ਇਤਿਹਾਸਕ ਨਾਟਕ ”ਜ਼ਫਰਨਾਮਾ” 3 ਅਗਸਤ ਨੂੰ ਸਿਆਟਲ ਵਿਚ ਖੇਡਿਆ ਜਾਵੇਗਾ

ਸਿਆਟਲ, 10 ਜੁਲਾਈ (ਗੁਰਚਰਨ ਸਿੰਘ ਢਿਲੋਂ/ਪੰਜਾਬ ਮੇਲ)- ਪੰਜਾਬ ਲੋਕ ਰੰਗਮੰਚ ਵਲੋਂ ਨਾਟਕਕਾਰ ਸਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ ”ਜ਼ਫਰਨਾਮਾ” ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿਚ ਖੇਡਿਆ ਜਾਵੇਗਾ। ”ਸਾਡਾ ਟੀ.ਵੀ. ਯੂ.ਐੱਸ.ਏ.” ਅਤੇ ਸਿਮਰਨ ਪ੍ਰੋਡਕਸ਼ਨ ਵਲੋਂ ਸਿਆਟਲ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਦਾ ਲੋਕਾਂ ਵਲੋਂ ਬੜੀ ਸ਼ਿੱਦਤ ਨਾਲ ਇੰਤਜਾਰ ਕੀਤਾ ਜਾ […]

12 ਜੁਲਾਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਵੇਗੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’

ਮੇਰੀਆਂ ਅੱਜ ਦੀਆਂ ਫ਼ਿਲਮਾਂ ‘ਚੋਂ ਇਹ ਸਭ ਤੋਂ ਵੱਖਰੀ ਫ਼ਿਲਮ : ਦੇਵ ਖਰੌੜ ਜਲੰਧਰ, 10 ਜੁਲਾਈ (ਪੰਜਾਬ ਮੇਲ)- ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਸਮਝਣ, ਗੁਰਬਾਣੀ ਤੇ ਲੜ ਲੱਗਣ ਤੇ ਚੰਗੀ ਸੋਚ ਨਾਲ ਮੁਸ਼ਕਲ ਹਾਲਾਤ ‘ਚੋਂ ਬਾਹਰ ਨਿਕਲਣ ਦੀ ਕਹਾਣੀ ਬਿਆਨ ਕਰਦੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ 12 ਜੁਲਾਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ […]

ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਦੋਸ਼ ‘ਚ ਇਕ ਔਰਤ ਸਮੇਤ ਭਾਰਤੀ ਮੂਲ ਦੇ 4 ਲੋਕ ਗ੍ਰਿਫਤਾਰ

ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਗਰੁੱਪ ਵੱਲੋ ਅਮਰੀਕਾ ਦੇ ਟੈਕਸਾਸ ਰਾਜ ਵਿਚ ਮਨੁੱਖੀ ਤਸਕਰੀ ਕਰਨ ਦਾ  ਮਾਮਲਾ ਸਾਹਮਣਾ ਆਇਆ ਹੈ। ਪ੍ਰਿੰਸਟਨ ਸ਼ਹਿਰ ਦੇ ਵਿਚ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ […]

ਅਮਰੀਕਾ ‘ਚ ਬੰਦੂਕ ਹਿੰਸਾ ਸਿਖਰਾਂ ‘ਤੇ ਹੋਣ ਦੇ ਬਾਵਜੂਦ ਗਰੌਸਰੀ ਸਟੋਰਾਂ ‘ਤੇ ਮਿਲ ਰਹੀਆਂ ਨੇ ਬੰਦੂਕ ਦੀਆਂ ਗੋਲੀਆਂ

ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਬੰਦੂਕ ਹਿੰਸਾ ਆਪਣੇ ਸਿਖਰ ‘ਤੇ ਹੋਣ ਦੇ ਬਾਵਜੂਦ ਵੀ, ਇੱਥੇ ਕਰਿਆਨੇ ਦੀਆਂ ਦੁਕਾਨਾਂ ‘ਤੇ ਬੰਦੂਕ ਦੀਆਂ ਗੋਲੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਦਿ ਟੈਲੀਗ੍ਰਾਫ ਅਨੁਸਾਰ ਇਹ ਸਹੂਲਤ ਅਮਰੀਕਾ ਦੇ 3 ਰਾਜਾਂ ਵਿਚ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਗਰੌਸਰੀ ਦੀਆਂ ਦੁਕਾਨਾਂ ਵਿਚ ਵੈਂਡਿੰਗ ਮਸ਼ੀਨਾਂ ਰਾਹੀਂ ਬੰਦੂਕ ਦੀਆਂ […]

ਅਮਰੀਕਾ ‘ਚ ਦਲਾਈ ਲਾਮਾ ਦੀ ਸਰਜਰੀ ਸਫਲ

-ਆਪਣੇ ਸਮਰਥਕਾਂ ਨੂੰ ਵੀਡੀਉ ਸੰਦੇਸ਼ ਰਾਹੀਂ ਚੰਗੀ ਸਿਹਤ ਦੀ ਦਿੱਤੀ ਰਿਪੋਰਟ ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਤਿੱਬਤ ਦੇ ਅਧਿਆਤਮਕ ਮੁਖੀ ਦਲਾਈ ਲਾਮਾ ਨੇ ਆਪਣੇ 89ਵੇਂ ਜਨਮ ਦਿਨ ਦੇ ਸਨਮਾਨ ਵਿਚ ਆਪਣੇ ਸਮਰਥਕਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਨਿਊਯਾਰਕ, ਅਮਰੀਕਾ ਵਿਚ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਣ ਤੋਂ ਬਾਅਦ […]

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ

ਡੈਟਨ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਓਹਾਇਓ ਦੇ ਸ਼ਹਿਰ ਡੇਟਨ ਵਿਚ ਵਸਦੇ ਭਾਰਤੀਆ ਵੱਲੋ ਡੇਟਨ ਸ਼ਹਿਰ ਵਿਚ ਵਿਸ਼ਾਲ ਪੱਧਰ ‘ਤੇ ਆਜ਼ਾਦੀ ਦਿਹਾੜਾ 4 ਜੁਲਾਈ ਨੂੰ ਮਨਾਇਆ ਗਿਆ, ਜਿਸ ਵਿਚ ਸਾਰੇ ਵਰਗਾਂ, ਧਰਮਾਂ, ਰੰਗ, ਨਸਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਜ਼ਸ਼ਨ ਮਨਾਏ। ਸਿੱਖ ਭਾਈਚਾਰੇ ਨੇ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ‘ਚ ਡੇਟਨ ਦੇ […]

ਭਾਰਤੀ-ਅਮਰੀਕੀ ਬੱਚੀ ਪ੍ਰਣਿਸਕਾ ਮਿਸ਼ਰਾ ਨੇ ਆਪਣੀ ਗਾਇਕੀ ਨਾਲ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਦਾ ਜਿੱਤਿਆ ਦਿਲ

ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੀ ਰਹੇ ਹਨ ਅਤੇ ਦੁਨੀਆਂ ਭਰ ਵਿਚ ਆਪਣੀ ਕਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹਨ ਅਤੇ ਅਜਿਹਾ ਹੀ ਹਾਲ ਹੀ ਵਿਚ ਇਸ ਤਰ੍ਹਾਂ ਹੋਇਆ ਹੈ। ਅਸਲ ਵਿਚ ਭਾਰਤੀ ਮੂਲ ਦੀ ਪ੍ਰਣਿਸਕਾ ਮਿਸ਼ਰਾ ਆਪਣੀ ਆਵਾਜ਼ ਦੇ ਨਾਲ ਅਮਰੀਕੀ ਦਰਸ਼ਕਾਂ ਦਾ ਦਿਲ […]

ਭਾਰਤ ਸਰਕਾਰ ਨਵੇਂ ਕਾਨੂੰਨ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਨਾ ਵਰਤੇ : ਐਡਵੋਕੇਟ ਧਾਮੀ

-ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਵਿਰੁੱਧ ਦਰਜ ਕੀਤੇ ਦੇਸ਼ ਧ੍ਰੋਹ ਦੇ ਪਰਚੇ ਦੀ ਕੀਤੀ ਨਿੰਦਾ ਅੰਮ੍ਰਿਤਸਰ, 10 ਜੁਲਾਈ (ਪੰਜਾਬ ਮੇਲ)- ਰਾਜਸਥਾਨ ਦੇ ਸਿੱਖ ਆਗੂ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਰਗਰਮ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਨਵੇਂ ਕਾਨੂੰਨਾਂ ਤਹਿਤ ਨਿਸ਼ਾਨੇ ‘ਤੇ ਲੈ ਕੇ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਨਾ […]

ਜ਼ਿਮਨੀ ਚੋਣ ‘ਚ ਵੋਟਰ ਪੰਥਕ ਸਿਆਸਤ ਨੂੰ ਦੇਣਗੇ ਮੋੜਾ: ਬੀਬੀ ਜਗੀਰ ਕੌਰ

ਜਲੰਧਰ, 10 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਵੋਟਾਂ ਪੈਣ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਬੜੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵੋਟਾਂ ਪੰਜਾਬ ਦੀ ਪੰਥਕ ਸਿਆਸਤ ਨੂੰ ਮੋੜਾ ਦੇਣ ਦੀ ਸਮਰੱਥਾ […]

ਆਬਕਾਰੀ ਨੀਤੀ ਮਾਮਲਾ: ਈ.ਡੀ. ਵੱਲੋਂ ਕੇਜਰੀਵਾਲ ਖ਼ਿਲਾਫ਼ ਦਾਇਰ ਚਾਰਜਸ਼ੀਟ ਦਾ ਅਦਾਲਤ ਵੱਲੋਂ Notice

ਨਵੀਂ ਦਿੱਲੀ, 10 ਜੁਲਾਈ (ਪੰਜਾਬ ਮੇਲ)- ਸਥਾਨਕ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਾਇਰ ਈ.ਡੀ. ਦੀ ਸੱਤਵੀਂ ਚਾਰਜਸ਼ੀਟ ਦਾ ਅੱਜ ਨੋਟਿਸ ਲਿਆ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਨੂੰ 12 ਜੁਲਾਈ ਲਈ ਸੰਮਨ ਜਾਰੀ ਕੀਤਾ। ਈ.ਡੀ. ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ […]