1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

ਨਵੀਂ ਦਿੱਲੀ, 15 ਜੁਲਾਈ (ਪੰਜਾਬ ਮੇਲ)- ਦਿੱਲੀ ‘ਚ 1984 ਦੇ ਸਿੱਖ ਕਤਲੇਆਮ ਦੇ 437 ਪੀੜਤ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਮਿਲਣ ਜਾ ਰਹੀ ਹੈ, ਜਿਸ ਲਈ ਉਮਰ ਤੇ ਸਿੱਖਿਆ ਦੋਵਾਂ ‘ਚ ਛੋਟ ਦਿੱਤੀ ਗਈ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਇਕ ਬਿਆਨ ਜਾਰੀ ਕਰਕੇ […]

ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੀ ਜਿੱਤ ਮੁੱਖ ਮੰਤਰੀ ਲਈ ‘ਬਿਗ ਬੂਸਟ’ ਦਾ ਕਰੇਗੀ ਕੰਮ

ਜਲੰਧਰ, 15 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਪ-ਚੋਣਾਂ ‘ਚ ਮਿਲੀ ਵੱਡੀ ਜਿੱਤ ਉਸ ਲਈ ‘ਬਿਗ ਬੂਸਟ’ ਦਾ ਕੰਮ ਕਰੇਗੀ। ਲੋਕ ਸਭਾ ਚੋਣਾਂ ‘ਚ ਕਾਂਗਰਸ ਵੱਲੋਂ 7 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕਰਨ ਪਿੱਛੋਂ ਸੂਬੇ ‘ਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਅਗਲੀ […]

ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਵਿਚਾਲੇ ਬਣੇ ’36 ਦੇ ਅੰਕੜੇ’ ਨੇ ਕਾਂਗਰਸ ਦੀ ਬੇੜੀ ਡੋਬੀ

-2027 ਦੀਆਂ ਵਿਧਾਨ ਸਭਾ ਚੋਣਾਂ ‘ਚ ਖੁਦ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ ਜਲੰਧਰ, 15 ਜੁਲਾਈ (ਪੰਜਾਬ ਮੇਲ)- ਪੱਛਮੀ ਵਿਧਾਨ ਸਭਾ ਹਲਕੇ ਦੀ ਉਪ-ਚੋਣ ‘ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦਾ ਭਾਂਡਾ ਹੁਣ ਦੂਸਰਿਆਂ ਦੇ ਸਿਰ ਭੰਨ੍ਹਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਪਰ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਖੁਦ ਨੂੰ […]

ਅਮਰੀਕਾ ਵਿਚ ਅੱਤ ਦੀ ਗਰਮੀ ਵਿਚ ਕਾਰ ਵਿੱਚ ਛੱਡੀ 2 ਸਾਲਾ ਬੱਚੀ ਦੀ ਹੋਈ ਮੌਤ, ਮਾਮਲੇ ਦੀ ਪੁਲਿਸ ਕਰੇਗੀ ਜਾਂਚ

ਸੈਕਰਾਮੈਂਟੋ , ਕੈਲੀਫੋਰਨੀਆ, 15 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਐਰੀਜ਼ੋਨਾ ਵਿਚ ਬੀਤੇ ਦਿਨ ਇਕ ਪਿਤਾ ਵੱਲੋਂ ਆਪਣੀ ਸੁੱਤੀ ਪਈ 2 ਸਾਲਾਂ ਦੀ ਧੀ ਨੂੰ ਅੱਤ ਦੀ ਗਰਮੀ ਵਿਚ ਕਾਰ ਵਿੱਚ ਛੱਡਣ ਉਪਰੰਤ ਉਸ ਦੀ ਮੌਤ ਹੋਣ ਦੀ ਖਬਰ ਹੈ। ਮਰਾਨਾ ਪੁਲਿਸ ਅਨੁਸਾਰ ਮੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਟਕਸਨ ਦੇ ਬਾਹਰਵਾਰ ਜਿਸ ਸਮੇ […]

ਅਮਰੀਕਾ ਵਿਚ ਹੋਸਟਨ ਦੇ ਡਿਪਟੀ ਦੀ ਘਾਤ ਲਾ ਕੇ ਕੀਤੇ ਹਮਲੇ ਵਿੱਚ ਹੋਈ ਮੌਤ, ਸ਼ੱਕੀ ਦੋਸ਼ੀ ਵਿਰੁੱਧ ”ਕੈਪੀਟਲ ਮਰਡਰ” ਦੇ ਦੋਸ਼ ਆਇਦ

ਸੈਕਰਾਮੈਂਟੋ , ਕੈਲੀਫੋਰਨੀਆ, 15 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਜ ਟੈਕਸਾਸ ਦੇ ਹੋਸਟਨ ਖੇਤਰ ਦੇ ਇਕ ਡਿਪਟੀ ਦੀ ਉਸ ਉਪਰ ਘਾਤ ਲਾ ਕੇ ਕੀਤੇ ਹਮਲੇ ਵਿਚ ਮੌਤ ਹੋਣ ਦੀ ਖਬਰ ਹੈ। ਲਿਟਲ ਕੇਸਾਰਸ ਪੀਜ਼ਾ ਵਿਖੇ ਇਕ ਮੁਲਾਜ਼ਮ ਉਪਰ ਹਮਲਾ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਬੀਤੀ ਰਾਤ 10 ਵਜੇ ਮੌਕੇ ਉਪਰ ਪੁੱਜੇ। ਚੀਫ […]

ਨਵੀਂ ਰਿਸਰਚ ਵਿੱਚ ਖੁਲਾਸਾ , ਬਾਈਡਨ ਅਤੇ ਟਰੰਪ ਦੋਵਾਂ ਤੋਂ ਨਿਰਾਸ਼ ਹਨ ਜ਼ਿਆਦਾਤਰ ਅਮਰੀਕੀ ਵੋਟਰ 

ਨਿਊਯਾਰਕ, 15 ਜੁਲਾਈ (ਪੰਜਾਬ ਮੇਲ)-  ਪਿਊ ਰਿਸਰਚ ਸੈਂਟਰ ਦੀ ਰਿਪੋਰਟ ਦੇ ਅਨੁਸਾਰ, 44% ਰਜਿਸਟਰਡ ਵੋਟਰਾਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਅੱਜ ਹੁੰਦੀਆਂ ਹਨ ਤਾਂ ਉਹ ਟਰੰਪ ਨੂੰ ਵੋਟ ਦੇਣਗੇ। ਸਿਰਫ 40 ਪ੍ਰਤੀਸ਼ਤ ਨੇ ਕਿਹਾ ਕਿ ਉਹ ਬਾਈਡਨ ਨੂੰ ਵੋਟ ਪਾਉਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਵੋਟਰ ਬਾਈਡਨ ਅਤੇ ਟਰੰਪ ਦੋਵਾਂ ਨੂੰ ‘ਨਿਰਾਸ਼ਾਜਨਕ’ […]

ਪੰਜਾਬ ਵਿੱਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ

ਚੰਡੀਗੜ੍ਹ, 15 ਜੁਲਾਈ (ਪੰਜਾਬ ਮੇਲ)- ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ ਵਿੱਚ ਨੌਬਤ ਫ਼ਸਲ ਵਾਹੁਣ ਤੱਕ ਦੀ ਬਣ ਗਈ ਹੈ। ਗੁਲਾਬੀ ਸੁੰਡੀ ਨੇ ਖੇਤੀ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਗੁਲਾਬੀ ਸੁੰਡੀ ਦਾ ਹਮਲਾ ਮਾਰੂ ਪੜਾਅ ਤੋਂ ਹੇਠਾਂ ਹੈ ਪ੍ਰੰਤੂ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ […]

ਭਾਰਤ ਨੇ ਜ਼ਿੰਬਾਬਵੇ ਤੋਂ ਟੀ-20 ਲੜੀ 4-1 ਨਾਲ ਜਿੱਤੀ

ਹਰਾਰੇ,  15 ਜੁਲਾਈ (ਪੰਜਾਬ ਮੇਲ)- ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੇ ਨੀਮ ਸੈਂਕੜੇ (58 ਦੌੜਾਂ) ਅਤੇ ਫਿਰ ਮੁਕੇਸ਼ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਪੰਜਵੇਂ ਤੇ ਆਖਰੀ ਟੀ-20 ਮੈਚ ਵਿੱਚ ਜ਼ਿਬਾਬਵੇ ਨੂੰ 42 ਦੌੜਾਂ ਨਾਲ ਹਰਾ ਕੇ ਲੜੀ 4-1 ਨਾਲ ਆਪਣੇ ਨਾਂ ਕਰ ਲਈ। ਲੜੀ ਦੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ […]

ਸਪੇਨ ਨੇ ਚੌਥੀ ਵਾਰ ਯੂਰੋ ਕੱਪ ਜਿੱਤ ਕੇ ਰਿਕਾਰਡ ਬਣਾਇਆ

ਬਰਲਿਨ, 15 ਜੁਲਾਈ (ਪੰਜਾਬ ਮੇਲ)- ਸਪੇਨ ਨੇ ਬਰਲਿਨ ਦੇ ਓਲੰਪੀਆ ਸਟੇਡੀਅਮ ’ਚ ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ ਵਿਚ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਸਪੇਨ ਨੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਫੁਟਬਾਲ ਖਿਤਾਬ ਜਿੱਤਿਆ ਹੈ। ਇਸ ਨਾਲ ਸਪੇਨ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ […]

ਅਗਾਸਿਸ ’ਚ ਵਾਪਰੇ ਸੜਕ ਹਾਦਸੇ ’ਚ ਤਿੰਨ ਮੌਤਾਂ : ਮ੍ਰਿਤਕਾਂ ’ਚ ਬੱਚਾ ਵੀ ਸ਼ਾਮਿਲ

ਵੈਨਕੂਵਰ,   15 ਜੁਲਾਈ (ਮਲਕੀਤ ਸਿੰਘ/ਪੰਜਾਬ ਮੇਲ)-  ਅਗਾਸਿਸ ਇਲਾਕੇ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਤਿੰਨ ਮਨੁੱਖੀ ਜਾਨਾਂ ਜਾਣ ਦੀ ਦੁੱਖਦਾਈ ਸੂਚਨਾ ਮਿਲੀ ਹੈ। ਜਿਨ੍ਹਾਂ ’ਚ ਇਕ ਛੋਟਾ ਬੱਚਾ ਵੀ ਸੀ। ਪ੍ਰਾਪਤ ਵੇਰਵਿਆਂ ਮੁਤਾਬਕ ਅਗਾਸਿਸ ਦੇ ਲੋਹੀਡ ਹਾਈਵੇ ’ਤੇ ਇਕ ਟਰੈਕਟਰ ਟਰੇਲਰ ਅਤੇ ਇਕ ਗੱਡੀ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਈ, ਜਿਸ ਕਾਰਨ ਇਕ ਵਿਅਕਤੀ […]