#OTHERS

Bangladesh ਚੋਣਾਂ ਦੀ ‘ਨਿਰਪੱਖਤਾ’ ‘ਤੇ ਉਠੇ ਸਵਾਲ; ਸੰਯੁਕਤ ਰਾਸ਼ਟਰ, ਅਮਰੀਕਾ ਤੇ ਬ੍ਰਿਟੇਨ ਨੇ ਜਤਾਇਆ ਵਿਰੋਧ

ਢਾਕਾ/ਸੰਯੁਕਤ ਰਾਸ਼ਟਰ, 9 ਜਨਵਰੀ (ਪੰਜਾਬ ਮੇਲ)- ਭਾਰਤ, ਰੂਸ, ਚੀਨ ਅਤੇ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਨੇ ਪ੍ਰਧਾਨ ਮੰਤਰੀ ਦੇ ਰੂਪ ‘ਚ ਚੌਥੀ ਵਾਰ ਚੋਣ ਜਿੱਤੀ ਸ਼ੇਖ ਹਸੀਨਾ ਨੂੰ ਵਧਾਈ ਦਿੱਤੀ। ਉਥੇ ਦੂਜੇ ਪਾਸੇ ਸੰਯੁਕਤ ਰਾਸ਼ਟਰ, ਅਮਰੀਕਾ ਤੇ ਬਰਤਾਨੀਆ ਨੇ ਦਾਅਵਾ ਕੀਤਾ ਹੈ ਕਿ ਬੀਤੇ ਦਿਨ ਹੋਈਆਂ ਚੋਣਾਂ ‘ਨਿਰਪੱਖ ਨਹੀਂ’ ਸਨ। ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਵੱਲੋਂ ਚੋਣਾਂ ਦੇ ਬਾਈਕਾਟ ਦੇ ਦਿੱਤੇ ਸੱਦੇ ਦਰਮਿਆਨ ਹਸੀਨਾ ਦੀ ਅਵਾਮੀ ਲੀਗ ਨੇ 300 ਮੈਂਬਰੀ ਸੰਸਦ ਵਿਚ 223 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਬੰਗਲਾਦੇਸ਼ ਵਿਚ ਚੋਣ ਵਾਲੇ ਦਿਨ ਵਿਰੋਧੀ ਧਿਰ ਦੇ ਹਜ਼ਾਰਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਤੇ ਬੇਨਿਯਮੀਆਂ ਦੀਆਂ ਰਿਪੋਰਟਾਂ ਤੋਂ ਵਾਸ਼ਿੰਗਟਨ ਫਿਕਰਮੰਦ ਹੈ। ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਬ੍ਰਿਟੇਨ ਨੇ ਚੋਣਾਂ ‘ਚ ‘ਨਿਰਪੱਖ ਨਹੀਂ’ ਹੋਣ ‘ਤੇ ਆਪਣਾ ਵਿਰੋਧ ਜਤਾਇਆ।