#INDIA

BJP ਵੱਲੋਂ ਵਿਜੈ ਰੁਪਾਨੀ ਪੰਜਾਬ ਤੇ ਚੰਡੀਗੜ੍ਹ ਲੋਕ ਸਭਾ ਚੋਣ ਇੰਚਾਰਜ ਨਿਯੁਕਤ

ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਸੱਤਾਧਾਰੀ ਭਾਜਪਾ ਨੇ ਅੱਜ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਲੋਕ ਸਭਾ ਚੋਣ ਇੰਚਾਰਜ ਨਿਯੁਕਤ ਕੀਤੇ ਅਤੇ ਰਾਜ ਸਭਾ ਮੈਂਬਰ ਅਤੇ ਉੜੀਸਾ ਦੇ ਨੇਤਾ ਬੈਜਯੰਤ ਪਾਂਡਾ ਨੂੰ ਉੱਤਰ ਪ੍ਰਦੇਸ਼ ਦਾ ਇਕਲੌਤਾ ਇੰਚਾਰਜ ਨਿਯੁਕਤ ਕੀਤਾ। ਇਸ ਰਾਜ ਵਿਚ ਸਭ ਤੋਂ ਵੱਧ 80 ਲੋਕ ਸਭਾ ਸੀਟਾਂ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਚੰਡੀਗੜ੍ਹ ਅਤੇ ਪੰਜਾਬ ਨੂੰ ਸੰਭਾਲਣਗੇ। ਪੰਜਾਬ ਵਿਚ ਉਨ੍ਹਾਂ ਦੀ ਮਦਦ ਨਰਿੰਦਰ ਸਿੰਘ ਸਹਿ ਇੰਚਾਰਜ ਵਜੋਂ ਕਰਨਗੇ। ਹਰਿਆਣਾ ਲਈ ਭਾਜਪਾ ਇੰਚਾਰਜ ਬਿਪਲਬ ਦੇਬ ਦੇ ਨਾਲ ਸਹਿ ਇੰਚਾਰਚ ਸੁਰਿੰਦਰ ਨਾਗਰ ਹੋਣਗੇ। ਹਿਮਾਚਲ ‘ਚ ਭਾਜਪਾ ਦੇ ਸਾਬਕਾ ਰਾਸ਼ਟਰੀ ਮੀਡੀਆ ਇੰਚਾਰਜ ਅਤੇ ਉੱਤਰ ਪ੍ਰਦੇਸ਼ ਦੇ ਮੌਜੂਦਾ ਵਿਧਾਇਕ ਸ਼੍ਰੀਕਾਂਤ ਸ਼ਰਮਾ ਇੰਚਾਰਜ ਹੋਣਗੇ, ਜਦਕਿ ਸਹਿ ਇੰਚਾਰਜ ਸੰਜੇ ਟੰਡਨ ਹੋਣਗੇ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਇਸ ਵੇਲੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਇੰਚਾਰਜ ਦੋਵੇਂ ਰਾਜਾਂ ਨੂੰ ਸੰਭਾਲਦੇ ਰਹਿਣਗੇ। ਜੰਮੂ-ਕਸ਼ਮੀਰ ਵਿਚ, ਚੁੱਘ ਦੀ ਮਦਦ ਦਿੱਲੀ ਭਾਜਪਾ ਨੇਤਾ ਆਸ਼ੀਸ਼ ਸੂਦ ਕਰਨਗੇ।