ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੇ ਦੋਸ਼ ਹੇਠ 2 ਭਾਰਤੀ ਗ੍ਰਿਫ਼ਤਾਰ

ਨਿਊਯਾਰਕ, 8 ਅਗਸਤ (ਪੰਜਾਬ ਮੇਲ)- ਬਾਰਡਰ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ਤੇ ਦਾਖ਼ਲ ਹੋਣ ਵਾਲੇ ਦੋ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਉਲਟਨ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਦੋ ਭਾਰਤੀ ਨਾਗਰਿਕਾਂ ਨੂੰ […]

ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਚੀਨ ਤਿਆਰ;

ਐੱਸ.ਸੀ.ਓ. ‘ਚ ਹਿੱਸਾ ਲੈਣ ਲਈ 29 ਅਗਸਤ ਨੂੰ ਕਰ ਸਕਦੈ ਨੇ ਚੀਨ ਦਾ ਦੌਰਾ -ਦੋਸਤੀ ਅਤੇ ਏਕਤਾ ਦਾ ਪ੍ਰਤੀਕ ਹੋਵੇਗਾ ਸਮਾਗਮ : ਚੀਨ ਬੀਜਿੰਗ, 8 ਅਗਸਤ (ਪੰਜਾਬ ਮੇਲ)- ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿਆਨਜਿਨ ‘ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ‘ਤੇ ਸਵਾਗਤ ਕੀਤਾ […]

ਪ੍ਰਧਾਨ ਮੰਤਰੀ ਮੋਦੀ ਵੱਲੋਂ ਰੂਸੀ ਰਾਸ਼ਟਰਪਤੀ ਨਾਲ ਫੋਨ ‘ਤੇ ਗੱਲਬਾਤ

-ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਦਿੱਤਾ ਸੱਦਾ -ਟਰੰਪ ਵੱਲੋਂ ਰੂਸੀ ਤੇਲ ਖਰੀਦਣ ਨੂੰ ਲੈ ਕੇ ਭਾਰਤ ‘ਤੇ ਵਧਾਏ ਜਾ ਰਹੇ ਦਬਾਅ ਵਿਚਕਾਰ ਹੋਈ ਗੱਲਬਾਤ ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਰੂਸ ਵਿਚਕਾਰ ਵਿਸ਼ੇਸ਼ […]

ਕੈਨੇਡਾ ‘ਚ ਭਾਰਤੀ ਵਿਦਿਆਰਥਣ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ

-ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਓਟਵਾ, 8 ਅਗਸਤ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦੱਸਿਆ ਹੈ ਕਿ ਕੈਨੇਡਾ ਵਿਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ‘ਤੇ ਇਕ ਨਿਸ਼ਾਨਾ ਖੁੰਝੀ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੇ ਪਹਿਲੇ ਦਰਜੇ ਦਾ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਗ਼ੌਰਤਲਬ ਹੈ ਕਿ […]

ਸਰੀ ਸਥਿਤ ਕਪਿਲ ਸ਼ਰਮਾ ਦੇ ਕੈਫੇ ‘ਤੇ ਮੁੜ ਗੋਲੀਬਾਰੀ

-ਕੈਫੇ ‘ਤੇ ਮਹੀਨੇ ‘ਚ ਦੂਜੀ ਵਾਰ ਹਮਲਾ; ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਬੌਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਦੂਜੀ ਵਾਰ ਹਮਲਾ ਕਰਦਿਆਂ ਸਵੇਰੇ ਤੜਕੇ ਗੋਲੀਆਂ ਚਲਾਈਆਂ ਗਈਆਂ। ਸਥਾਨਕ ਨਿਵਾਸੀਆਂ ਦੇ ਅਨੁਸਾਰ 85 […]

ਟੈਕਸ ਵਿਵਾਦ ਦੇ ਹੱਲ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ: ਟਰੰਪ

ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਟੈਕਸ ਵਿਵਾਦ ਦਾ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਇਹ ਬਿਆਨ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਦਰਾਮਦਾਂ ‘ਤੇ ਟੈਕਸ ਦੁੱਗਣੇ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ। ਜਦੋਂ ਓਵਲ ਆਫਿਸ ਵਿਚ ਖ਼ਬਰ ਏਜੰਸੀ ਏ.ਐੱਨ.ਆਈ. ਵੱਲੋਂ ਇਹ ਪੁੱਛਿਆ ਗਿਆ […]

ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ‘ਚ ਚੀਨ ਦੇ ‘ਬਹੁਤ ਕਰੀਬ’ : ਟਰੰਪ

ਕਿਹਾ: ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ‘ਬਹੁਤ ਕਰੀਬ’ ਹੈ ਤੇ ਉਸ ਨੂੰ 50 ਫੀਸਦੀ ਦਾ ਟੈਕਸ (ਟੈਰਿਫ) ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ‘ਤੁਹਾਨੂੰ ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ […]

ਟਰੰਪ ਵੱਲੋਂ ਭਾਰਤ ਸਮੇਤ ਦੁਨੀਆਂ ਭਰ ‘ਤੇ ਲਾਏ ਟੈਕਸ ਹੋਏ ਲਾਗੂ

ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)- ਭਾਰਤੀ ਦਰਾਮਦਾਂ ‘ਤੇ ਅਮਰੀਕਾ ਵੱਲੋਂ ਐਲਾਨੇ ਗਏ ਸ਼ੁਰੂਆਤੀ 25 ਫ਼ੀਸਦੀ ਟੈਕਸ ਵੀਰਵਾਰ ਨੂੰ ਲਾਗੂ ਹੋ ਗਏ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਫ਼ਾਇਦਾ ਉਠਾਉਣ ਵਾਲੇ ਦੇਸ਼ਾਂ ਤੋਂ ਅਰਬਾਂ ਡਾਲਰ ਹੁਣ ਦੇਸ਼ ਵਿਚ ਆਉਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿਚ ਕਿਹਾ, ”ਅੱਧੀ […]

ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਗੁਰਦਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਸਰੀ, 7 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਐਨਾਬੈਲਾ ਬੀਤੇ ਦਿਨੀਂ ਗੁਰਦਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ। ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਸੰਧੂ ਅਤੇ ਚੇਅਰ ਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਿੱਖ ਧਰਮ ਅਤੇ ਸਿੱਖ ਕਮਿਊਨਿਟੀ ਬਾਰੇ ਵਿਸਥਾਰ ਵਿਚ […]

ਸੁਪਰੀਟ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਬਿਹਾਰ ਦੀ ਖਰੜਾ ਵੋਟਰ ਸੂਚੀ ‘ਚੋਂ ਹਟਾਏ 65 ਲੱਖ ਵੋਟਰਾਂ ਦੇ ਵੇਰਵੇ ਪੇਸ਼ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)-ਸੁਪਰੀਮ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਨੂੰ ਬਿਹਾਰ ਵਿਚ ਡਰਾਫ਼ਟ ਵੋਟਰ ਸੂਚੀ ਵਿਚੋਂ ਬਾਹਰ ਕੀਤੇ ਗਏ 65 ਲੱਖ ਵੋਟਰਾਂ ਦਾ ਵੇਰਵੇ 9 ਅਗਸਤ ਯਾਨੀ ਸ਼ਨਿਚਰਵਾਰ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਸੂਰਿਆ ਕਾਂਤ, ਜਸਟਿਸ ਉਜਲ ਭੂਈਆਂ ਅਤੇ ਜਸਟਿਸ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਚੋਣ ਕਮਿਸ਼ਨ ਦੇ ਵਕੀਲ […]