ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਪਾਕਿਸਤਾਨ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅੰਮ੍ਰਿਤਸਰ, 6 ਜੁਲਾਈ (ਪੰਜਾਬ ਮੇਲ)- 1981 ਵਿਚ ਲਾਹੌਰ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਉਡਾਣ ਨੂੰ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਪਾਕਿਸਤਾਨ ਦੇ ਇੱਕ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 74 ਸਾਲ ਦੇ ਸਨ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਗਜਿੰਦਰ ਦੀ ਬੇਟੀ ਬਿਕਰਮਜੀਤ ਕੌਰ, ਜੋ […]

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਤ-ਭਰੀ ਹਾਲਤ ‘ਚ ਮੌਤ

ਮੁਕੇਰੀਆਂ, 6 ਜੁਲਾਈ (ਪੰਜਾਬ ਮੇਲ)- ਨੇੜਲੇ ਕਸਬੇ ਐਮਾ ਮਾਂਗਟ ਦੇ ਮਰਚੈਂਟ ਨੇਵੀ ਵਿਚ ਨੌਕਰੀ ਕਰਦੇ ਨੌਜਵਾਨ ਦੀ ਅਮਰੀਕਾ ਦੇ ਫਲੋਰਿਡਾ ਦੇ ਮਿਆਮੀ ਸ਼ਹਿਰ ਵਿਚ ਸਮੁੰਦਰੀ ਜਹਾਜ਼ ਵਿਚ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰ ਨੂੰ ਮਰਚੈਂਟ ਨੇਵੀ ਦੇ ਅਮਰੀਕਾ ਸਥਿਤ ਦਫ਼ਤਰ ਤੋਂ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ। ਬਜ਼ੁਰਗ ਪਿਤਾ ਠਾਕੁਰ ਬਲਵਾਨ ਸਿੰਘ ਨੇ ਦੱਸਿਆ […]

ਮੂਸੇਵਾਲਾ ਕਤਲ ਕੇਸ: ਗਾਇਕ ਨਾਲ ਗੱਡੀ ‘ਚ ਸਵਾਰ ਦੋਵੇਂ ਨੌਜਵਾਨ ਗਵਾਹੀ ਲਈ ਪੇਸ਼ ਨਹੀਂ ਹੋਏ

ਮਾਨਸਾ, 6 ਜੁਲਾਈ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਇਸਤਗਾਸਾ ਪੱਖ ਵੱਲੋਂ ਸੂਚੀਬੱਧ ਕੀਤੇ ਗਏ ਦੋ ਮੁੱਖ ਗਵਾਹ ਲਗਾਤਾਰ ਦੂਜੀ ਸੁਣਵਾਈ ਲਈ ਮਾਨਸਾ ਦੀ ਹੇਠਲੀ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਲਈ ਪੇਸ਼ ਨਹੀਂ ਹੋਏ। ਜ਼ਿਕਰਯੋਗ ਹੈ ਕਿ ਕਤਲ ਦੀ ਵਾਰਦਾਤ ਦੌਰਾਨ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗਾਇਕ ਮੂਸੇਵਾਲਾ ਨਾਲ ਗੱਡੀ ‘ਚ […]

ਜਲੰਧਰ ਜ਼ਿਮਨੀ ਚੋਣ : ਕਾਂਗਰਸ ਨੇ ਜਿੱਤਣ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ

ਜਲੰਧਰ, 6 ਜੁਲਾਈ (ਪੰਜਾਬ ਮੇਲ)-  ਜਲੰਧਰ ਦੇ ਵੈਸਟ ਹਲਕੇ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਰੀਆਂ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਲੋਕ ਸਭਾ ਚੋਣਾਂ ਦੌਰਾਨ ਜਲੰਧਰ ਸੀਟ ‘ਤੇ ਵੱਡੀ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਇਸ ਲਈ ਕਾਂਗਰਸ ਨੇ ਇੱਥੇ ਮਹਿਲਾ ਉਮੀਦਵਾਰ ਸੁਰਿੰਦਰ ਕੌਰ […]

ਲੁਧਿਆਣਾ ਵਿਚ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ‘ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਗੰਨਮੈਨ ਸਸਪੈਂਡ

ਲੁਧਿਆਣਾ, 6 ਜੁਲਾਈ (ਪੰਜਾਬ ਮੇਲ)-  ਲੁਧਿਆਣਾ ਵਿਚ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ‘ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਥਾਪਰ ਦੇ ਗੰਨਮੈਨ ਨੂੰ ਸਸਪੈਂਡ ਕਰ ਦਿੱਤਾ ਹੈ। ਦੋਸ਼ ਹੈ ਕਿ ਜਿਸ ਸਮੇਂ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ‘ਤੇ ਹਮਲਾ ਹੋਇਆ ਤਾਂ ਉਨ੍ਹਾਂ ਦਾ ਗੰਨਮੈਨ ਵਿਰੋਧ […]

ਸੰਦੀਪ ਥਾਪਰ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਅਤੇ ਲੱਡੂ ਵੰਡਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ: ‘ਆਪ’ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਚੰਡੀਗੜ੍ਹ, 6 ਜੁਲਾਈ (ਪੰਜਾਬ ਮੇਲ)-  ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਦੀਪ ਥਾਪਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। ਐਕਸ ’ਤੇ ਆਪ’ ਸੰਸਦ ਮੈਂਬਰ ਨੇ ਕਿਹਾ, ‘ਅਸੀਂ ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ ਦੀ ਸਖ਼ਤ ਨਿੰਦਾ […]

ਇਰਾਨ ਦੇ ਰਾਸ਼ਟਰਪਤੀ ਬਣੇ ਮਸੂਦ ਪੇਜ਼ੇਸ਼ਕਿਆਨ; ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ

ਤਹਿਰਾਨ, 6 ਜੁਲਾਈ (ਪੰਜਾਬ ਮੇਲ)-  ਇਰਾਨ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿਚ ਮਸੂਦ ਪੇਜ਼ੇਸ਼ਕਿਆਨ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਸਈਦ ਜਲੀਲੀ ਨੂੰ ਤੀਹ ਲੱਖ ਤੋਂ ਵਧ ਵੋਟਾਂ ਨਾਲ ਹਰਾਇਆ। ਮਸੂਦ ਪੇਸ਼ੇ ਵਜੋਂ ਦਿਲ ਦੇ ਸਰਜਨ ਹਨ ਅਤੇ ਉਹ ਇਰਾਨ ਦੀ ਤਬਰੀਜ ਮੈਡੀਕਲ ਯੂਨੀਵਰਸਿਟੀ ਦੇ ਮੁਖੀ ਰਹੇ ਹਨ। ਗ੍ਰਹਿ […]

ਯੂ.ਕੇ. ਚੋਣਾਂ : ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, ਸੰਸਦ ‘ਚ ਪਹੁੰਚੇ 10 ਸਿੱਖ ਸੰਸਦ ਮੈਂਬਰ

ਲੰਡਨ, 5 ਜੁਲਾਈ (ਪੰਜਾਬ ਮੇਲ)- ਯੂ.ਕੇ. ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ਰਿਪੋਪਟਾਂ ਮੁਤਾਬਕ ਸਿੱਖ ਭਾਈਚਾਰੇ ਦੇ 10 ਮੈਂਬਰ, ‘ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ’ ਸੰਸਦ ਲਈ ਚੁਣੇ ਗਏ ਹਨ। ਸਾਰੇ 10 ਨਵੇਂ ਚੁਣੇ ਗਏ ਸਿੱਖ […]

ਜਲੰਧਰ ਪੱਛਮੀ ਜ਼ਿਮਨੀ ਚੋਣ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ

– ਕੁੱਲ 1 ਲੱਖ 72 ਹਜ਼ਾਰ 20 ਵੋਟਰ, ਪੋਲਿੰਗ ਸਟੇਸ਼ਨਾਂ ਦੀ ਗਿਣਤੀ 181 : ਸਿਬਿਨ ਸੀ ਚੰਡੀਗੜ੍ਹ, 5 ਜੁਲਾਈ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 10 ਜੁਲਾਈ, 2024 (ਬੁੱਧਵਾਰ) ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਵੋਟਾਂ ਪੈਣਗੀਆਂ ਅਤੇ 13 ਜੁਲਾਈ, 2024 (ਸ਼ਨੀਵਾਰ) ਨੂੰ ਵੋਟਾਂ ਦੀ ਗਿਣਤੀ ਤੋਂ […]

ਅਮਰੀਕਨ ਅਜ਼ਾਦੀ ਦਿਹਾੜੇ ‘ਤੇ ਵਾਸ਼ਿੰਗਟਨ ਡੀ.ਸੀ. ‘ਚ ਕੱਢੀ ਗਈ ਨੈਸ਼ਨਲ ਪਰੇਡ ‘ਚ ਸਿੱਖਸ ਆਫ਼ ਅਮੈਰਿਕਾ ਦੇ ‘ਸਿੱਖ ਫ਼ਲੋਟ’ ਦੀ ਹੋਈ ਖੂਬ ਚਰਚਾ

ਵਾਸ਼ਿੰਗਟਨ, 5 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਵੱਸਦੇ ਸਮੂਹ ਭਾਈਚਾਰਿਆਂ ਲਈ 4 ਜੁਲਾਈ ਆਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਤੇ ਉਤਸ਼ਾਹ ਵਾਲਾ ਹੁੰਦਾ ਹੈ ਅਤੇ ਇਸ ਦਿਨ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਰਾਸ਼ਟਰੀ ਪੱਧਰ ਦੀ ਇਕ ਆਜ਼ਾਦੀ ਦੀ ਨੈਸ਼ਨਲ ਪਰੇਡ ਕੱਢੀ ਜਾਂਦੀ ਹੈ। ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਲ ਕਰਨ ਦੀ […]