ਮੋਹਿੰਦਰ ਭਗਤ ਦੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਵੇਖਦਿਆਂ ਲੋਕਾਂ ਨੇ ਦਿੱਤੀ ਜਿੱਤ : ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ

ਜਲੰਧਰ, 13 ਜੁਲਾਈ (ਪੰਜਾਬ ਮੇਲ)- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ 37 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੂਜੇ ਅਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ‘ਤੇ ਰਹੇ ਹਨ। ਮੋਹਿੰਦਰ ਭਗਤ ਦੀ ਜਿੱਤ […]

ਸੁਪਰੀਮ ਕੋਰਟ ਵੱਲੋਂ ਵੀ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ

* ਆਵਾਜਾਈ ਕੰਟਰੋਲ ਕਰਨ ਦੀ ਦਿੱਤੀ ਹਦਾਇਤ * ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸਿਖਰਲੀ ਅਦਾਲਤ ਪੁੱਜੀ ਸੀ ਹਰਿਆਣਾ ਸਰਕਾਰ ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ ਲਾਈਆਂ ਗਈਆਂ ਰੋਕਾਂ ਹਟਾਉਣ ਦਾ ਹੁਕਮ ਦਿੱਤਾ ਤੇ ਕੌਮੀ ਮਾਰਗ ਬੰਦ ਕਰਨ ਦੇ ਉਸ ਦੇ […]

ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਮੇਲ)- ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਵਿਚ ਪੈਂਦੇ ਸਿਤਾਰਗੰਜ ਇਲਾਕੇ ’ਚ ਸਥਿਤ ਗੁਰਦੁਆਰਾ ਗੁਰੂ ਨਾਨਕ ਪੁਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਾ […]

ਅਮਰੀਕਾ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਆਪਣੀ ਲਾਸ਼ ਦਾ ਪੋਸਟ ਮਾਰਟਮ ਨਾ ਕਰਨ ਦੀ ਕੀਤੀ ਬੇਨਤੀ, ਪਟੀਸ਼ਨ ਦਾਇਰ

* 18 ਜੁਲਾਈ ਨੂੰ ਲਾਇਆ ਜਾਣਾ ਹੈ ਜ਼ਹਿਰ ਦਾ ਟੀਕਾ ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਅਲਾਬਾਮਾ ਰਾਜ ਵਿਚ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 64 ਸਾਲਾ ਕੀਥ ਐਡਮੁੰਡ ਗੈਵਿਨ ਨੇ ਸਜ਼ਾ ਵਿਰੁੱਧ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ ਤੇ ਬੇਨਤੀ ਕੀਤੀ ਹੈ ਕਿ ਮੁਸਲਮਾਨ ਹੋਣ […]

ਕੈਲੀਫੋਰਨੀਆ ਦੇ ਸ਼ਹਿਰ ਬਰਕਲੇ ਵਿਖੇ ਸੁਨਿਆਰੇ ਦੀ ਦੁਕਾਨ ਵਿੱਚ ਦਿਨ ਦਿਹਾੜੇ ਡਾਕਾ,ਲੁਟੇਰੇ 5 ਲੱਖ ਡਾਲਰ ਦਾ ਸੋਨਾ ਤੇ ਗਹਿਣੇ ਲੈ ਕੇ ਹੋਏ ਫਰਾਰ

ਸੈਕਰਾਮੈਂਟੋ, 13 ਜੁਲਾਈ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਬਰਕਲੇ ਵਿਖੇ ਇਕ ਸੁਨਿਆਰੇ ਦੀ ਦੁਕਾਨ ‘ਤੇ ਦਿਨ ਦਿਹਾੜੇ ਪਏ ਡਾਕੇ ਵਿਚ ਲੁਟੇਰੇ 5 ਲੱਖ ਮੁੱਲ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਬਰਕਲੇ ਪੁਲਿਸ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੰਦੂਕਾਂ ਤੇ ਹਥੌੜਿਆਂ ਨਾਲ ਲੈਸ ਲੁਟੇਰੇ ਬੰਬੇ ਜਿਊਲਰੀ ਕੰਪਨੀ […]

ਅਮਰੀਕਾ ‘ਚ ਭਾਰਤੀ ਗਹਿਣਿਆਂ ਦੇ ਸਟੋਰ ‘ਤੇ ਤੀਜੀ ਵੱਡੀ ਲੁੱਟ

ਨਿਊਯਾਰਕ, 12 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਸੰਯੁਕਤ ਰਾਜ ਵਿਚ ਭਾਰਤੀ ਗਹਿਣਿਆਂ ਦੇ ਸਟੋਰ ਅਤੇ ਕਾਰੋਬਾਰੀ ਡਕੈਤੀ ਲਈ ਮੁੱਖ ਨਿਸ਼ਾਨੇ ‘ਤੇ ਆ ਗਏ ਹਨ। ਹਾਈ-ਪ੍ਰੋਫਾਈਲ ਲੁੱਟਾਂ-ਖੋਹਾਂ ਦਾ ਹਾਲੀਆ ਵਿਚ ਵੱਡਾ ਵਾਧਾ ਹੋਇਆ ਹੈ। ਪੁਲਿਸ ਅਨੁਸਾਰ ਬੀਤੇ ਦਿਨੀਂ ਬੰਦੂਕਾਂ ਅਤੇ ਹਥੋੜਿਆਂ ਨਾਲ ਨਕਾਬਪੋਸ਼ ਲੁਟੇਰਿਆਂ ਦੇ ਇੱਕ ਸਮੂਹ ਨੇ ਕੈਲੀਫੋਰਨੀਆ ਦੇ ਬਰਕਲੇ ਵਿਚ ਬੰਬੇ ਜਵੈਲਰੀ ਕੰਪਨੀ ਨਾਂ ਦੇ […]

ਅਮਰੀਕਾ ਦੇ ਮੋਂਟਾਨਾ ਸੂਬੇ ਦੇ ਮਸ਼ਹੂਰ ਗਲੇਸ਼ੀਅਰ ਨੈਸ਼ਨਲ ਪਾਰਕ ‘ਚ ਡੁੱਬਣ ਕਾਰਨ ਭਾਰਤੀ ਨਾਗਰਿਕ ਦੀ ਮੌਤ

ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਵਿਚ ਕੰਮ ਕਰਨ ਵਾਲਾ 26 ਸਾਲਾ ਭਾਰਤੀ ਨਾਗਰਿਕ ਦੋਸਤਾਂ ਨਾਲ ਛੁੱਟੀਆਂ ਮਨਾਉਣ ਦੌਰਾਨ ਅਮਰੀਕਾ ਦੇ ਮੋਂਟਾਨਾ ਸੂਬੇ ਦੇ ਮਸ਼ਹੂਰ ਗਲੇਸ਼ੀਅਰ ਨੈਸ਼ਨਲ ਪਾਰਕ ‘ਚ ਡੁੱਬ ਗਿਆ। ਪਾਰਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਪਾਰਕ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਕਿ […]

ਭਾਰਤ ਦੀ ਆਬਾਦੀ 2060 ਦੇ ਦਹਾਕੇ ਦੀ ਸ਼ੁਰੂਆਤ ਵਿਚ 1.7 ਅਰਬ ਤੱਕ ਪਹੁੰਚ ਜਾਵੇਗੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 12 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਆਬਾਦੀ 2060 ਦੇ ਦਹਾਕੇ ਦੀ ਸ਼ੁਰੂਆਤ ਵਿਚ ਲਗਭਗ 1.7 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਇਸ ਤੋਂ ਬਾਅਦ ਇਸ ਵਿਚ 12 ਫ਼ੀਸਦੀ ਦੀ ਕਮੀ ਆਵੇਗੀ ਪਰ ਇਸੇ ਦੇ ਬਾਵਜੂਦ ਇਹ ਪੂਰੀ ਸ਼ਤਾਬਦੀ ਦੌਰਾਨ ਵਿਸ਼ਵ ਵਿਚ ਸਭ ਤੋਂ ਵੱਧ ਆਬਾਦੀ ਵਾਲਾ […]

ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ ਮੁਲਤਵੀ

ਸੁਪਰੀਮ ਕੋਰਟ ਦੇ ਜੱਜ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ ਨਵੀਂ ਦਿੱਲੀ, 12 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਉਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਤੋਂ ਵੀਰਵਾਰ ਨੂੰ ਖੁਦ ਨੂੰ ਵੱਖ ਕਰ ਲਿਆ, ਜਿਨ੍ਹਾਂ ‘ਚ ਆਬਕਾਰੀ ਨੀਤੀ ਘਪਲੇ ਦੇ […]

ਪਾਬੰਦੀਆਂ ਦੇ ਬਾਵਜੂਦ ਕੈਨੇਡਾ ‘ਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ ‘ਚ 13 ਫ਼ੀਸਦੀ ਵਾਧਾ

ਟੋਰਾਂਟੋ, 12 ਜੁਲਾਈ (ਪੰਜਾਬ ਮੇਲ)- ਕੈਨੇਡਾ ਵਿਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਵਿਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲਿਆ ਹੈ। ਕੈਨੇਡਾ ਦੀ ਸਰਕਾਰ ਨੇ ਭਾਵੇਂ ਕਿਹਾ ਹੈ ਕਿ ਉਸ ਦਾ ਉਦੇਸ਼ ਦੇਸ਼ ਵਿਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਰੋਕਣਾ ਹੈ ਪਰ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ […]