ਰਾਹੁਲ ਦੇ ਹੱਕ ‘ਚ ਟਵੀਟ ਕਰਨ ‘ਤੇ ਅਮਰੀਕੀ ਕਾਂਗਰਸ ਮੈਨ ਰੋਅ ਖੰਨਾ ਦਾ ਵਿਰੋਧ

ਵਾਸ਼ਿੰਗਟਨ, 30 ਮਾਰਚ (ਪੰਜਾਬ ਮੇਲ)- ਅਮਰੀਕੀ ਕਾਂਗਰਸ ਦੇ ਮੈਂਬਰ ਰੋਅ ਖੰਨਾ ਆਪਣੇ ਮਰਹੂਮ ਨਾਨਾ ਅਮਰਨਾਥ ਵਿੱਦਿਆਲੰਕਾਰ ਦੀ ਹਮਾਇਤ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਵਿੱਦਿਆਲੰਕਾਰ ਉਤੇ ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੱਖ ਪੂਰਨ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਨਿਸ਼ਾਨਾ ਬਣਾਇਆ ਗਿਆ ਸੀ। ਖੰਨਾ ਨੇ ਕਿਹਾ, ‘ਮੇਰੇ ‘ਤੇ ਹਮਲਾ […]

ਭਾਰਤੀ ਵਿਅਕਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਦੋਸ਼

ਵੈਨਕੁਵਰ, 30 ਮਾਰਚ (ਪੰਜਾਬ ਮੇਲ)- ਇਕ ਭਾਰਤੀ ਮੂਲ ਦੇ ਵਿਅਕਤੀ ਨੇ ਕੈਨੇਡਾ ਦੇ ਵੈਨਕੂਵਰ ਸਟਾਰਬਾਕਸ ਕੈਫੇ ਦੇ ਬਾਹਰ ਦੀ 37 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸ ‘ਤੇ ਦੂਸਰੀ ਡਿਗਰੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਸ਼ੱਕੀ 32 ਸਾਲਾ ਇੰਦਰਦੀਪ ਸਿੰਘ ਗੋਸਾਲ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ। […]

ਸੰਨੀ ਧਾਲੀਵਾਲ ਲੜਨਗੇ ਕਾਊਂਟੀ ਸੁਪਰਵਾਈਜ਼ਰ ਦੀ ਚੋਣ

ਸਾਨ ਫਰਾਂਸਿਸਕੋ, 30 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਲੈਥਰੌਪ ‘ਚ ਲਗਾਤਾਰ ਛੇ ਵਾਰ ਮੇਅਰ ਬਣ ਕੇ ਰਿਕਾਰਡ ਕਾਇਮ ਕਰਨ ਵਾਲੇ ਪੰਜਾਬੀ ਸਿਆਸਤਦਾਨ ਸੰਨੀ ਧਾਲੀਵਾਲ ਨੇ ਹੁਣ ਸੈਨਵਾਕੀਨ ਕਾਊਂਟੀ ਦੇ ਸੁਪਰਵਾਈਜ਼ਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਟਰੇਸੀ ਦੇ ਨਿਰਵਾਣਾ ਬੈਂਕੁਇਟ ਹਾਲ ‘ਚ ਹੋਏ ਭਾਰਤੀ ਅਤੇ ਅਮਰੀਕਨ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠ ਨੇ […]

ਰਾਹੁਲ ਗਾਂਧੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤਿਆਰ

ਨਵੀਂ ਦਿੱਲੀ, 30 ਮਾਰਚ (ਪੰਜਾਬ ਮੇਲ)-ਸੂਤਰਾਂ ਨੇ ਦੱਸਿਆ ਕਿ ਮਾਣਹਾਨੀ ਦੇ ਕੇਸ ‘ਚ ਸੂਰਤ ਦੀ ਇਕ ਅਦਾਲਤ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਤਿਆਰ ਹੈ ਅਤੇ ਜਲਦੀ ਹੀ ਇਸ ਪਟੀਸ਼ਨ ਨੂੰ ਸੈਸ਼ਨਜ਼ ਅਦਾਲਤ ਵਿਚ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ […]

ਇਸ ਸਾਲ 14000 ਪ੍ਰਵਾਸੀਆਂ ਨੂੰ ਕੈਨੇਡਾ ਦੇਵੇਗਾ ਪੀ.ਆਰ.

-10 ਦਿਨਾਂ ‘ਚ ਕੱਢੇ 2 ਐਕਸਪ੍ਰੈੱਸ ਐਂਟਰੀ ਡਰਾਅ ਓਟਵਾ, 30 ਮਾਰਚ (ਪੰਜਾਬ ਮੇਲ)-ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ 23 ਮਾਰਚ 2023 ਨੂੰ ਇਕ ਹੋਰ ਐਕਸਪ੍ਰੈੱਸ ਐਂਟਰੀ ਡਰਾਅ ਆਯੋਜਿਤ ਕੀਤਾ, ਜਿਸ ਵਿਚ ਰਿਕਾਰਡਤੋੜ 7,000 ਉਮੀਦਵਾਰਾਂ ਨੂੰ ਕੈਨੇਡਾ ਵਿਚ ਸਥਾਈ ਨਿਵਾਸ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ। ਇਥੇ ਧਿਆਨ ਦੇਣ ਯੋਗ ਹੈ ਕਿ 2 ਹਫ਼ਤਿਆਂ ਤੋਂ […]

ਸਕਾਟਲੈਂਡ ‘ਚ ਪਹਿਲਾ ਪੰਜਾਬੀ ਹਮਜਾ ਯੂਸਫ਼ ਬਣਿਆ ਮੰਤਰੀ

ਗਲਾਸਗੋ, 30 ਮਾਰਚ (ਪੰਜਾਬ ਮੇਲ)- ਹਮਜਾ ਯੂਸਫ਼ ਸਕਾਟਲੈਂਡ ਦਾ ਪਹਿਲਾ ਮੰਤਰੀ (ਫ਼ਸਟ ਮਨਿਸਟਰ) ਬਣਨ ਵਾਲਾ ਪਹਿਲਾ ਪੰਜਾਬੀ ਹੈ। ਸਕਾਟਲੈਂਡ ਦਾ ਮੰਤਰੀ ਬਣਨ ਵਾਲੇ ਹਮਜਾ ਯੂਸਫ਼ ਦੇ ਦਾਦਾ 1960 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਖਾਨੇਵਾਲ ਦੇ ਪਿੰਡ ਮੀਆਂ ਚੰਨੂੰ ਤੋਂ ਆ ਕੇ ਗਲਾਸਗੋ ਵਸੇ ਸਨ। ਹਮਜਾ ਯੂਸਫ਼ ਮੁਕਾਬਲੇ ‘ਚ ਵਿਰੋਧੀਆਂ ਕੇਟ ਫੋਰਬਸ ਅਤੇ ਐਸ਼ ਰੀਗਨ ਨੂੰ […]

ਅੰਮ੍ਰਿਤਪਾਲ ਮਾਮਲਾ; ਪੁਲਿਸ ਵੱਲੋਂ ਗ੍ਰਿਫ਼ਤਾਰ 348 ਸਿੱਖ ਨੌਜਵਾਨ ਰਿਹਾਅ

-360 ਜਣਿਆਂ ਨੂੰ ਕੀਤਾ ਸੀ ਗ੍ਰਿਫ਼ਤਾਰ; ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਵਧਾਈ ਅੰਮ੍ਰਿਤਸਰ, 30 ਮਾਰਚ (ਪੰਜਾਬ ਮੇਲ)-ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਅਨੁਸਾਰ ਪਿਛਲੇ ਦਿਨਾਂ ਦੌਰਾਨ ਪੁਲਿਸ ਵੱਲੋਂ ਧਾਰਾ 107 /151 ਤਹਿਤ ਗ੍ਰਿਫਤਾਰ ਕੀਤੇ ਗਏ 360 ਸਿੱਖ ਨੌਜਵਾਨਾਂ ਵਿਚੋਂ 348 ਨੌਜਵਾਨ ਰਿਹਾਅ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਸਰਕਾਰ ਪੱਧਰ ‘ਤੇ ਅਕਾਲ ਤਖਤ ਦੇ ਜਥੇਦਾਰ […]

ਮੂਸੇਵਾਲਾ ਕਤਲਕਾਂਡ: ਬਿਸ਼ਨੋਈ ਨੂੰ ਸੱਤ ਮਹੀਨਿਆਂ ਬਾਅਦ ਵੀ ਚਾਰਜਸ਼ੀਟ ਦੀ ਕਾਪੀ ਨਹੀਂ ਮਿਲੀ

* ਜੁਡੀਸ਼ਲ ਮੈਜਿਸਟਰੇਟ ਵੱਲੋਂ ਬਿਸ਼ਨੋਈ ਸਣੇ ਹੋਰ ਮੁਲਜ਼ਮਾਂ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਮਾਨਸਾ, 30 ਮਾਰਚ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕਰਨ ਦੇ 7 ਮਹੀਨਿਆਂ ਬਾਅਦ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਾਲੇ ਤੱਕ ਇਸ ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਹਨ। ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਮੁਕੱਦਮੇ ਦੀ ਸੁਣਵਾਈ […]

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਸਜਾਏ ਗਏ ਪਹਿਲੇ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਸੈਕਰਾਮੈਂਟੋ, 29 ਮਾਰਚ (ਪੰਜਾਬ ਮੇਲ)- ਸੈਕਰਾਮੈਂਟੋ ਸਿੱਖ ਸੁਸਾਇਟੀ ਵੱਲੋਂ ਹੋਲੇ-ਮਹੱਲੇ ਦੇ ਸ਼ੁੱਭ ਮੌਕੇ ‘ਤੇ ਪਹਿਲੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 2 ਹਫਤੇ ਚੱਲੇ ਸਮਾਗਮਾਂ ਦੌਰਾਨ ਬਹੁਤ ਸਾਰੇ ਕਥਾਵਾਚਕ, ਰਾਗੀ ਅਤੇ ਢਾਡੀ ਜੱਥਿਆਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ। ਕਥਾਵਾਚਕ ਭਾਈ ਪਿੰਦਰਪਾਲ ਸਿੰਘ ਤੋਂ ਇਲਾਵਾ ਭਾਈ ਹਰਜਿੰਦਰਪਾਲ ਸਿੰਘ ਸ੍ਰੀਨਗਰ ਵਾਲੇ, ਭਾਈ ਹਰਜੀਤਪਾਲ ਸਿੰਘ […]

10 ਮਈ ਨੂੰ ਹੋਵੇਗੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ

-13 ਮਈ ਨੂੰ ਐਲਾਨਿਆ ਜਾਵੇਗਾ ਨਤੀਜਾ -ਕਾਂਗਰਸ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੇ ਨਹੀਂ ਐਲਾਨਿਆ ਉਮਦੀਵਾਰ ਚੰਡੀਗੜ੍ਹ/ਜਲੰਧਰ, 29 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ‘ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਚੋਣ ਕਮਿਸ਼ਨ ਵਲੋਂ ਕੀਤੇ ਗਏ ਐਲਾਨ ਮੁਤਾਬਕ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਵੇਗੀ। ਇਸ ਜ਼ਿਮਨੀ ਚੋਣ […]