ਬਲਜਿੰਦਰ ਮਾਨ ਵੱਲੋਂ ਕੈਮਲੂਪਸ ਕੈਨੇਡਾ ਲਾਇਬਰੇਰੀ ਲਈ ਪੁਸਤਕਾਂ ਭੇਟ

ਮਾਹਿਲਪੁਰ, 19 ਮਾਰਚ (ਪੰਜਾਬ ਮੇਲ)- ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਨਾਏ ਹੋਏ ਸਾਹਿਤਕਾਰ ਅਤੇ ਸੰਪਾਦਕ ਬਲਜਿੰਦਰ ਮਾਨ ਨੇ ਅੱਜ ਤਕ 25 ਮੌਲਿਕ, 40 ਸੰਪਾਦਿਤ ਅਤੇ 7 ਅਨੁਵਾਦਿਤ ਪੁਸਤਕਾਂ ਦਾ ਯੋਗਦਾਨ ਸਾਹਿਤ ਜਗਤ ਵਿਚ ਪਾਇਆ ਹੈ । ਪਿਛਲੇ 27 ਸਾਲ ਤੋਂ ਬੱਚਿਆਂ ਲਈ ਪੰਜਾਬੀ ਵਿਚ ਛਪਣ ਵਾਲਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਉਹਨਾਂ ਦੀ ਸੰਪਾਦਨਾ […]

ਕੈਨੇਡਾ: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੋਹਣ ਸਿੰਘ ਜੌਹਲ ਦੀ ਪੁਸਤਕ ਰਿਲੀਜ਼

ਸਰੀ, 19 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਸੀਨੀਅਰ ਸੈਂਟਰ, ਸਰੀ ਵਿਖੇ ਹੋਈ। ਅੰਤਰ-ਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇਸ ਮੀਟਿੰਗ ਵਿੱਚ ਐਡਵੋਕੇਟ ਸੋਹਣ ਸਿੰਘ ਜੌਹਲ ਦਾ ਕਾਵਿ ਸੰਗ੍ਰਹਿ “ਪਾਣੀ ਪੰਜੇ ਦਰਿਆਵਾਂ ਦੇ” ਲੋਕ ਅਰਪਣ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਐਡਵੋਕੇਟ ਸੋਹਣ ਸਿੰਘ ਜੌਹਲ ਅਤੇ ਪ੍ਰਿੰਸੀਪਲ ਰਣਜੀਤ ਸਿੰਘ […]

ਇੱਕ ਸਾਲ ਪੰਜਾਬ ਦੇ ਨਾਲ: ਮੰਤਰੀ ਅਮਨ ਅਰੋੜਾ ਨੇ ਆਪਣੇ ਵਿਭਾਗਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਪੰਜਾਬ ‘ਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਲਈ 25,000 ਘਰ ਜਲਦ ਬਣਾਏ ਜਾਣਗੇ: ਮੰਤਰੀ ਅਮਨ ਅਰੋੜਾ -ਮਾਨ ਸਰਕਾਰ ਪਰਾਲੀ ਸਾੜਨ ਤੋਂ ਰੋਕਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜਲਦ ਹੀ ਲਿਆਵੇਗੀ ਗ੍ਰੀਨ ਹਾਈਡ੍ਰੋਜਨ ਪਾਲਿਸੀ -ਕਿਹਾ, ਪੰਜਾਬ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਮੁੜ ਸੁਰਜੀਤ ਕਰਨ ਲਈ ਲਾਗੂ ਕੀਤੀ ਨਵੀਂ ਕਿਫਾਇਤੀ ਹਾਊਸਿੰਗ ਨੀਤੀ -ਆਮ ਆਦਮੀ ਪਾਰਟੀ ਵਾਂਗ […]

ਅਮਰੀਕੀ ਸੈਨੇਟ ਵੱਲੋਂ ਪਾਸ ਮਤੇ ‘ਚ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਕਰਾਰ; ਚੀਨ ਦੇ ਹਮਲਾਵਰ ਰੁਖ ਦੀ ਕੀਤੀ ਨਿੰਦਾ

ਸੈਕਰਾਮੈਂਟੋ, 18 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਇਕ ਮਤਾ ਪਾਸ ਕੀਤਾ ਹੈ, ਜਿਸ ਵਿਚ ਇਕ ਵਾਰ ਫਿਰ ਪੁਸ਼ਟੀ ਕੀਤੀ ਗਈ ਹੈ ਕਿ ਅਰੁਣਾਚਲ ਪ੍ਰਦੇਸ਼ ਰਾਜ ਭਾਰਤ ਦਾ ਅਟੁੱਟ ਹਿੱਸਾ ਹੈ। ਇਹ ਮਤਾ ਸੈਨੇਟਰ ਬਿਲ ਹੇਗਰਟੀ ਤੇ ਜੈਫ ਮਰਕਲੇ ਵੱਲੋਂ ਪੇਸ਼ ਕੀਤਾ ਗਿਆ ਸੀ। ਪਿਛਲੇ 6 ਸਾਲਾਂ ਦੌਰਾਨ ਅਸਲ ਨਿਯੰਤਰਣ ਰੇਖਾ ਨੇੜੇ ਪੂਰਬੀ […]

ਅਮਰੀਕਾ ‘ਚ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ‘ਚ ਹਸਪਤਾਲ ਦੇ 3 ਮੁਲਾਜ਼ਮ ਗ੍ਰਿਫ਼ਤਾਰ

ਸੈਕਰਾਮੈਂਟੋ, 18 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੇਂਦਰੀ ਵਰਜੀਨੀਆ ਵਿਚ ਇਰਵੋ ਓਟੀਨੋ (28) ਨਾਮੀ ਇਕ ਕਾਲੇ ਵਿਅਕਤੀ  ਦੀ ਹੋਈ ਮੌਤ ਦੇ ਮਾਮਲੇ ‘ਚ ਹਸਪਤਾਲ ਦੇ 3 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਸਟੇਟ ਮੈਂਟਲ ਹੈਲਥ ਫੈਸਿਲਟੀ ਜਿਥੇ ਪਿਛਲੇ ਹਫ਼ਤੇ ਓਟੀਨੋ ਦੀ ਮੌਤ ਹੋਈ ਸੀ, ਦੇ ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ […]

22 ਸਾਲਾ ਅਮਰੀਕੀ ਨੂੰ ਸਿੱਖ ਬਜ਼ੁਰਗ ਦੀ ਹੱਤਿਆ ਕਰਨ ਲਈ ਕਾਤਲ ਨੂੰ ਬੰਦੂਕ ਦੇਣ ਦੇ ਦੋਸ਼ ਹੇਠ 18 ਮਹੀਨਿਆਂ ਦੀ ਕੈਦ

ਨਿਊਯਾਰਕ, 18 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਸਿੱਖ ਬਜ਼ੁਰਗ ਨੂੰ ਗੋਲੀ ਮਾਰ ਕੇ ਮਾਰਨ ਲਈ 22 ਸਾਲਾ ਅਮਰੀਕੀ ਵੱਲੋਂ ਚੋਰੀ ਦੀ ਬੰਦੂਕ 15 ਸਾਲਾ ਲੜਕੇ ਨੂੰ ਦੇਣ ਦੇ ਦੋਸ਼ ‘ਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਓਗਡੇਨ ਦੇ ਟੇਡਨ ਟੇਲਰ ਲਾਅ ਨੇ 15 ਸਾਲ ਦੇ ਐਂਟੋਨੀਓ ਗਿਆਨੀ ਗਾਰਸੀਆ ਨੂੰ ਹਥਿਆਰ ਮੁਹੱਈਆ ਕਰਵਾਇਆ। […]

‘ਵਾਰਿਸ ਪੰਜਾਬ ਦਾ’ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਪੁਲਿਸ ਨੇ ਰਾਤ 9 ਵਜੇ ਜਾਰੀ ਕੀਤਾ ਸਪੱਸ਼ਟੀਕਰਨ ਚੰਡੀਗੜ੍ਹ, 18 ਮਾਰਚ (ਪੰਜਾਬ ਮੇਲ)- ‘ਵਾਰਿਸ ਪੰਜਾਬ ਦਾ’ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਅੱਜ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਇਲਾਕੇ ਵਿਚ ਮੁਹਿੰਮ ਵਿੱਢੀ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ 78 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ […]

ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ : ਚੀਫ ਜਸਟਿਸ

ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਦੇਸ਼ ਦੇ ਚੀਫ ਜਸਟਿਸ ਡੀ.ਵੀ. ਚੰਦਰਚੂੜ ਨੇ ਕਿਹਾ ਕਿ ਹਰ ਪ੍ਰਣਾਲੀ ਸੰਪੂਰਨ ਨਹੀਂ ਹੁੰਦੀ ਹੈ ਪਰ ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਨੂੰਨ ਮੰਤਰੀ ਨਾਲ ਉਲਝਣਾ ਨਹੀਂ ਚਾਹੁੰਦੇ, ਸਾਡੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ। ਨਿਆਂਪਾਲਿਕਾ ਨੇ ਸੁਤੰਤਰ […]

ਮੈਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਿਲੇ ਸੰਕੇਤ : ਟਰੰਪ

ਨਿਊਯਾਰਕ, 18 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦਫਤਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਬੁਲਾਰੇ ਨੇ ਤੁਰੰਤ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਮਾਨਸਾ ਪੁਲਿਸ ਵੱਲੋਂ 6 ਸਾਲਾਂ ਬੱਚੇ ਨੂੰ ਮਾਰਨ ਦੇ ਦੋਸ਼ ‘ਚ 2 ਸਕੇ ਭਰਾਵਾਂ ਸਮੇਤ 3 ਕਾਬੂ

ਮਾਨਸਾ, 18 ਮਾਰਚ (ਪੰਜਾਬ ਮੇਲ)- ਪੁਲਿਸ ਨੇ ਇਥੋਂ ਨੇੜਲੇ ਪਿੰਡ ਕੋਟਲੀ ਕਲਾਂ ਵਿਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ‘ਚ ਤਿੰਨ ਜਣਿਆਂ ਨੂੰ ਮੋਟਰਸਾਈਕਲ ਅਤੇ ਕਤਲ ਲਈ ਵਰਤੇ ਪਿਸਤੌਲ (ਕੱਟਾ) ਸਮੇਤ ਕਾਬੂ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ […]