ਬਾਇਡਨ ਵੱਲੋਂ ਭਾਰਤ, ਚੀਨ, ਰੂਸ ਤੇ ਜਪਾਨ ਚੋਣਾਂ ਦੌਰਾਨ ‘ਓਪਰਿਆਂ ਤੋਂ ਡਰਨ ਵਾਲੇ’ ਮੁਲਕ ਕਰਾਰ

ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਦੋ ਕੁਆਡ ਭਾਈਵਾਲਾਂ ਭਾਰਤ ਤੇ ਜਪਾਨ ਅਤੇ ਆਪਣੇ ਦੋ ਵਿਰੋਧੀਆਂ ਰੂਸ ਤੇ ਚੀਨ ਨੂੰ ‘ਓਪਰਿਆਂ ਤੋਂ ਡਰਨ ਵਾਲੇ’ ਮੁਲਕ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ‘ਚੋਂ ਕੋਈ ਵੀ ਮੁਲਕ ਅਮਰੀਕਾ ਦੀ ਤਰ੍ਹਾਂ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ। ਉਨ੍ਹਾਂ ਇੱਕ ਸਮਾਗਮ ਦੌਰਾਨ ਕਿਹਾ, ‘ਇਹ ਚੋਣਾਂ […]

ਕੈਨੇਡਾ ‘ਚ ਦੋ ਪੰਜਾਬੀ ਔਰਤਾਂ ਘਰੇਲੂ ਹਿੰਸਾ ਦੀ ਭੇਟ ਚੜ੍ਹੀਆਂ

-ਦੋਹਾਂ ਦੇ ਪਤੀ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਵੈਨਕੂਵਰ, 3 ਮਈ (ਪੰਜਾਬ ਮੇਲ)- ਕੈਨੇਡਾ ਵਿਚ ਦੋ ਪੰਜਾਬੀ ਔਰਤਾਂ ਘਰੇਲੂ ਹਿੰਸਾ ਦੀ ਭੇਟ ਚੜ੍ਹ ਗਈਆਂ। ਦੋਹਾਂ ਦੇ ਪਤੀਆਂ ਨੂੰ ਕਤਲ ਦੇ ਦੋਸ਼ਾਂ ਤਹਿਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਹਿਲੀ ਘਟਨਾ ਸਰੀ ਸ਼ਹਿਰ ਦੀ ਹੈ, ਜਿਥੇ 26 ਅਪ੍ਰੈਲ ਨੂੰ 146 ਸਟਰੀਟ ‘ਤੇ 72 ਐਵੇਨਿਊ ਸਥਿਤ […]

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਤਿੰਨ ਮਹੀਨਿਆਂ ਦੇ ਪੋਤੇ ਦੀ ਸੜਕ ਹਾਦਸੇ ‘ਚ ਮੌਤ

-ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ, 3 ਮਈ (ਪੰਜਾਬ ਮੇਲ)- ਕੈਨੇਡਾ ‘ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਸਮੇਤ ਚਾਰ ਵਿਅਕਤੀ ਸੜਕ ਹਾਦਸੇ ‘ਚ ਉਦੋਂ ਮਾਰੇ ਗਏ, ਜਦੋਂ ਓਨਟਾਰੀਓ ਪੁਲਿਸ ਦੀ ਗੱਡੀ ਨੇ ਸ਼ਰਾਬ ਦੀ ਦੁਕਾਨ ਲੁੱਟਣ ਵਾਲੇ ਸ਼ੱਕੀ ਨੂੰ ਫੜਨ ਲਈ ਉਲਟੀ ਦਿਸ਼ਾ ਵੱਲ ਗੱਡੀ ਮੋੜ ਲਈ। ਇਸ ਕਾਰਨ ਕਈ ਵਾਹਨ […]

ਬਿਨਾਂ ਆਈ.ਡੀ. ਦੇ ਵੋਟ ਪਾਉਣ ਗਏ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ Polling ਸਟਾਫ ਨੇ ਮੋੜਿਆ

ਲੰਡਨ, 3 ਮਈ (ਪੰਜਾਬ ਮੇਲ)- ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇਸ਼ ਦੀਆਂ ਸਥਾਨਕ ਚੋਣਾਂ ਵਿਚ ਵੋਟ ਪਾਉਣ ਲਈ ਪਛਾਣ ਪੱਤਰ (ਆਈ.ਡੀ) ਲਿਆਉਣਾ ਭੁੱਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਤੋਂ ਪਰਤਣਾ ਪਿਆ। ਪੋਲਿੰਗ ਬੂਥ ਸਟਾਫ ਨੇ ਉਸ ਨੂੰ ਦੱਸਿਆ ਕਿ ਉਹ ਬਿਨਾਂ ਸ਼ਨਾਖਤੀ ਕਾਰਡ ਤੋਂ ਵੋਟ ਨਹੀਂ ਪਾ ਸਕਦਾ। ਜੌਹਨਸਨ 2019 […]

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲਿਸ

ਫਰਿਜ਼ਨੋ, 3 ਮਈ (ਪੰਜਾਬ ਮੇਲ)- ਫਰਿਜ਼ਨੋ ਵਿਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ ਦੀ ਹੱਤਿਆ ਨਾਲ ਸਬੰਧਤ ਨਹੀਂ ਹੈ। ਗੋਲੀਬਾਰੀ ਵਿਚ ਕਰਨ ਵਾਲੇ ਦੀ ਪਛਾਣ 37 ਸਾਲਾ ਜ਼ੇਵੀਅਰ ਗਲੇਡਨੀ ਵਜੋਂ ਹੋਈ ਹੈ। ਫਰਿਜ਼ਨੋ ਦੇ ਅਧਿਕਾਰੀਆਂ ਦਾ ਇਹ ਸਪੱਸ਼ਟੀਕਰਨ ਕਈ ਸੋਸ਼ਲ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, […]

ਏਅਰ ਇੰਡੀਆ ਵੱਲੋਂ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ‘ਤੇ ਏ-350 ਸੇਵਾ ਸ਼ੁਰੂ

ਨਵੀਂ ਦਿੱਲੀ, 3 ਮਈ (ਪੰਜਾਬ ਮੇਲ)- ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਮਾਰਗ ‘ਤੇ ਪਹਿਲੀ ਵਾਰ ਏ350 ਸੇਵਾ ਸ਼ੁਰੂ ਕੀਤੀ। ਕੌਮਾਤਰੀ ਰੂਟ ‘ਤੇ ਏ350 ਜਹਾਜ਼ ਨਾਲ ਏਅਰਲਾਈਨ ਦੀ ਇਹ ਪਹਿਲੀ ਉਡਾਣ ਹੈ। ਕੰਪਨੀ ਆਉਣ ਵਾਲੇ ਮਹੀਨਿਆਂ ‘ਚ ਹੋਰ ਵਿਦੇਸ਼ੀ ਰੂਟਾਂ ‘ਤੇ ਵੱਡੇ ਜਹਾਜ਼ਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ […]

ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲ.ਡੀ.ਐੱਫ.

ਤਿਰੂਵਨੰਤਪੁਰਮ, 3 ਮਈ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਨੂੰ ਲੈ ਕੇ ਕੇਰਲਾ ‘ਚ ਸੀ.ਪੀ.ਆਈ. (ਐੱਮ) ਦੀ ਅਗਵਾਈ ਹੇਠਲੇ ਲੈਫਟ ਡੈਮੋਕਰੈਟਿਕ ਫਰੰਟ (ਐੱਲ.ਡੀ.ਐੱਫ.) ਤੇ ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਤੇ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਨਾ ਸਿਰਫ਼ ਵਾਇਨਾਡ ਦੇ ਲੋਕਾਂ […]

ਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਸਰੀ, 3 ਮਈ (ਹਰਦਮ ਮਾਨ/ਪੰਜਾਬ ਮੇਲ)-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਨੇ ਬੀਤੇ ਦਿਨੀਂ ਲਾਸਟ ਮੈਨ ਸਟੈਂਡਸ ਕੈਨੇਡਾ DEI ਫਾਊਂਡੇਸ਼ਨ (LMS ਕੈਨੇਡਾ) ਨਾਲ ਇੱਕ ਇਤਿਹਾਸਕ ਸਾਂਝੇਦਾਰੀ ਉਪਰ ਦਸਤਖਤ ਕੀਤੇ ਹਨ ਜਿਸ ਤਹਿਤ ਨਵੇਂ ਆਏ ਖਿਡਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਪਿਕਸ ਦੇ ਸਾਰੇ ਹਿੱਸੇਦਾਰਾਂ ਲਈ ਖੇਡਾਂ, ਵਿਸ਼ੇਸ਼ ਕਰਕੇ ਕ੍ਰਿਕਟ ਨਾਲ ਸਬੰਧਤ ਸੇਵਾਵਾਂ ਨੂੰ ਪ੍ਰਫੁੱਲਤ ਕਰਨਾ ਹੈ। ਇਸ ਸੰਬੰਧ ਵਿਚ ਕਰਵਾਏ ਗਏ ਸਮਾਗਮ ਵਿੱਚ ਪਿਕਸ ਦੇ […]

ਸਾਊਥ ਏਸ਼ੀਅਨ ਕਮਿਊਨਿਟੀ ਹੱਬ (SACH) ਸੋਸਾਇਟੀ ਦੇ ਫੰਡਰੇਜ਼ਿੰਗ ਸਮਾਗਮ ਨੂੰ ਮਿਲਿਆ ਲਾਮਿਸਾਲ ਹੁੰਗਾਰਾ

ਸਰੀ, 3 ਮਈ (ਹਰਦਮ ਮਾਨ/ਪੰਜਾਬ ਮੇਲ)- ਸਾਊਥ ਏਸ਼ੀਅਨ ਕਮਿਊਨਿਟੀ ਹੱਬ (SACH) ਸੋਸਾਇਟੀ ਵੱਲੋਂ ਸਰੀ ਦੇ ਕ੍ਰਾਊਨ ਪੈਲੇਸ ਬੈਂਕੁਏਟ ਹਾਲ ਵਿਚ ਆਪਣਾ ਪਹਿਲਾ ਫੰਡਰੇਜ਼ਿੰਗ ਗਾਲਾ ਸਮਾਗਮ ਕਰਵਾਇਆ ਗਿਆ ਜਿਸ ਵਿਚ 500 ਤੋਂ ਵਧੇਰੇ ਵਿਅਕਤੀ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਸਿਆਸਤਦਾਨ, ਬਿਜ਼ਨਸਮੈਨ, ਸਿਹਤ ਅਤੇ ਸਮਾਜਿਕ ਸੇਵਾਵਾਂ ਨਾਲ ਸੰਬੰਧਿਤ ਵੱਖ ਵੱਖ ਸੰਸਥਾਵਾਂ ਦੇ ਆਗੂ ਸ਼ਾਮਲ ਸਨ। ਸਮਾਗਮ ਦੌਰਾਨ ਮਾਨਸਿਕ ਸਿਹਤ ਅਤੇ ਨਸ਼ਾਖੋਰੀ […]

ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ. ਓਬਰਾਏ

– ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਹੱਦੀ ਖੇਤਰ ‘ਚ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਡਾ. ਓਬਰਾਏ ਦੇ ਬੇਮਿਸਾਲ ਸੇਵਾ ਕਾਰਜਾਂ ਨੇ ਹਮੇਸ਼ਾਂ ਪੰਜਾਬੀਅਤ ਦਾ ਮਾਣ ਵਧਾਇਆ : ਸਰਬਜੀਤ ਸਿੰਘ ਅੰਮ੍ਰਿਤਸਰ, 2 ਮਈ (ਪੰਜਾਬ ਮੇਲ)- ਆਪਣੀ ਜੇਬ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ […]