ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਰਨਗੇ ਮੁਲਾਕਾਤ

ਵਾਸ਼ਿੰਗਟਨ, 18 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਸ ਮਹੀਨੇ ਦੀ 21 ਤੋਂ 23 ਤਰੀਕ ਤੱਕ ਤਿੰਨ ਦਿਨਾਂ ਲਈ ਅਮਰੀਕਾ ਦੀ ਫੇਰੀ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ।  ਉਹ ਕਿੱਥੇ ਮਿਲਣਗੇ, ਇਸ ਬਾਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ। ਅਮਰੀਕੀ ਰਾਸ਼ਟਰਪਤੀ ਚੋਣਾਂ […]

ਫਲੋਰੀਡਾ ‘ਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੀ ਹੋਵੇਗੀ ਅਪਰਾਧਿਕ ਜਾਂਚ: ਗਵਰਨਰ

ਵੈਸਟ ਪਾਮ ਬੀਚ, 18 ਸਤੰਬਰ (ਪੰਜਾਬ ਮੇਲ)- ਫਲੋਰੀਡਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੀ ਰਾਜ-ਪੱਧਰੀ ਅਪਰਾਧਿਕ ਜਾਂਚ ਸ਼ੁਰੂ ਕਰਨਗੀਆਂ। ਗਵਰਨਰ ਰੌਨ ਡੀਸੈਂਟਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਸੈਂਟਿਸ ਨੇ ਪੱਤਰਕਾਰਾਂ ਨੂੰ ਕਿਹਾ, ”ਸ਼ੱਕੀ ਨੇ ਰਾਜ ਦੇ ਕਾਨੂੰਨ ਦੀ ਉਲੰਘਣਾ ਕੀਤੀ।” ਉਨ੍ਹਾਂ ਦੀ ਇਹ ਘੋਸ਼ਣਾ ਟਰੰਪ ਦੀ […]

ਸਿੱਖਸ ਆਫ ਸਿਆਟਲ ਵੱਲੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਦੇ ਗੁਰਬੀਰ ਸਿੰਘ ਰੰਧਾਵਾ ਦਾ ਸਨਮਾਨ

ਸਿਆਟਲ, 18 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਨੌਜਵਾਨਾਂ ਨੇ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਸੇਵਾ ਭਾਵਨਾ ਦੇ ਮਕਸਦ ਨਾਲ ਸਮਾਜ ਸੇਵੀ ਸੰਸਥਾ ਸਿੱਖਸ ਆਫ ਸਿਆਟਲ ਰਜਿਸਟਰ ਕਰਵਾਈ ਸੀ। ਮੁੱਢਲੇ ਮੈਂਬਰ ਅਨਮੋਲ ਸਿੰਘ ਚੀਮਾ, ਹਰਮਨ ਸਿੰਘ ਦਿਉਲ, ਯੁਧਵੀਰ ਸਿੰਘ ਵਿਰਕ, ਅਮਨਦੀਪ ਸਿੰਘ, ਕਰਮਜੀਤ ਸਿੰਘ ਢਿੱਲੋਂ, ਸੌਰਵ ਰਿਸ਼ੀ, ਗਗਨ ਸੋਹਲ, ਸੁਖਜਿੰਦਰ ਸਿੰਘ ਕਾਹਲੋਂ, ਸੁਨੋ, […]

ਕੋਹਿਨੂਰ ਕਲੱਬ ਵੱਲੋਂ ਗੋਲਡਨ ਨਾਈਟ 28 ਸਤੰਬਰ ਨੂੰ

ਸੈਕਰਾਮੈਂਟੋ, 18 ਸਤੰਬਰ (ਪੰਜਾਬ ਮੇਲ)-ਕੋਹਿਨੂਰ ਕਲੱਬ ਵੱਲੋਂ ਇਸ ਵਾਰ ਗੋਲਡਨ ਨਾਈਟ 28 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਤਿਆਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਰਿਆੜ ਫਾਰਮ ਵਿਖੇ ਹੋਈ, ਜਿੱਥੇ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅਹਿਮ ਵਿਚਾਰ-ਵਟਾਂਦਰੇ ਹੋਏ। ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਬਜ਼ੁਰਗਾਂ ਨੂੰ ਇਕ ਥਾਂ ‘ਤੇ ਸੱਦ ਕੇ ਉਨ੍ਹਾਂ ਲਈ […]

ਪੰਜਾਬੀ ਕਲਚਰਲ ਸੋਸਾਇਟੀ ਵੱਲੋਂ ”ਮੇਲਾ ਪੰਜਾਬੀਆਂ ਦਾ” ਅਥਾਹ ਸਫ਼ਲ ਰਿਹਾ

ਸਿਆਟਲ, 18 ਸਤੰਬਰ (ਪੰਜਾਬ ਮੇਲ)- ਪਿਛਲੇ ਦਿਨੀਂ ਪੰਜਾਬੀ ਕਲਚਰਲ ਸੋਸਾਇਟੀ ਸਿਆਟਲ (ਵਾਸ਼ਿੰਗਟਨ) ਵੱਲੋਂ ਕੈਂਟ ਮਰੇਡੀਅਨ ਹਾਈ ਸਕੂਲ ਵਿਖੇ ਕਰਵਾਏ ਗਏ ਮੇਲੇ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮੇਲੇ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਸਟੇਜ ਦੀ ਡਿਊਟੀ ਨਿਭਾਉਂਦਿਆਂ ਸਕੱਤਰ ਸਿੰਘ ਸੰਧੂ ਨੇ ਪੰਜਾਬੀ ਕਲਚਰਲ ਸੁਸਾਇਟੀ ਦੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ, ਮੇਲੇ ਦੀ ਸ਼ੋਭਾ ਵਧਾਉਣ ਵਾਲੇ […]

ਗਰਭਵਤੀ ਔਰਤਾਂ ਨੂੰ ਅਮਰੀਕਾ ਸੱਦ ਕੇ ਪੱਕੇ ਕਰਾਉਣ ਦੀ ਕੋਸ਼ਿਸ਼ ਕਰਦਾ ਕੈਲੀਫੋਰਨੀਆ ਦਾ ਜੋੜਾ ਗ੍ਰਿਫ਼ਤਾਰ

ਸੈਕਰਾਮੈਂਟੋ, 18 ਸਤੰਬਰ (ਪੰਜਾਬ ਮੇਲ)- ਅਦਾਲਤ ਨੇ ਕੈਲੀਫੋਰਨੀਆ ਦੇ ਇਕ ਜੋੜੇ ਨੂੰ ਦੋਸ਼ੀ ਠਹਿਰਾਇਆ ਹੈ। ਇਸ ਜੋੜੇ ‘ਤੇ 13 ਗਰਭਵਤੀ ਚੀਨੀ ਔਰਤਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਸੱਦ ਕੇ ਬੱਚਿਆਂ ਨੂੰ ਜਨਮ ਦੇਣ ‘ਚ ਮਦਦ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਜੋੜੇ ਨੇ ਅਜਿਹਾ ਕਾਰੋਬਾਰ ਚਲਾਉਣ ਲਈ ਇਕ ਕੰਪਨੀ ਖੋਲ੍ਹੀ ਹੋਈ ਸੀ। […]

ਸੈਕਰਾਮੈਂਟੋ ‘ਚ ਪਹਿਲੀ ਵਾਰ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ‘ਚ ਚੜ੍ਹਦੀ ਕਲਾ ਟੀ.ਐੱਮ.ਸੀ. ਜੇਤੂ ਰਿਹਾ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਇਨਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਕਰਵਾਏ ਗਏ ਪਹਿਲੇ ਵਾਲੀਬਾਲ ਟੂਰਨਾਮੈਂਟ ਵਿਚ ਸਿਰਕੱਢ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਟੂਰਨਾਮੈਂਟ ਦਾ ਆਯੋਜਨ ਐਲਕ ਗਰੋਵ ਦੇ ਵੈਕਫੋਰਡ ਕਮਿਊਨਿਟੀ ਕੰਪਲੈਕਸ ਵਿਚ ਕੀਤਾ ਗਿਆ। ਇਸ ਦੌਰਾਨ ਚੜਦੀ ਕਲਾ, ਟੀ.ਐੱਮ.ਸੀ. ਟੀਮ ਜੇਤੂ ਰਹੀ ਤੇ ਸੈਂਟਾ ਕਲੇਰਾ ਟੀਮ ਨੂੰ ਦੂਜੇ ਥਾਂ ਸਬਰ ਕਰਨਾ ਪਿਆ। ਪਹਿਲੇ […]

ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਬਾਬਾ ਫਰੀਦ ਮਨੁੱਖਤਾ ਦੀ ਸੇਵਾ ਐਵਾਰਡ ਦੀ ਚੋਣ ਲਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਖੁਸ਼ੀ ਦਾ ਪ੍ਰਗਟਾਵਾ

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਪੰਜਾਬ ਮੇਲ)- ਬਾਬਾ ਸ਼ੇਖ ਫਰੀਦ ਜੀ ਦੇ 55ਵੇਂ ਆਗਮਨ ਪੁਰਬ 2024 ਮੌਕੇ ਬਾਬਾ ਫਰੀਦ ਮਨੁੱਖਤਾ ਦੀ ਸੇਵਾ ਐਵਾਰਡ ਇਸ ਵਾਰ ਪ੍ਰਸਿੱਧ ਸਮਾਜ ਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ […]

ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਚੋਣ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ‘ਚ

ਟੋਰਾਂਟੋ, 18 ਸਤੰਬਰ (ਪੰਜਾਬ ਮੇਲ)- ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਚੋਣ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਵਿਚ ਹਨ। ਸਾਰੇ 93 ਹਲਕਿਆਂ ਲਈ 19 ਅਕਤੂਬਰ ਨੂੰ ਵੋਟਾਂ ਪੈਣਗੀਆਂ। ਦੋਵੇਂ ਵੱਡੀਆਂ ਸਿਆਸੀ ਜਥੇਬੰਦੀਆਂ – ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਅਤੇ ਕੰਜ਼ਰਵੇਟਿਵ ਪਾਰਟੀ – ਨਾ ਸਿਰਫ਼ ਆਮ ਤੌਰ ‘ਤੇ ਸਾਊਥ ਏਸ਼ੀਅਨਾਂ ਸਗੋਂ ਖਾਸ ਤੌਰ ‘ਤੇ ਪੰਜਾਬੀਆਂ […]

ਐਮਾਜ਼ਾਨ ਹੁਣ ਘਰ ਤੋਂ ਕੰਮ ਕਰਨ ਦੀ ਸਹੂਲਤ ਕਰੇਗੀ ਬੰਦ!

-ਵਰਕਰਾਂ ਨੂੰ ਹਫ਼ਤੇ ਵਿਚ 5 ਦਿਨ ਆਉਣਾ ਪਵੇਗਾ ਦਫ਼ਤਰ ਵਾਸ਼ਿੰਗਟਨ, 18 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਕਈ ਕੰਪਨੀਆਂ ਘਰੋਂ ਕੰਮ ਕਰਨ ਦੀ ਸਹੂਲਤ ਦਿੰਦੀਆਂ ਸਨ, ਪਰ ਹੁਣ ਇਹ ਹੌਲੀ-ਹੌਲੀ ਬੰਦ ਹੋ ਰਹੀਆਂ ਹਨ। ਐਮਾਜ਼ਾਨ ਨੇ ਆਪਣੇ ਸਟਾਫ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੰਮ ਕਰਨ ਲਈ ਹਫ਼ਤੇ ਵਿਚ ਪੰਜ ਦਿਨ ਦਫ਼ਤਰ ਆਉਣਾ ਪਵੇਗਾ। […]