ਦਿੱਲੀ-ਫਰੀਦਾਬਾਦ ਸਰਹੱਦ ਤੋਂ ਆਈ.ਐੱਸ.ਆਈ.ਐੱਸ. ਦਾ ਅੱਤਵਾਦੀ ਕਾਬੂ

ਅੱਤਵਾਦੀ ਰਿਜ਼ਵਾਨ ‘ਤੇ ਸੀ 3 ਲੱਖ ਰੁਪਏ ਦਾ ਇਨਾਮ ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਆਈ.ਐੱਸ.ਆਈ.ਐੱਸ. ਦੇ ਪੁਣੇ ਮਾਡਿਊਲ ਦੇ ਇੱਕ ਲੋੜੀਂਦੇ ਅੱਤਵਾਦੀ ਰਿਜ਼ਵਾਨ ਅਬਦੁਲ ਹਾਜੀ ਅਲੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਦਿੱਲੀ-ਫਰੀਦਾਬਾਦ ਸਰਹੱਦ ਤੋਂ […]

ਸਿਟ ਵੱਲੋਂ ਮਜੀਠੀਆ ਤੋਂ ਡੇਢ ਘੰਟਾ ਪੁੱਛ-ਪੜਤਾਲ

ਪਟਿਆਲਾ, 9 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇੱਥੇ ਬਹੁ ਕਰੋੜੀ ਡਰੱਗਜ਼ ਮਾਮਲੇ ਦੀ ਜਾਂਚ ਲਈ ਵਿਚ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਕਰੀਬ ਡੇਢ ਘੰਟਾ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮਜੀਠੀਆ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ, ਜਿਸ ਕਰਕੇ ਉਨ੍ਹਾਂ […]

ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਪਹੁੰਚੇ ਰੂਪਨਗਰ; ਟਰੱਸਟ ਵੱਲੋਂ ਬਣਾਏ ਮਕਾਨਾਂ ਦੀਆਂ ਸੌਂਪੀਆਂ ਚਾਬੀਆਂ

ਰੂਪਨਗਰ, 8 ਅਗਸਤ (ਪੰਜਾਬ ਮੇਲ)- ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਰੂਪਨਗਰ ਵਿਖੇ ਪਹੁੰਚੇ । ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਲਈ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ । ਜਦੋਂ ਉਹ ਰੂਪਨਗਰ ਵਿੱਚ ਪੈਂਦੇ ਪਿੰਡ ਹੁਸੈਨਪੁਰ ਵਿਖੇ ਪਹੁੰਚੇ ਤਾਂ […]

‘ਅਲਵਿਦਾ ਕੁਸ਼ਤੀ’: ਓਲੰਪਿਕ ‘ਚ ਅਯੋਗ ਠਹਿਰਾਏ ਜਾਣ ਮਗਰੋਂ ਵਿਨੇਸ਼ ਫੋਗਾਟ ਵੱਲੋਂ ਸੰਨਿਆਸ ਦਾ ਐਲਾਨ

ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਪੈਰਿਸ ਵਿਚ 2024 ਓਲੰਪਿਕ ‘ਚ ਕੁਸ਼ਤੀ ਦੇ ਫਾਈਨਲ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦੇ ਸੋਨ ਤਗਮੇ ਦੇ […]

ਪੰਜਾਬ ਸਰਕਾਰ ਵੱਲੋਂ ਨਵੀਂ ਦਿੱਲੀ ਦੇ ਏਅਰਪੋਰਟ ‘ਤੇ ‘ਪੰਜਾਬ ਸਹਾਇਤਾ ਕੇਂਦਰ’ ਸਥਾਪਤ

-ਐੱਨ.ਆਰ.ਆਈਜ਼ ਨੂੰ ਢੁਕਵੀਂਆਂ ਸਹੂਲਤਾਂ ਅਤੇ ਮਦਦ ਦੇਵੇਗਾ ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਦੁਨੀਆਂ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਇਥੋਂ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-3 ਵਿਚ ‘ਪੰਜਾਬ ਸਹਾਇਤਾ ਕੇਂਦਰ’ ਦੇ ਨਾਂ ਹੇਠ ਆਲ੍ਹਾ ਦਰਜੇ ਦਾ ਐੱਨ.ਆਰ.ਆਈ. ਸੁਵਿਧਾ ਕੇਂਦਰ ਲੋਕਾਂ […]

‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਵਿਨੇਸ਼ ਲਈ ਮੰਗਿਆ ਇਨਸਾਫ਼

ਸੰਸਦ ਭਵਨ ‘ਚ ਕੀਤਾ ਰੋਸ ਪ੍ਰਦਰਸ਼ਨ ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ‘ਚ ਅਯੋਗ ਠਹਿਰਾਏ ਜਾਣ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਸੰਸਦ ਭਵਨ ਦੇ ਅਹਾਤੇ ‘ਚ ਪ੍ਰਦਰਸ਼ਨ ਕੀਤਾ ਅਤੇ ਉਸ ਲਈ ਇਨਸਾਫ਼ ਮੰਗਿਆ। ਕਾਂਗਰਸ, ਟੀ.ਐੱਮ.ਸੀ., ਐੱਨ.ਸੀ.ਪੀ. (ਐੱਸ.ਪੀ.), ਜੇ.ਐੱਮ.ਐੱਮ., ਆਰ.ਜੇ.ਡੀ. ਅਤੇ ਸਮਾਜਵਾਦੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ […]

ਐੱਲ.ਪੀ.ਯੂ. ਵੱਲੋਂ ਵਿਨੇਸ਼ ਫੋਗਾਟ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ

ਜਲੰਧਰ, 8 ਅਗਸਤ (ਪੰਜਾਬ ਮੇਲ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਨੇ ਆਪਣੀ ਵਿਦਿਆਰਥਣ ਵਿਨੇਸ਼ ਫੋਗਾਟ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਵਿਨੇਸ਼ ਅਜੇ ਵੀ ਤਗਮਾ ਜੇਤੂ ਹੈ। ਉਨ੍ਹਾਂ ਦੇ ਸਮਰਪਣ ਅਤੇ ਹੁਨਰ ਨੂੰ ਮਾਨਤਾ ਦੇ ਹੱਕਦਾਰ ਹਨ। ਉਹ […]

ਰਾਘਵ ਚੱਢਾ ਵੱਲੋਂ ਰਾਜ ਸਭਾ ‘ਚ ਚੁੱਕਿਆ ਗਿਆ ਸ੍ਰੀ ਨਨਕਾਣਾ ਸਾਹਿਬ ਲਾਂਘੇ ਦਾ ਮੁੱਦਾ

-ਸੁਰੱਖਿਅਤ ਲਾਂਘੇ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਸ੍ਰੀ ਨਨਕਾਣਾ ਸਾਹਿਬ ਲਾਂਘੇ ਦਾ ਮੁੱਦਾ ਚੁੱਕਿਆ। ਸ਼੍ਰੀ ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਂਗ ਸ੍ਰੀ […]

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਸਿਟ ਰਿਪੋਰਟ ਪੇਸ਼

ਖਰੜ ਅਤੇ ਰਾਜਸਥਾਨ ‘ਚ ਹੋਈਆਂ ਇੰਟਰਵਿਊਜ਼ ਚੰਡੀਗੜ੍ਹ, 8 ਅਗਸਤ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਪੁਲਿਸ ਹਿਰਾਸਤ ਦੌਰਾਨ ਦਿੱਤੀਆਂ ਗਈਆਂ ਇੰਟਰਵਿਊਜ਼ ਨੂੰ ‘ਮੁਜਰਿਮਾਂ ਨੂੰ ਵਡਿਆਏ ਜਾਣ’ ਦਾ ਮਾਮਲਾ ਕਰਾਰ ਦਿੰਦਿਆਂ ਇਸ ਸਬੰਧੀ ਭਾਰੀ ਫ਼ਿਕਰਮੰਦੀ ਜਤਾਏ ਜਾਣ ਤੋਂ ਪੂਰੇ ਨੌਂ ਮਹੀਨਿਆਂ ਮਗਰੋਂ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਖ਼ੁਲਾਸਾ ਕੀਤਾ ਹੈ […]

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦਾ ਮੰਤਵ ਸਰਕਾਰ ਸਪੱਸ਼ਟ ਕਰੇ : ਬਲਕੌਰ ਸਿੰਘ

ਮਾਨਸਾ, 8 ਅਗਸਤ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਹ ਸਪੱਸ਼ਟ ਕਰੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦਾ ਮੰਤਵ ਕੀ ਸੀ? ਇਹ ਟਿੱਪਣੀ ਉਨ੍ਹਾਂ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤੀ ਉਸ ਰਿਪੋਰਟ ਦੇ ਮੱਦੇਨਜ਼ਰ […]