ਅੱਜ ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ-ਮਹੱਲਾ ਦੀ ਆਰੰਭਤਾ

ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਪੰਜਾਬ ਮੇਲ)- ਖ਼ਾਲਸਾ ਪੰਥ ਦੀ ਆਨ ਅਤੇ ਸ਼ਾਨ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਆਰੰਭਤਾ 2 ਮਾਰਚ 2023 ਨੂੰ ਰਾਤ 11 ਵਜੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ ਪੰਥਕ ਸ਼ਖ਼ਸੀਅਤਾਂ ਵੱਲੋਂ ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ’ਚ ਆਰੰਭਤਾ […]

ਅੰਮ੍ਰਿਤਸਰ ਤੋਂ ਕੈਨੇਡਾ-ਅਮਰੀਕਾ ਦਰਮਿਆਨ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰ ਦੀਆਂ ਉਡਾਣਾਂ

ਵਾਸ਼ਿੰਗਟਨ/ਅੰਮ੍ਰਿਤਸਰ, 2 ਮਾਰਚ (ਰਾਜ ਗੋਗਨਾ//ਪੰਜਾਬ ਮੇਲ)-  ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ […]

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਵੱਲੋਂ ਮਹੀਨਾਵਾਰ ਕਵੀ ਦਰਬਾਰ

ਸਰੀ, 2 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਉਪਰਲੇ ਹਾਲ ਵਿੱਚ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ। ਇਸ ਕਵੀ ਦਰਬਾਰ ਵਿੱਚ ਗੁਰਬਚਨ ਸਿੰਘ ਬਰਾੜ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਕਾਲਕਟ, ਗੁਰਮੀਤ ਸਿੰਘ ਸੇਖੋਂ, ਮਨਜੀਤ ਸਿੰਘ ਮੱਲ੍ਹਾ, ਰਵਿੰਦਰ ਕੌਰ ਬੈਂਸ, ਸੁਰਜੀਤ ਸਿੰਘ ਗਿੱਲ, ਕਰਮ ਸਿੰਘ ਹਕੀਰ (ਰਾਜਪੁਰਾ) ਆਦਿ ਕਵੀਆਂ ਨੇ ਖੂਬ […]

ਸਟਾਕਟਨ ‘ਚ ਵਾਪਰੇ ਸੜਕ ਹਾਦਸੇ ਦੌਰਾਨ 21 ਸਾਲਾ ਪੰਜਾਬਣ ਦੀ ਮੌਤ

-ਦੂਜੇ ਕਾਰ ਦੇ ਡਰਾਈਵਰ ਦੀ ਵੀ ਮੌਕੇ ‘ਤੇ ਹੋਈ ਮੌਤ ਸਟਾਕਟਨ, 1 ਮਾਰਚ (ਪੰਜਾਬ ਮੇਲ)- ਸਟਾਕਟਨ ਨਿਵਾਸੀ 21 ਸਾਲਾ ਗੁਰਜੋਤ ਕੌਰ ਦੀ ਇਕ ਸੜਕ ਹਾਦਸੇ ‘ਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਹਾਈਵੇ 4 ਉੱਤੇ ਡਨਟਨ ਰੋਡ ਦੇ ਨਜ਼ਦੀਕ ਗੁਰਜੋਤ […]

ਅਮਰੀਕਾ, ਕੈਨੇਡਾ, ਯੂਰੋਪੀ ਯੂਨੀਅਨ ਤੇ ਡੈਨਮਾਰਕ ਵੱਲੋਂ ਟਿਕਟੌਕ ‘ਤੇ ਪਾਬੰਦੀ

-ਵ੍ਹਾਈਟ ਹਾਊਸ ਵੱਲੋਂ ਆਪਣੀਆਂ ਸੰਘੀ ਏਜੰਸੀਆਂ ਨੂੰ 30 ਦਿਨਾਂ ਦੀ ਮੋਹਲਤ ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਅਮਰੀਕਾ, ਯੂਰੋਪੀ ਯੂਨੀਅਨ, ਕੈਨੇਡਾ ਤੇ ਡੈਨਮਾਰਕ ਨੇ ਚੀਨੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ‘ਟਿਕਟੌਕ’ ਉੱਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਮੁਲਕਾਂ ਨੇ ਸਾਰੇ ਸਰਕਾਰੀ ਯੰਤਰਾਂ (ਮੋਬਾਈਲਾਂ) ‘ਚੋਂ ਐਪ ਹਟਾਉਣ ਲਈ ਆਖ ਦਿੱਤਾ ਹੈ। ਵ੍ਹਾਈਟ ਹਾਊਸ ਨੇ ਆਪਣੀਆਂ ਸੰਘੀ ਏਜੰਸੀਆਂ […]

ਸੁਪਰੀਮ ਕੋਰਟ ਵੱਲੋਂ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਨਾਂਹ

ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਆਬਕਾਰੀ ਨੀਤੀ ਕੇਸ ਵਿਚ ਦਾਇਰ ਜ਼ਮਾਨਤ ਅਰਜ਼ੀ ਤੇ ਦਿੱਲੀ ਪੁਲਿਸ ਵੱਲੋਂ ਦਰਜ ਐੱਫ.ਆਈ.ਆਰ. ਖਾਰਜ ਕਰਨ ਦੀ ਮੰਗ ਕਰਦੀ ਪਟੀਸ਼ਨ ‘ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਸਰਵਉੱਚ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ […]

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ 3 ਕੇਸ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ

– ਡੇਰਾ ਪ੍ਰੇਮੀਆਂ ਨੇ ਇਸ ਸਬੰਧੀ ਸੁਪਰੀਮ ਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ ਫਰੀਦਕੋਟ, 1 ਮਾਰਚ (ਪੰਜਾਬ ਮੇਲ)- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਤਿੰਨ ਕੇਸ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਦੀ ਅਦਾਲਤ ਵਿਚ ਤਬਦੀਲ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀਆਂ ਨੇ 2 ਦਸੰਬਰ 2022 ਨੂੰ ਇਸ ਸਬੰਧੀ ਸੁਪਰੀਮ ਕੋਰਟ ਵਿਚ […]

ਅਮਰੀਕਾ ‘ਚ ਧਰਮ ਆਧਾਰਿਤ ਨਸਲੀ ਹਮਲਿਆਂ ਦੇ ਪੀੜਤਾਂ ‘ਚ ਸਿੱਖ ਦੂਜੇ ਸਥਾਨ ‘ਤੇ

– 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਸਭ ਤੋਂ ਵਧ ਧਰਮ ਆਧਾਰਿਤ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ […]

ਸੁਪਰੀਮ ਕੋਰਟ ਆਨੰਦ ਮੈਰਿਜ ਐਕਟ ਸਬੰਧੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤ

ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਆਨੰਦ ਮੈਰਿਜ ਐਕਟ, 1909 ਤਹਿਤ ਸਿੱਖਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਵਾਸਤੇ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਸੂਚੀਬੱਧ ਕਰਨ ਲਈ ਸਹਿਮਤੀ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ […]

ਅਮਰੀਕਾ ‘ਚ ਹੈਰੋਇਨ ਤੇ ਕੁਕੀਨ ਸਮੇਤ ਭਾਰੀ ਮਾਤਰਾ ‘ਚ ਡਰੱਗ ਫੜਿਆ; ਕਈ ਗ੍ਰਿਫ਼ਤਾਰੀਆਂ

ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਰਜ਼ੋਨਾ ਅਧਿਕਾਰੀਆਂ ਨੇ ਡਰੱਗ ਤਸਕਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅਨੁਮਾਨਤ ਕੀਮਤ 1.30 ਕਰੋੜ ਡਾਲਰ ਹੈ। ਡਰੱਗ ਇਨਫੋਰਮੈਂਟ ਪ੍ਰਸ਼ਾਸਨ ਅਨੁਸਾਰ ਬਰਾਮਦ ਨਸ਼ੀਲੇ ਪਦਾਰਥਾਂ ‘ਚ ਭਾਰੀ ਮਾਤਰਾ ਵਿਚ ਹੈਰੋਇਨ, ਕੋਕੀਨ ਤੇ ਫੈਂਟਾਨਾਇਲ ਪਾਊਡਰ ਤੋਂ ਇਲਾਵਾ 45 ਲੱਖ ਤੋਂ ਵਧ ਫੈਂਟਾਨਾਇਲ ਗੋਲੀਆਂ […]