ਅਕਾਲੀ ਦਲ ਨੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ 8 ਵੱਡੇ ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ

– ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਅਕਾਲੀ ਦਲ ‘ਚੋਂ ਬਾਹਰ ਕੱਢਣ ਦਾ ਲਿਆ ਫੈਸਲਾ – ਅਨੁਸ਼ਾਸਨੀ ਕਮੇਟੀ ਨੇ ਸੁਖਦੇਵ ਸਿੰਘ ਢੀਂਡਸਾ ਬਾਰੇ ਚੁੱਪ ਵੱਟੀ ਚੰਡੀਗੜ੍ਹ, 31 ਜੁਲਾਈ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 8 ਵੱਡੇ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਇਨ੍ਹਾਂ ਵਿਚ ਗੁਰਪ੍ਰਤਾਪ […]

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਮਗਰੋਂ ਨਵੀਂ ਪਾਰਟੀ ਦਾ ਹੋਵੇਗਾ ਗਠਨ: ਖਾਲਸਾ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਮੇਲ)- ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਮੁੜ ਆਖਿਆ ਕਿ ਪੰਜਾਬ ਵਿਚ ਨਵੀਂ ਸਿੱਖ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਪਰ ਇਹ ਸਿਆਸੀ ਪਾਰਟੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਬਣਾਈ ਜਾਵੇਗੀ। ਉਹ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸਨ। ਮਰਹੂਮ ਅਕਾਲੀ ਆਗੂ […]

‘ਹਮਾਸ’ ਨੇਤਾ ਇਸਮਾਈਲ ਹਨੀਯੇਹ ਦੀ ਇਰਾਨ ‘ਚ ਹੱਤਿਆ

-ਹੱਤਿਆ ਲਈ ਇਜ਼ਰਾਇਲੀ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਬੇਰੂਤ, 31 ਜੁਲਾਈ (ਪੰਜਾਬ ਮੇਲ)- ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ‘ਹਮਾਸ’ ਦੇ ਨੇਤਾ ਇਸਮਾਈਲ ਹਨੀਯੇਹ ਦੀ ਹੱਤਿਆ ਕਰ ਦਿੱਤੀ ਗਈ। ਇਰਾਨ ਤੇ ਅੱਤਵਾਦੀ ਜਥੇਬੰਦੀ ‘ਹਮਾਸ’ ਨੇ ਤੜਕੇ ਇਹ ਜਾਣਕਾਰੀ ਦਿੱਤੀ। ਹਮਾਸ ਨੇ ਆਪਣੇ ਸਿਆਸੀ ਬਿਊਰੋ ਚੀਫ ਦੀ ਹੱਤਿਆ ਲਈ ਇਜ਼ਰਾਇਲੀ […]

ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ‘ਚ ਘੁਸਪੈਠ ਜਾਰੀ

– 55 ਹਜ਼ਾਰ ਤੋਂ ਵੱਧ ਚੀਨੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ – 11 ਦੇਸ਼ ਪਾਰ ਕਰ ਕੇ ਪਹੁੰਚੇ ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਮੈਕਸੀਕਨ ਸਰਹੱਦ ਰਾਹੀਂ ਵੱਡੀ ਗਿਣਤੀ ‘ਚ ਚੀਨੀ ਨਾਗਰਿਕ ਅਮਰੀਕਾ ‘ਚ ਦਾਖਲ ਹੋ ਰਹੇ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਪਿਛਲੇ 18 ਮਹੀਨਿਆਂ ‘ਚ 55 ਹਜ਼ਾਰ ਤੋਂ ਵੱਧ ਚੀਨੀ ਮੈਕਸੀਕੋ ਸਰਹੱਦ ਤੋਂ ਗੈਰ-ਕਾਨੂੰਨੀ […]

ਅਮਰੀਕੀ ‘ਚ ਵਿਦਿਆਰਥੀ ਵੀਜ਼ੇ ‘ਤੇ ਆਏ ਇਕ ਭਾਰਤੀ ਨੂੰ ਨਾਬਾਲਿਗ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਮਾਮਲੇ ‘ਚ 12 ਸਾਲ ਕੈਦ

ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵੇਨੀਆ ਦੇ ਏਰੀ ਸ਼ਹਿਰ ਵਿਚ ਇਕ ਭਾਰਤੀ ਨਾਗਰਿਕ ਜੋ ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਇਆ ਸੀ, ਨੂੰ ਇਕ ਨਾਬਾਲਿਗ ਨੂੰ ਫੁਸਲਾਉਣ ਤੇ ਉਸ ਨਾਲ ਗੈਰ ਕਾਨੂੰਨੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਇਕ ਅਦਾਲਤ ਵੱਲੋਂ 12 ਸਾਲ ਸੰਘੀ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਯੂ.ਐੱਸ. […]

ਗਵਰਨਰ ਕੂਪਰ ਵੱਲੋਂ ਅਮਰੀਕੀ ਉਪ-ਰਾਸ਼ਟਰਪਤੀ ਦਾ ਉਮੀਦਵਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਉੱਤਰੀ ਕੈਰੋਲੀਨਾ ਦੇ ਗਵਰਨਰ ਰਾਏ ਕੂਪਰ ਨੇ ਸੰਭਾਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਇਹ ਜਾਣਕਾਰੀ ਦਿੱਤੀ। ਕੂਪਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ […]

ਕੈਲੀਫੋਰਨੀਆ ਦੇ ਜੰਗਲ ‘ਚ ਲੱਗੀ ਅੱਗ ‘ਚੋਂ ਕਤੂਰਿਆਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ

ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਕਰਾਮੈਂਟੋ, ਕੈਲੀਫੋਰਨੀਆ ਦੇ ਉੱਤਰ ਵਿਚ ਲੱਗੀ ਅੱਗ, ਜਿਸ ਨੂੰ ਪਾਰਕ ਫਾਇਰ ਦਾ ਨਾਂ ਦਿੱਤਾ ਗਿਆ ਹੈ, ਵੱਲੋਂ ਮਚਾਈ ਭਾਰੀ ਤਬਾਹੀ ਦਰਮਿਆਨ ਹੈਲੀਕਾਪਟਰ ਦੀ ਮਦਦ ਨਾਲ ਇਕ ਰੋਟਵੀਲਰ ਨਸਲ ਦੇ ਕੁੱਤੇ ਤੇ 4 ਕਤੂਰਿਆਂ ਨੂੰ ਬਚਾ ਲੈਣ ਦੀ ਖਬਰ ਹੈ। ਇਹ ਜਾਣਕਾਰੀ ਬੂਟੇ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦਿੱਤੀ […]

ਸਿਨਸਿਨਾਟੀ ਦੇ ਸਿੱਖ ਭਾਈਚਾਰੇ ਵੱਲੋਂ ਇੰਟਰਫੇਥ ਸਮਾਗਮ ‘ਚ ਸ਼ਮੂਲੀਅਤ

-ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਸਾਂਝੀ ਕੀਤੀ ਜਾਣਕਾਰੀ ਸਿਨਸਿਨਾਟੀ (ਓਹਾਇਓ), 31 ਜੁਲਾਈ (ਪੰਜਾਬ ਮੇਲ)- ਗੁਰੂ ਨਾਨਕ ਸੁਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਅਤੇ ਡੇਟਨ ਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹਾਲ ਹੀ ਵਿਚ ਸਿਨਸਿਨਾਟੀ, ਓਹਾਇਓ ਵਿਚ ”ਦ ਐਪੀਸਕੋਪਲ ਚਰਚ ਆਫ਼ ਦਿ ਰੀਡੀਮਰ” ਵਿਖੇ ਆਯੋਜਿਤ ”ਇੰਟਰਫੇਥ ਕੰਨਵਰਸੇਸ਼ਨ ਐਂਡ ਕੁਜ਼ੀਨ” ਸਮਾਗਮ ਵਿਚ ਹਿੱਸਾ ਲਿਆ। ਇਸ […]

ਅਮਰੀਕਾ ‘ਚ ਚੋਣਾਂ ਦੌਰਾਨ ਫਿਰ ਗੋਲੀਬਾਰੀ; ਗੰਨ ਕਲਚਰ ‘ਤੇ ਸਵਾਲ ਉੱਠਣੇ ਸ਼ੁਰੂ

– ਨਿਊਯਾਰਕ ਦੇ ਪਾਰਕ ‘ਚ 20 ਸਾਲਾ ਵਿਅਕਤੀ ਦੀ ਮੌਤ ਨਿਊਯਾਰਕ, 30 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਇੱਕ ਪਾਸੇ ਜਿੱਥੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਥਿਤੀ ਗਰਮਾਈ ਹੋਈ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗੋਲੀਬਾਰੀ ਤੋਂ ਬਾਅਦ ਹਾਲ ਹੀ ‘ਚ ਹੰਗਾਮਾ ਹੋਇਆ ਸੀ। ਇਸ ਘਟਨਾ ਦੇ ਕੁਝ ਹੀ […]

ਹਮਲੇ ਦੀ ਜਾਂਚ ਤਹਿਤ ਟਰੰਪ ਤੋਂ ਕਰੇਗੀ ਪੁੱਛਗਿੱਛ ਐੱਫ.ਬੀ.ਆਈ.

ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹੀਨੇ ਦੇ ਸ਼ੁਰੂ ਵਿਚ ਪੈਨਸਿਲਵੇਨੀਆ ਵਿਚ ਉਨ੍ਹਾਂ ‘ਤੇ ਹੋਏ ਜਾਨਲੇਵਾ ਹਮਲੇ ਦੀ ਜਾਂਚ ਦੇ ਤਹਿਤ ਐੱਫ.ਬੀ.ਆਈ. ਦੁਆਰਾ ਪੁੱਛਗਿੱਛ ਕਰਨ ਲਈ ਸਹਿਮਤ ਹੋ ਗਏ ਹਨ। ਇਕ ਵਿਸ਼ੇਸ਼ ਏਜੰਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੋਂ ਪੁੱਛਗਿੱਛ ਅਪਰਾਧਿਕ ਜਾਂਚ ਦੌਰਾਨ ਪੀੜਤਾਂ […]