ਚੀਫ਼ ਖ਼ਾਲਸਾ ਦੀਵਾਨ ਦੀਆਂ Election ਕਰਵਾਉਣ ਦਾ ਫੈਸਲਾ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਮੇਲ)- ਇਥੇ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ 18 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਹ ਮੀਟਿੰਗ ਦੀਵਾਨ ਦੇ ਗੁਰਦੁਆਰੇ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋਂ ਏਜੰਡਾ ਪੇਸ਼ […]

Maldives ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਪ੍ਰਤੀਬੱਧ

ਮਾਲੇ, 30 ਜਨਵਰੀ (ਪੰਜਾਬ ਮੇਲ)- ਭਾਰਤ ਨੇ ਕਿਹਾ ਕਿ ਉਹ ਮਾਲੇ ਤੋਂ ਤਿਲਾਫੁਸ਼ੀ ਲਿੰਕ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ। ਪ੍ਰਾਜੈਕਟ ਦਾ ਮਕਸਦ ਮਾਲਦੀਵ ਦੇ ਸ਼ਹਿਰ ਮਾਲੇ ਅਤੇ ਦੱਖਣੀ ਭਾਰਤ ਦੇ ਸਮੁੰਦਰ ‘ਚ ਸਥਿਤ ਟਾਪੂ ਤਿਲਾਫੁਸ਼ੀ ਦਰਮਿਆਨ ਸਿੱਧਾ ਸੰਪਕਰ ਸਥਾਪਤ ਕਰਨਾ ਹੈ। ਅਧਿਕਾਰੀਆਂ ਨੇ […]

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਦੀ ਪੁਰਾਣੀ ਇਮਾਰਤ ਨੂੰ ਲੱਗੀ ਅੱਗ

-ਕੋਈ ਜਾਨੀ ਨਹੀਂ ਹੋਇਆ ਸੈਕਰਾਮੈਂਟੋ, 30 ਜਨਵਰੀ (ਪੰਜਾਬ ਮੇਲ)- ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ, ਬਰਾਡਸ਼ਾਅ ਰੋਡ ਵਿਖੇ ਪੁਰਾਣੀ ਇਮਾਰਤ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਨਾਲ ਜਿੱਥੇ ਪੁਰਾਣੀ ਇਮਾਰਤ ਇਸ ਅੱਗ ਦੀ ਲਪੇਟ ‘ਚ ਆ ਗਈ, ਉਥੇ ਨਜ਼ਦੀਕ ਖੜ੍ਹੀਆਂ ਕੁੱਝ ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ। ਫਾਇਰ ਡਿਪਾਰਟਮੈਂਟ ਅਨੁਸਾਰ, ਅੱਗ ਲੱਗਣ ਦਾ […]

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ Texas ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ

-ਮੈਕਸੀਕੋ ਸਰਹੱਦ ‘ਤੇ ਕੰਟਰੋਲ ਨੂੰ ਲੈ ਕੇ ਟੈਕਸਾਸ ਤੇ ਬਾਇਡਨ ਸਰਕਾਰ ਵਿਚਾਲੇ ਲੜਾਈ ਹੋਈ ਤੇਜ਼ ਨਿਊਯਾਰਕ, 29 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸੂਬੇ ਟੈਕਸਾਸ ਨੇ ਖੁੱਲ੍ਹੀਆਂ ਸਰਹੱਦਾਂ ਦੇ ਮੁੱਦੇ ‘ਤੇ ਬਾਇਡਨ ਸਰਕਾਰ ਵਿਰੁੱਧ ਹੁਣ ਮੋਰਚਾ ਖੋਲ੍ਹ ਦਿੱਤਾ ਹੈ। ਮੈਕਸੀਕੋ ਸਰਹੱਦ ‘ਤੇ ਕੰਟਰੋਲ ਨੂੰ ਲੈ ਕੇ ਟੈਕਸਾਸ ਅਤੇ ਬਾਇਡਨ ਸਰਕਾਰ ਵਿਚਾਲੇ […]

ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੂੰ ਢੀਂਡਸਾ ਤੇ ਬੀਬੀ ਜਗੀਰ ਕੌਰ ਦੀ ਵਾਪਸੀ ਦੀ ਉਮੀਦ

ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਆਗੂਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪਾਰਟੀ ਦੀਆਂ ਨਜ਼ਰਾਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ‘ਤੇ ਟਿਕੀਆਂ ਹੋਈਆਂ […]

ਕਾਂਗਰਸੀ ਆਗੂ ਦਿਗਵਿਜੈ ਸਿੰਘ ਵੱਲੋਂ ਲੋਕ ਸਭਾ Election ਲੜਨ ਤੋਂ ਇਨਕਾਰ

ਰਾਜਗੜ੍ਹ, 29 ਜਨਵਰੀ (ਪੰਜਾਬ ਮੇਲ)- ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਉੱਘੇ ਆਗੂ ਦਿਗਵਿਜੈ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਰਾਜਗੜ੍ਹ ਜ਼ਿਲ੍ਹੇ ਦੇ ਖਿਲਚੀਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਗਵਿਜੈ ਸਿੰਘ ਨੇ ਦੱਸਿਆ ਕਿ ਉਹ ਹਾਲੇ ਵੀ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦੇ ਅਹੁਦੇ ਦੀ ਮਿਆਦ ਹਾਲੇ ਵੀ […]

‘SIT’ ਨੇ ਮਜੀਠੀਆ ਦੇ 4 ਕਰੀਬੀਆਂ ਨੂੰ ਪੁੱਛਗਿੱਛ ਲਈ ਬੁਲਾਇਆ

-ਸੰਮਨ ਜਾਰੀ ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਐਸ.ਆਈ.ਟੀ. ਵਲੋਂ ਨਸ਼ਾ ਤਸਕਰੀ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ ਐਸ.ਆਈ.ਟੀ. ਨੇ ਮਜੀਠੀਆ ਦੇ 4 ਕਰੀਬੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਐਸ.ਆਈ.ਟੀ. ਨੇ ਮਜੀਠੀਆ ਦੇ 4 ਕਰੀਬੀਆਂ ਨੂੰ 2 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। […]

ਨਿੱਝਰ ਹੱਤਿਆ ਮਾਮਲਾ: ਭਾਰਤ ਜਾਂਚ ‘ਚ Canada ਨਾਲ ਕਰ ਰਿਹੈ ਤਾਲਮੇਲ

-ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਵੱਲੋਂ ਖੁਲਾਸਾ ਓਟਾਵਾ, 29 ਜਨਵਰੀ (ਪੰਜਾਬ ਮੇਲ)- ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਜੋਡੀ ਥੌਮਸ ਨੇ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਹੈ ਕਿ ‘ਬ੍ਰਿਟਿਸ਼ ਕੋਲੰਬੀਆ ‘ਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਜਾਰੀ ਜਾਂਚ ‘ਚ ਭਾਰਤ ਹੁਣ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਮਹੀਨਿਆਂ ਤੋਂ ਬਣੇ […]

VISA ਨਿਯਮਾਂ ਦੀ ਉਲੰਘਣਾ ਕਰਨ ‘ਤੇ ਫਰਾਂਸੀਸੀ ਪੱਤਰਕਾਰ ਨੂੰ ਨੋਟਿਸ

ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਆਧਾਰਿਤ ਫਰਾਂਸੀਸੀ ਪੱਤਰਕਾਰ ਨੂੰ ਨੋਟਿਸ ਉਸ ਦੀਆਂ ਖਬਰਾਂ ਕਰਕੇ ਨਹੀਂ, ਬਲਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਗਿਆ ਸੀ। ਭਾਰਤ ਨੇ ਇਸ ਬਾਰੇ ਫਰਾਂਸ ਦੇ ਵਫਦ ਨੂੰ ਜਾਣਕਾਰੀ ਦੇ ਦਿੱਤੀ ਸੀ, ਜਦੋਂ ਇਹ ਵਫਦ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਦੋ ਦਿਨਾਂ ਦੌਰੇ […]

ਸੱਸ ਸਹੁਰੇ ਵੱਲੋਂ ਆਪਣੀ N.R.I. ਨੂੰਹ ਦਾ ਗਲਾ ਘੁੱਟ ਕੇ ਕਤਲ

ਜਲੰਧਰ, 29 ਜਨਵਰੀ (ਪੰਜਾਬ ਮੇਲ)- ਸੁਲਤਾਨਪੁਰ ਲੋਧੀ ‘ਚ ਅਮਰੀਕੀ ਨਾਗਰਿਕ ਰਾਜਦੀਪ ਕੌਰ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਪੁੱਛ-ਪੜਤਾਲ ਵਿਚ ਰਾਜਦੀਪ ਦੇ ਸੱਸ ਤੇ ਸਹੁਰੇ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੋਵਾਂ ਨੇ ਹੀ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ […]