ਕੈਲੀਫੋਰਨੀਆ ਵਿਚ ਇਕ ਯਾਤਰੀ ਰੇਲ ਗੱਡੀ ਦੇ ਟਰੱਕ ਨਾਲ ਟਕਰਾਉਣ ਕਾਰਨ 16 ਲੋਕ ਜ਼ਖਮੀ
* ਟਰੱਕ ਹੋਇਆ ਪੂਰੀ ਤਰਾਂ ਤਬਾਹ ਸੈਕਰਾਮੈਂਟੋ,ਕੈਲੀਫੋਰਨੀਆ 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਦੱਖਣੀ ਕੈਲੀਫੋਰਨੀਆ ਵਿਚ ਇਕ ਯਾਤਰੀ ਰੇਲ ਗੱਡੀ ਦੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ ਘੱਟ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟਰੱਕ ਨਾਲ ਟਕਰਾਉਣ ਉਪਰੰਤ ਰੇਲ ਗੱਡੀ ਅੰਸ਼ਕ ਰੂਪ ਵਿਚ ਪੱਟੜੀ ਤੋਂ ਲਹਿ ਗਈ ਜਦ ਕਿ ਟਰੱਕ ਪੂਰੀ ਤਰਾਂ ਤਬਾਹ ਹੋ ਗਿਆ। […]