ਉੱਤਰੀ ਭਾਰਤ ‘ਚ ਮੀਂਹ, ਹਿਮਾਚਲ ‘ਚ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ

-ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਢਿੱਗਾਂ ਡਿੱਗੀਆਂ ਮੰਡੀ, 2 ਮਾਰਚ (ਪੰਜਾਬ ਮੇਲ)- ਅੱਜ ਤੜਕੇ ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ, ਹਿਮਾਚਲ ਪ੍ਰਦੇਸ਼ ਖੇਤਰ ਵਿਚ ਤਾਜ਼ਾ ਬਰਫ਼ਬਾਰੀ ਹੋਈ। ਭਾਰੀ ਬਰਫਬਾਰੀ ਕਾਰਨ ਮਨਾਲੀ-ਲੇਹ ਹਾਈਵੇਅ ਸੋਲਾਂਗ ਨਾਲੇ ਤੋਂ ਅੱਗੇ ਕੇਲੌਂਗ ਵੱਲ ਜਾਣ ਵਾਲੀ ਆਮ ਆਵਾਜਾਈ ਲਈ ਬੰਦ ਹੋ ਗਿਆ। ਸ਼ੁੱਕਰਵਾਰ ਸ਼ਾਮ […]

ਅਹਿਮ ਮਾਮਲਿਆਂ ‘ਤੇ ਕੋਈ ਫ਼ੈਸਲਾ ਨਾ ਹੋਣ ਕਾਰਨ W.T.O. ਦੀ ਮੰਤਰੀ ਪੱਧਰੀ ਮੀਟਿੰਗ ਬੇਸਿੱਟਾ ਰਹੀ

ਆਬੂ ਧਾਬੀ, 2 ਮਾਰਚ (ਪੰਜਾਬ ਮੇਲ)- ਵਿਸ਼ਵ ਵਪਾਰ ਸੰਗਠਨ ਦੀ ਮੰਤਰੀ ਪੱਧਰੀ ਕਾਨਫਰੰਸ ਬੇਸਿੱਟਾ ਰਹੀ। ਜਨਤਕ ਅਨਾਜ ਭੰਡਾਰਾਂ ਦਾ ਸਥਾਈ ਹੱਲ ਲੱਭਣ ਅਤੇ ਮੱਛੀ ਪਾਲਣ ਸਬਸਿਡੀਆਂ ਨੂੰ ਰੋਕਣ ਵਰਗੇ ਮੁੱਖ ਮੁੱਦਿਆਂ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਹਾਲਾਂਕਿ ਮੈਂਬਰ ਦੇਸ਼ਾਂ ਨੇ ਈ-ਕਾਮਰਸ ਵਪਾਰ ‘ਤੇ ਦਰਾਮਦ ਡਿਊਟੀ ਲਗਾਉਣ ‘ਤੇ ਰੋਕ ਨੂੰ ਹੋਰ ਦੋ ਸਾਲਾਂ ਲਈ ਵਧਾਉਣ […]

ਹਿਮਾਚਲ ਪ੍ਰਦੇਸ਼ ਦੀ ਵਜ਼ਾਰਤ ਮੀਟਿੰਗ ‘ਚ ਹੰਗਾਮਾ

ਸ਼ਿਮਲਾ, 2 ਮਾਰਚ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਜ਼ਾਰਤ ਦੀ ਮੀਟਿੰਗ ਵਿਚ ਅੱਜ ਭਾਰੀ ਹੰਗਾਮਾ ਹੋਇਆ। ਸੂਤਰਾਂ ਅਨੁਸਾਰ ਨੀਤੀਆਂ ਦੇ ਮੁੱਦੇ ‘ਤੇ ਤਿੱਖੀ ਬਹਿਸ ਮਗਰੋਂ ਮੰਤਰੀ ਜਗਤ ਨੇਗੀ ਅਤੇ ਰੋਹਿਤ ਠਾਕੁਰ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਹਾਲਾਂਕਿ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਸਮਝਾਉਣ ਮਗਰੋਂ ਸਿੱਖਿਆ ਮੰਤਰੀ ਰੋਹਿਤ ਠਾਕੁਰ ਮੀਟਿੰਗ ਵਿਚ ਵਾਪਸ ਆ ਗਏ। ਹਿਮਾਚਲ […]

ਸਰਕਾਰ ਦੀ ਘੂਰੀ ਤੋਂ ਬਾਅਦ Google ਵੱਲੋਂ ਆਪਣੇ ਪਲੇਅ ਸਟੋਰ ‘ਤੇ ਭਾਰਤੀ ਐਪਸ ਬਹਾਲ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਦੀ ਘੂਰੀ ਤੋਂ ਬਾਅਦ ਗੂਗਲ ਨੇ ਅੱਜ ਆਪਣੇ ਪਲੇਅ ਸਟੋਰ ਤੋਂ ਹਟਾਏ ਭਾਰਤੀ ਡਿਜੀਟਲ ਕੰਪਨੀਆਂ ਦੇ ਕੁਝ ਐਪਸ ਨੂੰ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕੁਝ ਐਪਸ ਜਿਵੇਂ ਸ਼ਾਦੀ ਡਾਟ ਕਾਮ, ਇਨਫੋ ਐਜ’ਜ਼ ਨੌਕਰੀ, 99 ਏਕੜ ਅਤੇ ਨੌਕਰੀ ਗਲਫ ਅਤੇ ਹੋਰਾਂ ਨੂੰ ਬਹਾਲ ਕੀਤਾ ਹੈ। […]

W.T.O. ‘ਚ ਮਤਭੇਦਾਂ ਨੂੰ ਸੁਲਝਾਉਣ ਲਈ ਮੀਟਿੰਗ 5ਵੇਂ ਦਿਨ ਵੀ ਜਾਰੀ

ਆਬੂ ਧਾਬੀ, 1 ਮਾਰਚ (ਪੰਜਾਬ ਮੇਲ)- ਖੇਤੀ, ਮੱਛੀ ਪਾਲਣ ਸਬਸਿਡੀਆਂ ਅਤੇ ਈ-ਕਾਮਰਸ ਵਰਗੇ ਮੁੱਦਿਆਂ ‘ਤੇ ਵਿਕਸਤ ਅਤੇ ਉਭਰਦੀਆਂ ਅਰਥਵਿਵਸਥਾਵਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੀ ਮੰਤਰੀ ਪੱਧਰੀ ਬੈਠਕ ਪੰਜਵੇਂ ਦਿਨ ਵੀ ਜਾਰੀ ਹੈ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਇਹ ਮੀਟਿੰਗ 29 ਫਰਵਰੀ ਨੂੰ ਖਤਮ ਹੋਣੀ ਸੀ ਪਰ ਇਸ ਖੜੋਤ ਤੋੜਨ ਲਈ […]

ਢਾਕਾ ‘ਚ 7 ਮੰਜ਼ਿਲਾ building ਨੂੰ ਅੱਗ ਲੱਗਣ ਕਾਰਨ 46 ਮੌਤਾਂ ਤੇ 22 ਜ਼ਖ਼ਮੀ

ਢਾਕਾ, 1 ਮਾਰਚ (ਪੰਜਾਬ ਮੇਲ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀਰਵਾਰ ਰਾਤ ਨੂੰ ਸੱਤ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਬੰਗਲਾਦੇਸ਼ ਦੇ ਸਿਹਤ ਮੰਤਰੀ ਡਾਕਟਰ ਸਾਮੰਤ ਲਾਲ ਸੇਨ ਨੇ ਅੱਜ ਦੱਸਿਆ ਕਿ ਅੱਗ ਢਾਕਾ ਦੇ ਬੇਲੀ ਰੋਡ ਇਲਾਕੇ ‘ਚ ‘ਗ੍ਰੀਨ ਕੋਜ਼ੀ ਕਾਟੇਜ’ ਇਮਾਰਤ […]

ਪੂਤਿਨ ਵੱਲੋਂ ਪੱਛਮੀ ਫੌਜਾਂ ਨੂੰ ਯੂਕਰੇਨ ‘ਚ ਦਖਲ ਨਾ ਦੇਣ ਦੀ ਚਿਤਾਵਨੀ

ਮਾਸਕੋ, 1 ਮਾਰਚ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਮਾਸਕੋ ਵੱਲੋਂ ਯੂਕਰੇਨ ‘ਚ ਮਿੱਥਿਆ ਟੀਚਾ ਪੂਰਾ ਕਰਨ ਦਾ ਅਹਿਦ ਦੁਹਰਾਇਆ ਅਤੇ ਨਾਲ ਹੀ ਪੱਛਮ ਨੂੰ ਜੰਗ ਵਿਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਵੀ ਕਦਮ ਆਲਮੀ ਪਰਮਾਣੂ ਜੰਗ ਦਾ ਖਤਰਾ ਵਧਾ ਸਕਦਾ ਹੈ। ਪੂਤਿਨ ਨੇ ਇਹ ਚਿਤਾਵਨੀ ਅਗਲੇ ਮਹੀਨੇ ਹੋਣ […]

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੀ ਚੋਣ 9 ਨੂੰ

ਇਸਲਾਮਾਬਾਦ, 1 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣਾਂ ਲਈ ਮਤਦਾਨ 9 ਮਾਰਚ ਨੂੰ ਹੋਵੇਗਾ, ਜਿਸ ਵਿਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ 11 ਵਰ੍ਹਿਆਂ ਬਾਅਦ ਦੇਸ਼ ਦਾ ਸਰਵਉੱਚ ਸੰਵਿਧਾਨਕ ਅਹੁਦਾ ਮਿਲਣਾ ਲਗਪਗ ਤੈਅ ਹੈ। ‘ਜੀਓ ਨਿਊਜ਼’ ਦੀ ਖ਼ਬਰ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਇੱਕ ਨੋਟਿਸ ‘ਚ […]

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਦੇਹਾਂਤ

ਟੋਰਾਂਟੋ, 1 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ 84 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਬੇਟੀ ਨੇ ਸੋਸ਼ਲ ਮੀਡੀਆ ਪੋਸਟ ‘ਚ ਇਹ ਜਾਣਕਾਰੀ ਦਿੱਤੀ। ਕੈਰੋਲਿਨ ਮਲਰੋਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ‘ਚ ਕਿਹਾ ਕਿ ਦੇਸ਼ ਦੇ 18ਵੇਂ ਪ੍ਰਧਾਨ ਮੰਤਰੀ ਦਾ ਦੇਹਾਂਤ ਹੋ ਗਿਆ, ਪੂਰਾ ਪਰਿਵਾਰ […]

ਕਿਸਾਨ ਅੰਦੋਲਨ: ਸ਼ੰਭੂ ਬਾਰਡਰ ਤੋਂ ਕਿਸਾਨ ਆਗੂਆਂ ਵੱਲੋਂ ਅਗਲੀ ਰਣਨੀਤੀ ਦਾ ਐਲਾਨ

3 ਮਾਰਚ ਨੂੰ ਡੱਬਵਾਲੀ ਹੱਦ ਤੋਂ ਕਰਨਗੇ ਦਿੱਲੀ ਵੱਲ ਕੂਚ ਪਟਿਆਲਾ, 1 ਮਾਰਚ (ਪੰਜਾਬ ਮੇਲ)- 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਮਾਰੇ ਗਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੇ ਸਸਕਾਰ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਅੱਜ ਦਿੱਲੀ ਚੱਲੋ ਅੰਦੋਲਨ ਬਾਰੇ ਅਗਲੀ ਰਣਨੀਤੀ ਦਾ ਐਲਾਨ ਕੀਤਾ। ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) […]