ਹਰਿਆਣਾ ‘ਚ ਲਗਾਤਾਰ ਤੀਜੀ ਵਾਰ ਬਣੇਗੀ ਭਾਜਪਾ ਸਰਕਾਰ

ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 12 ਅਕਤੂਬਰ ਨੂੰ ਹੋਣ ਦੇ ਚਰਚੇ ਚੰਡੀਗੜ੍ਹ, 8 ਅਕਤੂਬਰ (ਪੰਜਾਬ ਮੇਲ)- ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ 90 ਸੀਟਾਂ ਵਿਚੋਂ 89 ਦੇ ਨਤੀਜੇ ਆ ਗਏ ਹਨ, ਜਿਸ ਵਿਚ ਭਾਜਪਾ ਨੇ ਬਹੁਮਤ ਹਾਸਲ ਕਰਦਿਆਂ 48 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਨੇ 36 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ […]

ਅਮਰੀਕਾ-ਇਜ਼ਰਾਈਲ ਸਬੰਧਾਂ ਨੂੰ ਲੈ ਕੇ ਟਰੰਪ ਨੇ ਕੀਤਾ ਵੱਡਾ ਦਾਅਵਾ

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਸਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਣਗੇ। ਟਰੰਪ ਨੇ ਸੋਮਵਾਰ ਸ਼ਾਮ ਫਲੋਰੀਡਾ ਵਿਚ ਇੱਕ ਸਮਾਗਮ ਦੌਰਾਨ ਕਿਹਾ, ”ਜੇਕਰ ਅਤੇ ਜਦੋਂ ਉਹ ਸੰਯੁਕਤ ਰਾਜ ਦੇ ਦੁਬਾਰਾ ਰਾਸ਼ਟਰਪਤੀ ਬਣਦੇ ਹਨ, ਤਾਂ ਇਹ ਇੱਕ ਵਾਰ […]

ਦੁਨੀਆਂ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ ਤੋਂ ਡਿੱਗਣ ਕਾਰਨ 5 ਰੂਸੀ ਪਰਬਤਾਰੋਹੀਆਂ ਦੀ ਮੌਤ

ਕਾਠਮੰਡੂ, 8 ਅਕਤੂਬਰ (ਪੰਜਾਬ ਮੇਲ)- ਨੇਪਾਲ ਵਿਚ ਦੁਨੀਆਂ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ ‘ਮਾਉਂਟ ਧੌਲਾਗਿਰੀ’ ਤੋਂ ਡਿੱਗਣ ਕਾਰਨ ਪੰਜ ਰੂਸੀ ਪਰਬਤਾਰੋਹੀਆਂ ਦੀ ਮੌਤ ਹੋ ਗਈ। ਰੂਸੀ ਪਰਬਤਾਰੋਹੀ ਨੇਪਾਲ ਦੇ ਪਤਝੜ ਪਰਬਤਾਰੋਹੀ ਸੀਜ਼ਨ ਦੌਰਾਨ 8,167 ਮੀਟਰ ਉੱਚੇ ਧੌਲਾਗਿਰੀ ਪਹਾੜ ਦੀ ਚੋਟੀ ‘ਤੇ ਚੜ੍ਹ ਰਹੇ ਸਨ। ਕਾਠਮੰਡੁ ਸਥਿਤ ਆਈ ਐਮ ਟ੍ਰੈਕਿੰਗ ਐਂਡ ਐਕਸਪੀਡਿਸ਼ਨ ਦੇ ਪੇਂਬਾ ਜੰਗਬੂ […]

ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਤੋਂ 71,465 ਵੋਟਾਂ ਨਾਲ ਜਿੱਤੇ

– ਕੈਥਲ ਤੋਂ ਕਾਂਗਰਸ ਆਗੂ ਆਦਿੱਤਿਆ ਸੂਰਜੇਵਾਲੇ ਨੇ ਵੀ ਸੀਟ ਜਿੱਤੀ ਰੋਹਤਕ, 8 ਅਕਤੂਬਰ (ਪੰਜਾਬ ਮੇਲ)- ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਗੜ੍ਹੀ ਸਾਂਪਲਾ ਤੋਂ 71,465 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ […]

ਪੰਚਾਇਤ ਚੋਣਾਂ: ਨਾਮਜ਼ਦਗੀਆਂ ਦੀ ਵਾਪਸੀ ਪਿੱਛੋਂ ਨਿੱਖਰੀ ਉਮੀਦਵਾਰਾਂ ਦੀ ਸਥਿਤੀ

– ਪਟਿਆਲਾ ਜ਼ਿਲ੍ਹੇ ਵਿਚ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਜੇਤੂ – ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਮੈਦਾਨ ‘ਚ ਪਟਿਆਲਾ, 8 ਅਕਤੂਬਰ (ਪੰਜਾਬ ਮੇਲ)- ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ ਲੰਘਣ ਉਪਰੰਤ ਪਟਿਆਲਾ ਜ਼ਿਲ੍ਹੇ ਵਿਚ ਪੰਚਾਇਤ ਉਮੀਦਵਾਰਾਂ ਸਬੰਧੀ ਸਥਿਤੀ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆ ਗਈ ਹੈ। ਪਟਿਆਲਾ ਜ਼ਿਲ੍ਹੇ ਵਿਚ 1022 ਪੰਚਾਇਤਾਂ […]

ਅਮਰੀਕਾ ਦੇ ਦੋ ਵਿਗਿਆਨੀਆਂ ਨੂੰ ਮੈਡੀਸਿਨ ਲਈ ਨੋਬੇਲ ਪੁਰਸਕਾਰ

ਸਟਾਕਹੋਮ, 8 ਅਕਤੂਬਰ (ਪੰਜਾਬ ਮੇਲ)- ਮਾਈਕਰੋ ਆਰ.ਐੱਨ.ਏ. ਦੀ ਖੋਜ ਲਈ ਅਮਰੀਕਾ ਦੇ ਦੋ ਵਿਗਿਆਨੀਆਂ ਵਿਕਟਰ ਐਂਬਰੋਸ ਤੇ ਗੈਰੀ ਰੁਵਕੁਨ ਨੂੰ ਮੈਡੀਸਿਨ ਦਾ ਨੋਬੇਲ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਨੋਬੇਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਜੀਵਾਂ ਦੇ ਵਿਕਾਸ ਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ‘ਤੇ ਅਹਿਮ ਸਾਬਤ ਹੋ ਰਹੀ ਹੈ। ਨੋਬੇਲ […]

ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਾਰਲੀਮੈਂਟ ‘ਚ ਮਿਲੀ ਅਹਿਮ ਜ਼ਿੰਮੇਵਾਰੀ

ਸੁਲਤਾਨਪੁਰ ਲੋਧੀ, 8 ਅਕਤੂਬਰ (ਪੰਜਾਬ ਮੇਲ)- ਪਾਰਲੀਮੈਂਟ ‘ਚ ਬਣਾਈਆਂ ਜਾਂਦੀਆਂ ਸਥਾਈ ਕਮੇਟੀਆਂ ਦੇ ਗਠਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ‘ਚ ਕੁੱਲ 31 ਮੈਂਬਰ ਹਨ, ਜਿਨ੍ਹਾਂ ‘ਚੋਂ 10 ਮੈਂਬਰ ਰਾਜ ਸਭਾ ਦੇ ਹਨ ਅਤੇ 21 ਮੈਂਬਰ ਲੋਕ ਸਭਾ ਤੋਂ […]

ਰੂਸ ਦੀ ਅਦਾਲਤ ਵੱਲੋਂ 72 ਸਾਲਾ ਅਮਰੀਕੀ ਨਾਗਰਿਕ ਨੂੰ ਸੱਤ ਸਾਲ ਦੀ ਸਜ਼ਾ

-ਯੂਕਰੇਨ ਦੇ ਹੱਕ ‘ਚ ਲੜਾਈ ਲੜਾਈ ਲੜਨ ਦਾ ਦੋਸ਼ ਮਾਸਕੋ, 8 ਅਕਤੂਬਰ (ਪੰਜਾਬ ਮੇਲ)- ਰੂਸ ਦੀ ਇਕ ਅਦਾਲਤ ਨੇ ਸੋਮਵਾਰ ਨੂੰ 72 ਸਾਲਾ ਇਕ ਅਮਰੀਕੀ ਨਾਗਰਿਕ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਦੋਸ਼ ਸੀ ਕਿ ਉਸ ਨੇ ਯੂਕਰੇਨ ‘ਚ ਪੈਸੇ ਲੈ ਕੇ ਇਕ ਫ਼ੌਜੀ ਵਜੋਂ ਲੜਾਈ ‘ਚ ਹਿੱਸਾ ਲਿਆ ਸੀ। ਸਟੀਫਨ ਹਬਰਡ […]

ਹਰਦੀਪ ਨਿੱਝਰ ਕਤਲ ਮਾਮਲਾ: ਏਜੰਸੀਆਂ ਦੁਆਰਾ ਕੀਤੀ ਜਾ ਰਹੀ ਜਾਂਚ ਦੇ ਨਤੀਜਿਆਂ ਦੀ ਉਡੀਕ

ਟੋਰਾਂਟੋ, 8 ਅਕਤੂਬਰ (ਪੰਜਾਬ ਮੇਲ)- ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਉਹ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੀ ਜਾ ਰਹੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਕੈਨੇਡਾ ਦੇ ਪੱਖ ਤੋਂ ਇਹ ਸਪੱਸ਼ਟੀਕਰਨ ਪਿਛਲੇ ਸਾਲ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ […]

ਇਮਰਾਨ ਖਾਨ ‘ਤੇ ਨਜ਼ਦੀਕੀਆਂ ਨੂੰ ਮਿਲਣ ‘ਤੇ ਪਾਬੰਦੀ

-ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਕਿ ਦੀ ਪੰਜਾਬ ਸਰਕਾਰ ਨੇ ਲਾਈ ਪਾਬੰਦੀ ਲਾਹੌਰ, 8 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੁਰੱਖਿਆ ਕਾਰਨਾਂ ਕਰਕੇ 18 ਅਕਤੂਬਰ ਤੱਕ ਉਸ ਦੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਨੇਤਾਵਾਂ ਨਾਲ ਮਿਲਣ ‘ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਮਰਾਨ ਦੀ […]