ਟੈਰਿਫ ਵਾਰ : ਟਰੰਪ ਤੋਂ ਬਾਅਦ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਕਰ ਰਿਹੈ ਵਿਚਾਰ!

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ) – ਅਮਰੀਕਾ ਨੇ ਭਾਰਤੀ ਸਟੀਲ, ਐਲੂਮੀਨੀਅਮ ਅਤੇ ਸਬੰਧਤ ਉਤਪਾਦਾਂ ‘ਤੇ 50 ਫੀਸਦੀ ਦੀ ਭਾਰੀ ਇੰਪੋਰਟ ਡਿਊਟੀ ਲਾਈ ਹੈ। ਇਸ ਦੇ ਜਵਾਬ ‘ਚ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ […]

ਰੂਸ-ਯੂਕਰੇਨ ਜੰਗਬੰਦੀ ‘ਤੇ ਸ਼ਸ਼ੋਪੰਜ ਬਰਕਰਾਰ; ਜ਼ੇਲੇਂਸਕੀ ਵੱਲੋਂ ਟਰੰਪ ਦਾ ਪ੍ਰਸਤਾਵ ਰੱਦ

ਕੀਵ, 11 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ-ਯੂਕਰੇਨ ਵਿਚਾਲੇ ਜਾਰੀ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਸੁਝਾਅ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਕਿ ਯੂਕਰੇਨ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਰੂਸ ਨੂੰ ਆਪਣਾ ਖੇਤਰ ਦੇ ਸਕਦਾ ਹੈ। ਇਹ […]

ਯੂਕਰੇਨ ਅਤੇ ਯੂਰਪੀ ਦੇਸ਼ ਵੱਲੋਂ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ

ਵਾਸ਼ਿੰਗਟਨ, 11 ਅਗਸਤ (ਪੰਜਾਬ ਮੇਲ)- ਯੂਕਰੇਨ ਅਤੇ ਯੂਰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ਕਿਸੇ ਵੀ ਸਮਝੌਤੇ ਦੇ ਹਿੱਸੇ ਵਜੋਂ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ ਹੈ। ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਹ ਇਸ ਗੱਲ ‘ਤੇ ਵੀ ਜ਼ੋਰ ਦੇ ਰਹੇ […]

ਇਜ਼ਰਾਈਲ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ

ਯਰੂਸ਼ਲਮ, 10 ਅਗਸਤ (ਪੰਜਾਬ ਮੇਲ)-  ਇਜ਼ਰਾਈਲ ਦੀ ਹਮਾਸ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਹੈ। ਇਸ ਕਾਰਨ ਫਲਸਤੀਨੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ’ਚ ਦਹਿਸ਼ਤ ਫ਼ੈਲ ਗਈ ਹੈ। ਇਸ ਫ਼ੈਸਲੇ ਨੇ ਸੰਘਰਸ਼ ਖ਼ਤਮ ਕਰਨ […]

ਅਲਾਸਕਾ ’ਚ ਟਰੰਪ ਅਤੇ ਪੂਤਿਨ ਵਿਚਾਲੇ ਮੀਟਿੰਗ 15 ਨੂੰ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)-  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਯੂਕਰੇਨ ’ਚ ਜੰਗ ਖ਼ਤਮ ਕਰਨ ਦੇ ਮੁੱਦੇ ’ਤੇ ਚਰਚਾ ਲਈ ਅਗਲੇ ਸ਼ੁੱਕਰਵਾਰ 15 ਅਗਸਤ ਨੂੰ ਅਲਾਸਕਾ ’ਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਾਕਾਤ ਨਾਲ ਹਾਂ-ਪੱਖੀ ਸਿੱਟੇ ਨਿਕਲ ਸਕਦੇ ਹਨ। ਉਂਝ ਪਿਛਲੇ […]

ਅਮਰੀਕੀ ਸੈਨੇਟਰ ਦਾ ਵੱਡਾ ਬਿਆਨ; ‘ਰੂਸ-ਯੂਕ੍ਰੇਨ ਜੰਗ ਖ਼ਤਮ ਕਰਨ ‘ਚ ਟਰੰਪ ਦੀ ਮਦਦ ਕਰੇ ਭਾਰਤ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ-ਯੂਕ੍ਰੇਨ ਯੁੱਧ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰੇ। ਅਮਰੀਕੀ ਸੈਨੇਟਰ ਦਾ ਇਹ ਬਿਆਨ ਸ਼ੁੱਕਰਵਾਰ (8 ਅਗਸਤ, 2025) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ […]

ਹਾਈ ਕੋਰਟ ਵੱਲੋਂ ਲੈਂਡ ਪੂਲਿੰਗ ਨੀਤੀ ‘ਤੇ 4 ਹਫ਼ਤੇ ਲਈ ਰੋਕ; ਪੰਜਾਬ ਸਰਕਾਰ ਨੂੰ ਵੱਡਾ ਝਟਕਾ

-ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ ਰਾਹਤ; ਚਾਰ ਹਫ਼ਤਿਆਂ ਬਾਅਦ ਪੰਜਾਬ ਸਰਕਾਰ ਪੇਸ਼ ਕਰੇਗੀ ਆਪਣਾ ਜੁਆਬਦਾਵਾ ਚੰਡੀਗਡ੍ਹ, 9 ਅਗਸਤ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ‘ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਦਾ ਇਹ ਫ਼ੈਸਲਾ ਪੰਜਾਬ ਸਰਕਾਰ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਸੂਬਾ ਸਰਕਾਰ ਲੈਂਡ ਪੂਲਿੰਗ ਨੀਤੀ […]

ਚੋਣ ਕਮਿਸ਼ਨ ਵੱਲੋਂ 334 ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸੂਚੀ ‘ਚੋਂ ਹਟਾਇਆ

ਚੋਣ ਕਮਿਸ਼ਨ ਨੇ ਪੜਤਾਲ ਮਗਰੋਂ ਕੀਤੀ ਕਾਰਵਾਈ ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਨੇ 6 ਸਾਲਾਂ ਤੋਂ ਵੱਧ ਸਮੇਂ ਤੋਂ ਚੋਣਾਂ ਲੜਨ ਵਿਚ ਨਾਕਾਮ ਰਹਿਣ ਅਤੇ ਆਰ.ਪੀ. ਐਕਟ, 1951 ਦੀ ਧਾਰਾ 29ਏ ਤਹਿਤ ਲਾਜ਼ਮੀ ਖੁਲਾਸੇ ਦੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ 334 ਰਜਿਸਟਰ ਗ਼ੈਰ-ਮਾਨਤਾ […]

ਟਰੰਪ ਪ੍ਰਸ਼ਾਸਨ ਵੱਲੋਂ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ‘ਚ ਬਦਲਾਅ

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ਬਦਲ ਗਏ ਹਨ ਅਤੇ ਇਸਦੇ ਪ੍ਰਭਾਵ ਦੂਰਗਾਮੀ ਹੋਣਗੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ, ਜਿਸ ਨਾਲ ਉਨ੍ਹਾਂ ਬੱਚਿਆਂ ‘ਤੇ ਅਸਰ ਪਵੇਗਾ ਜੋ ਆਪਣੇ ਮਾਪਿਆਂ ਦੀਆਂ ਪਟੀਸ਼ਨਾਂ ‘ਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਹਨ। ਭਾਵੇਂ ਇਹ […]

ਟਰੰਪ ਵੱਲੋਂ ਅਮਰੀਕੀ ਅਦਾਲਤਾਂ ਨੂੰ ਟੈਰਿਫ ਨੀਤੀ ‘ਤੇ ਚਿਤਾਵਨੀ!

ਕਿਹਾ: ਜੇਕਰ ਅਦਾਲਤ ਵੱਲੋਂ ਟੈਰਿਫ ਨੀਤੀ ਰੱਦ ਕੀਤੀ ਗਈ, ਤਾਂ ਹੋ ਸਕਦੈ ਭਾਰੀ ਨੁਕਸਾਨ ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਅਮਰੀਕੀ ਅਦਾਲਤਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਉਨ੍ਹਾਂ ਦੀ ਟੈਰਿਫ (ਆਯਾਤ ਡਿਊਟੀ) ਨੀਤੀ ਨੂੰ ਰੱਦ ਕਰਦੇ ਹਨ, ਤਾਂ ਇਸ ਨਾਲ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਟਰੰਪ ਦਾ […]