ਪੁਲਸ ਨੇ ਅਮਰੀਕੀ ਹਸਪਤਾਲ ’ਚ ਤੇਜ਼ਧਾਰ ਹਥਿਆਰ ਨਾਲ ਲੈੱਸ ਮਰੀਜ਼ ਨੂੰ ਮਾਰੀ ਗੋਲੀ
ਨਿਊਯਾਰਕ, 10 ਜਨਵਰੀ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੀ ਪੁਲਸ ਨੇ ਬਰੁਕਲਿਨ ਦੇ ਇਕ ਹਸਪਤਾਲ ਦੇ ਕਮਰੇ ਵਿਚ ਖੁਦ ਨੂੰ ਬੰਦ ਕਰ ਕੇ ਇਕ ਤੇਜ਼ਧਾਰ ਹਥਿਆਰ ਲਹਿਰਾਉਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਸਹਾਇਕ ਪੁਲਸ ਮੁਖੀ ਚਾਰਲਸ ਮਿੰਚ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ ਸਾਢੇ ਪੰਜ ਵਜੇ ‘ਨਿਊਯਾਰਕ-ਪ੍ਰੈਸਬੀਟੇਰੀਅਨ ਬਰੁਕਲਿਨ ਮੈਥੋਡਿਸਟ ਹਸਪਤਾਲ’ ਵਿਚ ਵਾਪਰੀ। […]