ਹਿਮਾਚਲ ਪ੍ਰਦੇਸ਼ ਦੇ ਰੋਹੜੂ ਵਿਚਲੇ ਪਿੰਡ ‘ਚ ਹੜ੍ਹ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ

-ਕਈ ਘਰ ਤੇ ਵਾਹਨਾਂ ਨੂੰ ਨੁਕਸਾਨ ਸ਼ਿਮਲਾ, 22 ਜੁਲਾਈ (ਪੰਜਾਬ ਮੇਲ)- ਹਿਮਾਚਲ ਦੇ ਰੋਹੜੂ ਵਿਚਲੇ ਪਿੰਡ ਵਿਚ ਅੱਜ ਸਵੇਰੇ ਹੜ੍ਹ ਕਾਰਨ ਬਜ਼ੁਰਗ ਜੋੜੇ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਰੋਹੜੂ ਖੇਤਰ ਦੇ ਬਦਿਆਰਾ ਪਿੰਡ ਵਿਚ ਤਿੰਨਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ, ਜਿੱਥੇ ਲੈਲਾ ਨਾਲੇ ਵਿਚ ਅਚਾਨਕ ਹੜ੍ਹ ਆਉਣ ਦੀ […]

ਦਿੱਲੀ ਹਾਈ ਕੋਰਟ ਵੱਲੋਂ ਥਲ ਸੈਨਾ ਅਧਿਕਾਰੀ ਦੀ ਮਾਣਹਾਨੀ ‘ਚ ਤਹਿਲਕਾ ਪੱਤਕਾਰ ਤੇਜਪਾਲ ਨੂੰ 2 ਕਰੋੜ ਦਾ ਹਰਜਾਨਾ ਭਰਨ ਦਾ ਹੁਕਮ

ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਪੱਤਰਕਾਰਾਂ ਤਰੁਣ ਤੇਜਪਾਲ, ਅਨਿਰੁਧ ਬਹਿਲ, ਮੈਥਿਊ ਸੈਮੂਅਲ ਅਤੇ ਮੈਸਰਜ਼ ਤਹਿਲਕਾ ਡਾਟ ਕਾਮ ਨੂੰ ਭਾਰਤੀ ਥਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਮੇਜਰ ਜਨਰਲ ਐੱਮ.ਐੱਸ. ਆਹਲੂਵਾਲੀਆ ਨੂੰ ਮਾਣਹਾਨੀ ਦੇ ਕੇਸ ਵਿਚ 2 ਕਰੋੜ ਰੁਪਏ ਹਰਜਾਨੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ […]

ਵਿਜੀਲੈਂਸ ਵੱਲੋਂ 24 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਜੂਨੀਅਰ ਸਹਾਇਕ ਕਾਬੂ

ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਗਰ ਪੰਚਾਇਤ ਮਾਹਿਲਪੁਰ ਵਿਖੇ ਤਾਇਨਾਤ ਜੂਨੀਅਰ ਸਹਾਇਕ ਸ਼ੀਸ਼ਪਾਲ ਨੂੰ 24,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਜੂਨੀਅਰ ਸਹਾਇਕ ਨੂੰ ਰਵਿੰਦਰ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ […]

ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਹੁਕਮ ਉਪ ਮੰਡਲ ਮੈਜਿਸਟ੍ਰੇਟ ਨੰਗਲ ਵਲੋਂ ਜਾਰੀ ਹੋਏ ਪੱਤਰ ਵਿਚ ਦਿੱਤਾ ਗਿਆ ਹੈ। ਇਹ ਪੱਤਰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ […]

ਮਹਾਰਾਸ਼ਟਰ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮੁੰਬਈ ਡੁੱਬੀ

ਮੁੰਬਈ,  22 ਜੁਲਾਈ (ਪੰਜਾਬ ਮੇਲ)- ਮਹਾਰਾਸ਼ਟਰ ’ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸ਼ੁੱਕਰਵਾਰ ਨੂੰ ਮੁੰਬਈ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਸ਼ਹਿਰ ਅਤੇ ਇਸ ਦੇ ਉਪ ਨਗਰਾਂ ’ਚ ਆਵਾਜਾਈ ਠੱਪ ਹੋ ਗਈ। ਨਾਂਦੇੜ ਜ਼ਿਲੇ ’ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਬਾਅਦ ਬਿਲੋਲੀ ਤਹਿਸੀਲ […]

ਚਾਂਦਪੁਰਾ ਬੰਨ੍ਹ ਤੋੜ ਘੱਗਰ ਨੇ ਮਚਾਈ ਭਾਰੀ ਤਬਾਹੀ

ਬੁਢਲਾਡਾ, 22 ਜੁਲਾਈ (ਪੰਜਾਬ ਮੇਲ)- ਚਾਂਦਪੁਰਾ (ਹਰਿਆਣਾ) ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60—70 ਕਿਲੋਮੀਟਰ ਦੇ ਫਾਸਲੇ ’ਚ ਇਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਇਹ ਖੇਤਰ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆਂ (ਹਰਿਆਣਾ) ਦੇ ਦਰਜਨਾਂ ਪਿੰਡਾਂ ਨੇ ਟਾਪੂਆਂ ਦਾ ਰੂਪ ਧਾਰਨ ਕਰ […]

ਮਨੀਪੁਰ ਦੀਆਂ ਸਾਰੀਆਂ ਘਟਨਾਵਾਂ ‘ਤੇ ਕੇਂਦਰੀ ਏਜੰਸੀਆਂ ਦੀ ਨਜ਼ਰ, 6,000 ਕੇਸ ਦਰਜ: ਸਰਕਾਰੀ ਸੂਤਰ

ਮਨੀਪੁਰ,  22 ਜੁਲਾਈ (ਪੰਜਾਬ ਮੇਲ)- ਮਨੀਪੁਰ ‘ਚ ਦੋ ਔਰਤਾਂ ਦੀ ਨਗਨ ਪਰੇਡ ਕਰਨ ਦੇ ਮਾਮਲੇ ‘ਚ ਪੰਜਵੇਂ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ (21 July) ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 19 ਜੁਲਾਈ ਨੂੰ ਸਾਹਮਣੇ ਆਈ ਇੱਕ ਵੀਡੀਓ ਵਿੱਚ ਪੁਰਸ਼ਾਂ ਦੇ ਇੱਕ ਸਮੂਹ ਵੱਲੋਂ ਦੋ ਔਰਤਾਂ ਨੂੰ ਬਿਨ੍ਹਾਂ ਕੱਪੜਿਆਂ […]

ਅਮਰੀਕਾ ਦੇ ਜਾਰਜੀਆ ਰਾਜ ‘ਚ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ 6 ਪੁਲਿਸ ਅਫਸਰਾਂ ਵਿਰੁੱਧ ਨਹੀਂ ਚੱਲੇਗਾ ਮੁਕੱਦਮਾ

ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਲੇਟਨ ਕਾਊਂਟੀ ਜਾਰਜੀਆ ਦੀ ਇਕ ਗਰੈਂਡ ਜਿਊਰੀ ਨੇ ਜੇਲ ਵਿਚ ਹਿਰਾਸਤ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ 6 ਸਾਬਕਾ ਸ਼ੈਰਿਫ ਡਿਪਟੀਆਂ ਵਿਰੁੱਧ ਦੋਸ਼ ਆਇਦ ਨਾ ਕਰਨ ਦਾ ਰਾਹ ਚੁਣਿਆ ਹੈ। ਇਹ ਜਾਣਕਾਰੀ ਅਦਾਲਤ ਦੇ ਦਸਤਾਵੇਜਾਂ ਤੋਂ ਮਿਲੀ ਹੈ। ਪਿੱਛਲੇ ਸਾਲ ਨਵੰਬਰ ਵਿਚ 38 ਸਾਲਾ ਟੈਰੀ […]

ਵਿਜੀਲੈਂਸ ਵੱਲੋਂ ਅਮਰੂਦਾਂ ਦੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਜੌਹਲ ਗ੍ਰਿਫ਼ਤਾਰ

• ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੇ ਪਟਵਾਰੀਆਂ ਨੇ ਅਧਿਕਾਰੀ ‘ਤੇ ਮੁਆਵਜ਼ੇ ਦੀਆਂ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼ ਚੰਡੀਗੜ੍ਹ, 21 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਸਬੰਧੀ ਅੱਜ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਸਿੰਘ ਜੌਹਲ, ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ […]

ਮਾਣਹਾਨੀ ਮਾਮਲਾ: ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਦੀ ਅਰਜ਼ੀ ‘ਤੇ ਗੁਜਰਾਤ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ‘ਮੋਦੀ ਗੋਤ’ ਟਿੱਪਣੀ ਵਿਵਾਦ ਨਾਲ ਜੁੜੇ ਮਾਣਹਾਨੀ ਮਾਮਲੇ ਵਿਚ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਰਜ਼ੀ ‘ਤੇ ਅੱਜ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਇਸ ਸਬੰਧੀ ਜਵਾਬ ਮੰਗਿਆ ਹੈ। ਹਾਈ […]