ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਤੋਂ ਅਸਤੀਫਾ ਦੀ ਮੰਗ

ਚੰਡੀਗੜ੍ਹ, 9 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਥਿਤ ਸਿਆਸੀ ਬਦਲਾਖੋਰੀ ਵਾਸਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਸੈਕਟਰ-28 ਸਥਿਤ ਦਫ਼ਤਰ ਵਿਚ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ […]

ਡਰੱਗ ਮਾਮਲਾ: ਵਿਸ਼ੇਸ਼ ਜਾਂਚ ਟੀਮ ਨੇ ਮਜੀਠੀਆ ਨੂੰ ਜਾਰੀ ਨੋਟਿਸ ਵਾਪਸ ਲਿਆ

ਬਹੁਤ ਜਲਦੀ ਨਵਾਂ ਸੰਮਨ ਭੇਜਾਂਗੇ : ਆਈ.ਜੀ. ਭੁੱਲਰ ਚੰਡੀਗੜ੍ਹ, 9 ਜੁਲਾਈ (ਪੰਜਾਬ ਮੇਲ)- ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਸਿਟ) ਨੇ ਬਿਕਰਮ ਸਿੰਘ ਮਜੀਠੀਆ ਨੂੰ ਜਾਰੀ ਸੰਮਨ ਵਾਪਸ ਲਏ ਹਨ, ਜਿਸ ਕਾਰਨ ਸਾਬਕਾ ਮੰਤਰੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਦਾਖਲ ਪਟੀਸ਼ਨ ਬੇਅਸਰ ਹੋ ਗਈ ਹੈ। ਹਾਈ ਕੋਰਟ ਦੇ ਕਾਰਜਕਾਰੀ […]

ਕੱਲ੍ਹ ਪੈਣਗੀਆਂ ਜਲੰਧਰ ਵੈਸਟ ਹਲਕੇ ‘ਚ ਵੋਟਾਂ, 1,71,963 ਵੋਟਰ ਆਪਣੀ ਵੋਟ ਦੀ ਕਰਨਗੇ ਵਰਤੋਂ

ਜਲੰਧਰ, 9 ਜੁਲਾਈ (ਪੰਜਾਬ ਮੇਲ)- ਵੈਸਟ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪੂਰੀ ਚੋਣ ਪ੍ਰਕਿਰਿਆ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ। ਰਿਟਰਨਿੰਗ ਅਧਿਕਾਰੀ ਨੇ ਦੱਸਿਆ ਿਕ ਚੋਣ ਹਲਕੇ ਦੇ ਕੁੱਲ […]

ਜਸਟਿਸ ਸ਼ੀਲ ਨਾਗੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਚੰਡੀਗੜ੍ਹ, 9 ਜੁਲਾਈ (ਪੰਜਾਬ ਮੇਲ)- ਪੰਜਾਬ ਰਾਜ ਭਵਨ ਵਿਚ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਜਸਟਿਸ ਨਾਗੂ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾ ਨਿਭਾਅ ਰਹੇ ਸਨ। ਇਹ ਨਿਯੁਕਤੀ ਅਜਿਹੇ ਸਮੇਂ ਹੋਈ […]

ਅਮਰੀਕਾ ਵਿਚ 6 ਹਫਤਿਆਂ ਦੇ ਰਾਸ਼ਟਰ ਵਿਆਪੀ ਆਪਰੇਸ਼ਨ ਦੌਰਾਨ 200 ਲਾਪਤਾ ਬੱਚੇ ਹੋਏ ਬਰਾਮਦ

 * ਬਰਾਮਦ ਬੱਚਿਆਂ ਵਿਚ ਇਕ 5 ਮਹੀਨੇ ਦਾ ਬੱਚਾ ਵੀ ਸ਼ਾਮਿਲ ਸੈਕਰਾਮੈਂਟੋ, ਕੈਲੀਫੋਰਨੀਆ, 9 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਯੁਨਾਈਟਡ ਸਟੇਟਸ ਮਾਰਸ਼ਲ ਸਰਵਿਸ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ ‘ਤੇ 6 ਹਫਤੇ ਚਲੇ ਆਪਰੇਸ਼ਨ ਦੌਰਾਨ 200 ਲਾਪਤਾ ਬੱਚਿਆਂ ਦੇ ਬਰਾਮਦ ਹੋਣ ਦੀ ਰਿਪੋਰਟ ਹੈ। ਇਨਾਂ ਵਿਚ ਸਭ ਤੋਂ ਛੋਟੀ ਉਮਰ ਦਾ ਇਕ 5 ਮਹੀਨਿਆਂ […]

ਅਮਰੀਕਾ ਦੇ ਸ਼ਹਿਰ ਡੈਟਰਾਇਟ ਵਿਚ ਹੋਈ ਗੋਲੀਬਾਰੀ ਵਿੱਚ 2 ਵਿਅਕਤੀਆਂ ਦੀ ਮੌਤ ਤੇ 19 ਹੋਰ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ, 9 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਡੈਟਰਾਇਟ ਵਿਚ ਹੋਈ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋਣ ਤੇ 19 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮਿਸ਼ੀਗਨ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਪ੍ਰਾਪਤ ਵੇਰਵੇ ਅਨੁਸਾਰ ਗੋਲੀਬਾਰੀ ਦੀ ਘਟਨਾ ਤੜਕਸਾਰ 2.30 ਵਜੇ ਦੇ ਆਸਪਾਸ […]

ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਹਾਂ ਤੇ ਮੁਕਾਬਲੇ ਵਿਚੋਂ ਨਹੀਂ ਹਟਾਂਗਾ : ਜੋਅ ਬਾਇਡਨ

– ਵਿਰੋਧੀ ਉਮੀਦਵਾਰ ਨੂੰ ਇਕਜੁੱਟ ਡੈਮੋਕਰੈਟਿਕਾਂ ਨੇ 2020 ‘ਚ ਹਰਾਇਆ ਸੀ ਤੇ ਹੁਣ ਵੀ ਹਰਾਂਵਾਂਗੇ ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਣ ਮੁਹਿੰਮ ਸਟਾਫ ਨੂੰ ਮੁੜ ਯਕੀਨ ਦਵਾਇਆ ਹੈ ਕਿ ਉਹ 2024 ਦੀਆਂ ਚੋਣਾਂ ‘ਚ ਡੈਮੋਕਰੈਟਿਕ ਉਮੀਦਵਾਰ ਹੋਣਗੇ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 2020 ਵਾਂਗ ਹਰਾਉਣਗੇ। ਉਨ੍ਹਾਂ ਨੇ ਇਕ […]

ਅਮਰੀਕਾ ‘ਚ ਕੁੱਤਿਆਂ ਨੇ ਇਕ ਔਰਤ ਨੂੰ ਨੋਚ-ਨੋਚ ਮਾਰਿਆ

-ਪੁਲਿਸ ਦੀ ਗੋਲੀ ਨਾਲ ਇਕ ਕੁੱਤਾ ਜ਼ਖਮੀ ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਪੱਛਮੀ ਟੈਨੇਸੀ ਰਾਜ ਵਿਚ 2 ਕੁੱਤਿਆਂ ਵੱਲੋਂ ਇਕ ਔਰਤ ਨੂੰ ਨੋਚ-ਨੋਚ ਕੇ ਮਾਰ ਦੇਣ ਦੀ ਖਬਰ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮੌਕੇ ‘ਤੇ ਪੁੱਜੇ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਇਕ ਕੁੱਤਾ ਜ਼ਖਮੀ ਹੋ ਗਿਆ। ਮੌਕੇ ਤੋਂ ਫਰਾਰ ਹੋਏ ਦੋਨਾਂ ਕੁੱਤਿਆਂ […]

ਅਮਰੀਕਾ ਦੇ ਕੈਂਟੁਕੀ ਰਾਜ ‘ਚ ਹੋਈ ਗੋਲੀਬਾਰੀ ‘ਚ 4 ਮੌਤਾਂ ਤੇ 3 ਹੋਰ ਗੰਭੀਰ ਜ਼ਖਮੀ

-ਜਨਮ ਦਿਨ ਪਾਰਟੀ ਵਿਚ ਵਾਪਰੀ ਘਟਨਾ ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੈਂਟੁਕੀ ਰਾਜ ਦੇ ਇਕ ਘਰ ‘ਚ ਜਨਮ ਦਿਨ ਪਾਰਟੀ ਦੇ ਜਸ਼ਨ ਮਨਾ ਰਹੇ ਲੋਕਾਂ ਉਪਰ ਕੀਤੀ ਅੰਧਾਧੁੰਦ ਗੋਲੀਬਾਰੀ ‘ਚ 4 ਵਿਅਕਤੀਆਂ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਲੋਰੈਂਸ ਪੁਲਿਸ ਵਿਭਾਗ ਦੇ ਮੁਖੀ ਜੈਫ ਮੈਲਰੀ […]

ਅਮਰੀਕਾ ਦੇ ਉੱਤਰੀ ਡਕੋਟਾ ‘ਚ ਜਲਣਸ਼ੀਲ ਪਦਾਰਥ ਲਿਜਾ ਰਹੀ ਮਾਲ ਗੱਡੀ ਪੱਟੜੀ ਤੋਂ ਲੱਥੀ; ਕਈ ਬੋਗੀਆਂ ਨੂੰ ਲੱਗੀ ਅੱਗ

ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਡਕੋਟਾ ਖੇਤਰ ਵਿਚ ਬੀਤੇ ਦਿਨੀਂ ਤੜਕਸਾਰ ਇਕ ਰੇਲ ਹਾਦਸਾ ਵਾਪਰਨ ਦੀ ਖਬਰ ਹੈ, ਜਿਸ ਵਿਚ ਖਤਰਨਾਕ ਜਲਣਸ਼ੀਲ ਤਰਲ ਪਦਾਰਥ ਲੈ ਕੇ ਜਾ ਰਹੀ ਇਕ ਮਾਲ ਗੱਡੀ ਪੱਟੜੀ ਤੋਂ ਉੱਤਰ ਗਈ ਤੇ ਉਸ ਦੀਆਂ ਕਈ ਬੋਗੀਆਂ ਨੂੰ ਅੱਗ ਲੱਗ ਗਈ। ਫੋਸਟਰ ਕਾਊਂਟੀ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਐਂਡਰੀਊ […]