ਅਮਰੀਕਾ ‘ਚ ਰਹਿੰਦੇ ਪੰਜਾਬੀ ਬੱਚੇ ਨੇ 30 ਦਿਨਾਂ ‘ਚ ਲਿਖੀ 154 ਸਫ਼ਿਆਂ ਦੀ ਅੰਗਰੇਜ਼ੀ ਦੀ ਕਿਤਾਬ

ਕਪੂਰਥਲਾ/ਅਮਰੀਕਾ, 5 ਅਕਤੂਬਰ (ਪੰਜਾਬ ਮੇਲ)- ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ  12 ਸਾਲਾ ਏਕਮ ਨੇ ਅਮਰੀਕਾ ਵਿਚ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਕਪੂਰਥਲਾ ਦੇ ਪਿੰਡ ਨੱਥੂ ਚਾਹਲ ਦੇ ਅਮਰੀਕਾ ਦੀ ਧਰਤੀ ‘ਤੇ ਰਹਿ ਰਹੇ ਕਮਲਜੀਤ ਸਿੰਘ ਦੇ ਪੁੱਤਰ ਏਕਮ ਚਾਹਲ ਨੇ ਇਕ ਮਹੀਨੇ ਦੀ ਮਿਹਨਤ ਤੋਂ ਬਾਅਦ 154 ਪੰਨਿਆਂ ਦੀ ਕਿਤਾਬ ਅੰਗਰੇਜ਼ੀ ਭਾਸ਼ਾ ‘ਚ ਲਿਖੀ […]

ਹਰਿਆਣਾ ਚੋਣਾਂ: ਸਵੇਰੇ 11 ਵਜੇ ਤੱਕ 18 ਫ਼ੀਸਦੀ ਪੋਲਿੰਗ

ਚੰਡੀਗੜ੍ਹ,  5 ਅਕਤੂਬਰ (ਪੰਜਾਬ ਮੇਲ)- ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਾਂ 5 ਅਕਤੂਬਰ ਨੂੰ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣ ਵਾਲੀਆਂ ਵੋਟਾਂ ਰਾਹੀਂ ਸੂਬੇ ਦੇ 2,03,54,350 ਵੋਟਰਾਂ ਵੱਲੋਂ 1031 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ […]

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਹਲਾਕ

ਦਾਂਤੇਵਾੜਾ, 5 ਅਕਤੂਬਰ (ਪੰਜਾਬ ਮੇਲ)- ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਮਾਰੇ ਗਏ ਹਨ। ਬਸਤਰ ਰੇਂਜ ਦੀ ਪੁਲੀਸ ਦੇ ਆਈਜੀ ਸੁੰਦਰਰਾਜ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਮੁਕਾਬਲਾ ਇੱਥੋਂ ਦੇ ਅਬੂਝਮਾੜ ਇਲਾਕੇ ’ਚ ਹੋਇਆ। ਉਨ੍ਹਾਂ ਦੱਸਿਆ ਕਿ ਨਾਰਾਇਣਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਅਬੂਝਮਾੜ ਖੇਤਰ ’ਚ […]

ਨਿਊਯਾਰਕ ‘ਚ ਪੰਜਾਬੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਕੀਤਾ ਇਨਕਾਰ, ਗ੍ਰਿਫ਼ਤਾਰ

ਨਿਊਯਾਰਕ, 5 ਅਕਤੂਬਰ  (ਰਾਜ ਗੋਗਨਾ/ਪੰਜਾਬ ਮੇਲ)- ਗਾਰਡਨ ਸਿਟੀ ਪਾਰਕ ਨਿਊਯਾਰਕ ਵਿੱਚ ਗੁਰੂ ਘਰ ਗਿਆਨਸਰ ਸਾਹਿਬ ਰਾਮਗੜ੍ਹੀਆ ਸਿੱਖ ਸੁਸਾਇਟੀ ਫਾਰ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਸਹਿਜ ਪਾਠ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗਈ, ਇੱਕ ਪੰਜਾਬੀ ਔਰਤ ਪ੍ਰਭਲੀਨ ਕੋਰ (ਉਮਰ 37 ਸਾਲ) ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ […]

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਮੁੜ ਵਾਪਸੀ

-ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ, ਹੁਣ ਉਹ ਪਾਰਟੀ ਵਿਚ ਵਾਪਸ ਆ ਗਏ ਹਨ। ਇਹ ਐਲਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ […]

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਖ਼ਤਮ

ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਆਖਰੀ ਦਿਨ ਦੁਪਹਿਰ 3 ਵਜੇ ਤੱਕ ਦਾ ਸੀ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਲੋਕ ਨਾਮਜ਼ਦਗੀ ਲਈ ਆਏ। ਅੱਜ ਅਖੀਰਲੇ ਦਿਨ ਨਾਮਜ਼ਦਗੀ ਨੂੰ ਲੈ ਕੇ ਜਿੱਥੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਹੈ। ਜ਼ਿਕਰਯੋਗ […]

ਫਰਾਂਸ 30,000 ਭਾਰਤੀ ਵਿਦਿਆਰਥੀਆਂ ਦਾ ਕਰੇਗਾ ਸਵਾਗਤ

ਨਵੀਂ ਦਿੱਲੀ/ਪੈਰਿਸ, 4 ਅਕਤੂਬਰ (ਪੰਜਾਬ ਮੇਲ)- ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਭਾਰਤ ਵਿਚ ਫਰਾਂਸ ਦੇ ਰਾਜਦੂਤ ਨੇ ਕਿਹਾ ਹੈ ਕਿ ਫਰਾਂਸ ਆਉਣ ਵਾਲੇ ਸਾਲ ਵਿਚ ਦੇਸ਼ ਵਿਚ 30,000 ਭਾਰਤੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਨਾਲ ਹੀ ਕਿਹਾ ਕਿ ਯੂਰਪੀਅਨ ਦੇਸ਼ ਲਈ ਸਭ ਤੋਂ ਮਹੱਤਵਪੂਰਨ ਉਦੇਸ਼ਾਂ ਵਿਚੋਂ ਇਕ ਦੁਵੱਲੇ ਸਬੰਧਾਂ ਵਿੱਚ ਲੋਕਾਂ ਤੋਂ ਲੋਕਾਂ […]

500 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ‘ਚ ਭਾਰਤੀ ਤੇ ਐਲਵਿਸ਼ ਨੂੰ ਸੰਮਨ ਜਾਰੀ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੇ ਫਰਾਡ ਐਪ ਆਧਾਰਿਤ ਘੁਟਾਲੇ ਵਿਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਯੂਟਿਊਬਰ ਨੇ […]

ਜੇ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਪਹਿਲਾਂ ਨਾਲੋਂ ਜ਼ਿਆਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ: ਈਰਾਨੀ ਵਿਦੇਸ਼ ਮੰਤਰੀ

ਬੇਰੂਤ, 4 ਅਕਤੂਬਰ (ਪੰਜਾਬ ਮੇਲ)- ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੇ ਉਨ੍ਹਾਂ ਦੇ ਦੇਸ਼ ‘ਤੇ ਹਮਲਾ ਕੀਤਾ, ਤਾਂ ਇਸ ਦਾ ਜਵਾਬ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਦਿੱਤਾ ਜਾਵੇਗਾ। ਅੱਬਾਸ ਇਸ ਸਮੇਂ ਲੇਬਨਾਨੀ ਅਧਿਕਾਰੀਆਂ ਨੂੰ ਮਿਲਣ ਲਈ ਬੇਰੂਤ ਵਿਚ ਹਨ। ਈਰਾਨ ਵੱਲੋਂ ਇਜ਼ਰਾਈਲ ‘ਤੇ ਘੱਟੋ-ਘੱਟ […]

ਈਰਾਨ ਵੱਲੋਂ ਜਰਮਨ ਅਤੇ ਆਸਟ੍ਰੀਆ ਦੇ ਰਾਜਦੂਤਾਂ ਤਲਬ

ਤਹਿਰਾਨ, 4 ਅਕਤੂਬਰ (ਪੰਜਾਬ ਮੇਲ)- ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲ ‘ਤੇ ਤਹਿਰਾਨ ਦੇ ਮਿਜ਼ਾਈਲ ਹਮਲੇ ਦਾ ਵਿਰੋਧ ਕਰਨ ਲਈ ਈਰਾਨ ਦੇ ਰਾਜਦੂਤਾਂ ਨੂੰ ਉਨ੍ਹਾਂ ਦੇ ਦੇਸ਼ਾਂ ਵੱਲੋਂ ਤਲਬ ਕੀਤੇ ਜਾਣ ‘ਤੇ ਨਾਰਾਜ਼ਗੀ ਜਤਾਈ। ਨਾਲ ਹੀ ਜਰਮਨ ਅਤੇ ਆਸਟ੍ਰੀਆ ਦੇ ਰਾਜਦੂਤਾਂ ਨੂੰ ਤਲਬ ਕੀਤਾ। ਸਮਾਚਾਰ ਏਜੰਸੀ ਇਰਨਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਾਜਦੂਤਾਂ ਨਾਲ ਗੱਲਬਾਤ […]