ਅਮਰੀਕਾ ‘ਚ ਭਾਰਤੀ ਔਰਤ ਨਾਲ ਹੋਏ ਹਾਦਸੇ ‘ਚ ਇਕ ਨੌਜਵਾਨ ਦੀ ਮੌਤ

-ਸ਼ਰਾਬ ਪੀ ਕੇ ਮੁਅੱਤਲ ਲਾਇਸੰਸ ‘ਤੇ ਚਲਾ ਰਹੀ ਸੀ ਗੱਡੀ ਨਿਊਯਾਰਕ, 11 ਮਈ (ਰਾਜ ਗੋਗਨਾ/ਪੰਜਾਬ ਮੇਲ) – ਅਮਰੀਕਾ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾ ਰਹੀ ਇਕ ਗੁਜਰਾਤੀ ਔਰਤ ਸੋਨਲ ਪਟੇਲ ਨਾਲ ਹੋਏ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਔਰਤ ਨਸ਼ੇ ਵਿਚ ਧੁੱਤ ਸੀ ਅਤੇ ਮੁਅੱਤਲ ਲਾਇਸੰਸ ‘ਤੇ ਗੱਡੀ ਚਲਾ ਰਹੀ […]

ਲੋਕ ਸਭਾ ਚੋਣਾਂ: ਪੰਜਾਬ ਸਿਆਸਤ ਦੇ ਇਤਿਹਾਸ ‘ਚ ਵੇਖਣ ਨੂੰ ਮਿਲੀਆਂ ਸਭ ਤੋਂ ਵੱਧ ਦਲ-ਬਦਲੀਆਂ

– ਪੰਜਾਬ ‘ਚ ਹਰ ਚੌਥੇ ਉਮੀਦਵਾਰ ਨੇ ਪਾਰਟੀ ਬਦਲ ਕੇ ਲਈ ਟਿਕਟ – ਭਾਜਪਾ ਨੇ ਸਭ ਤੋਂ ਵੱਧ ਦਲ-ਬਦਲੂਆਂ ਨੂੰ ਦਿੱਤੀ ਟਿਕਟ ਚੰਡੀਗੜ੍ਹ, 11 ਮਈ (ਪੰਜਾਬ ਮੇਲ)- ਇਸ ਵਾਰ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਲ-ਬਦਲੀਆਂ ਵੇਖਣ ਨੂੰ ਮਿਲੀਆਂ ਹਨ। ਪਹਿਲਾਂ ਜਿੱਥੇ ਦੇਸ਼ ਦੇ ਕਈ ਹਿੱਸਿਆਂ […]

ਪੰਜਾਬ ਪੁਲਿਸ ਵੱਲੋਂ ਅੰਤਰਰਾਜੀ Drug Network ਦਾ ਪਰਦਾਫਾਸ਼

-70 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਜਲੰਧਰ/ਚੰਡੀਗੜ੍ਹ, 11 ਮਈ (ਪੰਜਾਬ ਮੇਲ)- ਫਾਰਮਾ ਓਪੀਆਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦੇ ਹੋਏ ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਫਾਰਮਾ ਫੈਕਟਰੀ ਤੋਂ ਚੱਲ ਰਹੇ ਸਾਇਕੋਟ੍ਰੋਪਿਕ ਪਦਾਰਥਾਂ ਦੇ ਨਿਰਮਾਣ ਤੇ ਸਪਲਾਈ ਇਕਾਈਆਂ ਦੇ ਅੰਤਰਰਾਜੀ ਗੈਰ-ਕਾਨੂੰਨੀ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੰਜਾਬ ਪੁਲਿਸ ਦੇ ਮਹਾਨਿਰਦੇਸ਼ਕ […]

ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਵੱਲੋਂ ਪ੍ਰਸ਼ਾਸਨ ‘ਤੇ ਚੋਣਾਂ ‘ਚ ਧਾਂਦਲੀ ਦੀ ਕੋਸ਼ਿਸ਼ ਕਰਨ ਦਾ ਦੋਸ਼

ਸ੍ਰੀਨਗਰ, 11 ਮਈ (ਪੰਜਾਬ ਮੇਲ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ‘ਤੇ ਉਨ੍ਹਾਂ ਦੀ ਪਾਰਟੀ ਅਤੇ ਸਮਰਥਕਾਂ ਨੂੰ ਚੁਣ ਕੇ ਨਿਸ਼ਾਨਾ ਬਣਾ ਕੇ ਅਤੇ ਪ੍ਰੇਸ਼ਾਨ ਕਰਕੇ ਲੋਕ ਸਭਾ ਚੋਣਾਂ ਵਿਚ ਧਾਂਦਲੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਇਥੇ ਪੀ.ਡੀ.ਪੀ. ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁਫਤੀ ਨੇ ਦੋਸ਼ […]

ਹਿਮਾਚਲ ‘ਚ ਟਰੈਕਿੰਗ ‘ਤੇ ਨਿਕਲੀਆਂ ਦੋ N.R.I. ਔਰਤਾਂ ਨੂੰ ਹਵਾਈ ਫ਼ੌਜ ਨੇ ਬਚਾਇਆ

ਸੋਲਨ, 11 ਮਈ (ਪੰਜਾਬ ਮੇਲ)- ਭਾਰਤੀ ਹਵਾਈ ਫ਼ੌਜ ਨੇ ਅੱਜ ਸਵੇਰੇ ਸਿਰਮੌਰ ਦੇ ਟਰੈਕਿੰਗ ਰੂਟ ‘ਤੇ ਸੰਘਣੇ ਜੰਗਲਾਂ ‘ਚੋਂ ਆਪਣੇ ਚੀਤਾ ਹੈਲੀਕਾਪਟਰ ਵਿਚ ਦੋ ਪ੍ਰਵਾਸੀ ਭਾਰਤੀ ਮਹਿਲਾ ਸੈਲਾਨੀਆਂ ਨੂੰ ਬਚਾਇਆ। ਉਹ ਸ਼ੁੱਕਰਵਾਰ ਨੂੰ ਇਸ ਟਰੈਕ ‘ਤੇ ਨਿਕਲੀਆਂ ਸਨ ਪਰ ਰਾਹ ਵਿਚ ਫਸ ਗਈਆਂ। ਉਨ੍ਹਾਂ ਵਿਚੋਂ ਇੱਕ ਜੋ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਸੀ, […]

ਅਫ਼ਗ਼ਾਨਿਸਤਾਨ ‘ਚ ਹੜ੍ਹਾਂ ਕਾਰਨ ਘੱਟੋ-ਘੱਟ 300 ਮੌਤਾਂ ਤੇ ਕਈ ਲਾਪਤਾ

ਇਸਲਾਮਾਬਾਦ, 11 ਮਈ (ਪੰਜਾਬ ਮੇਲ)- ਅਫ਼ਗਾਨਿਸਤਾਨ ਦੇ ਬਗ਼ਲਾਨ ਸੂਬੇ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 300 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੈਂਕੜੇ ਜ਼ਖਮੀ ਹੋ ਗਏ। ਹੜ੍ਹਾਂ ਕਾਰਨ 1000 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹੜ੍ਹਾਂ ਕਾਰਨ ਕਈ ਲੋਕ ਲਾਪਤਾ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ […]

ਦਿੱਲੀ ‘ਚ ਤੂਫਾਨ ਕਾਰਨ 2 ਮੌਤਾਂ ਤੇ 23 ਜ਼ਖ਼ਮੀ

-ਦਰੱਖਤ ਤੇ ਖੰਭੇ ਡਿੱਗੇ, ਬਿਜਲੀ ਸਪਲਾਈ ਠੱਪ ਨਵੀਂ ਦਿੱਲੀ, 11 ਮਈ (ਪੰਜਾਬ ਮੇਲ)- ਕੌਮੀ ਰਾਜਧਾਨੀ ‘ਚ ਸ਼ੁੱਕਰਵਾਰ ਰਾਤ ਨੂੰ ਆਏ ਭਿਆਨਕ ਤੂਫਾਨ ਨਾਲ ਸਬੰਧਤ ਘਟਨਾਵਾਂ ‘ਚ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋ ਗਏ। ਤੇਜ਼ ਹਵਾਵਾਂ ਕਾਰਨ ਦਿੱਲੀ ‘ਚ ਦਰੱਖਤ, ਬਿਜਲੀ ਦੇ ਖੰਭੇ ਉੱਖੜ ਗਏ ਅਤੇ ਕਈ ਥਾਵਾਂ ‘ਤੇ ਕੰਧਾਂ ਦੇ […]

ਅਮਰੀਕਾ ਤੋਂ ਬਾਅਦ ਹੁਣ ਤੁਰਕੀ ਵੀ ‘TikTok’ ਨੂੰ ਕਰ ਸਕਦੈ ਬਲੌਕ

ਇਸਤਾਂਬੁਲ, 10 ਮਈ (ਪੰਜਾਬ ਮੇਲ)- ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਤੁਰਕੀ ਵਿਚ ਬਲੌਕ ਕੀਤਾ ਜਾ ਸਕਦਾ ਹੈ, ਜਦਕਿ ‘ਐਕਸ’ ਨੂੰ ਦੇਸ਼ ਵਿਚ ਪ੍ਰਤੀਨਿਧੀ ਨਿਯੁਕਤ ਕਰਨ ਤੋਂ ਇਨਕਾਰ ਕਰਨ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਤੁਰਕੀ ਵਿਚ ਡਿਜੀਟਲ ਮੀਡੀਆ ਬਾਰੇ ਸੰਸਦੀ ਕਮਿਸ਼ਨ ਦੇ ਮੁਖੀ ਹੁਸੈਨ ਯਾਮਨ ਨੇ ਵੀਰਵਾਰ ਨੂੰ ਇਹ ਜਾਣਕਾਰੀ […]

ਦਿੱਲੀ ਅਦਾਲਤ ਵੱਲੋਂ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸੋਸ਼ਣ ਦੇ ਦੋਸ਼ ਆਇਦ ਕਰਨ ਫੈਸਲੇ ਦਾ ਪਹਿਲਵਾਨ ਬਜਰੰਗ, ਸਾਕਸ਼ੀ ਵੱਲੋਂ ਸਵਾਗਤ

ਕਿਹਾ: ਇਹ ਮਹਿਲਾ ਪਹਿਲਵਾਨਾਂ ਲਈ ਵੱਡੀ ਜਿੱਤ ਹੈ ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਸਟਾਰ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕਰਨ ਦੇ ਦਿੱਲੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਇਸ ਨੂੰ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੀ […]

ਸ਼ਿਕਾਗੋ ‘ਚ ਦੋ ਮਈ ਤੋਂ ਭਾਰਤੀ ਵਿਦਿਆਰਥੀ ਲਾਪਤਾ

ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ‘ਚ ਦੋ ਮਈ ਤੋਂ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸ਼ਿਕਾਗੋ ਸਥਿਤ ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਵਿਦਿਆਰਥੀ ਨਾਲ ਜੁੜੇ ਇਸ ਮਾਮਲੇ ਨੇ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ […]