ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਸੰਬੰਧੀ ਵੱਡਾ ਐਲਾਨ

ਘੁੰਮਣ-ਫਿਰਨ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਤਾਰੀਖ਼ ‘ਚ ਦੋ ਸਾਲਾਂ ਦਾ ਵਾਧਾ -ਸੈਲਾਨੀ ਦੇਸ਼ ‘ਚ ਰਹਿੰਦੇ ਹੋਏ ਵਰਕ ਪਰਮਿਟ ਲਈ ਅਰਜ਼ੀ ਦੇਣਾ ਰੱਖ ਸਕਦੇ ਨੇ ਜਾਰੀ – ਪੰਜਾਬੀਆਂ ਨੂੰ ਹੋਵੇਗਾ ਫ਼ਾਇਦਾ ਟੋਰਾਂਟੋ, 4 ਮਾਰਚ (ਪੰਜਾਬ ਮੇਲ)- ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਰਕ ਪਰਮਿਟ ਸਬੰਧੀ ਵੱਡਾ ਐਲਾਨ ਕੀਤਾ ਗਿਆ […]

ਅਦਾਲਤ ਵੱਲੋਂ ਸਿਸੋਦੀਆ ਦੀ ਜ਼ਮਾਨਤ ਬਾਰੇ ਫ਼ੈਸਲਾ 10 ਮਾਰਚ ਨੂੰ

ਸੀ.ਬੀ.ਆਈ. ਰਿਮਾਂਡ ਸੋਮਵਾਰ ਤੱਕ ਵਧਾਇਆ ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਦਿੱਲੀ ਆਬਕਾਰੀ ਘਪਲੇ ਦੇ ਮਾਮਲੇ ‘ਚ ਇਥੋਂ ਦੀ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਦਿੱਤਾ ਤੇ 10 ਮਾਰਚ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਅਦਾਲਤ ਨੇ ਸਿਸੋਦੀਆ ਦਾ ਸੀ.ਬੀ.ਆਈ. ਰਿਮਾਂਡ ਦੋ ਦਿਨ ਲਈ […]

ਅਮਰੀਕਾ ਵੱਲੋਂ ਗਲੋਬਲ ਮੈਗਨਿਟਸਕੀ ਐਕਟ ਦੇ ਤਹਿਤ 6 ਰੂਸੀ ਨਾਗਰਿਕਾਂ ‘ਤੇ ਪਾਬੰਦੀ

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)– ਅਮਰੀਕਾ ਨੇ ਵਿਰੋਧੀ ਧਿਰ ਦੇ ਕਾਰਕੁਨ ਵਲਾਦਿਮੀਰ ਕਾਰਾ-ਮੁਰਜ਼ਾ ਦੇ ਮਾਮਲੇ ‘ਚ ਜੱਜਾਂ ਸਮੇਤ 6 ਰੂਸੀ ਨਾਗਰਿਕਾਂ ਨੂੰ ਗਲੋਬਲ ਮੈਗਨਿਟਸਕੀ ਐਕਟ ਦੇ ਤਹਿਤ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਵਿੱਤ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ”ਅੱਜ ਵਿੱਤ ਮੰਤਰਾਲੇ ਦੇ ਵਿਦੇਸ਼ੀ ਸੰਪੱਤੀ ਨਿਯੰਤਰਣ ਦਫ਼ਤਰ (ਓ.ਐੱਫ.ਏ.ਸੀ.) ਨੇ […]

ਅਯੁੱਧਿਆ ਵਿਕਾਸ ਅਥਾਰਟੀ ਨੇ ਆਖਰ ਮਸਜਿਦ ਦੀ ਉਸਾਰੀ ਲਈ ਪ੍ਰਵਾਨਗੀ ਦਿੱਤੀ

ਅਯੁੱਧਿਆ (ਯੂ.ਪੀ.), 4 ਮਾਰਚ (ਪੰਜਾਬ ਮੇਲ)- ਬਾਬਰੀ ਮਸਜਿਦ-ਰਾਮ ਜਨਮ ਭੂਮੀ ਫੈਸਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮ ਅਨੁਸਾਰ ਅਯੁੱਧਿਆ ਵਿਕਾਸ ਅਥਾਰਟੀ ਨੇ ਇੱਥੇ ਧੰਨੀਪੁਰ ਮਸਜਿਦ ਦੇ ਨਿਰਮਾਣ ਲਈ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਦੇਣ ‘ਚ ਕਰੀਬ ਦੋ ਸਾਲ ਲੱਗ ਗਏ। ਇਥੇ ਮਸਜਿਦ, ਹਸਪਤਾਲ, ਖੋਜ ਸੰਸਥਾ, ਲੰਗਰ ਹਾਲ ਅਤੇ ਲਾਇਬ੍ਰੇਰੀ ਦਾ ਨਿਰਮਾਣ ਇੰਡੋ-ਇਸਲਾਮਿਕ ਕਲਚਰਲ […]

ਤੁਨੀਸ਼ਾ ਸ਼ਰਮਾ ਆਤਮਹੱਤਿਆ ਮਾਮਲੇ ‘ਚ ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਜ਼ਮਾਨਤ

ਪਾਲਘਰ (ਮਹਾਰਾਸ਼ਟਰ), 4 ਮਾਰਚ (ਪੰਜਾਬ ਮੇਲ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਵਸਈ ਦੀ ਅਦਾਲਤ ਨੇ ਬੀਤੇ ਸਾਲ ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਗ੍ਰਿਫਤਾਰ ਟੈਲੀਵਿਜ਼ਨ ਅਦਾਕਾਰ ਸ਼ੀਜ਼ਾਨ ਖਾਨ ਨੂੰ ਅੱਜ ਜ਼ਮਾਨਤ ਦੇ ਦਿੱਤੀ। ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ਜ਼ਿਲ੍ਹੇ ਦੇ ਵਾਲੀਵ ਨੇੜੇ ਟੈਲੀਵਿਜ਼ਨ ਸੀਰੀਅਲ ਦੇ ਸੈੱਟ ‘ਤੇ ਕਥਿਤ ਤੌਰ […]

ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਮੁਕਤ ਤੇ ਮੋਕਲੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਨੂੰ ਦੁਹਰਾਇਆ

-ਅੱਤਵਾਦ ਦੇ ਟਾਕਰੇ ਲਈ ਵਰਕਿੰਗ ਗਰੁੱਪ ਦੀ ਸਥਾਪਤੀ ਦਾ ਐਲਾਨ ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਕੁਆਡ (ਚਾਰ ਮੁਲਕੀ ਸਮੂਹ) ਦੇ ਵਿਦੇਸ਼ ਮੰਤਰੀਆਂ ਨੇ ਮੁਕਤ ਤੇ ਮੋਕਲੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੀਨ ਨੂੰ ਦਿੱਤੇ ਅਸਿੱਧੇ ਸੁਨੇਹੇ ਵਿਚ ਕਿਹਾ ਕਿ ਉਹ ਕਾਨੂੰਨ ਦੇ ਰਾਜ, ਪ੍ਰਭੂਸੱਤਾ, ਪ੍ਰਾਦੇਸ਼ਕ ਅਖੰਡਤਾ ਤੇ ਸਾਰੇ ਵਿਵਾਦਾਂ ਦੇ ਅਮਨਪੂਰਵਕ ਹੱਲ […]

ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਜਲੰਧਰ, 4 ਮਾਰਚ (ਪੰਜਾਬ ਮੇਲ)- ਇਟਲੀ ਦੀ ਨਿਓਸ ਏਅਰ 6 ਅਪ੍ਰੈਲ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਨਾਲ ਜੋੜਨ ਲਈ ਆਪਣੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਿਛਲੇ ਸਾਲ 14 ਦਸੰਬਰ ਨੂੰ ਮਿਲਾਨ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਨਿਓਸ ਹੁਣ […]

ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣੀ ਰਾਜ ਦੀ ਅਮਨ ਕਾਨੂੰਨ ਵਿਵਸਥਾ ਲਈ ਘਾਤਕ: ਪੰਜਾਬ

ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਹੈ ਕਿ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਕਾਰਨ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਡੇਰਾ ਮੁਖੀ ਨੂੰ ਪੈਰੋਲ ਦੇਣ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਪਟੀਸ਼ਨ […]

ਭਾਜਪਾ ਵਿਧਾਇਕ ਦਾ ਪੁੱਤ ਰਿਸ਼ਵਤ ਲੈਂਦਾ ਕਾਬੂ, ਛਾਪੇ ਦੌਰਾਨ ਮਿਲੇ 6 ਕਰੋੜ ਰੁਪਏ

ਬੰਗਲੌਰ, 4 ਮਾਰਚ (ਪੰਜਾਬ ਮੇਲ)- ਲੋਕਾਯੁਕਤ ਪੁਲੀਸ ਨੇ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਇਕ ਦਿਨ ਬਾਅਦ ਭਾਜਪਾ ਵਿਧਾਇਕ ਮਦਾਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਦੇ ਘਰੋਂ ਛੇ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਲੋਕਾਯੁਕਤ ਸੂਤਰਾਂ ਅਨੁਸਾਰ ਬੰਗਲੌਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾ ਅਧਿਕਾਰੀ ਪ੍ਰਸ਼ਾਂਤ ਨੂੰ […]

ਆਟੋ ਰਿਕਸ਼ਾ ‘ਚ ਦਿਸੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ

ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਮੀਟਿੰਗ ‘ਚ ਸ਼ਾਮਲ ਹੋਣ ਆਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਨਵੀਂ ਦਿੱਲੀ ਵਿੱਚ ਇਕ ਆਟੋ ‘ਚੋਂ ਉਤਰਦੇ ਦੇਖਿਆ ਗਿਆ, ਨਾਲ ਹੀ ਉਨ੍ਹਾਂ ਮਸਾਲਾ ਚਾਹ ਦਾ ਸਵਾਦ ਵੀ ਚੱਖਿਆ। ਉਨ੍ਹਾਂ ਨੇ ਆਪਣੇ ਟਵੀਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਐਂਟਨੀ ਨੇ ਆਪਣੇ ਟਵੀਟ ‘ਚ ਲਿਖਿਆ, ”ਅਮਰੀਕਾ […]