Election ਜ਼ਾਬਤਾ ਲੱਗਣ ਤੋਂ ਪਹਿਲਾਂ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣ : ਮੁੱਖ ਮੰਤਰੀ ਮਾਨ

ਨਾਗਰਿਕ ਸੇਵਾਵਾਂ ਮੁਹੱਈਆ ਕਰਾਉਣ ਸਬੰਧੀ ਸਮੀਖਿਆ ਮੀਟਿੰਗ ਕੀਤੀ ਚੰਡੀਗੜ੍ਹ, 1 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਇਥੇ ਡਿਪਟੀ ਕਮਿਸ਼ਨਰਾਂ ਨੂੰ ਦੋ ਨੁਕਾਤੀ ਏਜੰਡੇ ‘ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਾ ਇਹ ਕਿ ਵਿੱਤੀ ਮਾਲੀਏ ਵਿਚ ਵਾਧੇ ਲਈ ਕਦਮ ਉਠਾਏ ਜਾਣ ਅਤੇ ਦੂਜਾ ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜਾਂ/ਸਕੀਮਾਂ ਨੂੰ ਤੇਜ਼ੀ […]

ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲੀ ਰੈਗੂਲਰ ਸਟੇਅ

ਸੁਨਾਮ ਅਦਾਲਤ ਨੇ ਅਰੋੜਾ ਸਣੇ 9 ਜਣਿਆਂ ਨੂੰ ਸੁਣਾਈ ਸੀ ਦੋ-ਦੋ ਸਾਲ ਦੀ ਸਜ਼ਾ ਸੰਗਰੂਰ, 1 ਫਰਵਰੀ (ਪੰਜਾਬ ਮੇਲ)-ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐੱਸ. ਰਾਏ ਦੀ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਅਪੀਲ ਦੇ ਫੈਸਲੇ ਤੱਕ ਰੈਗੂਲਰ ਸਟੇਅ ਦੇ ਦਿੱਤੀ ਹੈ, ਜਦੋਂਕਿ ਪਹਿਲਾਂ ਅਦਾਲਤ ਵੱਲੋਂ ਸ਼੍ਰੀ ਅਰੋੜਾ ਨੂੰ 31 ਜਨਵਰੀ ਤੱਕ ਅੰਤ੍ਰਿਮ […]

Delhi High Court ਵੱਲੋਂ ਸੰਜੈ ਸਿੰਘ ਦੀ ਜ਼ਮਾਨਤ ਬਾਰੇ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘਪਲਾ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੰਜੈ ਸਿੰਘ ਅਤੇ ਈ.ਡੀ. ਦੀਆਂ ਦਲੀਲਾਂ ਸੁਣੀਆਂ। ਸੰਜੈ ਸਿੰਘ ਨੇ ਇਸ ਆਧਾਰ ‘ਤੇ […]

ਆਸਟਰੇਲੀਆ ਵੱਲੋਂ Students ਲਈ ਨਵੇਂ ਨਿਯਮ ਬਣਾਉਣ ਦੀ ਤਿਆਰੀ

ਮੁਲਕ ‘ਚ ਪੱਕੇ ਤੌਰ ‘ਤੇ ਵਸਣ ਦਾ ਰਾਹ ਹੋਵੇਗਾ ਪੱਧਰਾ ਸਿਡਨੀ, 1 ਫਰਵਰੀ (ਪੰਜਾਬ ਮੇਲ)-ਆਸਟਰੇਲੀਆ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਮੁਲਕ ‘ਚ ਪੱਕੇ ਤੌਰ ‘ਤੇ ਵਸਣ ਦਾ ਰਾਹ ਪੱਧਰਾ ਹੋਵੇਗਾ। ‘ਸਿਡਨੀ ਮੌਰਨਿੰਗ ਹੈਰਲਡ’ ਦੀ ਰਿਪੋਰਟ ‘ਚ ਇਹ ਖ਼ੁਲਾਸਾ ਕੀਤਾ […]

E.D. ਵੱਲੋਂ ਕੇਜਰੀਵਾਲ ਨੂੰ 5ਵੀਂ ਵਾਰ ਸੰਮਨ ਜਾਰੀ: 2 ਫਰਵਰੀ ਨੂੰ ਪੇਸ਼ ਲਈ ਕਿਹਾ

ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁੱਧਵਾਰ 5ਵੀਂ ਵਾਰ ਸੰਮਨ ਜਾਰੀ ਕਰਦਿਆਂ 2 ਫਰਵਰੀ ਨੂੰ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਈ.ਡੀ. ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਪਿਛਲੇ ਚਾਰ […]

ਪੰਜਾਬ ‘ਚ ਟੈਕਸ ਵਸੂਲੀ ਵਧੀ, ਨਾਲੇ ਕਰਜ਼ਾ ਵੀ ਵਧਿਆ

ਸੂਬੇ ਦਾ ਕੁੱਲ ਕਰਜ਼ਾ 3.20 ਲੱਖ ਕਰੋੜ ਹੋਇਆ ਚੰਡੀਗੜ੍ਹ, 1 ਫਰਵਰੀ (ਪੰਜਾਬ ਮੇਲ)- ਮੌਜੂਦਾ ਵਿੱਤੀ ਵਰ੍ਹੇ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿਚ ਵਸਤਾਂ ਤੇ ਸੇਵਾਵਾਂ ਕਰ ਅਤੇ ਆਬਕਾਰੀ ਡਿਊਟੀ ਸਣੇ ਮਾਲੀਏ ਦੀ ਉੱਚੀ ਵਸੂਲੀ ਦੇ ਬਾਵਜੂਦ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। 2023-24 (ਅਪ੍ਰੈਲ ਤੋਂ ਦਸੰਬਰ) ਦੀਆਂ ਪਹਿਲੀਆਂ ਤਿੰਨ ਤਿਮਾਹੀਆਂ (ਅਪ੍ਰੈਲ ਤੋਂ ਦਸੰਬਰ) […]

ਅਮਰੀਕਾ ਵਰਗੇ ਅਮੀਰ ਦੇਸ਼ ‘ਚ ਲੱਖਾਂ ਲੋਕ ਬੇਘਰ, ਰੋਜ਼ਾਨਾ ਵਧ ਰਹੀ ਗਿਣਤੀ

ਸ਼ਿਕਾਗੋ, 1 ਫਰਵਰੀ (ਪੰਜਾਬ ਮੇਲ)- ਹਰ ਇਨਸਾਨ ਨੂੰ ਜਿਊਂਦੇ ਰਹਿਣ ਲਈ ਭੋਜਨ, ਕੱਪੜਾ ਅਤੇ ਮਕਾਨ ਦੀ ਲੋੜ ਹੁੰਦੀ ਹੈ, ਜਿਸ ਕੋਲ ਇਹ ਤਿੰਨ ਚੀਜ਼ਾਂ ਨਹੀਂ ਹੁੰਦੀਆਂ ਉਸਦੀ ਜ਼ਿੰਦਗੀ ਨਰਕ ਵਰਗੀ ਹੋ ਜਾਂਦੀ ਹੈ। ਬੇਘਰ ਲੋਕ ਸਿਰਫ਼ ਭਾਰਤ ‘ਚ ਹੀ ਨਹੀਂ ਹਨ, ਅਮਰੀਕਾ ਵਰਗੇ ਦੇਸ਼ ‘ਚ ਵੀ ਅਜਿਹੇ ਲੋਕਾਂ ਦੀ ਗਿਣਤੀ ਲਗਭਗ 7 ਲੱਖ ਹੈ ਅਤੇ […]

ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ‘ਚ ਕਿਸਮਤ ਅਜਮਾਉਣਗੇ 7 ਪੰਜਾਬੀ

ਵੈਨਕੂਵਰ, 1 ਫਰਵਰੀ (ਪੰਜਾਬ ਮੇਲ)- ਕੈਨੇਡਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਅਜੇ ਤਕਰੀਬਨ 9 ਮਹੀਨੇ ਰਹਿੰਦੇ ਹਨ ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਇਨ੍ਹਾਂ ਚੋਣਾਂ ਲਈ ਚੋਣ ਮੈਦਾਨ ਭਖਾ ਦਿੱਤਾ ਹੈ। ਕਈ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰਾਂ ਦਾ ਸਿੱਧਾ ਐਲਾਨ […]

ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਤੋਂ ‘Z+’ ਸੁਰੱਖਿਆ ਵਾਪਸ ਲਈ

ਪਟਨਾ, 1 ਫਰਵਰੀ (ਪੰਜਾਬ ਮੇਲ)-ਬਿਹਾਰ ਵਿਚ ਮਹਾਗੱਠਜੋੜ ਸਰਕਾਰ ਦੇ ਡਿੱਗਣ ਤੋਂ ਕੁੱਝ ਦਿਨਾਂ ਮਗਰੋਂ ਨਵੀਂ ਸਰਕਾਰ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਤੋਂ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਯਾਦਵ ਨੂੰ ਹੁਣ ਬਿਹਾਰ ਦੇ ਮੰਤਰੀਆਂ ਨੂੰ […]

ਐਲਨ ਮਸਕ ਦੀ ਕੰਪਨੀ ਨਿਊਰੋਲਿੰਕ ਨੇ ਪਹਿਲੀ ਵਾਰ ਇਨਸਾਨੀ ਦਿਮਾਗ ‘ਚ ਲਗਾਈ Chip

ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚ ਸ਼ਾਮਲ ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਨਸਾਨ ਵਿਚ ਬ੍ਰੇਨ ਚਿੱਪ ਲਗਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਹਿਲੇ ਮਨੁੱਖੀ ਰੋਗੀ ਨੂੰ ਬ੍ਰੇਨ ਚਿੱਪ ਇਲਾਜ ਦਿੱਤਾ ਗਿਆ ਜੋ ਕਿ ਸਫਲ ਰਿਹਾ ਤੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਐਲਨ ਮਸਕ […]