ਬੰਗਲਾਦੇਸ਼ ਦੇ ਸੰਸਦ ਮੈਂਬਰ ਦਾ ਕੋਲਕਾਤਾ ‘ਚ ਕਤਲ; 3 ਗ੍ਰਿਫ਼ਤਾਰ

ਢਾਕਾ (ਬੰਗਲਾਦੇਸ਼), 23 ਮਈ (ਪੰਜਾਬ ਮੇਲ)- ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਦੱਸਿਆ ਹੈ ਕਿ ਭਾਰਤ ਵਿਚ ਲਾਪਤਾ ਹੋਏ ਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਦੇ 56 ਸਾਲਾ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦਾ ਕੋਲਕਾਤਾ ਵਿਚ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਜੋ ਬੰਗਲਾਦੇਸ਼ੀ ਹਨ। ਉਨ੍ਹਾਂ ਨੇ […]

ਕੈਨੇਡੀਅਨ ਪੁਲਿਸ ਵੱਲੋਂ ਰਿਪੁਦਮਨ ਮਲਿਕ ਦੇ ਬੇਟੇ ਨੂੰ ਸੰਭਾਵਿਤ ਜਾਨ ਦੇ ਖਤਰੇ ਸਬੰਧੀ ਚਿਤਾਵਨੀ ਜਾਰੀ

ਓਟਵਾ, 23 ਮਈ (ਪੰਜਾਬ ਮੇਲ)- ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ ਰਿਪੁਦਮਨ ਸਿੰਘ ਮਲਿਕ ਦੇ ਬੇਟੇ ਹਰਦੀਪ ਸਿੰਘ ਮਲਿਕ ਨੂੰ ਸੰਭਾਵਿਤ ਜਾਨ ਦੇ ਖਤਰੇ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਰਿਪੁਦਮਨ ਸਿੰਘ ਮਲਿਕ ਨੂੰ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ। ਹਰਦੀਪ ਮਲਿਕ ਸਰੀ ਸਥਿਤ ਕਾਰੋਬਾਰੀ ਹੈ, ਜਿਸ ਨੂੰ […]

ਆਬਕਾਰੀ ਕੇਸ : ਹਾਈ ਕੋਰਟ ਵੱਲੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ

ਨਵੀਂ ਦਿੱਲੀ, 23 ਮਈ (ਪੰਜਾਬ ਮੇਲ)-ਦਿੱਲੀ ਹਾਈ ਕੋਰਟ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ ਦਿੰਦਿਆਂ ਕਥਿਤ ਸ਼ਰਾਬ ਘਪਲੇ ਦੇ ਸਿਲਸਿਲੇ ‘ਚ ਈ.ਡੀ. ਤੇ ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮੰਗਲਵਾਰ ਨੂੰ ਖਾਰਜ ਕਰ ਦਿੱਤੀ ਤੇ ਕਿਹਾ ਕਿ ਇਹ ਮਾਮਲਾ ਸੱਤਾ ਦੀ […]

‘ਐੱਮ.ਡੀ.ਐੱਚ. ਅਤੇ ਐਵਰੈਸਟ ਮਸਾਲਿਆਂ ‘ਚ ਕੋਈ ਮਿਲਾਵਟ ਨਹੀਂ : ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ

ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ (ਐੱਫ.ਐੱਸ.ਐੱਸ.ਏ.ਆਈ.) ਨੇ ਕਿਹਾ ਕਿ ਦੇਸ਼ ਭਰ ‘ਚ ਮਸਾਲਿਆਂ ਦੇ ਸੈਂਪਲਾਂ ਦੀ ਵੱਡੇ ਪੱਧਰ ‘ਤੇ ਜਾਂਚ ਦੌਰਾਨ ਉਨ੍ਹਾਂ ‘ਚ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣ ਈਥੇਲੀਨ ਔਕਸਾਈਡ (ਈ.ਟੀ.ਓ.) ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਜਾਂਚ ਲਈ ਐਵਰੈਸਟ ਤੇ ਐੱਮ.ਡੀ.ਐੱਚ. ਮਸਾਲਿਆਂ ਦੇ 34 ਸੈਂਪਲ […]

ਦਿੱਲੀ ਦੇ ਉਪ ਰਾਜਪਾਲ ਵੱਲੋਂ ਸਵਾਤੀ ਮਾਲੀਵਾਲ ਦੇ ਹੱਕ ‘ਚ ਹਾਅ ਦਾ ਨਾਅਰਾ

ਸਕਸੈਨਾ ਨੇ ਮਾਮਲੇ ‘ਚ ਮੁੱਖ ਮੰਤਰੀ ਦੀ ਚੁੱਪ ‘ਤੇ ਸਵਾਲ ਉਠਾਏ; ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨਾਲ ਤਲਖ ਰਿਸ਼ਤਿਆਂ ਦਰਮਿਆਨ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਸਕਸੈਨਾ ਨੇ ਕਿਹਾ ਕਿ […]

ਪੰਜਾਬ ‘ਚ ‘ਲੂ’ ਦੇ ਕਹਿਰ ਨੇ ਇਕ ਹੋਰ ਦੀ ਜਾਨ ਲਈ

ਬਠਿੰਡਾ, 23 ਮਈ (ਪੰਜਾਬ ਮੇਲ)-ਪੰਜਾਬ ‘ਚ ‘ਲੂ’ ਦੇ ਕਹਿਰ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਹੁਣ ਬਠਿੰਡਾ-ਮਾਨਸਾ ਰੋਡ ’ਤੇ ਪੈਂਦੇ ਪਿੰਡ ਜੱਸੀ ਪੌ ਵਾਲੀ ਕੋਲ ਇਕ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਗਿਆ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਵਿਅਕਤੀ ਦੇ ਬੇਹੋਸ਼ ਹੋਣ ਦੀ ਸੂਚਨਾ ਸਹਾਰਾ ਜਨਸੇਵਾ ਨੂੰ ਦਿੱਤੀ। […]

ਅਮਰੀਕਾ ਦੇ ਡੈਨਵਰ ਸ਼ਹਿਰ ਵਿਚ ਘਰ ਨੂੰ ਅੱਗ ਲਾ ਕੇ 5 ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਨੇ ਆਪਣਾ ਗੁਨਾਹ ਕਬੂਲਿਆ

ਸੈਕਰਾਮੈਂਟੋ,ਕੈਲੀਫੋਰਨੀਆ, 23 ਮਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੋਲੋਰਾਡਾ ਰਾਜ ਦੀ ਰਾਜਧਾਨੀ ਡੈਨਵਰ ਵਿਚ ਤਕਰੀਬਨ 4 ਸਾਲ ਪਹਿਲਾਂ ਇਕ ਘਰ ਨੂੰ ਅੱਗ ਲਾ ਕੇ ਪਰਿਵਾਰ ਦੇ 5 ਜੀਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋੋਸ਼ੀ ਨਬਾਲਗ ਕੈਵਿਨ ਹੂਈ ਬੂਈ ਨੇ ਆਪਣਾ ਗੁਨਾਹ ਮੰਨ ਲਿਆ ਹੈ। ਦਰਅਸਲ ਬੂਈ ਜੋ ਉਸ ਵੇਲੇ 16 ਸਾਲਾਂ ਦਾ […]

ਭਾਰਤੀ ਅਮਰੀਕੀ ਜੱਜ ਬਲਸਾਰਾ ਡਿਸਟ੍ਰਿਕਟ ਜੱਜ ਬਣੇ,ਸੈਨੇਟ ਨੇ ਕੀਤੀ ਪੁਸ਼ਟੀ

ਸੈਕਰਾਮੈਂਟੋ,ਕੈਲੀਫੋਰਨੀਆ, 23 ਮਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂ ਐਸ ਸੈਨੇਟ ਨੇ ਭਾਰਤੀ ਅਮਰੀਕੀ ਜੱਜ ਸੰਕੇਟ ਬਲਸਾਰਾ ਦੀ ਨਿਊਯਾਰਕ ਦੇ ਪੂਰਬੀ ਜਿਲੇ ਲਈ ਡਿਸਟ੍ਰਿਕਟ ਜੱਜ ਵਜੋਂ 51-42 ਵੋਟਾਂ ਦੇ ਅੰਤਰ ਨਾਲ ਪੁਸ਼ਟੀ ਕਰ ਦਿੱਤੀ ਹੈ। ਇਸ ਪੂਰਬੀ ਜਿਲੇ ਵਿਚ ਬਰੁਕਲਿਨ, ਕੁਈਨਜ ਤੇ ਲੌਂਗ ਆਈਲੈਂਡ ਆਉਂਦੇ ਹਨ ਜਿਨਾਂ ਦੀ ਆਬਾਦੀ 70 ਲੱਖ ਹੈ। ਸੈਨੇਟ ਦੇ ਬਹੁਗਿਣਤੀ ਆਗੂ […]

ਸੰਨੀ ਓਬਰਾਏ ਕਲਿਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਨੇ ਪੰਜ ਸਾਲ ਪੂਰੇ ਹੋਣ ਤੇ ਕੱਟਿਆ ਕੇਕ 

ਸ੍ਰੀ ਮੁਕਤਸਰ ਸਾਹਿਬ, 23 ਮਈ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਬਹੁਤ ਵੱਡਾ ਬੀੜਾਂ ਚੱਕਿਆ ਹੋਇਆ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ 100 ਦੇ ਕਰੀਬ ਸੰਨੀ ਓਬਰਾਏ ਕਲਿਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ ਕੇ ਬਹੁਤ ਹੀ ਸਸਤੇ ਰੇਟਾਂ […]

ਵਿਜੀਲੈਂਸ ਬਿਓਰੋ  ਵੱਲੋਂ ਜੰਗ-ਏ-ਅਜਾਦੀ ਯਾਦਗਾਰ ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਘਪਲੇਬਾਜੀ ਦੇ ਦੋਸ਼ ਹੇਠ 26 ਵਿਅਕਤੀਆਂ ਵਿਰੁੱਧ ਕੇਸ ਦਰਜ, 15 ਗ੍ਰਿਫਤਾਰ

 ਚੰਡੀਗੜ੍ਹ, 23 ਮਈ (ਪੰਜਾਬ ਮੇਲ)-  ਪੰਜਾਬ ਵਿਜੀਲੈ਼ਸ ਬਿਓਰੋ  ਨੇ ਅੱਜ ਜੰਗ-ਏ-ਅਜਾਦੀ ਯਾਦਗਾਰ, ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਕਰਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ ਹੇਠ 26 ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ 15 ਅਧਿਕਾਰੀਆਂ/ਕਰਮਚਾਰੀਆਂ ਸਮੇਤ ਇਕ ਪ੍ਰਾਇਵੇਟ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ […]