ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵੱਲੋਂ ‘ਪ੍ਰਮਾਣੂ ਹਮਲੇ’ ਦੀ ਧਮਕੀ

ਸਿਓਲ, 21 ਦਸੰਬਰ (ਪੰਜਾਬ ਮੇਲ)-ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਵਿਚ ਸ਼ਾਮਲ ਸੈਨਿਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੇਸ਼ ਦੀ ਇਹ ਨੀਤੀ ਹੈ ਕਿ ਦੁਸ਼ਮਣ ਦੇਸ਼ਾਂ ਵੱਲੋਂ ਉਕਸਾਏ ਜਾਣ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਨਹੀਂ ਝਿਜਕਣਗੇ। ਉੱਤਰੀ ਕੋਰੀਆ ਵਿਚ ਪਿਛਲੇ ਸਾਲ ਤੋਂ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਵਿਚ ਵਾਧਾ ਹੋਇਆ […]

‘ਆਪ’ ਪੰਜਾਬ ‘ਚ ਆਪਣੇ ਦਮ ‘ਤੇ Election ਲੜਨ ਲਈ ਤਿਆਰ

-ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਲੀਡਰਸ਼ਿਪ ਨੂੰ ਸੂਬੇ ਦੇ ਸਿਆਸੀ ਮਾਹੌਲ ਤੋਂ ਜਾਣੂ ਕਰਵਾਇਆ ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)-ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗੱਠਜੋੜ ਹੋਣ ਦੇ ਆਸਾਰ ਮੱਠੇ ਪੈ ਗਏ ਹਨ। ‘ਇੰਡੀਆ’ ਗੱਠਜੋੜ ਦੀ ਬੀਤੇ ਦਿਨੀਂ ਦਿੱਲੀ ਵਿਚ ਹੋਈ ਮੀਟਿੰਗ ‘ਚ 31 ਦਸੰਬਰ ਤੱਕ […]

ਨਵਜੋਤ ਸਿੱਧੂ ਤੇ ਪ੍ਰਤਾਪ ਬਾਜਵਾ ਵਿਚਾਲੇ ਸ਼ਬਦੀ ਜੰਗ ਭਖੀ

ਕਾਂਗਰਸ ਦੇ ਕਈ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸਿੱਧੂ ਦੀ ਹਮਾਇਤ ਵਿਚ ਆਏ ਪਟਿਆਲਾ, 21 ਦਸੰਬਰ (ਪੰਜਾਬ ਮੇਲ)-ਕਾਂਗਰਸ ਵਿਚ ਦਿਨੋਂ-ਦਿਨ ਵਧ ਰਹੀ ਖ਼ਾਨਾਜੰਗੀ ਰੁਕਣ ਦਾ ਨਾਂ ਨਹੀਂ ਲੈ ਰਹੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸੋਸ਼ਲ ਮੀਡੀਆ ‘ਤੇ ਚੱਲੀ ਗੱਲਬਾਤ ਨੂੰ ਅੱਜ ਕਈ ਕਾਂਗਰਸੀ ਵਿਧਾਇਕਾਂ ਨੇ ਚਰਚਾ ਵਿਚ […]

Punjab ਦੇ 37 ਲੱਖ ਕਿਸਾਨ ਕਰਜ਼ਈ!

ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)- ਪੰਜਾਬ ਦੇ 37.33 ਲੱਖ ਕਿਸਾਨਾਂ ਨੇ ਆਪਣੇ ਖੇਤੀ ਕੰਮਾਂ ਲਈ 94,735.40 ਕਰੋੜ ਰੁਪਏ ਦਾ ਖੇਤੀ ਕਰਜ਼ਾ ਲਿਆ ਹੋਇਆ ਹੈ, ਜਿਨ੍ਹਾਂ ਵਿਚੋਂ 11.12 ਲੱਖ ਕਿਸਾਨਾਂ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਕਰਜ਼ਾ ਲਿਆ ਹੈ। ਸੂਬੇ ਦੇ ਕਿਸਾਨਾਂ ਦੇ ਵੱਖ-ਵੱਖ ਬੈਂਕਾਂ ਵਿਚ 37.33 ਲੱਖ ਖਾਤੇ ਹਨ। ਇਨ੍ਹਾਂ ਵਿਚੋਂ 25.08 ਲੱਖ ਕਿਸਾਨ ‘ਕਿਸਾਨ […]

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ; ਗਿਆਨੀ ਰਘਬੀਰ ਸਿੰਘ ਦੇ ਦਖ਼ਲ ਮਗਰੋਂ ਪੰਜ ਮੈਂਬਰੀ ਕਮੇਟੀ ਦੇ ਵਖਰੇਵੇਂ ਦੂਰ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਮੇਲ)-ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਸਰਕਾਰ ਨਾਲ ਅਗਾਂਹ ਤੋਰਨ ਵਾਸਤੇ ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਚ ਪੈਦਾ ਹੋਏ ਵਖਰੇਵੇਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਖ਼ਲ ਮਗਰੋਂ ਦੂਰ ਹੋ ਗਏ ਹਨ। ਸ੍ਰੀ […]

ਸਤੰਬਰ ਤਿਮਾਹੀ ‘ਚ ਭਾਰਤ ਦਾ ਕੁੱਲ ਕਰਜ਼ਾ 205 ਲੱਖ ਕਰੋੜ ਹੋਇਆ

ਮੁੰਬਈ, 21 ਦਸੰਬਰ (ਪੰਜਾਬ ਮੇਲ)- ਇਕ ਰਿਪੋਰਟ ਮੁਤਾਬਕ ਸਤੰਬਰ ਤਿਮਾਹੀ ਵਿਚ ਭਾਰਤ ਦਾ ਕੁੱਲ ਕਰਜ਼ਾ ਵੱਧ ਕੇ 2.47 ਖਰਬ ਅਮਰੀਕੀ ਡਾਲਰ (205 ਲੱਖ ਕਰੋੜ) ਹੋ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਮਾਰਚ ਤਿਮਾਹੀ ‘ਚ ਕੁੱਲ ਕਰਜ਼ 200 ਲੱਖ ਕਰੋੜ ਰੁਪਏ ਸੀ। ਕੇਂਦਰ ਸਰਕਾਰ ਦਾ ਕਰਜ਼ਾ ਸਤੰਬਰ ਤਿਮਾਹੀ ਵਿਚ 161.1 ਲੱਖ ਕਰੋੜ ਰੁਪਏ ਹੈ, ਜਦਕਿ ਰਾਜ […]

ਸਾਬਕਾ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਮੱਧ ਪ੍ਰਦੇਸ਼ ਵਿਧਾਨ ਸਭਾ ਦੇ Speaker ਬਣੇ

ਭੋਪਾਲ, 21 ਦਸੰਬਰ (ਪੰਜਾਬ ਮੇਲ)-ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਨਿਰਵਿਰੋਧ ਸਪੀਕਰ ਚੁਣੇ ਗਏ। ਮੱਧ ਪ੍ਰਦੇਸ਼ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਹੋਵੇਗਾ। ਮੁੱਖ ਮੰਤਰੀ ਮੋਹਨ ਯਾਦਵ ਨੇ 66 ਸਾਲਾ ਤੋਮਰ ਨੂੰ ਸਪੀਕਰ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦੀ […]

ਹੁਣ ਜਨਮ ਮਿਤੀ ਦਾ ਪ੍ਰਮਾਣ ਨਹੀਂ ਮੰਨਿਆ ਜਾਵੇਗਾ ਆਧਾਰ Card

ਨਵੀਂ ਦਿੱਲੀ, 21 ਦਸੰਬਰ (ਪੰਜਾਬ ਮੇਲ)-ਹੁਣ ਯੂ.ਆਈ.ਡੀ.ਏ.ਆਈ. ਨੇ ਆਧਾਰ ਨੂੰ ਲੈ ਕੇ ਅਹਿਮ ਬਦਲਾਅ ਕੀਤਾ ਹੈ। ਨਵੇਂ ਨਿਯਮ ਤਹਿਤ ਆਧਾਰ ਕਾਰਡ ਹੁਣ ਜਨਮ ਮਿਤੀ ਦਾ ਪ੍ਰਮਾਣ ਨਹੀਂ ਮੰਨਿਆ ਜਾਵੇਗਾ। ਇਸ ਲਈ ਜਨਮ ਸਰਟੀਫਿਕੇਟ ਜ਼ਰੂਰੀ ਹੋਵੇਗਾ। ਯੂ.ਆਈ.ਡੀ.ਏ.ਆਈ. ਨੇ ਇਹ ਕਦਮ ਆਧਾਰ ਕਾਰਡ ‘ਤੇ ਜਨਮ ਮਿਤੀ ‘ਚ ਸੋਧ ਕਰਵਾ ਕੇ ਤਾਰੀਖ਼, ਮਹੀਨਾ ਅਤੇ ਸਾਲ ਬਦਲ ਕੇ ਹੋਣ […]

200 ਕਰੋੜ ਦੀ ਆਈਸ Drugs ਤਸਕਰੀ ਮਾਮਲੇ ‘ਚ ਦੋਸ਼ ਸਾਬਤ ਨਾ ਹੋਣ ‘ਤੇ ਰਾਜਾ ਕੰਦੋਲਾ ਸਮੇਤ 13 ਬਰੀ

ਜਲੰਧਰ, 21 ਦਸੰਬਰ (ਪੰਜਾਬ ਮੇਲ)- ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ 200 ਕਰੋੜ ਦੀ ਆਈਸ ਤਸਕਰੀ ਦੇ ਮਾਮਲੇ ‘ਚ ਦੋਸ਼ ਸਾਬਤ ਨਾ ਹੋਣ ‘ਤੇ ਇੰਟਰਨੈਸ਼ਨਲ ਡਰੱਗਸ ਤਸਕਰੀ ਦੇ ਸਰਗਣਾ ਦੱਸੇ ਜਾਣ ਵਾਲੇ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਪੁੱਤਰ ਕੇਵਲ ਸਿੰਘ ਵਾਸੀ ਰੂਪੋਵਾਲ (ਬੰਗਾ), ਰਾਜਵੰਤ ਕੌਰ ਪਤਨੀ ਰਾਜਾ ਕੰਦੋਲਾ, ਬੇਲੀ ਸਿੰਘ ਪੁੱਤਰ […]

India ’ਚ ਕਰੋਨਾ ਦੇ 594 ਨਵੇਂ ਮਾਮਲੇ, ਪੰਜਾਬ ’ਚ ਇਕ ਮਰੀਜ਼ ਦੀ ਮੌਤ

ਨਵੀਂ ਦਿੱਲੀ/ਤਿਰੂਵਨੰਤਪੁਰਮ, 21 ਦਸੰਬਰ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਅੱਜ ਕਰੋਨਾ ਦੇ 594 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 2,669 ਹੋ ਗਈ ਹੈ। ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 4.50 ਕਰੋੜ (4,50,06,572) ਨੂੰ ਟੱਪ ਗਈ ਹੈ। ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰੰਟਿਆਂ […]