ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਈਆਂ ਤੇਜ਼

ਇਸ ਸਾਲ ਦੇ ਅੰਤ ਤੱਕ ਹੋਣੀਆਂ ਨੇ ਚੋਣਾਂ ਹਰਿਆਣਾ, 13 ਅਗਸਤ (ਪੰਜਾਬ ਮੇਲ)- ਹਰਿਆਣਾ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਹ ਚੋਣਾਂ ਇਸ ਸਾਲ ਦੇ ਅੰਤ ‘ਚ ਹੋਣੀਆਂ ਹਨ। ਇਸ ਨੂੰ ਵੇਖਦਿਆਂ ਭਾਰਤੀ ਚੋਣ ਕਮਿਸ਼ਨ ਹਰਿਆਣਾ ਦੇ 2 ਦਿਨਾਂ ਦੌਰੇ ‘ਤੇ ਆਏ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ […]

ਅਮਰੀਕਾ ‘ਚ ਨਵਜੰਮੀ ਬੱਚੀ ਦੀ ਕੂੜੇ ਦੇ ਢੇਰ ‘ਚ ਮਿਲੀ ਸੀ ਲਾਸ਼

-37 ਸਾਲ ਪੁਰਾਣੇ ਮਾਮਲੇ ‘ਚ ਪੁਲਿਸ ਨੇ ਮਾਂ ਨੂੰ ਕੀਤਾ ਗ੍ਰਿਫਤਾਰ ਨਿਊਯਾਰਕ, 12 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇੱਕ ਮਾਮਲੇ ਵਿਚ ਪੁਲਿਸ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। ਪਰ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ। ਉੱਥੇ ਹੀ ਇੱਕ ਮਾਮਲੇ ਵਿਚ ਦੋਸ਼ੀ ਨੂੰ 37 ਸਾਲ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਸੰਨ […]

ਵਿਦੇਸ਼ ਭੇਜਣ ਦੇ ਨਾਂ ‘ਤੇ 27 ਲੋਕਾਂ ਨਾਲ ਹੋਈ 35 ਲੱਖ ਦੀ ਠੱਗੀ

ਚੰਡੀਗੜ੍ਹ, 12 ਅਗਸਤ (ਪੰਜਾਬ ਮੇਲ)- ਚੰਡੀਗੜ੍ਹ ‘ਚ ਇਮੀਗ੍ਰੇਸ਼ਨ ਕੰਪਨੀ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦੇ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਪਰ ਚੰਡੀਗੜ੍ਹ ਪੁਲਿਸ ਵੀ ਇਨ੍ਹਾਂ ਨੂੰ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਜਦੋਂ ਕਿ ਜ਼ਿਆਦਾਤਰ ਧੋਖੇਬਾਜ਼ ਇਮੀਗ੍ਰੇਸ਼ਨ ਕੰਪਨੀਆਂ ਕੋਲ ਲਾਇਸੈਂਸ ਨਹੀਂ ਹਨ। ਸੈਕਟਰ-32 ਸਥਿਤ ਵੀਜ਼ਾ […]

ਰੂਸ-ਯੂਕਰੇਨ ਯੁੱਧ: ਰੂਸ ਵੱਲੋਂ ਬੇਲਗੋਰੋਡ ਦੇ ਨਿਵਾਸੀਆਂ ਨੂੰ ਘਰ ਛੱਡਣ ਦੀ ਅਪੀਲ

ਮੋਸਕੋ, 12 ਅਗਸਤ (ਪੰਜਾਬ ਮੇਲ)- ਰੂਸ ਦੇ ਬੇਲਗੋਰੋਡ ਖੇਤਰ ਨੇ ਯੂਕਰੇਨ ਦੀ ਸਰਹੱਦ ਨੇੜੇ ਵਧ ਰਹੀਆਂ ਫ਼ੌਜੀ ਗਤੀਵਿਧੀਆਂ ਦੇ ਵਿਚਕਾਰ ਆਪਣੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲਾਡਕੋਵ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਜਾਰੀ ਕੀਤੀ ਇੱਕ ਵੀਡੀਓ ਵਿਚ ਕਿਹਾ, ”ਅਸੀਂ ਕ੍ਰਾਸਨੋਯਾਰੁਜ਼ਸਕੀ ਜ਼ਿਲ੍ਹਾ ਸਰਹੱਦ ਦੇ ਨੇੜੇ ਦੁਸ਼ਮਣ […]

ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਕੇਸ ਦੀ ਸੁਣਵਾਈ ਟਲੀ

ਸੁਲਤਾਨਪੁਰ (ਯੂ.ਪੀ.), 12 ਅਗਸਤ (ਪੰਜਾਬ ਮੇਲ)- ਸੁਲਤਾਨਪੁਰ ਦੀ ਐੱਮ.ਪੀ.-ਐੱਮ.ਐੱਲ.ਏ. ਅਦਾਲਤ ‘ਚ ਵਿਸ਼ੇਸ਼ ਜੱਜ ਛੁੱਟੀ ‘ਤੇ ਹੋਣ ਕਾਰਨ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਜੁੜੇ ਮਾਣਹਾਨੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 23 ਅਗਸਤ ਤੈਅ ਕੀਤੀ ਗਈ ਹੈ। ਬੀਤੀ 26 ਜੁਲਾਈ ਨੂੰ ਰਾਹੁਲ ਗਾਂਧੀ ਇੱਥੇ ਅਦਾਲਤ ਵਿਚ ਆਪਣੇ ਵਿਰੁੱਧ ਮਾਣਹਾਨੀ […]

ਵਿਜੀਲੈਂਸ ਵੱਲੋਂ ਪੰਜਾਬ ਦੇ ਦੋ ਪ੍ਰੋਫੈਸਰ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਮਾਚਲ ‘ਚ ਗ੍ਰਿਫ਼ਤਾਰ

-ਭਾਰਤੀ ਕੌਂਸਲ ਵੱਲੋਂ ਕਾਂਗੜਾ ਜ਼ਿਲ੍ਹੇ ਦੇ ਫਾਰਮੇਸੀ ਕਾਲਜਾਂ ਦਾ ਨਿਰੀਖਣ ਕਰਨ ਗਏ ਸਨ ਮੁਲਜ਼ਮ -ਦੋਹਾਂ ਕੋਲੋਂ ਸਾਢੇ ਤਿੰਨ ਲੱਖ ਰੁਪਏ ਬਰਾਮਦ ਧਰਮਸ਼ਾਲਾ, 12 ਅਗਸਤ (ਪੰਜਾਬ ਮੇਲ)- ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਬੀਤੇ ਦਿਨ ਇੱਥੇ ਪੰਜਾਬ ਨਾਲ ਸਬੰਧਤ ਦੋ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪ੍ਰੋਫੈਸਰ ਭਾਰਤੀ ਫਾਰਮੇਸੀ ਕੌਂਸਲ ਦੇ ਆਧਾਰ ‘ਤੇ ਕਾਂਗੜਾ ਜ਼ਿਲ੍ਹੇ ਵਿਚਲੇ […]

ਸ਼ੰਭੂ ਬਾਰਡਰ ਅੰਸ਼ਕ ਤੌਰ ‘ਤੇ ਖੋਲ੍ਹਣ ਲਈ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀ ਮੀਟਿੰਗ ਕਰਨ: ਸੁਪਰੀਮ ਕੋਰਟ

ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸ਼ਭੂ ਬਾਰਡਰ ‘ਤੇ ਹਾਈਵੇਅ ਅੰਸ਼ਕ ਤੌਰ ‘ਤੇ ਖੋਲ੍ਹਣ ਲਈ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੂੰ ਗੁਆਂਢੀ ਜ਼ਿਲ੍ਹੇ ਪਟਿਆਲਾ ਅਤੇ ਅੰਬਾਲਾ ਦੇ ਐੱਸ.ਐੱਸ.ਪੀਜ਼ ਨਾਲ ਇਕ ਹਫ਼ਤੇ ਦੇ ਅੰਦਰ ਮੀਟਿੰਗ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ […]

ਸਿਸੋਦੀਆ ਨੇ ਈ.ਡੀ. ਤੇ ਸੀ.ਬੀ.ਆਈ. ਦਫ਼ਤਰ ‘ਚ ਹਾਜ਼ਰੀ ਦਰਜ ਕਰਵਾਈ

ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੀਆਂ ਸ਼ਰਤਾਂ ਦਾ ਪਾਲਣ ਕਰਦੇ ਹੋਏ ਸੋਮਵਾਰ ਸਵੇਰੇ ਈ.ਡੀ. ਅਤੇ ਸੀ.ਬੀ.ਆਈ. ਦੇ ਦਫ਼ਤਰਾਂ ਵਿਚ ਜਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਸੁਪਰੀਮ ਕੋਰਟ ਨੇ ਸਵੇਰੇ 10 ਤੋਂ 11 ਵਜੇ ਦਰਮਿਆਨ ਦੋਵਾਂ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿਚ ਜਾ […]

ਬੰਗਲਾਦੇਸ਼ ਬੈਂਕ ਦੇ ਦੋ ਡਿਪਟੀ ਗਵਰਨਰਾਂ ਵੱਲੋਂ ਅਸਤੀਫਾ

ਢਾਕਾ, 12 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਬੈਂਕ ਦੇ ਗਵਰਨਰ ਦੇ ਅਸਤੀਫੇ ਦੇ ਕੁਝ ਦਿਨ ਬਾਅਦ ਅੰਤਰਿਮ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਦੋ ਡਿਪਟੀ ਗਵਰਨਰ ਅਤੇ ਵਿੱਤੀ ਖੁਫੀਆ ਯੂਨਿਟ (ਬੀ.ਐੱਫ.ਯੂ.ਆਈ.) ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ। ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਕੇਂਦਰੀ ਬੈਂਕ ਦੇ ਇੱਕ ਸਲਾਹਕਾਰ ਨੇ ਵੀ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

ਕੋਲਕਾਤਾ ਡਾਕਟਰ ਬਲਾਤਕਾਰ ਤੇ ਕਤਲ ਮਾਮਲਾ: ਸਰਕਾਰੀ ਡਾਕਟਰਾਂ ਵੱਲੋਂ ਦੇਸ਼ ਭਰ ‘ਚ ਰੋਸ ਪ੍ਰਦਰਸ਼ਨ

ਚੰਡੀਗੜ੍ਹ, 12 ਅਗਸਤ (ਪੰਜਾਬ ਮੇਲ)- ਪੱਛਮੀ ਬੰਗਾਲ ਵਿਚ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਖਿਲਾਫ ਸੋਮਵਾਰ ਨੂੰ ਸਰਕਾਰੀ ਡਾਕਟਰਾਂ ਵੱਲੋਂ ਦੇਸ਼ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਗਏ। ਜਾਣਕਾਰੀ ਅਨੁਸਾਰ ਜਿਸ ਕੋਲਕਾਤਾ ਦੇ ਜਿਸ ਹਸਪਤਾਲ ‘ਚ ਇਹ ਘਟਨਾ ਵਾਪਰੀ ਸੀ, ਦੇ ਪ੍ਰਿੰਸੀਪਲ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ […]