ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕੇ ਇਸ ਸਮੇਂ ਠੰਢ ਦੀ ਲਪੇਟ ’ਚ

ਚੰਡੀਗੜ੍ਹ, 24 ਦਸੰਬਰ , (ਪੰਜਾਬ ਮੇਲ)-  ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕੇ ਇਸ ਸਮੇਂ ਠੰਢ ਦੀ ਮਾਰ ਹੇਠ ਹਨ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਪੰਜਾਬ ’ਚ ਬਠਿੰਡਾ ਅਤੇ ਅੰਮਿ੍ਤਸਰ ’ਚ ਸਭ ਤੋਂ ਠੰਢੇ ਰਹੇ ਇਥੇ ਘੱਟੋ ਘੱਟ ਤਾਪਮਾਨ ਕ੍ਰਮਵਾਰ 6 ਅਤੇ […]

ਪੰਜਾਬ ਸਰਕਾਰ ਨੇ ਸ਼ਹਾਦਤ ਵਾਲੇ ਦਿਨਾਂ ’ਚ ਮਾਤਮੀ ਸੋਗ ਮਨਾਉਣ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ, 24 ਦਸੰਬਰ , (ਪੰਜਾਬ ਮੇਲ)-  ਪੰਜਾਬ ਸਰਕਾਰ ਨੇ 27 ਦਸੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਮੀ ਸੋਗ ਮਨਾਉਣ ਦਾ ਬਿਗਲ ਵਜਾਉਣ ਵਾਲਾ ਫ਼ੈਸਲਾ ਵਾਪਸ ਲੈ ਲਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਨ੍ਹਾਂ ਸ਼ਹਾਦਤ ਵਾਲੇ ਦਿਨਾਂ ਵਿਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ […]

Mohammad Rafi ਦੀ ਯਾਦ ‘ਚ Amritsar ਵਿਖੇ ਬਣਾਇਆ ਜਾ ਰਿਹਾ ਹੈ 100 ਫੁੱਟ ਉਚਾ ਮੀਨਾਰ

ਮੁੰਬਈ, 23 ਦਸੰਬਰ (ਪੰਜਾਬ ਮੇਲ)- ਮਹਾਨ ਗਾਇਕ ਮੁਹੰਮਦ ਰਫ਼ੀ ਦੀ ਜਨਮ ਸ਼ਤਾਬਦੀ ਮੌਕੇ ਮੁੰਬਈ ‘ਚ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੀ ਜਨਮ ਭੂਮੀ ‘ਤੇ 100 ਫੁੱਟ ਉੱਚਾ ‘ਰਫ਼ੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਹੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ […]

ਭਾਰਤੀਆਂ ਨੂੰ ਲਿਜਾ ਰਿਹਾ ਜਹਾਜ਼ France ਵਿੱਚ ਉਤਾਰਿਆ, ਮਨੁੱਖੀ ਤਸਕਰੀ ਦਾ ਸ਼ੱਕ

ਪੈਰਿਸ, 23 ਦਸੰਬਰ (ਪੰਜਾਬ ਮੇਲ)- ਭਾਰਤੀਆਂ ਸਮੇਤ 303 ਵਿਅਕਤੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੀ ਉਡਾਣ ਨੂੰ ‘ਮਨੁੱਖੀ ਤਸਕਰੀ’ ਦੇ ਸ਼ੱਕ ਵਿਚ ਫਰਾਂਸ ਵਿਚ ਉਤਾਰਨ ਤੋਂ ਬਾਅਦ ਫਰਾਂਸ ਵਿਚ ਭਾਰਤੀ ਸਫ਼ਾਰਤਖਾਨੇ ਨੂੰ ਆਪਣੇ ਨਾਗਰਿਕਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।। ਇਹ ਜਹਾਜ਼ 303 ਯਾਤਰੀਆਂ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਨਿਕਾਰਾਗੁਆ […]

ਸੰਘਣੀ ਧੁੰਦ ਕਾਰਨ ਹਵਾਈ ਉਡਾਣਾਂ ਤੇ ਰੇਲਗੱਡੀਆਂ ਪ੍ਰਭਾਵਿਤ

ਦਿੱਲੀ ਦਾ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਉੱਤਰੀ ਭਾਰਤ ਦੇ ਖੇਤਰਾਂ ਵਿਚ ਡਿੱਗਦੇ ਤਾਪਮਾਨ ਦੇ ਪ੍ਰਭਾਵ ਦੇ ਨਾਲ ਕੌਮੀ ਰਾਜਧਾਨੀ ਦਿੱਲੀ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਉਡਾਣਾਂ ਪ੍ਰਭਾਵਿਤ ਹੋਈਆਂ। ਘਟੀ ਹੋਈ ਪਾਰਦਰਸ਼ਤਾ ਕਾਰਨ ਦਿੱਲੀ ਹਵਾਈ ਅੱਡੇ ‘ਤੇ ਫਲਾਈਟ ਦੇ ਸਮਾਂ-ਸਾਰਣੀ ਵਿਚ ਮਹੱਤਵਪੂਰਨ ਗੜਬੜੀ ਆਈ, ਜਿੱਥੇ ਫਲਾਈਟ […]

ਬਰਤਾਨੀਆ ‘ਚ ‘ਫੈਮਿਲੀ ਵੀਜ਼ੇ’ ਲਈ ਤਨਖਾਹ ਦੀ ਹੱਦ ‘ਚ ਕੀਤਾ ਵਾਧਾ ਕਈ ਪੜਾਵਾਂ ‘ਚ ਹੋਵੇਗਾ ਲਾਗੂ

* ਸਰਕਾਰ ਨੇ ਸੰਸਦ ਵਿਚ ਦਿੱਤੀ ਜਾਣਕਾਰੀ * ਘੱਟੋ-ਘੱਟ ਸਾਲਾਨਾ ਤਨਖਾਹ ਦੀ ਹੱਦ ‘ਚ ਵਾਧੇ ਦੀ ਰੱਖੀ ਗਈ ਹੈ ਤਜਵੀਜ਼ ਲੰਡਨ, 23 ਦਸੰਬਰ (ਪੰਜਾਬ ਮੇਲ)- ‘ਫੈਮਿਲੀ ਵੀਜ਼ੇ’ ‘ਤੇ ਪਤੀ-ਪਤਨੀ ਜਾਂ ਸਾਥੀ ਨੂੰ ਸਪਾਂਸਰ ਕਰਨ ਲਈ ਯੂ.ਕੇ. ਸਰਕਾਰ ਵੱਲੋਂ ਘੱਟੋ-ਘੱਟ ਸਾਲਾਨਾ ਤਨਖਾਹ ਸਬੰਧੀ ਰੱਖੀ ਗਈ ਹੱਦ ‘ਚ ਵਾਧਾ ਵੱਖ-ਵੱਖ ਪੜਾਵਾਂ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ […]

ਭਾਰਤ ‘ਚ Covid ਦੇ 752 ਨਵੇਂ ਮਾਮਲੇ ਤੇ 4 ਮੌਤਾਂ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਭਾਰਤ ਵਿਚ 24 ਘੰਟਿਆਂ ਵਿਚ ਕੋਵਿਡ-19 ਦੇ 752 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3,420 ਹੋ ਗਈ ਹੈ। ਇਹ 21 ਮਈ 2023 ਤੋਂ ਬਾਅਦ ਦੇਸ਼ ਵਿਚ ਇੱਕ ਦਿਨ ਵਿਚ ਰਿਪੋਰਟ ਕੀਤੇ ਕਰੋਨਾ ਦੇ ਸਭ ਤੋਂ ਵੱਧ ਕੇਸ ਹਨ। ਕੇਂਦਰੀ ਸਿਹਤ ਅਤੇ […]

ਪੂਨੀਆ ਤੋਂ ਬਾਅਦ ਗੂੰਗਾ ਭਲਵਾਨ ਵਰਿੰਦਰ ਯਾਦਵ ਵੱਲੋਂ ਵੀ ਪਦਮਸ੍ਰੀ ਪੁਰਸਕਾਰ ਮੋੜਨ ਦਾ ਐਲਾਨ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਬਜਰੰਗ ਪੂਨੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਤੋਂ ਇਕ ਦਿਨ ਬਾਅਦ 2005 ਦੇ ਗਰਮ ਰੁੱਤਰ ਡੈਫਲੰਪਿਕਸ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਐਲਾਨ ਕੀਤਾ ਕਿ ਉਹ ਬ੍ਰਿਜ ਭੂਸ਼ਨ ਸਿੰਘ ਦੇ ਕਰੀਬੀ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਚੁਣੇ ਜਾਣ ਦੇ […]

ਆਰ.ਜੇ.ਡੀ. ਤੇ ਜੇ.ਡੀ. (ਯੂ) ਦਾ ਹੋ ਸਕਦੈ ਰਲੇਵਾਂ! ਭਾਜਪਾ ਨੇਤਾ ਗਿਰੀਰਾਜ ਸਿੰਘ ਵੱਲੋਂ ਦਾਅਵਾ

-ਤੇਜਸਵੀ ਯਾਦਵ ਤੇ ਲੱਲਨ ਸਿੰਘ ਨੇ ਦਾਅਵੇ ਨੂੰ ਨਕਾਰਿਆ ਪਟਨਾ, 23 ਦਸੰਬਰ (ਪੰਜਾਬ ਮੇਲ)- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਅਤੇ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਉਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਰਲੇਵੇਂ ਵੱਲ ਵਧ ਰਹੀਆਂ ਹਨ। ਭਾਜਪਾ ਨੇਤਾ […]

ਹਿੰਦ ਮਹਾਸਾਗਰ ‘ਚ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧ ਜਹਾਜ਼ ‘ਤੇ drone ਨਾਲ ਹਮਲਾ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਹਿੰਦ ਮਹਾਸਾਗਰ ‘ਚ ਸਾਊਦੀ ਤੋਂ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧਤ ਤੇਲ ਵਾਹਕ ਜਹਾਜ਼ ਐੱਮ.ਵੀ. ਕੈਮ ਪਲੂਟੋ ‘ਤੇ ਅੱਜ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਆਈ.ਸੀ.ਜੀ.ਐੱਸ. ਵਿਕਰਮ ਨੂੰ ਉਸ ਥਾਂ ‘ਤੇ ਭੇਜਿਆ ਹੈ, ਜਿੱਥੇ ਹਮਲਾ ਹੋਇਆ ਸੀ। ਜਹਾਜ਼ […]