ਰਾਹੁਲ ਦੀ ਸਜ਼ਾ ਭਾਰਤੀ ਨਿਆਂਪਾਲਿਕਾ ਲਈ ਪ੍ਰੀਖਿਆ ਦੀ ਘੜੀ: ਆਨੰਦ ਸ਼ਰਮਾ

* ਕਾਂਗਰਸ ਆਗੂ ਨੇ ਫੈਸਲਾ ਦਰੁਸਤ ਹੋ ਜਾਣ ਦੀ ਆਸ ਜਤਾਈ ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਜ਼ਾ ਭਾਰਤੀ ਨਿਆਂਪਾਲਿਕਾ ਲਈ ਪ੍ਰੀਖਿਆ ਦੀ ਘੜੀ ਹੈ। ਉਨ੍ਹਾਂ ਆਸ ਜਤਾਈ ਕਿ ਫ਼ੈਸਲੇ ਨੂੰ ਦਰੁਸਤ ਕਰ ਲਿਆ ਜਾਵੇਗਾ। ਕਾਂਗਰਸ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ […]

ਵਿਰੋਧੀ ਧਿਰ ‘ਚ ਏਕੇ ਦੇ ਯਤਨਾਂ ਤਹਿਤ ਨਿਤੀਸ਼ ਨੇ ਬੰਨ੍ਹਿਆ ਮੁੱਢ

* ਤੇਜਸਵੀ ਨੂੰ ਲੈ ਕੇ ਦਿੱਲੀ ‘ਚ ਖੜਗੇ ਅਤੇ ਰਾਹੁਲ ਨਾਲ ਕੀਤੀ ‘ਇਤਿਹਾਸਕ’ ਮੁਲਾਕਾਤ * ਆਗਾਮੀ ਲੋਕ ਸਭਾ ਚੋਣਾਂ ਵਿਚ ਹੋਰ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਕੇ ਭਾਜਪਾ ਖ਼ਿਲਾਫ਼ ਡਟਣ ਦਾ ਲਿਆ ਅਹਿਦ ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਵਿਰੋਧੀ ਧਿਰਾਂ ‘ਚ ਏਕੇ ਦੇ ਯਤਨਾਂ ਤਹਿਤ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦੇ ਡਿਪਟੀ […]

ਬ੍ਰਿਟੇਨ ਦੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਨੂੰ ਡੇਢ ਸਾਲ ਦੀ ਜੇਲ੍ਹ

-ਸੋਸ਼ਲ ਮੀਡੀਆ ‘ਤੇ ਖਾਸ ਭਾਈਚਾਰੇ ਖਿਲਾਫ ਇਤਰਾਜ਼ਯੋਗ ਵੀਡੀਓ ਸਾਂਝੀ ਕਰਨ ਦਾ ਠਹਿਰਾਇਆ ਦੋਸ਼ੀ ਲੰਡਨ, 13 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ਐਪ ‘ਟਿਕਟੌਕ’ ਉੱਤੇ ਇਕ ਖਾਸ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਸਾਂਝੀ ਕਰਨ ਦਾ ਦੋਸ਼ੀ ਠਹਿਰਾਉਂਦਿਆਂ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪਿਛਲੇ […]

ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੇ ਭਰਿਆ ਨਾਮਜ਼ਦਗੀ ਪੱਤਰ

ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਤਹਿਤ ਅੱਜ ਤੋਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਇਹ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ਤਹਿਤ ਕਾਂਗਰਸ […]

ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਸੁੰਦਰ ਸ਼ਾਮ ਅਰੋੜਾ ਨੂੰ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ ਸਾਬਕਾ ਮੰਤਰੀ ਵੱਲੋਂ ਪੁਲਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ‘ਚ ਦਿੱਤੀ ਗਈ ਹੈ। ਦੱਸਣਯੋਗ […]

ਬਠਿੰਡਾ ਛਾਉਣੀ ’ਚ ਇਕ ਹੋਰ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ਬਠਿੰਡਾ, 13 ਅਪ੍ਰੈਲ (ਪੰਜਾਬ ਮੇਲ)- ਇਥੋਂ ਦੀ ਛਾਉਣੀ ’ਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਤੋਂ 12 ਘੰਟੇ ਬਾਅਦ ਇਕ ਹੋਰ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫੌਜ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹੋਈ ਇਸ ਜਵਾਨ ਦੀ ਮੌਤ ਦਾ ਸਬੰਧ ਛਾਉਣੀ ’ਚ ਸਵੇਰ ਨੂੰ ਹੋਈ ਗੋਲੀਬਾਰੀ ਨਾਲ ਸਬੰਧਤ ਨਹੀਂ ਹੈ। ਬਿਆਨ ਵਿੱਚ ਫੌਜ ਨੇ ਕਿਹਾ, […]

ਕਰਮਨ ਨਿਵਾਸੀ ਜਸਵੰਤ ਸਿੰਘ ਸਿੱਧੂ ਦੇ ਅਕਾਲ ਚਲਾਣੇ ‘ਤੇ ਸਿੱਧੂ ਪਰਿਵਾਰ ਨੂੰ ਭਾਰੀ ਸਦਮਾ 

ਫਰਿਜ਼ਨੋ, 13 ਅਪ੍ਰੈਲ  (ਕੁਲਵੰਤ ਧਾਲੀਆਂ / ਨੀਟਾ ਮਾਛੀਕੇ/ਪੰਜਾਬ ਮੇਲ)- ਬੀਤੇ ਦਿਨੀ ਕਰਮਨ ਨਿਵਾਸੀ ਸ. ਜਸਵੰਤ ਸਿੰਘ ਸਿੱਧੂ 9 ਅਪ੍ਰੈਲ 2023 ਨੂੰ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਹ ਪਿਛਲੇ 25 ਸਾਲਾ ਤੋਂ ਕਰਮਨ ਸ਼ਹਿਰ ਵਿੱਚ ਰਹਿ ਰਹੇ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 84 ਸਾਲ ਸੀ ਅਤੇ ਉਨ੍ਹਾਂ ਦਾ […]

ਕੈਨੇਡਾ: ਜਰਨੈਲ ਸਿੰਘ ਆਰਟਿਸਟ ਵੱਲੋਂ ‘ਵਿਚ ਪਰਦੇਸ ਪੰਜਾਬ’ ਪ੍ਰਦਰਸ਼ਨੀ 16 ਅਪਰੈਲ ਨੂੰ

ਸਰੀ, 13 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- 10ਵੇਂ ਮਾਂ ਬੋਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੌਕੇ ਉੱਘੇ ਚਿਤਰਕਾਰ ਜਰਨੈਲ ਸਿੰਘ ਵੱਲੋਂ ਸਥਾਨਕ ਚਿਤਰਕਾਰਾਂ ਦੇ ਸਹਿਯੋਗ ਨਾਲ ਇਕ ਚਿਤਰ ਪ੍ਰਦਰਸ਼ਨੀ ਲਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਆਰਟਿਸਟ ਨੇ ਦੱਸਿਆ ਹੈ ਕਿ ਚਿਤਰ ਪ੍ਰਦਰਸ਼ਨੀ ਦਾ ਉਦਘਾਟਨ 16 ਅਪਰੈਲ (ਐਤਵਾਰ)  ਨੂੰ ਬਾਅਦ ਦੁਪਹਿਰ 3 ਵਜੇ ਹੋਵੇਗਾ। ਇਸ ਪ੍ਰਦਰਸ਼ਨੀ ਵਿਚ ਪੰਜਾਬੀ ਸਭਿਆਚਾਰ, ਸਿੱਖ ਇਤਿਹਾਸ ਅਤੇ ਕੁਦਰਤ ਦੇ ਵੱਖ ਵੱਖ ਰੰਗਾਂ ਦੀ ਪੇਸ਼ਕਾਰੀ ਕਰਦੇ ਕਲਾਤਮਿਕ ਚਿਤਰ […]

ਕੈਲੀਫੋਰਨੀਆ ਅਸੈਂਬਲੀ ਵੱਲੋਂ ਨਵੰਬਰ 1984 ‘ਚ ਭਾਰਤ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਖਿਲਾਫ ਮਤਾ ਪਾਸ

ਸੈਕਰਾਮੈਂਟੋ, 12 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਭਾਰਤ ਵਿਚ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਕਰਾਰ ਦੇਣ ‘ਤੇ ਗਦਰੀ ਬਾਬਿਆਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੱਖ-ਵੱਖ ਸਿੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਇਸ ਮਤੇ ਨੂੰ ਅਸੈਂਬਲੀ ਵਿਚ ਪੇਸ਼ ਕਰਨ ਵਾਲੀ ਪਹਿਲੀ ਸਿੱਖ ਬੀਬੀ ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ […]

ਅਮਰੀਕਾ ਦੀ ਵੀਜ਼ਾ ਫੀਸ ‘ਚ ਹੋਵੇਗਾ ਵਾਧਾ

– ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਵਿਦਿਆਰਥੀ ਵੀਜ਼ਾ ਫੀਸ ਵਧਾਈ ਗਈ – ਭਾਰਤੀ ਵਿਦਿਆਰਥੀਆਂ ਨੂੰ ਵੀ ਕਰਨਾ ਪਵੇਗਾ ਵਧ ਭੁਗਤਾਨ ਵਾਸ਼ਿੰਗਟਨ, 12 ਅਪ੍ਰੈਲ (ਪੰਜਾਬ ਮੇਲ)- ਹੁਣ ਅਮਰੀਕਾ ਜਾਣਾ ਹੋਰ ਮਹਿੰਗਾ ਹੋ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਪੇਸ਼ ਕੀਤੇ ਗਏ ਇੱਕ ਤਾਜ਼ਾ ਬਦਲਾਅ ਦੇ ਅਨੁਸਾਰ ਕੁਝ ਗੈਰ ਪ੍ਰਵਾਸੀ ਵੀਜ਼ਿਆਂ ਲਈ ਵੀਜ਼ਾ ਅਰਜ਼ੀ ਫੀਸ ਵਿਚ ਵਾਧਾ ਕੀਤਾ ਗਿਆ […]