#EUROPE

BBC ਨੇ ਡਾਕੂਮੈਂਟਰੀ ’ਤੇ ਟਰੰਪ ਤੋਂ ਮੁਆਫੀ ਮੰਗੀ

ਲੰਡਨ, 14 ਨਵੰਬਰ (ਪੰਜਾਬ ਮੇਲ)- ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ‘ਪੈਨੋਰਾਮਾ’ ਐਪੀਸੋਡ ਲਈ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਦੇ 6 ਜਨਵਰੀ 2021 ਦੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਕੱਟ-ਵੱਢ ਕੇ ਦਿਖਾਇਆ ਗਿਆ ਸੀ। ਪਰ ਉਨ੍ਹਾਂ ਦੀ ਮੁਆਵਜ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

ਕਾਰਪੋਰੇਸ਼ਨ ਨੇ ਕਿਹਾ ਕਿ ਕੱਟ-ਵੱਢ ਨੇ “ਇਹ ਗਲਤ ਪ੍ਰਭਾਵ ਦਿੱਤਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਹਿੰਸਕ ਕਾਰਵਾਈ ਲਈ ਸਿੱਧਾ ਸੱਦਾ ਦਿੱਤਾ ਸੀ” ਅਤੇ ਕਿਹਾ ਕਿ ਉਹ 2024 ਦੇ ਪ੍ਰੋਗਰਾਮ ਨੂੰ ਦੁਬਾਰਾ ਨਹੀਂ ਦਿਖਾਏਗੀ। ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਇੱਕ ਅਰਬ ਅਮਰੀਕੀ ਡਾਲਰ ਦੇ ਹਰਜਾਨੇ ਲਈ ਮੁਕੱਦਮਾ ਕਰਨਗੇ, ਜਦੋਂ ਤੱਕ ਕਾਰਪੋਰੇਸ਼ਨ ਅਕਤੂਬਰ 2024 ਦੀ ਡਾਕੂਮੈਂਟਰੀ ਨੂੰ ਵਾਪਸ ਨਹੀਂ ਲੈਂਦੀ, ਮੁਆਫੀ ਨਹੀਂ ਮੰਗਦੀ ਅਤੇ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੰਦੀ।