ਟਰੂਡੋ ਸਰਕਾਰ ਨੇ ਪੀ.ਆਰ. ਲਈ ਮੰਗੀਆਂ ਅਰਜ਼ੀਆਂ

ਟੋਰਾਂਟੋ, 19 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀਆਂ ਖ਼ਾਸ ਕਰ ਕੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਦਰਅਸਲ ਕੈਨੇਡੀਅਨ ਸਰਕਾਰ ਨੇ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (ਪੀ.ਐੱਨ.ਪੀ.) ਦੇ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਮੌਕੇ ਖੋਲ੍ਹ ਦਿੱਤੇ ਹਨ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਸੋਮਵਾਰ 16 ਦਸੰਬਰ ਨੂੰ ਐਕਸਪ੍ਰੈਸ ਐਂਟਰੀ […]

ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ

-ਮਾਰਚ 2020 ਮਗਰੋਂ ਪਹਿਲੀ ਵਾਰ ਵੱਡੇ ਪੱਧਰ ‘ਤੇ ਆਈ ਗਿਰਾਵਟ ਓਟਵਾ, 19 ਦਸੰਬਰ (ਪੰਜਾਬ ਮੇਲ)- ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਤੋਂ ਵੀ ਹੇਠਾਂ ਖਿਸਕ ਗਿਆ ਹੈ। ਕੈਨੇਡੀਅਨ ਡਾਲਰ, ਜਿਸ ਨੂੰ ਲੂਨੀ ਵੀ ਕਹਿੰਦੇ ਹਨ, ਦੇ ਮੁੱਲ ਵਿਚ ਗਿਰਾਵਟ ਇਸ ਹਫ਼ਤੇ ਦੀ ਸਿਆਸੀ ਉਥਲ-ਪੁਥਲ ਤੋਂ ਬਾਅਦ ਆਈ ਹੈ। ਬੀਤੇ ਦਿਨੀਂ ਵਿੱਤ ਮੰਤਰੀ ਕ੍ਰਿਸਟੀਆ […]

ਆਜ਼ਾਦੀ ਘੁਲਾਟੀਏ ਅਤੇ ਜਵਾਈ ਨੂੰ ‘ਗਾਇਬ’ ਕਰਨ ਦੇ 32 ਸਾਲ ਪੁਰਾਣੇ ਕੇਸ ‘ਚ ਸਾਬਕਾ ਐੱਸ. ਐੱਚ. ਓ. ਦੋਸ਼ੀ ਕਰਾਰ

ਮੋਹਾਲੀ ਦੀ ਸੀ. ਬੀ. ਆਈ. ਅਦਾਲਤ 23 ਨੂੰ ਸੁਣਾਏਗੀ ਸਜ਼ਾ ਐੱਸ.ਏ.ਐੱਸ. ਨਗਰ (ਮੋਹਾਲੀ), 19 ਦਸੰਬਰ (ਪੰਜਾਬ ਮੇਲ)- ਇਥੋਂ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 32 ਸਾਲ ਪੁਰਾਣੇ ਅਗਵਾ, ਗ਼ੈਰ-ਕਾਨੂੰਨੀ ਹਿਰਾਸਤ ਅਤੇ ਲਾਪਤਾ ਕਰਨ ਦੇ ਮਾਮਲੇ ‘ਚ ਥਾਣਾ ਸਰਹਾਲੀ (ਤਰਨ ਤਾਰਨ) ਦੇ ਤਤਕਾਲੀ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੂੰ ਧਾਰਾ 120-ਬੀ, 342, 364, 365 ਤਹਿਤ ਦੋਸ਼ੀ ਕਰਾਰ ਦਿੱਤਾ ਹੈ। […]

ਰਾਜਸਥਾਨ ਹਾਈ ਕੋਰਟ ਵੱਲੋਂ ਆਸਾਰਾਮ ਨੂੰ ਇਲਾਜ ਲਈ ਮਿਲੀ 17 ਦਿਨਾਂ ਦੀ ਪੈਰੋਲ

ਜੈਪੁਰ, 19 ਦਸੰਬਰ (ਪੰਜਾਬ ਮੇਲ)- ਰਾਜਸਥਾਨ ਹਾਈ ਕੋਰਟ ਵੱਲੋਂ 15 ਦਸੰਬਰ ਨੂੰ ਮਨਜ਼ੂਰ ਕੀਤੀ ਗਈ 17 ਦਿਨਾਂ ਦੀ ਪੈਰੋਲ ਤਹਿਤ ਆਸਾਰਾਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਣੇ ਭੇਜ ਦਿੱਤਾ ਗਿਆ ਹੈ। ਪੁਣੇ ਦੇ ਆਯੁਰਵੈਦਿਕ ਹਸਪਤਾਲ ਵਿਚ ਇਲਾਜ ਲਈ ਆਸਾਰਾਮ ਨੂੰ 17 ਦਿਨਾਂ ਦੀ ਪੈਰੋਲ ਮਿਲੀ ਹੈ। ਇਨ੍ਹਾਂ 17 ਦਿਨਾਂ ‘ਚੋਂ 2 ਦਿਨ ਆਉਣ-ਜਾਣ ਲਈ ਦਿੱਤੇ […]

ਟਰੇਸੀ ਅਦਾਲਤ ਵੱਲੋਂ ਡਾਲਰ ਦੇ ਨਕਲੀ ਸਿੱਕੇ ਸਮਗਲਿੰਗ ਦੇ ਦੋਸ਼ ‘ਚ ਜੀਨ ਫਰਾਂਕਸ ਨੂੰ 9 ਮਹੀਨੇ ਦੀ ਕੈਦ

ਐਬਟਸਫੋਰਡ, 19 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਸੋਰਲ ਟਰੇਸੀ ਦੀ ਅਦਾਲਤ ਨੇ ਕੈਨੇਡਾ ‘ਚ ਡਾਲਰ ਦੇ ਨਕਲੀ ਸਿੱਕੇ ਸਮਗਲਿੰਗ ਕਰਨ ਦੇ ਦੋਸ਼ ‘ਚ ਜੀਨ ਫਰਾਂਕਸ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਮਾਂਟਰੀਅਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਲਾਸ਼ੀ ਦੌਰਾਨ ਚੀਨ ਤੋਂ ਕੋਰੀਅਰ […]

‘ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੀ ਜਾਂਚ ਹੋਣ ‘ਤੇ ਪੁਲਿਸ, ਸਿਆਸੀ-ਗੈਂਗਸਟਰ ਗੱਠਜੋੜ ਦਾ ਹੋਵੇਗਾ ਪਰਦਾਫਾਸ਼’

ਮਾਨਸਾ, 19 ਦਸੰਬਰ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਇੰਟਰਵਿਊ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਪੁਲਿਸ, ਸਿਆਸੀ-ਗੈਂਗਸਟਰ ਗੱਠਜੋੜ ਦਾ ਪਰਦਾਫਾਸ਼ ਹੋ ਜਾਵੇਗਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ਵਿਚ ਦੋਸ਼ ਲਾਇਆ ਕਿ ਇੰਟਰਵਿਊ ਮਾਮਲੇ ‘ਚ ਬਰਖ਼ਾਸਤ […]

ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ 84 ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ

ਨਵੀਂ ਦਿੱਲੀ, 19 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਹਾਈ ਕਮਿਸ਼ਨ ਨੇ ਪਾਕਿਸਤਾਨੀ ਪੰਜਾਬ ਦੇ ਚਕਵਾਲ ਜ਼ਿਲ੍ਹੇ ਵਿਚ ਸਥਿਤ ਸ੍ਰੀ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ 84 ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਇਸ ਜਥੇ ਨੂੰ 19 ਤੋਂ 25 ਦਸੰਬਰ ਤੱਕ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ ਵੀਜ਼ਾ ਦਿੱਤਾ ਗਿਆ ਹੈ। ਇਨ੍ਹਾਂ ਮੰਦਰਾਂ ਨੂੰ ਕਿਲ੍ਹਾ ਕਟਾਸ […]

ਸਾਈਬਰ ਠੱਗਾਂ ਵੱਲੋਂ ‘ਪੀ.ਐੱਮ.-ਕਿਸਾਨ’ ਯੋਜਨਾ ਦਾ ਫਰਜ਼ੀ ਲਿੰਕ ਤਿਆਰ

ਮੋਗਾ, 19 ਦਸੰਬਰ (ਪੰਜਾਬ ਮੇਲ)- ਸਾਈਬਰ ਠੱਗੀ ਮਾਰਨ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਅਤੇ ਲੋਕ ਉਨ੍ਹਾਂ ਦੇ ਹੱਥੀਂ ਚੜ੍ਹ ਕੇ ਕਰੋੜਾਂ ਰੁਪਏ ਗੁਆ ਰਹੇ ਹਨ। ਇਸ ਦੌਰਾਨ ਸਾਈਬਰ ਠੱਗਾਂ ਵੱਲੋਂ ‘ਪੀ.ਐੱਮ.-ਕਿਸਾਨ’ ਯੋਜਨਾ ਦਾ ਫਰਜ਼ੀ ਲਿੰਕ ਤਿਆਰ ਕਰਕੇ ਸੱਤ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ.ਐੱਸ.ਪੀ. ਅਜੈ ਗਾਂਧੀ ਨੇ ਲੋਕਾਂ ਨੂੰ […]

ਅਮਰੀਕਾ ‘ਚ ਇਮੀਗ੍ਰੇਸ਼ਨ ਬੈਕਲਾਗ ਨੂੰ ਘੱਟ ਕਰਨ ਲਈ ਬਿੱਲ ਪੇਸ਼

-ਦੁਨੀਆਂ ਭਰ ਦੇ ਲੱਖਾਂ ਬਿਨੈਕਾਰਾਂ ਨੂੰ ਹੋ ਸਕਦੈ ਫਾਇਦਾ ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- 2 ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕਾ ਵਿਚ ਇਮੀਗ੍ਰੇਸ਼ਨ ਬੈਕਲਾਗ ਨੂੰ ਘੱਟ ਕਰਨ ਅਤੇ ਪ੍ਰਤੀ ਦੇਸ਼ ਵੀਜ਼ਾ ਕੈਂਪਸ ਵਧਾਉਣ ਲਈ ਇੱਕ ਬਿੱਲ ਪੇਸ਼ ਕੀਤਾ, ਜਿਸ ਨਾਲ ਭਾਰਤੀ ਨਾਗਰਿਕਾਂ ਨੂੰ ਫਾਇਦਾ ਹੋ ਸਕਦਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਅਰਜ਼ੀਆਂ ਚੀਨ ਅਤੇ ਭਾਰਤ ਤੋਂ […]

ਅਮਰੀਕਾ ਦੇ ਵੀਜ਼ਾ ਬੁਲੇਟਿਨ ‘ਚ ਹੋਈ ਹਿਲਜੁਲ

ਵਾਸ਼ਿੰਗਟਨ ਡੀ.ਸੀ., 18 ਦਸੰਬਰ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਜਨਵਰੀ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਇਸ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਬੱਚੇ ਜਿਹੜੇ 21 […]