#Cricket #SPORTS

B.C.C.I. ਵੱਲੋਂ ਭਾਰਤੀ Cricket ‘ਚ ਧੋਨੀ ਦੇ ਯੋਗਦਾਨ ਸਦਕਾ 7 ਨੰਬਰ ਦੀ ਜਰਸੀ ਰਿਟਾਇਰ ਕਰਨ ਦਾ ਫੈਸਲਾ

ਨਵੀਂ ਦਿੱਲੀ, 15 ਦਸੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਭਾਰਤੀ ਕ੍ਰਿਕਟ ਵਿਚ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿਚ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸੱਤ ਨੰਬਰ ਦੀ ਜਰਸੀ ਨੂੰ ‘ਰਿਟਾਇਰ’ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਇਸ ਸਾਬਕਾ ਕਪਤਾਨ ਨੇ ਦੇਸ਼ ਲਈ ਆਪਣਾ ਆਖਰੀ ਮੈਚ 2019 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਸ ਨੇ 15 ਅਗਸਤ 2020 ਨੂੰ ਆਪਣੇ ਸੰਨਿਆਸ ਦਾ ਐਲਾਨ ਕੀਤਾ ਅਤੇ ਉਸ ਤੋਂ ਬਾਅਦ ਕਿਸੇ ਹੋਰ ਖਿਡਾਰੀ ਨੇ ਸੱਤ ਨੰਬਰ ਦੀ ਜਰਸੀ ਨਹੀਂ ਪਹਿਨੀ। ਮਹਾਨ ਸਚਿਨ ਤੇਂਦੁਲਕਰ ਦੇ 2013 ਵਿਚ ਸੰਨਿਆਸ ਲੈਣ ਤੋਂ ਬਾਅਦ ਵੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ ਆਪਣੀ 10 ਨੰਬਰ ਦੀ ਜਰਸੀ ਨਹੀਂ ਪਹਿਨੀ ਸੀ। ਠਾਕੁਰ ਨੇ 2017 ਵਿਚ ਸ੍ਰੀਲੰਕਾ ਖਿਲਾਫ ਆਪਣੇ ਇਕ ਦਿਨਾ ਮੈਚ ਦੌਰਾਨ 10 ਨੰਬਰ ਦੀ ਜਰਸੀ ਪਹਿਨੀ ਸੀ ਪਰ ਸੋਸ਼ਲ ਮੀਡੀਆ ਉੱਤੇ ਇਸ ਦੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਕਿਸੇ ਵੀ ਖਿਡਾਰੀ ਨੇ 10 ਨੰਬਰ ਵਾਲੀ ਜਰਸੀ ਨਹੀਂ ਪਾਈ।