ਟਰੂਡੋ ਦੀ ਜਿੱਤ ਲਈ ਕੈਨੇਡਾ ਚੋਣਾਂ ‘ਚ ਚੀਨ ਨੇ ਕੀਤੀ ਸੀ ਦਖਲ ਅੰਦਾਜ਼ੀ : ਰਿਪੋਰਟ ‘ਚ ਦਾਅਵਾ

ਵੈਨਕੂਵਰ, 20 ਫਰਵਰੀ (ਪੰਜਾਬ ਮੇਲ)- ਕੈਨੇਡਾ ਦੀ ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਮੁਤਾਬਕ 2021 ਦੀਆਂ ਚੋਣਾਂ ਵਿਚ ਚੀਨ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਪੱਖ ਵਿਚ ਸੰਘੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਇਕ ਮੁਹਿੰਮ ਚਲਾਈ ਸੀ। ਸ਼ੁੱਕਰਵਾਰ ਨੂੰ ਕੈਨੇਡੀਅਨ ਮੀਡੀਆ ਨੇ ਇਸ ਸਬੰਧੀ ਖੁਲਾਸਾ ਕੀਤਾ। ਕੈਨੇਡਾ ਦੇ ਮਸ਼ਹੂਰ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਵਿਚ ਖੋਜੀ […]

ਬ੍ਰਿਟੇਨ ‘ਚ ਮਹਾਮਾਰੀ ਵਾਂਗ ਵੱਧ ਰਿਹੈ ਗੰਨ ਕ੍ਰਾਈਮ

-ਇਕੱਲੇ ਲੰਡਨ ‘ਚ ਹੀ ਹਥਿਆਰਾਂ ਦੇ ਜ਼ੋਰ ‘ਤੇ ਕੀਤੇ ਅਪਰਾਧ 2500 ਫ਼ੀਸਦੀ ਵਧੇ ਲੰਡਨ, 20 ਫਰਵਰੀ (ਪੰਜਾਬ ਮੇਲ)– ਬ੍ਰਿਟੇਨ ‘ਚ ਗੰਨ ਕ੍ਰਾਈਮ ਮਹਾਮਾਰੀ ਵਾਂਗ ਵੱਧ ਰਿਹਾ ਹੈ। ਇਕੱਲੇ ਲੰਡਨ ‘ਚ ਹੀ ਹਥਿਆਰਾਂ ਦੇ ਜ਼ੋਰ ‘ਤੇ ਕੀਤੇ ਗਏ ਅਪਰਾਧਾਂ ‘ਚ 2500 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੇਲਸ ‘ਚ ਵੀ ਇਕ ਸਾਲ ਦੇ ਅੰਦਰ ਅਜਿਹੇ […]

ਹਰਿਆਣਾ ਗੁਰਦੁਆਰਾ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲੀ

-ਧਾਮੀ ਵੱਲੋਂ ਹਰਿਆਣਾ ਕਮੇਟੀ ਦਾ ਵਿਰੋਧ ਕੁਰੂਕਸ਼ੇਤਰ, 20 ਫਰਵਰੀ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੂਬੇ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਕਮੇਟੀ ਪ੍ਰਧਾਨ ਬਾਬਾ ਕਰਮਜੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪਹੁੰਚ ਕੇ ਗੁਰੂ ਘਰ ਦੀ ਸੇਵਾ ਸੰਭਾਲੀ। ਇਸ ਦੌਰਾਨ ਕਮੇਟੀ ਮੈਂਬਰਾਂ ਨੇ […]

ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਕੱਪ ਅਧਵਾਟੇ ਰੱਦ

-ਚਾਰ ਮੈਚ ਖੇਡਣ ਤੋਂ ਬਾਅਦ ਟੀਮਾਂ ਵੱਲੋਂ ਮੈਦਾਨ ‘ਚ ਆਉਣ ਤੋਂ ਇਨਕਾਰ ਗੁਰੂਸਰ ਸੁਧਾਰ, 20 ਫਰਵਰੀ (ਪੰਜਾਬ ਮੇਲ)- ਪਿੰਡ ਪੱਤੀ ਧਾਲੀਵਾਲ (ਸੁਧਾਰ) ਵਿਚ 12 ਸਾਲਾਂ ਤੋਂ ਕਬੱਡੀ ਕੱਪ ਕਰਵਾਉਣ ਵਾਲੀ ਕਲਗੀਧਰ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਨੂੰ ਸਿੱਧੂ ਮੂਸੇਵਾਲਾ ਨੂੰ ਸਮਰਪਿਤ 13ਵਾਂ ਕਬੱਡੀ ਕੱਪ ਅਧਵਾਟੇ ਹੀ ਰੱਦ ਕਰਨਾ ਪੈ ਗਿਆ। ਚਾਰ ਮੈਚ ਖੇਡਣ ਤੋਂ ਬਾਅਦ […]

ਮੂਸੇਵਾਲਾ ਕਤਲਕਾਂਡ: ਪਰਿਵਾਰ ਨੇ ਸਰਕਾਰਾਂ ਤੋਂ ਇਨਸਾਫ਼ ਦੀ ਆਸ ਛੱਡੀ

-ਇਨਸਾਫ ਲਈ ਹੋਰ ਸੰਘਰਸ਼ ਕਰਨਾ ਪਵੇਗਾ : ਬਲਕੌਰ ਸਿੱਧੂ ਮਾਨਸਾ, 20 ਫਰਵਰੀ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੁੱਤ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ। ਉਹ ਪਿੰਡ ਮੂਸਾ ਵਿਚ ਪਹੁੰਚੇ ਗਾਇਕ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ […]

ਅਮਰਿੰਦਰ ਦੀ ਗ਼ੈਰਹਾਜ਼ਰੀ ‘ਚ ਬਣਾਈ ਮਹਾਰਾਜਾ ਭੁਪਿੰਦਰ ਸਿੰਘ ਦੀ ਸਮਾਧ

– 85 ਸਾਲਾਂ ਬਾਅਦ ਪ੍ਰਨੀਤ ਕੌਰ ਤੇ ਕੈਪਟਨ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਨੇ ਬਣਵਾਈ ਸਮਾਧ ਪਟਿਆਲਾ, 20 ਫਰਵਰੀ (ਪੰਜਾਬ ਮੇਲ)- ਸ਼ਹਿਰ ਦੀ ਵਿਰਾਸਤ ਵਜੋਂ ਜਾਣੀਆਂ ਜਾਂਦੀਆਂ ਸ਼ਾਹੀ ਸਮਾਧਾਂ ਵਿਚ 85 ਸਾਲਾਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ (12 ਅਕਤੂਬਰ 1891 ਤੋਂ 23 ਮਾਰਚ 1938) ਦੀ ਸਮਾਧ ਵੀ ਬਣਾ ਦਿੱਤੀ ਗਈ ਹੈ। ਰਵਾਇਤ ਅਨੁਸਾਰ ਦਾਦੇ ਦੀ ਸਮਾਧ […]

ਦਸਤਾਰ ‘ਤੇ ਟੋਪੀ ਰੱਖਣ ਦਾ ਮਾਮਲਾ; ਚੰਨੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਗਲਤੀ ਦੀ ਖਿਮਾ ਯਾਚਨਾ

– ਚੰਨੀ ਵੱਲੋਂ ਲਿਖਿਆ ਮੁਆਫ਼ੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਅੰਮ੍ਰਿਤਸਰ, 20 ਫਰਵਰੀ (ਪੰਜਾਬ ਮੇਲ)- ਦਸਤਾਰ ‘ਤੇ ਟੋਪੀ ਰੱਖਣ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧ ਵਿਚ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। […]

ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ‘ਚ ਰੰਗਿਆ ਨਜ਼ਰ ਆਵੇਗਾ ਹੋਲਾ-ਮਹੱਲਾ!

– ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮੁਹਿੰਮ ਤੇਜ਼ ਕਰੇਗੀ ਸ਼੍ਰੋਮਣੀ ਕਮੇਟੀ -ਹੋਲਾ-ਮਹੱਲਾ ਮੌਕੇ ਲੱਗਣਗੇ 9 ਵਿਸ਼ੇਸ਼ ਦਸਤਖ਼ਤੀ ਸਟਾਲ -ਸ਼੍ਰੋਮਣੀ ਕਮੇਟੀ ਜਲਦ ਸ਼ੁਰੂ ਕਰੇਗੀ ਆਪਣਾ ਯੂ-ਟਿਊਬ ਚੈਨਲ ਸ੍ਰੀ ਆਨੰਦਪੁਰ ਸਾਹਿਬ, 20 ਫਰਵਰੀ (ਪੰਜਾਬ ਮੇਲ)- ਖਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ਵਿਚ ਰੰਗਿਆ […]

ਜਲੰਧਰ ਜ਼ਿਮਨੀ ਚੋਣ : ਕਈ ਵੱਡੇ ਅਕਾਲੀ ਤੇ ਕਾਂਗਰਸੀ ਆਗੂ ਭਾਜਪਾ ‘ਚ ਸ਼ਾਮਲ

ਜਲੰਧਰ, 20 ਫਰਵਰੀ (ਪੰਜਾਬ ਮੇਲ)- ਜਲੰਧਰ ਵਿਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਪਹਿਲਾਂ ਹੀ ਸਿਆਸਤ ਗਰਮਾ ਗਈ ਹੈ। ਅੱਜ ਜਲੰਧਰ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਿਚ ਸੇਠ ਸਤਪਾਲ ਮਲ, ਅਨਿਲ ਮੀਨੀਆ, ਮਾਡਲ ਟਾਊਨ ਮੋਬਾਇਲ ਮਾਰਕਿਟ ਦੇ ਪ੍ਰਧਾਨ ਰਾਜੀਵ ਦੁੱਗਲ, […]

ਜੱਗੂ ਭਗਵਾਨਪੁਰੀਆ ਦਾ ਸਾਥੀ ਨੌਂ ਪਿਸਤੌਲਾਂ ਸਣੇ ਗ੍ਰਿਫ਼ਤਾਰ

ਰੂਪਨਗਰ, 19 ਫਰਵਰੀ (ਪੰਜਾਬ ਮੇਲ)- ਪੁਲੀਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਵਿਸ਼ਾਲ ਵਰਮਾ ਨੂੰ ਨੌਂ ਪਿਸਤੌਲਾਂ ਅਤੇ 20 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਪੁਲੀਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸੀਆਈੲੇ ਦੀ ਟੀਮ ਵੱਲੋਂ  ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਵਿਸ਼ਾਲ ਵਰਮਾ ਵਾਸੀ ਹੁਸ਼ਿਆਰਪੁਰ ਨੂੰ […]