ਅਮਰੀਕੀ ਚੋਣਾਂ : ਅਮਰੀਕੀ ਸੈਨੇਟਰ ਵੱਲੋਂ ਅਸ਼ਵਿਨ ਰਾਮਾਸਵਾਮੀ ਨੂੰ ਸਮਰਥਨ ਦੇਣ ਦਾ ਐਲਾਨ

ਨਿਊਯਾਰਕ, 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ, ਜੋ ਕਿ ਅਮਰੀਕਾ ਦੀ ਜਾਰਜੀਆ ਸਟੇਟ ਸੈਨੇਟ ਡਿਸਟ੍ਰਿਕਟ 48 ਲਈ ਚੋਣ ਲੜ ਰਹੇ ਡੈਮੋਕਰੇਟ ਹਨ। ਬੀਤੇ ਦਿਨੀਂ ਉਸ ਨੂੰ ਅਮਰੀਕੀ ਸੈਨੇਟਰ ਜੋਨ ਓਸੌਫ ਤੋਂ ਆਪਣੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ। 1 ਜੁਲਾਈ ਨੂੰ ਜੌਨ ਓਸੋਫ ਨੇ ਰਸਮੀ ਤੌਰ ‘ਤੇ ਆਪਣਾ ਸਮਰਥਨ ਉਸ ਨੂੰ ਦੇਣ […]

ਭਾਰਤੀ-ਅਮਰੀਕੀ ਅਰਬਪਤੀ ਨੂੰ ਅਦਾਲਤ ਨੇ ਸੁਣਾਈ ਸਾਢੇ 7 ਸਾਲ ਦੀ ਕੈਦ ਦੀ ਸਜ਼ਾ

ਨਿਊਯਾਰਕ, 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਸ਼ਿਕਾਗੋ ਦੀ ਇਕ ਅਦਾਲਤ ਨੇ 31 ਸਾਲਾ ਭਾਰਤੀ-ਅਮਰੀਕੀ ਵਿਅਕਤੀ ਰਿਸ਼ੀ ਪਟੇਲ, ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ ਹੈ। ਰਿਸ਼ੀ ਸ਼ਾਹ, ਜੋ ਕਦੇ ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਸਭ ਤੋਂ ਅਮੀਰ ਭਾਰਤੀਆਂ ਵਿਚੋਂ ਗਿਣਿਆ ਜਾਂਦਾ ਸੀ। ਆਊਟਕਮ ਹੈਲਥ […]

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ‘ਚ ਪੰਜਾਬੀ ਮੁਟਿਆਰ ਦੀ ਮੌਤ

-ਚਾਰ ਸਾਲਾਂ ਬਾਅਦ ਮਾਪਿਆਂ ਨੂੰ ਮਿਲਣ ਜਾ ਰਹੀ ਸੀ ਲੜਕੀ ਮੈਲਬੌਰਨ, 2 ਜੁਲਾਈ (ਪੰਜਾਬ ਮੇਲ)- ਕੁਆਂਟਾਸ ਦੀ ਉਡਾਣ ਵਿਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ ਲੜਕੀ ਦੀ ਮੌਤ ਹੋ ਗਈ, ਜੋ ਤਪਦਿਕ ਨਾਲ ਪੀੜਤ ਸੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਸ਼ੈੱਫ ਬਣਨਾ ਚਾਹੁੰਦੀ ਸੀ। ਉਹ 20 ਜੂਨ ਨੂੰ ਮੈਲਬੌਰਨ […]

ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ ਕੇਂਦਰੀ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਅਭਿਸ਼ੇਕ ਮਨੁ ਸਿੰਘਵੀ ਦੀਆਂ ਦਲੀਲਾਂ ਸੁਨਣ ਤੋਂ ਬਾਅਦ 7 ਦਿਨਾਂ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ […]

ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਵਾਪਸੀ ਮੌਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ

ਲਾਹੌਰ, 2 ਜੁਲਾਈ (ਪੰਜਾਬ ਮੇਲ)- ਸਿੱਖ ਜਥੇ ਨਾਲ ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਏ ਅੰਮ੍ਰਿਤਸਰ ਵਾਸੀ ਦੇਵ ਸਿੰਘ ਸਿੱਧੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਮੌਕੇ ਸਮਾਗਮ ਵਿਚ 455 ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਤੋਂ ਪਕਿਸਤਾਨ ਗਿਆ ਸੀ। ਵਾਹਗਾ-ਅਟਾਰੀ ਸਰਹੱਦ ‘ਤੇ ਪਰਤਣ ਮੌਕੇ 64 ਸਾਲਾਂ […]

ਗਾਜ਼ਾ ‘ਚ ਇਜ਼ਰਾਇਲ ਹਮਲੇ ਕਾਰਨ ਹੁਣ ਤੱਕ 37,925 ਫ਼ਲਸਤੀਨੀਆਂ ਦੀ ਮੌਤ

ਕਾਇਰੋ, 2 ਜੁਲਾਈ (ਪੰਜਾਬ ਮੇਲ)- ਸਿਹਤ ਮੰਤਰਾਲੇ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਗਾਜ਼ਾ ਵਿਚ ਇਜ਼ਰਾਇਲ ਦੇ ਹਮਲੇ ਕਾਰਨ 7 ਅਕਤੂਬਰ ਤੋਂ ਹੁਣ ਤੱਕ 37,925 ਫ਼ਲਸਤੀਨੀ ਮਾਰੇ ਗਏ ਹਨ, ਜਦਕਿ 87,141 ਫ਼ਲਸਤੀਨੀ ਜ਼ਖ਼ਮੀ ਹੋਏ ਹਨ।

ਸ਼ਿਕਾਗੋ ਅਦਾਲਤ ਨੇ ਭਾਰਤੀ-ਅਮਰੀਕੀ ਡਾਕਟਰ ਨੂੰ ਧੋਖਾਧੜੀ ਦਾ ਦੋਸ਼ੀ ਮੰਨਿਆ

-‘ਅਦਾਲਤ ਵੱਲੋ ਅਕਤੂਬਰ ‘ਚ ਸੁਣਾਈ ਜਾਵੇਗੀ ਸ਼ਜਾ ਨਿਊਯਾਰਕ, 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਇਲੀਨੌਇਸ ਸੂਬੇ ਦੀ ਭਾਰਤੀ-ਅਮਰੀਕੀ ਡਾਕਟਰ ਮੋਨਾ ਘੋਸ਼ (51) ਨੂੰ ਗੈਰ-ਮੌਜੂਦ ਸੇਵਾਵਾਂ ਲਈ ਮੈਡੀਕੇਡ ਅਤੇ ਪ੍ਰਾਈਵੇਟ ਬੀਮਾਕਰਤਾਵਾਂ ਨੂੰ ਬਿਲਿੰਗ ਕਰਨ ਲਈ ਸੰਘੀ ਸਿਹਤ ਸੰਭਾਲ ਨਾਲ ਧੋਖਾਧੜੀ ਦੇ ਦੋਸ਼ਾਂ ਲਈ ਅਦਾਲਤ ਨੇ ਦੋਸ਼ੀ ਮੰਨਿਆ ਹੈ। ਉਸ ਨੇ ਘੱਟੋ-ਘੱਟ 24 ਲੱਖ ਡਾਲਰ […]

ਲੋਕ ਸਭਾ ਰਿਕਾਰਡ ਵਿਚੋਂ ਹਟਾਈਆਂ ਟਿੱਪਣੀਆਂ ਨੂੰ ਬਹਾਲ ਕੀਤਾ ਜਾਵੇ: ਰਾਹੁਲ

-ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾਇਆ ਹੈ ਕਿ ਉਨ੍ਹਾਂ ਦੀਆਂ ਬੀਤੇ ਦਿਨ ਸਦਨ ਵਿਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਕਿਉਂ ਹਟਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ […]

ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਫੌਜਦਾਰੀ ਕਾਨੂੰਨਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਸਬੰਧਤ ਮੁੱਦੇ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹਨ। ਇਸ ਦਾ ਉਸ ਸਮਾਗਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਵਿਚ ਹਾਜ਼ਰੀ ਭਰਨ ਲਈ ਉਹ […]

ਬਾਇਡਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਨਾਲ ਪੱਛਮੀ ਦੇਸ਼ਾਂ ‘ਚ ਆਏਗੀ ਸਥਿਰਤਾ ਦੀ ਘਾਟ: ਨਾਟੋ

ਮਾਸਕੋ, 2 ਜੁਲਾਈ (ਪੰਜਾਬ ਮੇਲ)- ਨਾਟੋ ਸਹਿਯੋਗੀਆਂ ਨੂੰ ਡਰ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਥਾਨ ‘ਤੇ ਡੈਮੋਕ੍ਰੇਟਿਕ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਨੂੰ ਲਿਆਉਣ ਨਾਲ ਪੱਛਮੀ ਦੇਸ਼ਾਂ ‘ਚ ਸਥਿਰਤਾ ਦੀ ਘਾਟ ਆਏਗੀ। ਸੀ.ਐੱਨ.ਐੱਨ. ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਰਿਪੋਰਟ ‘ਚ ਐਤਵਾਰ ਨੂੰ ਕਿਹਾ ਗਿਆ ਕਿ ਇਹ ਚੀਨ ਅਤੇ ਰੂਸ ਨੂੰ ਅਮਰੀਕੀ ਲੋਕਤੰਤਰੀ […]