ਯੁਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਦਿਆਰਥੀ ਦੀ ਮੌਤ ਤੇ ਇੱਕ ਗੰਭੀਰ

ਸੈਕਰਾਮੈਂਟੋ, ਕੈਲੀਫੋਰਨੀਆ  12 ਦਸੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਂਟੁਕੀ ਸਟੇਟ ਯੁਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਇਕ ਵਿਦਿਆਰਥੀ ਦੀ ਮੌਤ ਹੋਣ ਤੇ ਇਕ ਹੋਰ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਤੇ ਯੁਨੀਵਰਸਿਟੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਯੁਨੀਵਰਸਿਟੀ ਦਾ ਵਿਦਿਆਰਥੀ ਨਹੀਂ ਹੈ। ਪੁਲਿਸ […]

ਮੈਕਸੀਕੋ ਨੂੰ ਪਾਣੀ ਦੇਣਾ ਪਵੇਗਾ ਨਹੀਂ ਤਾਂ ਟੈਰਿਫ ਲਈ ਤਿਆਰ ਰਹੇ-ਟਰੰਪ

ਸੈਕਰਾਮੈਂਟੋ, 12 ਦਸੰਬਰ  ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਾਟਰਪਤੀ ਡੋਨਲਡ  ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉਪਰ 5% ਹੋਰ ਟੈਰਿਫ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿੱਚ ਹੋਰ ਪਾਣੀ […]

ਕਾਂਗਰਸਮੈਨ ਸੁਬਰਾਮਨੀਅਮ ਵੱਲੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਚੁੱਕਿਆ ਅਹਿਮ ਕਦਮ

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਂਗਰਸਮੈਂਬਰ ਸੁਹਾਸ ਸੁਬਰਾਮਨੀਅਮ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ‘ਡਾਊਨ ਪੇਮੈਂਟ’ ਲਈ ਬੱਚਤ ਕਰਨ ਨੂੰ ਆਸਾਨ ਬਣਾਉਣ ਲਈ ਇੱਕ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ। 9 ਦਸੰਬਰ ਨੂੰ, ਆਇਓਵਾ ਦੇ ਦੂਜੇ ਜ਼ਿਲ੍ਹੇ ਦੀ ਪ੍ਰਤੀਨਿਧਿ ਐਸ਼ਲੇ ਹਿੰਸਨ ਦੇ ਨਾਲ, ਫਰਸਟ ਹੋਮ ਸੇਵਿੰਗਜ਼ ਓਪਰਚਿਊਨਿਟੀ ਐਕਟ ਪੇਸ਼ […]

ਹਾਈਕੋਰਟ ਤੋਂ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਪੈਰੋਲ

-ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਲਈ ਖਤਰਾ: ਪੰਜਾਬ ਸਰਕਾਰ ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕਿਹਾ ਕਿ ਖਡੂਰ ਸਾਹਿਬ ਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਲਈ ਖਤਰਾ ਹੈ। ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੂੰ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ […]

ਟਰੰਪ ਵੱਲੋਂ ‘ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ

-10 ਲੱਖ ਡਾਲਰ ਖਰਚ ਕੇ ਅਮਰੀਕਾ ‘ਚ ਰਹਿਣ ਤੇ ਕੰਮ ਕਰਨ ਦੀ ਖੁੱਲ੍ਹ – 10 ਹਜ਼ਾਰ ਲੋਕਾਂ ਨੇ ਪ੍ਰੀ-ਰਜਿਸਟਰੇਸ਼ਨ ਅਰਸੇ ਦੌਰਾਨ ਸਾਈਨਅੱਪ ਕੀਤਾ ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ […]

ਕੈਨੇਡਾ ‘ਚ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦਾ ਮੌਕਾ

-2 ਹਫ਼ਤਿਆਂ ‘ਚ ਮਿਲੇਗਾ ਵਰਕ ਪਰਮਿਟ ਟੋਰਾਂਟੋ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਬੀਤੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਪਰ ਮਰੀਜ਼ ਵੱਧ ਰਹੇ ਹਨ, ਜਿਸ ਕਰਕੇ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦੇਣਾ ਸੌਖਾ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਆਏ ਐਲਾਨ ਮੁਤਾਬਕ 3 […]

ਮੈਕਸੀਕੋ ਨੂੰ ਪਾਣੀ ਦੇਣਾ ਪਵੇਗਾ ਨਹੀਂ ਤਾਂ ਟੈਰਿਫ ਲਈ ਤਿਆਰ ਰਹੇ : ਟਰੰਪ

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉਪਰ 5 ਫੀਸਦੀ ਹੋਰ ਟੈਰਿਫ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿਚ ਹੋਰ ਪਾਣੀ ਛੱਡਣਾ ਪਵੇਗਾ। […]

ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਸਪੀਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ […]

ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ ਤੋਂ ਕਿਸੇ ਹੋਰ ਸੂਬੇ ‘ਚ ਕੀਤਾ ਜਾ ਰਿਹੈ ਤਬਦੀਲ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਮੇਲ)- ਸੂਬਾ ਖ਼ੈਬਰ ਪਖਤੂਨਖਵਾ ਦੇ ਮਾਮਲਿਆਂ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਕੋਆਰਡੀਨੇਟਰ ਇਖ਼ਤਿਆਰ ਵਲੀ ਖ਼ਾਨ ਨੇ ਕਿਹਾ ਕਿ ਸਰਕਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਦੀ ਸੈਂਟਰਲ ਜੇਲ੍ਹ ਅਡਿਆਲਾ ਤੋਂ ਕਿਸੇ ਹੋਰ ਸੂਬੇ ਦੀ ਜੇਲ੍ਹ ‘ਚ ਤਬਦੀਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸਲਾਮਾਬਾਦ ‘ਚ ਇਕ ਪ੍ਰੈੱਸ […]

ਆਸਟ੍ਰੇਲੀਆ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਗੂ

ਸਿਡਨੀ, 11 ਦਸੰਬਰ (ਪੰਜਾਬ ਮੇਲ)- ਆਸਟ੍ਰੇਲੀਆ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਵਰਤਣ ‘ਤੇ ਰਾਸ਼ਟਰੀ ਪੱਧਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਬੈਨ 10 ਦਸੰਬਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਇਹ ਦੁਨੀਆਂ ਦਾ ਪਹਿਲਾ ਅਜਿਹਾ ਕਾਨੂੰਨ ਹੈ, ਜਿਸ ਦਾ ਉਦੇਸ਼ ਬੱਚਿਆਂ ਨੂੰ ਆਨਲਾਈਨ ਨਸ਼ੇ, ਮਾਨਸਿਕ ਤਣਾਅ, ਸਾਈਬਰ […]