ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

ਨਿਊਯਾਰਕ, 7 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਇਕ ਕਾਰੋਬਾਰੀ, ਰੀਅਲ ਅਸਟੇਟ ਬਿਜ਼ਨੈੱਸਮੈਨ ਤੇ ਰਿਐਲਿਟੀ ਟੀ. ਵੀ. ਸਟਾਰ ਤੋਂ ਲੈ ਕੇ ਦੇਸ਼ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧੀ ਐਲਾਨਿਆ ਗਿਆ। ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਹੱਤਿਆ ਦੇ 2 ਯਤਨਾਂ ਤੋਂ ਬਚਣ ਤੋਂ ਬਾਅਦ ਵੀ ਟਰੰਪ (78) ਮੈਦਾਨ ਵਿਚ ਮਜ਼ਬੂਤੀ ਨਾਲ […]

ਦਿੱਲੀ ਦਾ AQI 400 ਦੇ ਪਾਰ, ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਲੋਕਾਂ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਪਿਛਲੇ ਕਈ ਦਿਨਾਂ ਤੋਂ ਹਵਾ ਗੁਣਵੱਤਾ ਸੂਚਕਾਂਕ (AQI) ਬੇਹੱਦ ਖਰਾਬ ਸ਼੍ਰੇਣੀ ‘ਚ ਬਰਕਰਾਰ ਹੈ। ਦੀਵਾਲੀ ਖ਼ਤਮ ਹੋਏ ਇਕ ਹਫ਼ਤਾ ਬੀਤ ਗਿਆ ਹੈ ਪਰ ਪ੍ਰਦੂਸ਼ਣ ਦਾ ਅਸਰ ਕਿਸੇ ਵੀ ਤਰ੍ਹਾਂ ਘੱਟ ਹੁੰਦੇ […]

ਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

ਚੰਡੀਗੜ੍ਹ,  7 ਨਵੰਬਰ (ਪੰਜਾਬ ਮੇਲ)-  ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ। ‘ਐਕਸ’ ਉੱਤੇ ਕੌਂਸਲੇਟ ਜਨਰਲ ਦੀ ਇਕ ਪੋਸਟ ਅਨੁਸਾਰ ਸੁਰੱਖਿਆ ਏਜੰਸੀਆਂ ਵੱਲੋੋਂ ਕਮਿਊਨਿਟੀ ਕੈਂਪ ਦੇ ਪ੍ਰਬੰਧਕਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ […]

ਧਾਰਾ 370 ਦੇ ਮਤੇ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

ਸ੍ਰੀਨਗਰ, 7 ਨਵੰਬਰ (ਪੰਜਾਬ ਮੇਲ)-  ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮੀ ਮਗਰੋਂ ਮੁਲਤਵੀ ਕਰ ਦਿੱਤੀ ਗਈ। ਬੁੱਧਵਾਰ ਨੂੰ ਧਾਰਾ 370 ਦੀ ਬਹਾਲੀ ਦਾ ਮਤਾ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਭਾਜਪਾ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਪੀਕਰ ਅਬਦੁਲ ਰਹੀਮ ਰਾਥਰ ਨੇ ਸਦਨ ਦੀ ਕਾਰਵਾਈ ਨੂੰ […]

ਡੋਨਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

– ਜਨਵਰੀ 2025 ‘ਚ ਸੰਭਾਲਣਗੇ ਅਮਰੀਕਾ ਦੀ ਸੱਤਾ – 277 ਇਲੈਕਟੋਰਲ ਵੋਟਾਂ ਕੀਤੀਆਂ ਹਾਸਲ – ਕਮਲਾ ਹੈਰਿਸ ਨੂੰ ਮਿਲੀਆਂ 226 ਇਲੈਕਟੋਰਲ ਵੋਟਾਂ ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਜਨਵਰੀ 2025 ‘ਚ ਅਮਰੀਕਾ ਦੀ […]

ਚੋਣਾਂ ਲਈ ਮਹੱਤਵਪੂਰਨ ਰਾਜ

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਸੱਤ ਮਹੱਤਵਪੂਰਨ ਰਾਜਾਂ ਵਿਚੋਂ, ਪੈਨਸਿਲਵੇਨੀਆ 19 ਇਲੈਕਟੋਰਲ ਕਾਲਜ ਵੋਟਾਂ ਨਾਲ ਸਭ ਤੋਂ ਮਹੱਤਵਪੂਰਨ ਰਾਜ ਵਜੋਂ ਉੱਭਰਿਆ ਹੈ। ਇਸ ਤੋਂ ਬਾਅਦ ਉੱਤਰੀ ਕੈਰੋਲੀਨਾ ਅਤੇ ਜਾਰਜੀਆ ਵਿਚ 16-16, ਮਿਸ਼ੀਗਨ ਵਿਚ 15 ਅਤੇ ਐਰੀਜ਼ੋਨਾ ਵਿਚ 11 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਨ। ਹੋਰ ਮਹੱਤਵਪੂਰਨ ਰਾਜ 10 ਦੇ ਨਾਲ ਵਿਸਕਾਨਸਿਨ ਅਤੇ ਛੇ ਇਲੈਕਟੋਰਲ ਕਾਲਜ ਵੋਟਾਂ […]

ਰਿਪਬਲਿਕਨਾਂ ਨੇ ਅਮਰੀਕੀ ਸੈਨੇਟ ‘ਤੇ ਕੀਤਾ ਕਬਜ਼ਾ

ਪੱਛਮੀ ਵਰਜੀਨੀਆ ਤੇ ਓਹਾਇਓ ‘ਚ ਜਿੱਤ ਨਾਲ ਅਮਰੀਕੀ ਸੈਨੇਟ ਦਾ ਕੰਟਰੋਲ ਜਿੱਤਿਆ ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਰਿਪਬਲਿਕਨਾਂ ਨੇ ਯੂ.ਐੱਸ. ਸੈਨੇਟ ‘ਚ ਬਹੁਮਤ ਜਿੱਤ ਲਿਆ ਹੈ ਅਤੇ 4 ਸਾਲਾਂ ਵਿਚ ਪਹਿਲੀ ਵਾਰ ਚੈਂਬਰ ਦਾ ਕੰਟਰੋਲ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਰਿਪਬਲਿਕਨਾਂ ਨੇ ਮੰਗਲਵਾਰ ਨੂੰ ਪੱਛਮੀ ਵਰਜੀਨੀਆ ਅਤੇ ਓਹਾਇਓ ਵਿਚ ਜਿੱਤ ਨਾਲ ਅਮਰੀਕੀ ਸੈਨੇਟ ਦਾ […]

ਯੂਬਾ ਸਿਟੀ ਦਾ 45ਵਾਂ ਸਾਲਾਨਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੂਰਨ

-ਡੇਢ ਲੱਖ ਦੇ ਕਰੀਬ ਸੰਗਤਾਂ ਨੇ ਨਗਰ ਕੀਰਤਨ ‘ਚ ਭਰੀ ਹਾਜ਼ਰੀ ਯੂਬਾ ਸਿਟੀ, 6 ਨਵੰਬਰ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ ਯੂਬਾ ਸਿਟੀ ਦਾ 45ਵਾਂ ਸਾਲਾਨਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੂਰਨ ਹੋਇਆ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਐੱਫ.ਬੀ.ਆਈ. ਵੱਲੋਂ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਇਸ ਵਾਰ ਨਗਰ ਕੀਰਤਨ ਵਿਚ […]

ਹੁਣ ਮੈਕਸੀਕੋ ਤੋਂ ਡੌਂਕੀ ਲਾ ਕੇ ਅਮਰੀਕਾ ਦਾ ਬਾਰਡਰ ਟੱਪਣ ‘ਤੇ ਲੱਗੀ ਪਾਬੰਦੀ

-ਬਾਰਡਰ ਟੱਪਣ ਦੀ ਕੋਸ਼ਿਸ਼ ਕਰਨ ‘ਤੇ ਹੋ ਰਹੀ ਹੈ ਗ੍ਰਿਫਤਾਰੀ ਮੈਕਸੀਕੋ, 6 ਨਵੰਬਰ (ਪੰਜਾਬ ਮੇਲ)- ਮੈਕਸੀਕੋ ਦੇ ਰਾਸ਼ਟਰਪਤੀ ਐਂਡਰਿਸ ਮੈਨੂਅਲ ਲੋਪੇਜ਼ ਵੱਲੋਂ ਯੂ.ਐੱਸ. ਬਾਰਡਰ ਨੂੰ ਗੈਰ ਕਾਨੂੰਨੀ ਪਾਰ ਕਰਨ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਰਾਸ਼ਟਪਤੀ ਲੋਪੇਜ਼ ਅਨੁਸਾਰ ਹੁਣ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮੈਕਸੀਕੋ ਦੀਆਂ ਜੇਲ੍ਹਾਂ ਵਿਚ […]

ਕੈਨੇਡੀਅਨ ਸੰਸਦ ‘ਚ ਹਿੰਸਾ ਦੇ ਮੁੱਦੇ ‘ਤੇ ਵਿਰੋਧੀ ਧਿਰ ਨੇ ਜਸਟਿਨ ਟਰੂਡੋ ਨੂੰ ਘੇਰਿਆ

-ਕੈਨੇਡਾ ਤੋਂ ਭਾਰਤ ਤੱਕ ਹਿੰਸਾ ਦੀ ਚਰਚਾ ਓਟਾਵਾ, 6 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਮੰਦਰ ‘ਚ ਹਾਲ ਵਿਚ ਹੋਈ ਹਿੰਸਾ ‘ਤੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ‘ਚ ਨੇਤਾਵਾਂ ਦੇ ਬਿਆਨ ਸਾਹਮਣੇ ਆਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਕੰਜ਼ਰਵੇਟਿਵ ਆਗੂ ਪਿਏਰੇ ਪੋਲੀਵਰੇ ਨੇ ਹਿੰਸਾ ਦੀ ਨਿੰਦਾ ਕੀਤੀ। ਹਾਲਾਂਕਿ ਜਸਟਿਨ ਟਰੂਡੋ ਨੇ […]