ਪੀ.ਡੀ.ਪੀ. ਸੁਪਰੀਮੋ ਮਹਿਬੂਬਾ ਦੀ ਧੀ ਨੂੰ ਰੈਗੂਲਰ ਪਾਸਪੋਰਟ ਜਾਰੀ

ਸ੍ਰੀਨਗਰ, 25 ਅਗਸਤ (ਪੰਜਾਬ ਮੇਲ)- ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਸੁਪਰੀਮੋ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੂੰ ਅੱਜ ਇੱਥੇ ਦਸ ਸਾਲ ਦੀ ਵੈਧਤਾ ਵਾਲਾ ਰੈਗੂਲਰ ਪਾਸਪੋਰਟ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਲਤਿਜਾ ਨੇ ਜੰਮੂ-ਕਸ਼ਮੀਰ ਹਾਈ ਕੋਰਟ ਵਿਚ ਨਵੀਂ ਪਟੀਸ਼ਨ ਦਾਇਰ ਕਰਕੇ ਕਿਸੇ ਵੀ ਦੇਸ਼ ਦੀ ਯਾਤਰਾ ‘ਤੇ ਕੋਈ ਰੋਕ ਨਾ […]

ਬਰਿਕਸ ਵੱਲੋਂ ਅੱਤਵਾਦ ਖ਼ਿਲਾਫ਼ ਡਟਣ ਤੇ ਆਰਥਿਕ ਬਹਾਲੀ ਦਾ ਅਹਿਦ

ਜੌਹੈਨਸਬਰਗ, 25 ਅਗਸਤ (ਪੰਜਾਬ ਮੇਲ)- ਬਰਿਕਸ ਮੁਲਕਾਂ ਦੇ ਆਗੂਆਂ ਨੇ ਅੱਜ ਐਲਾਨਨਾਮਾ ਜਾਰੀ ਕਰਦਿਆਂ ਅੱਤਵਾਦ ਦਾ ਮੁਕਾਬਲਾ ਕਰਨ, ਕੋਵਿਡ-19 ਮਗਰੋਂ ਆਰਥਿਕ ਬਹਾਲੀ ਲਈ ਕੰਮ ਕਰਨ ਦਾ ਅਹਿਦ ਲਿਆ ਅਤੇ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਸਾਲਸੀ ਦੀਆਂ ਤਜਵੀਜ਼ਾਂ ਦੀ ਸ਼ਲਾਘਾ ਕੀਤੀ। ਬਰਿਕਸ ਸੰਮੇਲਨ ਦੇ ਆਖਰੀ ਦਿਨ ਅੱਜ ਜਾਰੀ ਕੀਤੇ ਐਲਾਨਨਾਮੇ ‘ਚ ਮੈਂਬਰ ਮੁਲਕਾਂ ਨੇ ਅੱਤਵਾਦ […]

ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਟਲਾਂਟਾ ਜੇਲ੍ਹ ‘ਚ ਕੀਤਾ ਸਰੰਡਰ

ਅਟਲਾਂਟਾ, 25 ਅਗਸਤ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਵਿਚ 2020 ਦੀਆਂ ਚੋਣਾਂ ਨੂੰ ਪਲਟਾਉਣ ਦੀ ਗੈਰ-ਕਾਨੂੰਨੀ ਯੋਜਨਾ ਬਣਾਉਣ ਦੇ ਦੋਸ਼ਾਂ ਵਿਚ ਆਤਮ ਸਮਰਪਣ ਕਰਨ ਲਈ ਅਟਲਾਂਟਾ ਦੀ ਜੇਲ੍ਹ ਵਿਚ ਪਹੁੰਚੇ। ਇਤਿਹਾਸ ਵਿਚ ਪਹਿਲੀ ਵਾਰ ਸਾਬਕਾ ਅਮਰੀਕੀ ਰਾਸ਼ਰਟਪਤੀ ਦਾ ਮੱਗ ਸ਼ਾਟ (ਗ੍ਰਿਫ਼ਤਾਰੀ ਤੋਂ ਬਾਅਦ ਦੀ ਤਸਵੀਰ) ਵੇਖਣ ਨੂੰ ਮਿਲ ਸਕਦੀ ਹੈ।  ਟਰੰਪ ਅਤੇ […]

ਪੰਜਾਬ ਲਈ ਮੁੜ ਖ਼ਤਰੇ ਦੀ ਘੰਟੀ, ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਹੁਸ਼ਿਆਰਪੁਰ / ਨਡਾਲਾ, 25 ਅਗਸਤ (ਪੰਜਾਬ ਮੇਲ)-ਹਿਮਾਚਲ ਪ੍ਰਦੇਸ਼ ‘ਚ ਪੈ ਰਹੇ ਮੀਂਹ ਨੇ ਪੰਜਾਬ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਉੱਚਾ ਹੋ ਗਿਆ ਹੈ, ਜਦਕਿ ਹਰੀਕੇ ਹੈੱਡ ਤੋਂ ਲਹਿੰਦੇ ਪਾਸੇ ਵੱਲ ਟੁੱਟੇ ਹੋਏ ਧੁੱਸੀ ਬੰਨ੍ਹ […]

ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਦਾ ਮਾਮਲਾ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਸਹਿਯੋਗੀ ਰੂਡੀ ਗਿਲਿਆਨੀ ਗ੍ਰਿਫਤਾਰ ਤੇ ਰਿਹਾਅ , ਦੋਸ਼ ਤੈਅ

ਸੈਕਰਾਮੈਂਟੋ, ਕੈਲੀਫੋਰਨੀਆ, 25 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਤਤਕਾਲ ਚੋਣ ਮੁਹਿੰਮ ਵਕੀਲ ਰੂਡੀ ਗਿਲਿਆਨੀ ਨੇ ਫੁਲਟੋਨ ਕਾਊਂਟੀ ਜਾਰਜੀਆ ਜੇਲ ਵਿਚ ਆਤਮ ਸਮਰਪਣ ਕਰ ਦਿੱਤਾ ਜਿਥੇ ਉਸ ਨੂੰ ਗ੍ਰਿਫਤਾਰ ਕਰਨ ਉਪਰੰਤ 1,50,000 ਡਾਲਰ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ। ਰਿਹਾਈ ਤੋਂ ਪਹਿਲਾਂ ਉਸ ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ […]

ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ ਦਾ ਰਿਲੀਜ਼ ਸਮਾਰੋਹ 27 ਅਗਸਤ ਨੂੰ

ਸਰੀ, 25 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਗ਼ਜ਼ਲ ਮੰਚ ਸਰੀ ਵੱਲੋਂ ਕਨੇਡੀਅਨ ਲੇਖਕ ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਸੁਪਨੇ ਵਾਲੀਆਂ ਅੱਖਾਂ’ ਰਿਲੀਜ਼ ਕਰਨ ਲਈ 27 ਅਗਸਤ 2023 (ਐਤਵਾਰ) ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਨਿਊਟਨ ਲਾਇਬਰੇਰੀ ਸਰੀ ਵਿਚ ਦੁਪਹਿਰ 1.30 ਤੋਂ 4.30 ਵਜੇ ਤੱਕ […]

ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋ ਮਰਹੂਮ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ

ਸਰੀ, 25 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਮਰਹੂਮ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਗਿੱਲ, ਗਾਇਕ ਰਛਪਾਲ ਸਿੰਘ ਪਾਲ, ਅਤੇ ਹਰਚੰਦ ਸਿੰਘ ਬਾਗੜੀ ਕੀਤੀ। ਸਮਾਗਮ ਦਾ ਆਗਾਜ਼ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੋਕ ਗਾਇਕ ਸੁਰਿੰਦਰ […]

ਅਮਰੀਕਾ ਦੇ ਓਹੀਓ ਰਾਜ ਵਿਚ ਸਕੂਲ ਬੱਸ ਨਾਲ ਮਿੰਨੀ ਵੈਨ ਟਕਰਾਈ, ਬੱਸ ਉਲਟੀ, ਇਕ ਵਿਦਿਆਰਥੀ ਦੀ ਮੌਤ, 23 ਜ਼ਖਮੀ

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਵਿਚ ਇਕ ਮਿੰਨੀ ਵੈਨ ਸਕੂਲ ਬੱਸ ਨਾਲ ਟਕਰਾਅ ਜਾਣ ਦੀ ਖਬਰ ਹੈ ਜਿਸ ਦੇ ਸਿੱਟੇ ਵਜੋਂ ਇਕ ਐਲੀਮੈਂਟਰੀ ਵਿਦਿਆਰਥੀ ਦੀ ਮੌਤ ਹੋ ਗਈ ਤੇ 23 ਹੋਰ ਜ਼ਖਮੀ ਹੋ ਗਏ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਹਾਦਸਾ ਜਰਮਨ ਟਾਊਨਸ਼ਿੱਪ ਓਹੀਓ […]

ਅਮਰੀਕਾ ਵਿਚ ਸੜਕ ਹਾਦਸੇ ਵਿੱਚ ਹੋਈਆਂ ਦੋ ਮੌਤਾਂ ਦੇ ਮਾਮਲੇ ਵਿਚ 19 ਸਾਲਾ ਕੁੜੀ ਨੂੰ ਹੋਈ 15 ਸਾਲ ਦੀ ਜੇਲ

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਦੇ ਕਲੈਵਲੈਂਡ ਸ਼ਹਿਰ ਵਿਚ 31 ਜੁਲਾਈ 2022 ਨੂੰ ਹੋਏ ਸੜਕ ਹਾਦਸੇ ਜਿਸ ਵਿਚ 2 ਲੋਕ ਮਾਰੇ ਗਏ ਸਨ, ਦੇ ਮਾਮਲੇ ਵਿਚ ਇਕ ਅਦਾਲਤ ਨੇ ਇਕ 19 ਸਾਲਾ ਕੁੜੀ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਪਿਛਲੇ ਹਫਤੇ ਬੈਂਚ ਅੱਗੇ ਸੁਣਵਾਈ ਤੋਂ ਬਾਅਦ ਕੂਯਾਹੋਗਾ […]

ਹੜ੍ਹ ਪੀੜਤਾਂ ਲਈ ਸੇਵਾ ਕਾਰਜ ਨਿਭਾ ਰਹੇ ਡਾ.ਓਬਰਾਏ ਨੇ ਚੁੱਕੀ ਪੀਣ ਵਾਲੇ ਪਾਣੀ ਦੀ ਸੇਵਾ

ਪ੍ਰਭਾਵਿਤ ਲੋਕਾਂ ਲਈ ਭੇਜਿਆ ਵੱਡੀ ਮਾਤਰਾ ‘ਚ ਪੀਣ ਵਾਲਾ ਪਾਣੀ ਹਰੀਕੇ -ਤਰਨਤਾਰਨ, 24 ਅਗਸਤ (ਪੰਜਾਬ ਮੇਲ)- ਹਰ ਔਖੀ ਘੜੀ ਵੇਲੇ ਲੋੜਵੰਦਾਂ ਲਈ ਸਭ ਤੋਂ ਮੋਹਰੀ ਹੋ ਕੇ ਨਿਸ਼ਕਾਮ ਸੇਵਾ ਕਾਰਜ ਨਿਭਾਉਣ ਵਾਲੇ ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦੇ […]