ਰੇਲ ਲਾਈਨ ਪੁੱਟਣ ਦਾ ਮਾਮਲਾ: ਜਰਮਨ ਰੇਲ ਨੈੱਟਵਰਕ ਵੱਲੋਂ ਯਾਤਰੀਆਂ ਨੂੰ ਸੁਚੇਤ ਰਹਿਣ ਸੰਬੰਧੀ ਚਿਤਾਵਨੀ
ਬਰਲਿਨ, 27 ਜੁਲਾਈ (ਪੰਜਾਬ ਮੇਲ)- ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਫਰਾਂਸ ਵਿਚ ਰੇਲ ਲਾਈਨ ਪੁੱਟਣ ਤੋਂ ਬਾਅਦ ਜਰਮਨੀ ਵਿਚ ਰੇਲ ਸੇਵਾਵਾਂ ਦੇਣ ਵਾਲੀ ਡੌਸ਼ ਬਾਹਨ ਨੇ ਯਾਤਰੀਆਂ ਨੂੰ ਲੰਬੀ ਦੂਰੀ ਦੇ ਰੇਲ ਨੈੱਟਵਰਕ ਵਿਚ ਰੁਕਾਵਟਾਂ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਕਰਨ ਤੋਂ ਪਹਿਲਾਂ ਯਾਤਰੀ ਰੇਲ ਟਰੈਕ ਬਾਰੇ ਜਾਣਕਾਰੀ ਹਾਸਲ ਕਰਨ। […]