ਮੁੰਬਈ ਵਿਚ ਭਾਰੀ ਮੀਂਹ ਕਾਰਨ ਕਈ ਉਡਾਣਾਂ ਰੱਦ

-ਮੁੱਖ ਮੰਤਰੀ ਸ਼ਿੰਦੇ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਮੁੰਬਈ, 8 ਜੁਲਾਈ (ਪੰਜਾਬ ਮੇਲ)- ਮੁੰਬਈ ‘ਚ ਬੀਤੀ ਰਾਤ ਤੋਂ ਅੱਜ ਸਵੇਰੇ ਤੱਕ 6 ਘੰਟਿਆਂ ਵਿਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਭਾਰੀ ਮੀਂਹ ਕਾਰਨ ਹਵਾਈ ਅੱਡੇ ‘ਤੇ ਦਿਸਣਯੋਗਤਾ ਘੱਟ ਗਈ ਹੈ। ਮੁੰਬਈ […]

ਬਟਾਲਾ ਦੇ ਪਿੰਡ ਵਿਠਵਾਂ ‘ਚ ਦੋ ਧਿਰਾਂ ਵਿਚਕਾਰ ਗੋਲੀਬਾਰੀ ਦੌਰਾਨ 4 ਦੀ ਮੌਤ

ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)-  ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਦੇ ਪਿੰਡ ਵਿਠਵਾਂ ‘ਚ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ 8 ਵਿਅਕਤੀ ਜ਼ਖਮੀ ਹੋਏ ਹਨ ਅਤੇ ਦੋਹਾਂ ਧੜਿਆਂ ਵਿਚ ਕੁੱਲ 13 ਵਿਅਕਤੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ […]

ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ

ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਮਾਨਸੂਨ ਪਿਛਲੇ 10 ਦਿਨਾਂ ਤੋਂ ਲਗਾਤਾਰ ਸਰਗਰਮ ਹੈ। ਕਈ ਜ਼ਿਲ੍ਹਿਆਂ ‘ਚ ਅਜੇ ਸੋਕੇ ਦੀ ਸਥਿਤੀ ਬਰਕਰਾਰ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ‘ਚ ਆਮ ਅਤੇ ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਹੇਗਾ। ਵਿਭਾਗ ਮੁਤਾਬਕ 1 ਤੋਂ 7 ਜੁਲਾਈ ਤੱਕ […]

ਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦੌਰਾ ਅੱਜ

ਚੰਡੀਗੜ੍ਹ,  8 ਜੁਲਾਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਦੀ ਦੁਪਹਿਰ ਨੂੰ ਜਦੋਂ ਰੂਸ ਪੁੱਜਣਗੇ ਤਾਂ ਮਾਸਕੋ ਦੇ ਉਪ ਨਗਰ ਨੋਵੋ ਓਗਾਰੇਵੋ ਸਥਿਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਡਾਚੇ ’ਤੇ ਉਨ੍ਹਾਂ ਨਾਲ ਭੋਜਨ ਕਰਨਗੇ। ਇਹ ਪੂਤਿਨ ਵੱਲੋਂ ਇੱਕ ‘ਅਸਾਧਾਰਨ ਤੇ ਅਹਿਮ’ ਇਸ਼ਾਰਾ ਹੈ ਜੋ ਦੋਵਾਂ ਆਗੂਆਂ ਨੂੰ ਕਰੈਮਲਿਨ ’ਚ ਸਿਖਰ ਵਾਰਤਾ ਤੋਂ ਇੱਕ […]

ਭਾਰਤ ਜ਼ਿੰਬਾਬਵੇ ਟੀ20 ਸੀਰੀਜ਼ : ਦੂਜਾ ਮੈਚ ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ

ਹਰਾਰੇ,  8 ਜੁਲਾਈ (ਪੰਜਾਬ ਮੇਲ)- ਭਾਰਤ ਤੇ ਜ਼ਿੰਬਾਬਵੇ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੇ […]

ਕੈਨਟਕੀ ਵਿੱਚ ਗੋਲੀਬਾਰੀ ਨਾਲ ਚਾਰ ਮੌਤਾਂ

ਵਾਸ਼ਿੰਗਟਨ, 7 ਜੁਲਾਈ (ਪੰਜਾਬ ਮੇਲ)- ਕੈਨਟਕੀ ਸੂਬੇ ਦੀ ਇਕ ਘਰ ਵਿਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਹੈ। ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤਾਂ ਉਥੇ ਚਾਰ ਜਣੇ ਮ੍ਰਿਤਕ ਪਾਏ ਗਏ। ਪੁਲੀਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। ਮੌਤਾਂ ਹੋਣ ਦੇ ਹਾਲੇ ਕਾਰਨ ਸਪਸ਼ਟ ਨਹੀਂ ਹੋਏ। ਇਸ ਦੌਰਾਨ ਇਕ ਵਿਅਕਤੀ ਵਲੋਂ […]

ਭਾਰੀ ਮੀਂਹ ਪੈਣ ਦੀ ਚਿਤਾਵਨੀ ਦੇ ਮੱਦੇਨਜ਼ਰ ਰੋਕੀ ਚਾਰਧਾਮ ਯਾਤਰਾ

ਦੇਹਰਾਦੂਨ, 7 ਜੁਲਾਈ (ਪੰਜਾਬ ਮੇਲ)- ਗੜਵਾਲ ਖੇਤਰ ਵਿਚ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਅੱਜ ਸਵੇਰ ਰੋਕ ਦਿੱਤੀ ਗਈ। ਮੌਸਮ ਵਿਭਾਗ ਨੇ ਉਤਰਾਖੰਡ ਵਿਚ 7 ਤੇ 8 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸੁਰੱਖਿਆ ਕਾਰਨ ਇਹ ਯਾਤਰਾ ਆਰਜ਼ੀ ਤੌਰ ’ਤੇ ਰੋਕ ਦਿੱਤੀ […]

ਹਾਥਰਸ: ਮੁੱਖ ਮੁਲਜ਼ਮ ਨਿਆਂਇਕ ਹਿਰਾਸਤ ’ਚ ਭੇਜਿਆ

ਨੋਇਡਾ, 7 ਜੁਲਾਈ (ਪੰਜਾਬ ਮੇਲ)- ਹਾਥਰਸ ਘਟਨਾ ਜਿਸ ਵਿੱਚ 121 ਵਿਅਕਤੀਆਂ ਦੀ ਮੌਤ ਹੋਈ ਸੀ, ਦੇ ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੂਕਰ ਨੂੰ ਹਾਥਰਸ ਪੁਲੀਸ ਦੀ ਵਿਸ਼ੇਸ਼ ਟੀਮ ਵੱਲੋਂ ਦਿੱਲੀ ਦੇ ਨਜਫਗੜ੍ਹ ਇਲਾਕੇ ਤੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ […]

ਜਲੰਧਰ ਜ਼ਿਮਨੀ ਚੋਣ : ‘ਆਪ’ ਦਾ ਲਗਾਤਾਰ ਵੱਧਦਾ ਜਾ ਰਿਹਾ ਹੈ ਗਰਾਫ਼

ਚੰਡੀਗੜ੍ਹ/ਜਲੰਧਰ, 7 ਜੁਲਾਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਇਕ ਵਾਰ ਫਿਰ ਆਪ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਸ਼ਨੀਵਾਰ ਨੂੰ ਆਜ਼ਾਦ ਉਮੀਦਵਾਰ ਅਜੈਵੀਰ ਵਾਲਮੀਕਿ ਅਤੇ ਦੀਪਕ ਭਗਤ ਆਪਣੇ ਸੈਂਕੜੇ ਸਾਥੀਆਂ ਨਾਲ ‘ਆਪ’ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ […]

ਮੈ ਡੈਮੋਕਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ, ਕੁਝ ਲੋਕ ਮੈਨੂੰ ਮੁਕਾਬਲੇ ਵਿਚੋਂ ਹਟਾ ਦੇਣਾ ਚਾਹੁੰਦੇ ਹਨ, ਅਜਿਹਾ ਕਦੀ ਨਹੀਂ ਹੋਵੇਗਾ : ਬਾਇਡਨ

ਸੈਕਰਾਮੈਂਟੋ, 7 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਈਡਨ ਨੇ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਨਾਂ ਦੇ  ਕੁਝ ਸਾਥੀ ਡੈਮੋਕਰੈਟਸ 2024 ਦੀਆਂ ਚੋਣਾਂ ਵਿਚੋਂ ਉਸ ਨੂੰ ਬਾਹਰ ਕਰ ਦੇਣਾ ਚਾਹੁੰਦੇ ਹਨ ਪਰੰਤੂ ਅਜਿਹਾ ਨਹੀਂ ਹੋਵੇਗਾ, ਮੈਂ ਡਟਿਆ ਰਹਾਂਗਾ। ਮੈਡੀਸਨ, ਵਿਸਕਾਨਸਿਨ ਵਿਚ ਇਕ ਮਿਡਲ ਸਕੂਲ ਜਿਮਨੇਜ਼ੀਅਮ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ […]