ਜੀ 20 ਸੰਮੇਲਨ ‘ਚ ਹਿੱਸਾ ਲੈਣਗੇ 25 ਆਲਮੀ ਆਗੂ

* ਰੂਸੀ ਤੇ ਯੂਕਰੇਨੀ ਰਾਸ਼ਟਰਪਤੀ ਰਹਿਣਗੇ ਗ਼ੈਰਹਾਜ਼ਰ ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਇੱਥੇ ਅਗਲੇ ਮਹੀਨੇ ਹੋਣ ਵਾਲੇ ਜੀ 20 ਸੰਮੇਲਨ ‘ਚ ਘੱਟੋ-ਘੱਟ 25 ਮੁਲਕਾਂ ਦੇ ਆਗੂ ਹਿੱਸਾ ਲੈਣਗੇ, ਜਦਕਿ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀ ਸ਼ਾਮਲ ਨਹੀਂ ਹੋਣਗੇ। ਜੀ 20 ਮੈਂਬਰ ਮੁਲਕਾਂ ਵਿਚੋਂ 18 ਆਗੂ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਸਮੂਹ ‘ਚੋਂ ਗੈਰ-ਹਾਜ਼ਰ ਰਹਿਣ […]

ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਵਿਅਕਤੀ ਦੀ ਮੌਤ

ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)- ਇਥੇ 2 ਟਰਾਲਿਆਂ ਵਿਚਕਾਰ ਵਾਪਰੇ ਭਿਆਨਕ ਹਾਦਸੇ ‘ਚ 42 ਸਾਲਾ ਬਲਵਿੰਦਰ ਸਿੰਘ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਸ ਦਾ ਪਿਛਲਾ ਪਿੰਡ ਸਵਾਜਪੁਰ ਸੀ ਅਤੇ ਉਹ ਕੈਲੀਫੋਰਨੀਆ ਵਿਖੇ ਰਹਿ ਰਿਹਾ ਸੀ। ਇਥੇ ਜ਼ਿਕਰਯੋਗ ਹੈ ਕਿ ਉਸ ਦੀ ਪਤਨੀ, 15 ਸਾਲਾ ਪੁੱਤਰ ਅਤੇ 13 ਸਾਲਾ ਪੁੱਤਰੀ ਵੀ ਉਸੇ […]

ਬਰੈਂਪਟਨ ‘ਚ ਪੰਜਾਬੀ ਨੌਜਵਾਨ ਦੀ ਰੀਸਾਈਕਲਿੰਗ ਦੀ ਫੈਕਟਰੀ ‘ਚ ਕੰਮ ਕਰਦੇ ਸਮੇਂ ਦਰਦਨਾਕ ਮੌਤ

-ਚਾਰ ਮਹੀਨੇ ਪਹਿਲੇ ਆਇਆ ਸੀ ਕੈਨੇਡਾ ਬਰੈਂਪਟਨ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਚਾਰ ਕੁ ਮਹੀਨੇ ਪਹਿਲਾਂ ਕੈਨੇਡਾ ਵਿਚ ਆਏ, ਇਕ ਪੰਜਾਬੀ ਨੌਜਵਾਨ ਦੀ ਓਨਟਾਰੀਓ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਫੈਕਟਰੀ ਵਿਚ ਕੰਮ ਕਰਦੇ ਸਮੇਂ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋਂ ਹੋਈ ਹੈ, ਜੋ ਫੈਕਟਰੀ ਵਿਚ ਆਮ ਮਜ਼ਦੂਰ […]

ਨਸਲੀ ਨਫਰਤ ਦਾ ਮਾਮਲਾ: ਅਮਰੀਕਾ ‘ਚ ਕੌਂਸਲ ਚੋਣ ਲੜ ਰਹੀ ਭਾਰਤੀ-ਅਮਰੀਕੀ ਔਰਤ ਦੇ ਇਸ਼ਤਿਹਾਰ ‘ਤੇ ਲੱਗੀ ਤਸਵੀਰ ਉਪਰ ਕਾਲਾ ਚੇਹਰਾ ਲਾਇਆ

ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ‘ਚ ਨਸਲੀ ਨਫਰਤ ਤਹਿਤ ਕਿਸੇ ਸਿਰਫਿਰੇ ਵੱਲੋਂ ਕੌਂਸਲ ਚੋਣ ਲੜ ਰਹੀ ਭਾਰਤੀ ਮੂਲ ਦੀ ਇਕ ਔਰਤ ਸਾਰਿਕਾ ਬਾਂਸਲ ਦੇ ਇਕ ਇਸ਼ਤਿਹਾਰ ਉਪਰ ਲੱਗੀ ਤਸਵੀਰ ‘ਤੇ ਉਨ੍ਹਾਂ ਦੇ ਚੇਹਰੇ ਨੂੰ ਖੁਰਚ ਕੇ ਉਸ ਦੀ ਜਗ੍ਹਾ ‘ਤੇ ਕਿਸੇ ਕਾਲੇ ਵਿਅਕਤੀ ਦਾ ਚੇਹਰਾ ਲਾ ਦੇਣ ਦੀ […]

9/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀਆਂ ਦੀ ਮੌਤ ਦੀ ਹੋ ਸਕਦੀ ਹੈ ਮੁਆਫ਼!

-ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ‘ਚ ਰੋਸ ਨਿਊਯਾਰਕ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- 11 ਸਤੰਬਰ, 2001 ਨੂੰ ਨਿਊਯਾਰਕ ‘ਤੇ ਹੋਏ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਮਲੇ ਵਿਚ ਕਰੀਬ 3000 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ। ਇਸ ਹਮਲੇ ਕਾਰਨ ਅਮਰੀਕਾ ਨੂੰ ਇਸ ਦੇ ਸਦਮੇ ਤੋਂ ਉਭਰਨ ਲਈ […]

ਸਾਕਰ ‘ਚ ਕੈਨੇਡਾ ਦੀ ਅਕਾਲ ਕਲੱਬ ਤੇ ਵਾਲੀਬਾਲ ‘ਚ ਸਿਆਟਲ ਚੈਂਪੀਅਨ

ਸਿਆਟਲ, 30 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਸਾਕਰ ਕਲੱਬ ਵੱਲੋਂ 26-27 ਅਗਸਤ ਨੂੰ ਸਾਕਰ ਤੇ ਵਾਲੀਬਾਲ ਟੂਰਨਾਮੈਂਟ ਸੀਟੇਕ ਵਿਚ ਕਰਵਾਇਆ ਗਿਆ, ਜਿਸ ਵਿਚ ਅਕਾਲ ਸਾਕਰ ਕਲੱਬ ਦੀ ਟੀਮ ਚੈਂਪੀਅਨਸ਼ਿਪ ਜਿੱਤੀ ਅਤੇ ਵਾਲੀਬਾਲ ਵਿਚ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਚੈਂਪੀਅਨਸ਼ਿਪ ਜਿੱਤਣ ਵਿਚ ਸਫਲ ਰਹੀ। 50 ਸਾਲ ਤੋਂ ਉਪਰ ਦੀ ਪੰਜਾਬ ਸਾਕਰ ਕਲੱਬ ਸਿਆਟਲ ਨੂੰ […]

ਲਾਹੌਰ ਵਿਖੇ ‘ਵਾਰਿਸ ਸ਼ਾਹ ਅੰਤਰਰਾਸ਼ਟਰੀ ਐਵਾਰਡ’ ਸਮਾਗਮ ਦਾ ਸਫਲ ਆਯੋਜਨ

-ਵਿਦੇਸ਼ਾਂ ‘ਚ ਰਹਿੰਦੇ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਕਵੀਆਂ, ਕਹਾਣੀਕਾਰਾਂ ਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦਾ ਹੋਇਆ ਸਨਮਾਨ ਲਾਹੌਰ, 30 ਅਗਸਤ (ਪੰਜਾਬ ਮੇਲ)- ਚੜ੍ਹਦੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ, ਕੈਨੇਡਾ ਨਿਵਾਸੀ ਉੱਚਕੋਟੀ ਦੇ ਪੰਜਾਬੀ ਕਵੀ ਸ਼੍ਰੀ ਰਵਿੰਦਰ ਰਵੀ, ਲਹਿੰਦੇ ਪੰਜਾਬ ਦੀ ਵਧੀਆ ਸੂਫੀ ਗਾਇਕ ਟੋਲੀ ‘ਬਾਬਾ ਗਰੁੱਪ’ ਨੂੰ […]

ਫਲੋਰਿਡਾ ‘ਚ ਹੈਲੀਕਾਪਟਰ ਅੱਗ ਲੱਗਣ ਉਪਰੰਤ ਜ਼ਮੀਨ ‘ਤੇ ਡਿੱਗਾ; 2 ਮੌਤਾਂ, 2 ਜ਼ਖਮੀ

ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ‘ਚ ਇਕ ਹੈਲੀਕਾਪਟਰ ਤਬਾਹ ਹੋਣ ਦੀ ਖਬਰ ਹੈ। ਇਸ ਘਟਨਾ ਵਿਚ 2 ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਕੈਪਟਨ ਟੈਰੀਸਨ ਜੈਕਸਨ ਸ਼ਾਮਿਲ ਹੈ, ਜੋ ਹੈਲੀਕਾਪਟਰ ਵਿਚ ਸਵਾਰ ਸੀ। ਇਸ ਤੋਂ ਇਲਾਵਾ ਇਕ ਔਰਤ ਸ਼ਾਮਲ ਹੈ, ਜੋ ਉਸ ਅਪਾਰਟਮੈਂਟ ਕੰਪਲੈਕਸ ਵਿਚ ਰਹਿੰਦੀ ਸੀ, […]

ਪੰਜਾਬ ਦੀ ਵੰਡ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਵੱਲੋਂ ਆਪਸੀ ਸਹਿਮਤੀ ਨਾਲ ਲੋਕਾਂ ‘ਤੇ ਠੋਸੀ : ਸਤਨਾਮ ਸਿੰਘ ਮਾਣਕ

ਸਰੀ, 30 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਜੇਕਰ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚਲਦੀ ਤਾਂ ਅੰਗਰੇਜ਼ਾਂ ਨੂੰ ਭਾਰਤ ਦੀ ਵੰਡ ਕਰਨ ਦਾ ਬਹਾਨਾ ਨਾ ਮਿਲਦਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਭਾਰਤ ਇਕ ਰਾਸ਼ਟਰ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਆਜ਼ਾਦ ਭਾਰਤ ਰੂਸ ਨਾਲ ਜੁੜ ਜਾਂਦਾ ਹੈ, ਤਾਂ ਦੁਨੀਆਂ ਦਾ ਸੰਤੁਲਨ […]

ਭਾਰਤੀ ਕੁਸ਼ਤੀ ਮਹਾਸੰਘ ਚੋਣ: ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ‘ਚ ਦਖ਼ਲ ਦੇਣ ਤੋਂ ਇਨਕਾਰ

ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੀਆਂ ਚੋਣਾਂ ‘ਤੇ ਰੋਕ ਲਾਉਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਕੁਸ਼ਤੀ ਦੀ ਵਿਸ਼ਵ ਪੱਧਰੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਚੋਣ ਸਮੇਂ ਸਿਰ ਨਾ ਕਰਵਾਉਣ ਕਾਰਨ ਡਬਲਿਊਐੱਫਆਈ ਨੂੰ […]