18 ਜਨਵਰੀ ਨੂੰ ਪੈਣਗੀਆਂ ਚੰਡੀਗੜ੍ਹ ਮੇਅਰ ਲਈ ਵੋਟਾਂ

-ਮੇਅਰ ਲਈ ਦੋ ਵਾਰ ਹੋ ਸਕਦੀ ਹੈ ਵੋਟਿੰਗ ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)-ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿਚ ਸ਼ਨੀਵਾਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਸਿਆਸੀ ਬੇਚੈਨੀ ਸਿਖਰਾਂ ‘ਤੇ ਸੀ। ਕੁਝ ਦਿਨ ਪਹਿਲਾਂ ‘ਆਪ’ ਦਾ ਇੱਕ ਕੌਂਸਲਰ ਭਾਜਪਾ ‘ਚ ਸ਼ਾਮਲ ਹੋਇਆ ਸੀ, ਜਦਕਿ ਸ਼ਨੀਵਾਰ […]

ਪੰਜਾਬ ਭਰ ‘ਚ ਕੜਾਕੇ ਦੀ ਠੰਢ ਦਾ Red Alert ਜਾਰੀ

ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)-ਪੰਜਾਬ, ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਵਿਚ ਕੜਾਕੇ ਦੀ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦੇ ਨਾਲ ਠੰਢ ਦੀ ਸਥਿਤੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਸੰਘਣੀ ਧੁੰਦ ਅਤੇ ਅਤਿ ਸੀਤ ਲਹਿਰ ਦਾ ਰੈੱਡ ਅਲਰਟ ਵੀ ਜਾਰੀ ਕੀਤਾ ਹੈ। 16 ਜਨਵਰੀ ਤੱਕ […]

ਮੁੰਬਈ ਤੋਂ ਗੁਹਾਟੀ ਜਾ ਰਿਹਾ Indigo ਜਹਾਜ਼ ਖ਼ਰਾਬ ਮੌਸਮ ਕਾਰਨ ਢਾਕਾ ਉਤਰਿਆ

ਮੁੰਬਈ, 13 ਜਨਵਰੀ (ਪੰਜਾਬ ਮੇਲ)- ਮੁੰਬਈ ਤੋਂ ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਅਸਾਮ ਸ਼ਹਿਰ ਵਿਚ ਖਰਾਬ ਮੌਸਮ ਕਾਰਨ ਢਾਕਾ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਇੰਡੀਗੋ ਨੇ ਬਿਆਨ ਵਿਚ ਕਿਹਾ, ‘ਮੁੰਬਈ ਤੋਂ ਗੁਹਾਟੀ ਜਾਣ ਵਾਲੀ ਇੰਡੀਗੋ ਦੀ ਉਡਾਣ 5319 ਨੂੰ ਗੁਹਾਟੀ ਵਿਚ ਖਰਾਬ ਮੌਸਮ […]

New Zealand ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ‘ਚ ਬੱਝੇ

ਵੈਲਿੰਗਟਨ, 13 ਜਨਵਰੀ (ਪੰਜਾਬ ਮੇਲ)- ਕਈ ਵਾਰ ਵਿਆਹ ਟਾਲਣ ਤੋਂ ਬਾਅਦ ਆਖ਼ਰ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਨਿੱਜੀ ਸਮਾਰੋਹ ਵਿਚ ਲੰਬੇ ਸਮੇਂ ਤੋਂ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ। ਇਹ ਸਮਾਰੋਹ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ ਦੂਰ ਸੁੰਦਰ ਹਾਕਸ ਬੇਅ ਖੇਤਰ ਵਿਚ ਹੋਇਆ। ਇਸ ਵਿੱਚ ਸਿਰਫ ਪਰਿਵਾਰ, ਨਜ਼ਦੀਕੀ […]

Nepal ‘ਚ ਰਾਪਤੀ ਨਦੀ ‘ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਮੇਤ 12 ਦੀ ਮੌਤ: 22 ਜ਼ਖ਼ਮੀ

ਕਾਠਮੰਡੂ, 13 ਜਨਵਰੀ (ਪੰਜਾਬ ਮੇਲ)- ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਦੇਰ ਰਾਤ ਹੋਏ ਇਸ ਹਾਦਸੇ ‘ਚ ਸਿਰਫ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ ਪਰ […]

ਕੌਮਾਂਤਰੀ ਨਿਆਂ ਅਦਾਲਤ ’ਚ ਇਜ਼ਰਾਈਲ ਨੇ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੋਸ਼ ਨਕਾਰੇ

* ਕੌਮਾਂਤਰੀ ਨਿਆਂ ਅਦਾਲਤ ’ਚ ਦੱਖਣੀ ਅਫ਼ਰੀਕਾ ਵੱਲੋਂ ਲਾਏ ਦੋਸ਼ਾਂ ਦਾ ਕੀਤਾ ਬਚਾਅ * ਮੁਲਕ ਦੇ ਲੋਕਾਂ ਦੀ ਰੱਖਿਆ ਲਈ ਗਾਜ਼ਾ ’ਤੇ ਕੀਤਾ ਹਮਲਾ: ਇਜ਼ਰਾਈਲ ਦਿ ਹੇਗ, 13 ਜਨਵਰੀ (ਪੰਜਾਬ ਮੇਲ)- ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੋਸ਼ਾਂ ਦਾ ਬਚਾਅ ਕਰਦਿਆਂ ਇਜ਼ਰਾਈਲ ਨੇ ਕੌਮਾਂਤਰੀ ਨਿਆਂ ਅਦਾਲਤ ’ਚ ਦਾਅਵਾ ਕੀਤਾ ਹੈ ਕਿ ਆਪਣੇ ਮੁਲਕ ਦੇ ਲੋਕਾਂ ਦੀ ਰੱਖਿਆ […]

ਮੌਸਮ ਵਿਭਾਗ ਦਾ ਰੈੱਡ ਅਲਰਟ, ਅੰਮ੍ਰਿਤਸਰ ’ਚ ਲੋਹੜੀ ਮੌਕੇ ਸ਼ਾਮ ਨੂੰ ਤਾਪਮਾਨ 1 ਡਿਗਰੀ ਤੱਕ ਹੋਣ ਦੀ ਸੰਭਾਵਨਾ

ਅੰਮ੍ਰਿਤਸਰ , 13 ਜਨਵਰੀ (ਪੰਜਾਬ ਮੇਲ)- ਗੁਰੂ ਨਗਰੀ ਵਿਚ ਇਸ ਸਮੇਂ ਕਹਿਰ ਦੀ ਠੰਡ ਪੈ ਰਹੀ ਹੈ। ਜਨਵਰੀ ਮਹੀਨੇ ਦੀ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸ਼ਹਿਰ ’ਚ ਬਰਫਬਾਰੀ ਤਾਂ ਨਹੀਂ ਹੋਈ ਪਰ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਲੋਕ ਬੀਮਾਰੀਆਂ ਦਾ ਸ਼ਿਕਾਰ […]

ਦਿੱਲੀ ਸ਼ਰਾਬ ਨੀਤੀ ਮਾਮਲਾ: ਕੇਜਰੀਵਾਲ ਨੂੰ ਈਡੀ ਨੇ ਚੌਥੀ ਵਾਰ ਸੰਮਨ ਜਾਰੀ ਕਰਕੇ 18 ਨੂੰ ਤਲਬ ਕੀਤਾ

ਨਵੀਂ ਦਿੱਲੀ, 13 ਜਨਵਰੀ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛ ਪੜਤਾਲ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ (55) ਨੂੰ 18 ਜਨਵਰੀ ਨੂੰ ਏਜੰਸੀ ਸਾਹਮਣੇ ਪੇਸ਼ ਹੋਣ […]

ਦਿੱਲੀ ’ਚ ਰਿਕਾਰਡ ਠੰਢ: ਤਾਪਮਾਨ 3.6 ਡਿਗਰੀ ਤੱਕ ਡਿੱਗਿਆ, ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਨਵੀਂ ਦਿੱਲੀ, 13 ਜਨਵਰੀ (ਪੰਜਾਬ ਮੇਲ)- ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਰਾਸ਼ਟਰੀ ਰਾਜਧਾਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਘੱਟੋ-ਘੱਟ ਤਾਪਮਾਨ ਰਿਕਾਰਡ 3.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਹ ਔਸਤ ਤੋਂ ਚਾਰ ਡਿਗਰੀ ਘੱਟ ਹੈ। ਭਾਰਤੀ ਰੇਲਵੇ ਮੁਤਾਬਕ ਧੁੰਦ ਅਤੇ ਸੀਤ ਲਹਿਰ ਕਾਰਨ 18 ਰੇਲ ਗੱਡੀਆਂ […]

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ, ਕਲਾਕਾਰਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ, 12 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੰਜਾਬੀ ਸਾਹਿਤ ਦੇ ਸਮੂਹ ਪਾਠਕਾਂ ਨੂੰ ਗੁਰਦਿਆਲ ਸਿੰਘ ਦੇ ਜਨਮ […]