਖ਼ਾਲਸਾ ਪੰਥ ਦੀ ਆਨ ਅਤੇ ਸ਼ਾਨ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਆਰੰਭਤਾ 2 ਮਾਰਚ 2023 ਨੂੰ ਰਾਤ 11 ਵਜੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ ਪੰਥਕ ਸ਼ਖ਼ਸੀਅਤਾਂ ਵੱਲੋਂ ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ’ਚ ਆਰੰਭਤਾ […]

ਅੰਮ੍ਰਿਤਸਰ ਤੋਂ ਕੈਨੇਡਾ-ਅਮਰੀਕਾ ਦਰਮਿਆਨ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰ ਦੀਆਂ ਉਡਾਣਾਂ

ਵਾਸ਼ਿੰਗਟਨ/ਅੰਮ੍ਰਿਤਸਰ, 2 ਮਾਰਚ (ਰਾਜ ਗੋਗਨਾ//ਪੰਜਾਬ ਮੇਲ)-  ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ […]

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਵੱਲੋਂ ਮਹੀਨਾਵਾਰ ਕਵੀ ਦਰਬਾਰ

ਸਰੀ, 2 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਉਪਰਲੇ ਹਾਲ ਵਿੱਚ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ। ਇਸ ਕਵੀ ਦਰਬਾਰ ਵਿੱਚ ਗੁਰਬਚਨ ਸਿੰਘ ਬਰਾੜ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਕਾਲਕਟ, ਗੁਰਮੀਤ ਸਿੰਘ ਸੇਖੋਂ, ਮਨਜੀਤ ਸਿੰਘ ਮੱਲ੍ਹਾ, ਰਵਿੰਦਰ ਕੌਰ ਬੈਂਸ, ਸੁਰਜੀਤ ਸਿੰਘ ਗਿੱਲ, ਕਰਮ ਸਿੰਘ ਹਕੀਰ (ਰਾਜਪੁਰਾ) ਆਦਿ ਕਵੀਆਂ ਨੇ ਖੂਬ […]