ਰਿਪੋਰਟ ‘ਚ ਖੁਲਾਸਾ; ਚੀਨ ‘ਚ ਵਧੀ ਬੇਰੁਜ਼ਗਾਰੀ ਦਰ, ਨੌਜਵਾਨ ਵਰਗ ਨਿਰਾਸ਼

ਬੀਜਿੰਗ, 18 ਮਈ (ਪੰਜਾਬ ਮੇਲ)-ਚੀਨ ‘ਚ ਨੌਜਵਾਨ ਨੌਕਰੀਆਂ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਨਿਊਯਾਰਕ ਸਥਿਤ ਇਕ ਟੈਲੀਵਿਜ਼ਨ ਨੈੱਟਵਰਕ ਦੀ ਰਿਪੋਰਟ ਮੁਤਾਬਕ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਹ ਹੁਣ ਆਪਣੇ ਬ੍ਰੇਕਿੰਗ ਪੁਆਇੰਟ ‘ਤੇ ਹਨ। ਏਬੀਸੀ ਨਿਊਜ਼ ਨੇ ਰਿਪੋਰਟ ਕੀਤੀ ਕਿ ਅਧਿਕਾਰੀਆਂ ਦੁਆਰਾ ਕੋਵਿਡ -19 ਮਹਾਮਾਰੀ ਦੀਆਂ ਪਾਬੰਦੀਆਂ ਨੂੰ ਹਟਾਉਣ ਅਤੇ ਇਸ ਦੀਆਂ ਸਰਹੱਦਾਂ […]

ਤੇਜ਼ ਹਨੇਰੀ ਤੇ ਝੱਖੜ ਨੇ ਨਾਭਾ ‘ਚ ਕੀਤਾ ਭਾਰੀ ਨੁਕਸਾਨ

ਪਟਿਆਲਾ/ਨਾਭਾ, 18 ਮਈ (ਪੰਜਾਬ ਮੇਲ)-  ਬੀਤੇ ਰਾਤ ਪਟਿਆਲਾ ‘ਚ ਆਈ ਤੇਜ਼ ਹਨੇਰੀ ਅਤੇ ਝੱਖੜ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਿੱਥੇ ਸੜਕਾਂ ‘ਤੇ ਦਰੱਖਤ ਜੜ੍ਹੋਂ ਉਖੜ ਕੇ ਢਹਿ-ਢੇਰੀ ਹੋ ਗਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਨਾਭਾ ਹਲਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ […]

26/11 ਮੁੰਬਈ ਹਮਲਿਆਂ ਦੇ ਮੁਲਜ਼ਮ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਅਦਾਲਤ ਨੇ ਦਿੱਤੀ ਇਜਾਜ਼ਤ

ਨਿਊਯਾਰਕ, 18 ਮਈ (ਪੰਜਾਬ ਮੇਲ)- ਅਮਰੀਕਾ ਦੀ ਸੰਘੀ ਅਦਾਲਤ ਵੱਲੋਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਇਜਾਜ਼ਤ ਦੇਣ ਦੇ ਨਾਲ ਦੇਸ਼ ਨੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਲੜਾਈ ਵਿੱਚ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਫਰਵਰੀ 2002 ਤੋਂ ਦਹਾਕੇ […]

ਕਰਨਾਟਕ: ਸਿੱਧਰਮਈਆ ਮੁੱਖ ਮੰਤਰੀ ਤੇ ਸ਼ਿਵਕੁਮਾਰ ਬਣਨਗੇ ਡਿਪਟੀ, ਸਹੁੰ ਚੁੱਕ ਸਮਾਗਮ 20 ਨੂੰ

ਨਵੀਂ ਦਿੱਲੀ,  18 ਮਈ (ਪੰਜਾਬ ਮੇਲ)- ਕਰਨਾਟਕ ‘ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ ਅਤੇ ਡੀਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਸਾਲ […]

ਅਮਰੀਕਾ ਵੱਲੋਂ ਟਾਈਟਲ 42 ਅਧੀਨ ਬਾਰਡਰ ‘ਤੇ ਕੀਤੀ ਸਖਤੀ

-ਅਮਰੀਕਾ ਦੇ ਬਾਰਡਰਾਂ ਨੂੰ ਕੀਤਾ ਸੀਲ; ਸੁਰੱਖਿਆ ਦਸਤਿਆਂ ਦੀ ਗਿਣਤੀ ਵਧਾਈ ਸੈਕਰਾਮੈਂਟੋ, 17 ਮਈ (ਪੰਜਾਬ ਮੇਲ)- ਅਮਰੀਕਾ ਲਈ ਇਸ ਵੇਲੇ ਆਪਣੀਆਂ ਸਰਹੱਦਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਪਹੁੰਚ ਕੇ ਦਾਖਲ ਹੁੰਦੇ ਲੋਕਾਂ ਨੂੰ ਰੋਕਣਾ ਅਤੇ ਸੰਭਾਲਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ ਸਮੇਂ ਦੌਰਾਨ ਲੱਖਾਂ ਲੋਕ ਅਮਰੀਕਾ ਦੇ ਬਾਰਡਰ ਟੱਪ ਕੇ ਪ੍ਰਵੇਸ਼ ਕਰ ਗਏ […]

ਜਲੰਧਰ ਜ਼ਿਮਨੀ ਚੋਣਾਂ ਦੀ ਸਫਲਤਾ ਤੋਂ ਉਤਸ਼ਾਹਿਤ ‘ਆਪ’ ਜਲਦ ਕਰਵਾਏਗੀ ਮਿਉਂਸਪਲ ਚੋਣਾਂ!

– 5 ਨਗਰ ਨਿਗਮਾਂ ਤੇ ਤਿੰਨ ਦਰਜਨ ਤੋਂ ਵੱਧ ਮਿਉਂਸਪਲ ਕੌਂਸਲਾਂ ਦੀਆਂ ਹੋਣੀਆਂ ਹਨ ਚੋਣਾਂ – 22 ਤੋਂ 26 ਜਨਵਰੀ ਦਰਮਿਆਨ ਖ਼ਤਮ ਹੋ ਚੁੱਕੀ ਹੈ 4 ਨਗਰ ਨਿਗਮਾਂ ਦੀ ਮਿਆਦ ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਪੰਜਾਬ ‘ਚ ਸਥਾਨਕ ਸਰਕਾਰਾਂ ਹੇਠ ਆਉਂਦੀਆਂ 5 ਨਗਰ ਨਿਗਮਾਂ ਅਤੇ ਤਿੰਨ ਦਰਜਨ ਤੋਂ ਵੱਧ ਮਿਉਂਸਪਲ ਕੌਂਸਲਾਂ ਦੀਆਂ ਚੋਣਾਂ ਸਰਕਾਰ ਵਲੋਂ […]

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ 30 ਮਈ ਤੱਕ ਮੁਲਤਵੀ

-ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਉਕਤ ਮਾਮਲੇ ‘ਚ ਹੁਣ 7 ਮੁਲਜ਼ਮ ਨਾਮਜ਼ਦ ਫਰੀਦਕੋਟ, 17 ਮਈ (ਪੰਜਾਬ ਮੇਲ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ ‘ਚ ਬਾਕੀ ਸਾਰੇ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਏ, ਸੁਣਵਾਈ ਦੌਰਾਨ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ‘ਚ ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਨਿੱਜੀ ਤੌਰ […]

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿਚ ਉਸ ਦੇ ਦੋ ਸਾਥੀਆਂ ਖ਼ਿਲਾਫ਼ ਵੀ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਧਾਇਕ […]

ਕੈਲੀਫੋਰਨੀਆ ‘ਚ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

-ਬਿੱਲ ਨੂੰ ਪਾਸ ਕਰਨ ਦੇ ਪੱਖ ‘ਚ 34 ਅਤੇ ਵਿਰੋਧ ‘ਚ ਪਈ ਸਿਰਫ 1 ਵੋਟ ਸੈਕਰਾਮੈਂਟੋ, 17 ਮਈ (ਪੰਜਾਬ ਮੇਲ)-ਅਮਰੀਕਾ ‘ਚ ਕੈਲੀਫੋਰਨੀਆ ਸਟੇਟ ਸੈਨੇਟ ਨੇ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਉਣ ਲਈ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ। ਇਸ ਬਿੱਲ ਨੂੰ ਇਕ ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨਾਲ ਕੈਲੀਫੋਰਨੀਆ ਅਮਰੀਕਾ ਦਾ […]

ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਤਿਆਰੀ ਮੁਕੰਮਲ

– ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਹੋ ਸਕਦਾ ਹੈ ਉਦਘਾਟਨ ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਅਤੇ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਨਵੇਂ ਸੰਸਦ ਭਵਨ ਦੀ ਚਾਰ ਮੰਜ਼ਿਲਾ ਇਮਾਰਤ ‘ਚ 1224 ਸੰਸਦ […]