ਦਿੱਲੀ ਅਦਾਲਤ ਵੱਲੋਂ ‘ਆਪ’ ਨੇਤਾ ਸੰਜੈ ਸਿੰਘ ਦਾ ਈ.ਡੀ. ਰਿਮਾਂਡ 13 ਤੱਕ ਵਧਾਇਆ
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਦੀ ਈ.ਡੀ. ਹਿਰਾਸਤ 13 ਅਕਤੂਬਰ ਤੱਕ ਵਧਾ ਦਿੱਤੀ ਹੈ।
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਦੀ ਈ.ਡੀ. ਹਿਰਾਸਤ 13 ਅਕਤੂਬਰ ਤੱਕ ਵਧਾ ਦਿੱਤੀ ਹੈ।
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਏਅਰ ਇੰਡੀਆ ਨੇ ਅੱਜ ਕਿਹਾ ਕਿ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਜਾਂ ਸਫਰ ਕਰਨ ਦੀ ਤਰੀਕ ਬਦਲਣ ‘ਤੇ ਉਹ ਕੁਝ ਸਮੇਂ ਲਈ ਕੋਈ ਚਾਰਜ ਨਹੀਂ ਲਵੇਗੀ। ਇਜ਼ਰਾਈਲ-ਹਮਾਸ ਦੇ ਵਿਵਾਦ ਦੌਰਾਨ ਏਅਰਲਾਈਨ ਨੇ ਤਲ ਅਵੀਵ ਜਾਣ ਤੇ ਉਥੋਂ ਆਉਣ ਵਾਲੀਆਂ ਸਾਰੀਆਂ […]
-ਪੁਲਿਸ ਨੇ ਹਮਲਾਵਰ ਦੀ ਲੱਤ ‘ਚ ਗੋਲੀ ਮਾਰ ਕੇ ਕੀਤਾ ਗ੍ਰਿਫ਼ਤਾਰ ਫਰਿਜ਼ਨੋ, 10 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਇੱਕ ਬੇਘਰੇ ਵੱਲੋਂ ਏ.ਐੱਮ.ਪੀ.ਐੱਮ. (ਆਰਕੋ) ਸਟੋਰ ‘ਤੇ ਕੰਮ ਕਰਦੇ ਪੰਜਾਬੀ ਮੂਲ ਦੇ ਕਲਰਕ ‘ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸਟੋਰ ਬੁੱਲੇਰਡ ਅਤੇ ਫਿਗਾਰਡਨ […]
ਜਲੰਧਰ, 10 ਅਕਤੂਬਰ (ਪੰਜਾਬ ਮੇਲ)- 5 ਰਾਜਾਂ ‘ਚ ਚੋਣਾਂ ਨੂੰ ਲੈ ਕੇ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਚੋਣ ਸੰਗਰਾਮ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਜਿੱਥੇ ਇਨ੍ਹਾਂ ਪੰਜਾਂ ਰਾਜਾਂ ਵਿਚ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ‘ਚ ਜੁਟੀ ਹੈ, ਉੱਥੇ ਹੀ ਇਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ […]
ਚੰਡੀਗੜ੍ਹ, 10 ਅਕਤੂਬਰ (ਪੰਜਾਬ ਮੇਲ)- ਸੂਬੇ ‘ਚੋਂ ਨਸ਼ਿਆਂ ਦੀ ਲਾਹਣਤ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿੱਢੀ ਗਈ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਜੰਗ ਨੂੰ 15 ਮਹੀਨੇ ਪੂਰੇ ਹੋਣ ‘ਤੇ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 3003 ਵੱਡੀਆਂ ਮੱਛੀਆਂ ਸਮੇਤ 20979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 15434 ਐੱਫ.ਆਈ.ਆਰ. ਦਰਜ ਕੀਤੀਆਂ, ਜਿਨ੍ਹਾਂ […]
ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਜਿਹੜੇ ਹਿੰਦੂ ਸੰਗਠਨਾਂ ਨੇ ਨਿੱਝਰ ਜਾਂ ਉਸ ਵਰਗੇ ਹੋਰ ਕਤਲਕਾਂਡਾਂ ‘ਤੇ ਖੁਸ਼ੀ ਜਤਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੇ ਘੱਟ ਗਿਣਤੀ ਦੇ ਸਮੂਹਾਂ ਮੀਟਿੰਗ ‘ਚੋਂ ਬਾਹਰ ਰੱਖਿਆ ਗਿਆ। 1 ਅਗਸਤ ਨੂੰ ਮੁਸਲਿਮ, ਅਰਬ, ਸਿੱਖ, ਦੱਖਣੀ ਏਸ਼ੀਆਈ ਅਤੇ ਹਿੰਦੂ ਭਾਈਚਾਰਿਆਂ ਨਾਲ ਅਮਰੀਕੀ ਨਿਆਂ ਵਿਭਾਗ (ਡੀ.ਓ.ਜੇ.) ਦੀ ਆਖਰੀ ਸਾਂਝੀ ਮਹੀਨਾਵਾਰ […]
ਯੈਰੂਸ਼ਲਮ, 10 ਅਕਤੂਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਹਫਤੇ ਦੇ ਅੰਤ ‘ਚ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਚ 9 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਹਮਲੇ ਵਿਚ ਚਾਰ ਅਮਰੀਕੀ ਨਾਗਰਿਕਾਂ ਦੇ ਮਾਰੇ ਜਾਣ ਦੀ ਸੂਚਨਾ ਸੀ। ਮੰਤਰਾਲੇ ਨੇ ਕਿਹਾ ਕਿ ਕਈ ਅਮਰੀਕੀ ਨਾਗਰਿਕ […]
ਇਜ਼ਰਾਈਲ, 10 ਅਕਤੂਬਰ (ਪੰਜਾਬ ਮੇਲ)- ਹਮਾਸ ਵੱਲੋਂ ਕੀਤੇ ਗਏ ਹਮਲੇ ਮਗਰੋਂ ਇਜ਼ਰਾਈਲ ਨੇ ਵੀ ਉਸ ਦਾ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ‘ਤੇ ਹੁਣ ਕੱਟੜਪੰਥੀ ਸਮੂਹ ਹਮਾਸ ਨੇ ਧਮਕੀ ਦਿੱਤੀ ਹੈ ਕਿ ਜਦੋਂ-ਜਦੋਂ ਇਜ਼ਰਾਈਲ ਗਾਜ਼ਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ”ਬਿਨਾਂ ਕਿਸੇ ਅਗਾਊਂ ਚੇਤਾਵਨੀ” ਦੇ ਨਿਸ਼ਾਨਾ ਬਣਾਏਗਾ, ਤਾਂ ਉਹ ਇਕ […]
ਯੇਰੂਸ਼ਲਮ, 10 ਅਕਤੂਬਰ (ਪੰਜਾਬ ਮੇਲ)- ਇਜ਼ਰਾਇਲੀ ਫ਼ੌਜ ਨੇ ਦੇਸ਼ ਦੇ ਦੱਖਣੀ ਹਿੱਸੇ ‘ਚ ਜ਼ਿਆਦਾਤਰ ਥਾਵਾਂ ‘ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ ਇਲਾਕੇ ‘ਚੋਂ ਕਰੀਬ 1500 ਹਮਾਸ ਅਤਿਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ| ਇਜ਼ਰਾਈਲ ਦੇ ਸੂਤਰਾਂ ਮੁਤਾਬਕ ਅਚਨਚੇਤ ਹਮਲੇ ਤੋਂ ਬਾਅਦ ਜਾਰੀ ਜੰਗ ਦੇ ਚੌਥੇ ਦਿਨ ਸਰਹੱਦ ‘ਤੇ ਪੂਰਾ ਕੰਟਰੋਲ ਹਾਸਲ ਕਰ […]
ਰਮਦਾਸ, 10 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀਆਂ ਕਈ ਥਾਵਾਂ ’ਤੇ ਬੀਤੀ ਰਾਤ ਝੱਖੜ ਤੇ ਮੀਂਹ ਨੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਨੇਰੀ ਤੇ ਮੀਂਹ ਇੰਨੇ ਤੇਜ਼ ਸਨ ਕਿ ਖੇਤਾਂ ਵਿਚ ਖੜੀ ਬਾਸਮਤੀ ਦੀ ਫਸਲ ਵਿੱਛ ਗਈ ਹੈ। ਪਿੰਡ ਭਿੱਟੇਵੱਡ ਦੇ ਕਿਸਾਨ ਤੇ ਸਾਬਕਾ ਡਿਪਟੀ ਡਾਇਰੈਕਟਰ […]