1984 ਸਿੱਖ ਦੰਗੇ: ਅਦਾਲਤ ਵੱਲੋਂ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਦਾ ਫੈਸਲਾ ਸੁਰੱਖਿਅਤ

ਨਵੀਂ ਦਿੱਲੀ, 2 ਅਗਸਤ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਗੁਰਦੁਆਰਾ ਦੇ ਸਾਹਮਣੇ ਤਿੰਨ ਵਿਅਕਤੀਆਂ ਦੀ ਕਥਿਤ ਹੱਤਿਆ ਕਰਨ ਸਬੰਧਤ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਬਾਰੇ 16 ਅਗਸਤ ਨੂੰ ਫੈਸਲਾ ਸੁਣਾ ਸਕਦੀ ਹੈ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਦੇ ਛੁੱਟੀ ‘ਤੇ […]

ਪੈਰਿਸ ਓਲੰਪਿਕਸ: ਮਨੂ ਭਾਕਰ ਦੀਆਂ ਨਜ਼ਰਾਂ ਹੁਣ ਓਲੰਪਿਕ ‘ਚ ਤੀਜਾ ਤਗ਼ਮਾ ਜਿੱਤਣ ‘ਤੇ

-25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਪਹੁੰਚੀ ਚੈਟੋਰੌਕਸ, 2 ਅਗਸਤ (ਪੰਜਾਬ ਮੇਲ)- ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਓਲੰਪਿਕ ‘ਚ ਤੀਜਾ ਤਗ਼ਮਾ ਜਿੱਤਣ ‘ਤੇ ਹਨ। ਮਨੂ ਨੇ ਅੱਜ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ […]

ਪੈਰਿਸ ਓਲੰਪਿਕ: ਭਾਰਤੀ ਜੂਡੋ ਖਿਡਾਰੀ ਤੁਲੀਕਾ ਮਾਨ ਪਹਿਲੇ ਗੇੜ ਵਿਚੋਂ ਬਾਹਰ

ਪੈਰਿਸ, 2 ਅਗਸਤ (ਪੰਜਾਬ ਮੇਲ)- ਭਾਰਤੀ ਜੂਡੋ ਖਿਡਾਰੀ ਤੂਲੀਕਾ ਮਾਨ ਦੀ +78 ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ਵਿਚ ਕਿਊਬਾ ਦੀ ਇਡੇਲਿਸ ਓਰਟਿਜ਼ ਤੋਂ ਹਾਰਿਦਆਂ ਬਾਹਰ ਹੋ ਗਈ ਹੈ। ਰਾਸ਼ਟਰਮੰਡਲ ਖੇਡਾਂ 2022 ਵਿਚ ਚਾਂਦੀ ਦਾ ਤਗ਼ਮਾ ਜੇਤੂ ਤੁਲੀਕਾ ਨੂੰ ਕਿਊਬਾ ਦੇ ਖਿਡਾਰੀ ਵਿਰੁੱਧ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਰਟਿਜ਼ ਦੇ ਵਿਰੁੱਧ ਤੁਲੀਕਾ ਸਿਰਫ਼ […]

ਟਰੰਪ ਨੇ ਕਮਲਾ ਹੈਰਿਸ ਦੇ ਭਾਰਤੀ ਜਾਂ ਸਿਆਹਫ਼ਾਮ ਹੋਣ ‘ਤੇ ਚੁੱਕੇ ਸਵਾਲ 

ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟ ਉਮੀਦਵਾਰ ਕਮਲਾ ਹੈਰਿਸ ਖ਼ਿਲਾਫ਼ ਨਸਲੀ ਟਿੱਪਣੀ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਭਾਰਤੀ ਹਨ ਜਾਂ ਸਿਆਹਫ਼ਾਮ। ਇਸ ‘ਤੇ ਉਪ ਰਾਸ਼ਟਰਪਤੀ ਹੈਰਿਸ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਾਬਕਾ ਰਾਸ਼ਟਰਪਤੀ ਦੀ ਟਿੱਪਣੀ ਨੂੰ ਫੁੱਟ-ਪਾਊ ਅਤੇ ਨਿਰਾਦਰ ਦਾ ਪੁਰਾਣਾ ਰਾਗ ਦੱਸਿਆ ਹੈ। […]

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਸਰਪ੍ਰਸਤ ਸ. ਢੀਂਡਸਾ ਨੂੰ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ, 2 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਇਹ ਫੈਸਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ ਵੀ ਮੌਜੂਦ ਸਨ। […]

ਸਵਾਤੀ ਮਾਲੀਵਾਲ ਕੇਸ: ਹਾਈ ਕੋਰਟ ਵੱਲੋਂ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਝਟਕਾ

-ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕੀਤੀ ਨਵੀਂ ਦਿੱਲੀ, 2 ਅਗਸਤ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਕਥਿਤ ਹਮਲੇ ਨਾਲ ਸਬੰਧਤ ਕੇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਦਿੱਤੀ […]

ਆਸਟਰੇਲੀਆ ਨੇ ਲਿਬਨਾਨ ‘ਚੋਂ ਆਪਣੇ ਨਾਗਰਿਕ ਵਾਪਸ ਸੱਦੇ: ਪੈੱਨੀ ਵੋਂਗ

ਸਿਡਨੀ, 2 ਅਗਸਤ (ਪੰਜਾਬ ਮੇਲ)- ਆਸਟਰੇਲੀਆ ਨੇ ਲਿਬਨਾਨ ਵਿਚ ਰਹਿ ਰਹੇ ਨਾਗਰਿਕਾਂ ਨੂੰ ਵਾਪਸ ਆਉਣ ਦੀ ਹਦਾਇਤ ਕੀਤੀ ਹੈ। ਵਿਦੇਸ਼ ਮੰਤਰੀ ਪੈੱਨੀ ਵੋਂਗ ਨੇ ਕਿਹਾ ਕਿ ਆਸਟਰੇਲੀਆ ਲਿਬਨਾਨ ਲਈ ਆਪਣੀਆਂ ਉਡਾਣਾਂ ਕਿਸੇ ਵੀ ਵੇਲੇ ਬੰਦ ਕਰ ਸਕਦਾ ਹੈ ਅਤੇ ਅਜਿਹੀ ਸਥਿਤੀ ‘ਚ ਉੱਥੇ ਰਹਿ ਰਹੇ ਆਸਟਰੇਲਿਆਈ ਨਾਗਰਿਕਾਂ ਨੂੰ ਘਰ ਵਾਪਸੀ ਲਈ ਪ੍ਰੇਸ਼ਾਨੀ ਪੈਦਾ ਹੋ ਸਕਦੀ […]

ਦੋਵਾਂ ਮੁਲਕਾਂ ਦੇ ਲੋਕਾਂ ਦਰਮਿਆਨ ਪਾੜਾ ਮਿਟਾਉਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ: ਚੀਨੀ ਡਿਪਲੋਮੈਟ

ਮੁੰਬਈ, 2 ਅਗਸਤ (ਪੰਜਾਬ ਮੇਲ)- ਚੀਨ-ਜਾਪਾਨ ਜੰਗ ਦੌਰਾਨ ਭਾਰਤ ਦੀ ਮਦਦ ਨੂੰ ਯਾਦ ਕਰਦੇ ਹੋਏ ਮੁੰਬਈ ਵਿਚ ਚੀਨੀ ਕੌਂਸਲੇਟ ਜਨਰਲ ਕੋਂਗ ਸ਼ਿਆਨਹੁਆ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੋਵਾਂ ਗੁਆਂਢੀ ਮੁਲਕਾਂ ਦੇ ਲੋਕਾਂ ਦਰਮਿਆਨ ਪਾੜਾ ਮਿਟਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ। ਸੀਨੀਅਰ ਡਿਪਲੋਮੈਟ ਨੇ ਪਿਛਲੇ ਦੋ ਸਾਲਾਂ ਵਿਚ ਚੀਨੀ ਮਲਾਹਾਂ ਨੂੰ ਬਚਾਉਣ […]

ਭਾਰਤੀ ਨਾਗਰਿਕਾਂ ਨੂੰ ਲਿਬਨਾਨ ਛੱਡਣ ਦੀ ਸਲਾਹ

ਦੁਬਈ, 2 ਅਗਸਤ (ਪੰਜਾਬ ਮੇਲ)- ਲਿਬਨਾਨ ਦੀ ਰਾਜਧਾਨੀ ਬੈਰੂਤ ਸਥਿਤ ਭਾਰਤੀ ਅੰਬੈਸੀ ਨੇ ਅੱਜ ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਇਸ ਪੱਛਮ-ਏਸ਼ਿਆਈ ਮੁਲਕ ਦੀ ਯਾਤਰਾ ਨਾ ਕਰਨ ਅਤੇ ਇਜ਼ਰਾਈਲ ਤੇ ਕੱਟੜਪੰਥੀ ਗੁੱਟ ਹਿਜ਼ਬੁੱਲਾ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਪਿਛਲੇ ਸਾਲ 8 ਅਕਤੂਬਰ ਤੋਂ ਇਜ਼ਰਾਈਲ-ਲਿਬਨਾਨ ਸਰਹੱਦ ‘ਤੇ ਇਜ਼ਰਾਇਲੀ ਸੈਨਿਕਾਂ ਤੇ […]

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ; ਆਈ.ਪੀ.ਐੱਸ. ਅਤੇ ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 2 ਅਗਸਤ (ਪੰਜਾਬ ਮੇਲ)- ਪੰਜਾਬ ਪੁਲਿਸ ਵਿਚ ਇੱਕ ਵੱਡੇ ਫੇਰਬਦਲ ਤਹਿਤ 28 ਸੀਨੀਅਰ ਅਧਿਕਾਰੀਆਂ ਸਮੇਤ 14 ਐੱਸ.ਐੱਸ.ਪੀ’ਜ਼ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਠਿੰਡਾ ਦੇ ਐੱਸ.ਐੱਸ.ਪੀ. ਦੀਪਕ ਪਾਰਿਖ ਨੂੰ ਸੰਦੀਪ ਗਰਗ ਦੀ ਥਾਂ ਮੁਹਾਲੀ ਦਾ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਗਰਗ ਨੂੰ ਏ.ਆਈ.ਜੀ. ਇੰਟੈਲੀਜੈਂਸ-3 ਲਾਇਆ ਗਿਆ ਹੈ।