ਟਰੰਪ ਨੇ ਹੈਰਿਸ ਨੂੰ ਦੱਸਿਆ ਅਮਰੀਕੀ ਲੋਕਤੰਤਰ ਲਈ ਖ਼ਤਰਾ

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਡੈਮੋਕ੍ਰੇਟਿਕ ਵਿਰੋਧੀ ਕਮਲਾ ਹੈਰਿਸ ਦੇਸ਼ ਦੇ ਲੋਕਤੰਤਰ ਲਈ ਖਤਰਾ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਨਾਮਜ਼ਦ ਕੀਤਾ ਹੈ। ਟਰੰਪ ਨੇ ਪੈਨਸਿਲਵੇਨੀਆ ਵਿਚ ਇੱਕ ਰੈਲੀ ਵਿਚ ਕਿਹਾ, ”ਉਹ ਲੋਕਤੰਤਰ ਲਈ […]

ਮਸਕ ਵੱਲੋਂ ਚੋਣਾਂ ਤੱਕ ਹਰ ਦਿਨ ਕਿਸੇ ਇਕ ਵੋਟਰ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਵੋਟਰਾਂ ਨਾਲ ਵਾਅਦਾ ਕੀਤਾ ਹੈ ਕਿ ਰਾਸ਼ਟਰਪਤੀ ਚੋਣਾਂ ਤੱਕ ਹਰ ਰੋਜ਼ ਇੱਕ ਵੋਟਰ ਨੂੰ ਇੱਕ ਮਿਲੀਅਨ ਡਾਲਰ ਜਿੱਤਣ ਦਾ ਮੌਕਾ ਮਿਲੇਗਾ। ਇਸ ਦੇ ਲਈ ਸ਼ਰਤ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਕੋਈ ਵੀ ਅਮਰੀਕੀ ਸੰਵਿਧਾਨ ਦੀ ਹਮਾਇਤ ਵਾਲੀ ਉਨ੍ਹਾਂ ਦੀ ਪਟੀਸ਼ਨ ਲਈ […]

ਡੋਨਾਲਡ ਟਰੰਪ ਦਾ ‘ਸਿੱਖਸ ਫਾਰ ਟਰੰਪ’ ਵੱਲੋਂ ਸਮਰਥਨ ਦਾ ਐਲਾਨ

ਵਾਸ਼ਿੰਗਟਨ, 21 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਬਹੁਚਰਚਿਤ ਸਿਆਸੀ ਸਿੱਖ ਆਗੂ ਡੋਨਾਲਡ ਟਰੰਪ ਦੀ ਅਮਰੀਕਾ ਦੀ ਸਭ ਤੋਂ ਵੱਡੀ ਰਾਸ਼ਟਰਪਤੀ ਚੋਣ ਦੌੜ ‘ਚ ਰਿਪਬਲਿਕਨ ਪਾਰਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਾਮਿਲ ਹਨ। ਉਨ੍ਹਾਂ ਦਾ ਮੁਕਾਬਲਾ ਡੈਮੋਕ੍ਰੇਟ ਪਾਰਟੀ ਦੀ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਨਾਲ ਹੈ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ […]

ਭਾਰਤ ਦੇ ਬਾਕੀ ਡਿਪਲੋਮੈਟ ਵੀ ‘ਸਪੱਸ਼ਟ ਤੌਰ ‘ਤੇ ਨੋਟਿਸ ‘ਤੇ’ ਹਨ : ਕੈਨੇਡੀਅਨ ਵਿਦੇਸ਼ ਮੰਤਰੀ

ਟੋਰਾਂਟੋ, 21 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨਰ ਨੂੰ ਇਕ ਸਿੱਖ ਵੱਖਵਾਦੀ ਆਗੂ ਦੇ ਕਤਲ ਵਿਚ ਸ਼ੱਕੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਦੇਸ਼ ਵਿਚ ਰਹਿੰਦੇ ਬਾਕੀ ਭਾਰਤੀ ਡਿਪਲੋਮੈਟ ਵੀ ‘ਸਪੱਸ਼ਟ ਤੌਰ ‘ਤੇ ਨੋਟਿਸ ‘ਤੇ’ ਹਨ। ਜੋਲੀ ਨੇ ਕਿਹਾ ਕਿ ਸਰਕਾਰ ਅਜਿਹੇ ਕਿਸੇ ਵੀ […]

ਨਿੱਝਰ ਦਾ ਕਤਲ, ਪੰਨੂ ਨੂੰ ਮਾਰਨ ਦੀ ਕੋਸ਼ਿਸ਼ ‘ਇਕ ਹੀ’ ਸਾਜ਼ਿਸ਼ ਦਾ ਹਿੱਸਾ: ਸਾਬਕਾ ਕੈਨੇਡੀਅਨ ਹਾਈ ਕਮਿਸ਼ਨਰ

ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)- ਭਾਰਤ ਵਿਚ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਰਹੇ ਕੈਮਰਨ ਮੈਕੇ ਨੇ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ‘ਇਕ ਹੀ’ ਸਾਜ਼ਿਸ਼ ਦਾ ਹਿੱਸਾ ਸਨ। ਮੈਕੇ ਅਗਸਤ ਵਿਚ ਭਾਰਤ ਤੋਂ ਚਲੇ ਗਏ ਸਨ। ਸੀ.ਬੀ.ਸੀ. ਨਿਊਜ਼ ਨੂੰ ਦਿੱਤੇ […]

ਰੂਸ ਵੱਲੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਨੁਮਾਇੰਦਗੀ ਦੀ ਹਮਾਇਤ

ਮਾਸਕੋ, 21 ਅਕਤੂਬਰ (ਪੰਜਾਬ ਮੇਲ)- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ ਦਾ ਮੰਨਣਾ ਹੈ ਕਿ ਭਾਰਤ, ਬ੍ਰਾਜ਼ੀਲ ਅਤੇ ਅਫਰੀਕੀ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਲਾਵਰੋਵ ਨੇ ਕਿਹਾ ਕਿ ਭਾਰਤ, ਬ੍ਰਾਜ਼ੀਲ ਦੇ ਨਾਲ-ਨਾਲ ਅਫਰੀਕੀ ਦੇਸ਼ਾਂ ਨੂੰ ਸੁਰੱਖਿਆ ਪ੍ਰੀਸ਼ਦ ‘ਚ ਸਥਈ ਨੁਮਾਇੰਦਗੀ ਕਾਫੀ ਸਮਾਂ ਪਹਿਲਾਂ ਮਿਲ […]

ਅਮਰੀਕਾ ਵੱਲੋਂ ਪਹਿਲੀ ਵਾਰ ਡਰੋਨ ਬਣਾਉਣ ਵਾਲੀਆਂ ਚੀਨੀ ਕੰਪਨੀਆਂ ‘ਤੇ ਪਾਬੰਦੀ

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਬ੍ਰਿਟੇਨ ਦੇ ਵਿਦੇਸ਼ ਮੰਤਰੀ ਵਲੋਂ ਯੂਕਰੇਨ ਖਿਲਾਫ ਜੰਗ ‘ਚ ਰੂਸ ਨੂੰ ਚੀਨ ਦੇ ਸਮਰਥਨ ‘ਤੇ ਚਿੰਤਾ ਜ਼ਾਹਰ ਕਰਨ ਦੇ ਬਾਵਜੂਦ ਚੀਨ ਨੇ ਯੂਕਰੇਨ ਖਿਲਾਫ ਇਸਤੇਮਾਲ ਲਈ ਰੂਸ ਨੂੰ ਆਧੁਨਿਕ ਹਥਿਆਰ ਪ੍ਰਣਾਲੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਨੇ ਹਾਲ ਹੀ ‘ਚ ਰੂਸ ਦੇ ਗਾਰਪੀਆ ਲੜੀ ਦੇ ਲੰਬੀ ਦੂਰੀ ਦੇ ਆਤਮਘਾਤੀ […]

ਕੈਨੇਡਾ ਪੁਲਿਸ ਵੱਲੋਂ ਸਿੱਖ ਭਾਈਚਾਰੇ ਲਈ ਮੁੜ ਚਿਤਾਵਨੀ ਜਾਰੀ

ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)- ਭਾਰਤ-ਕੈਨੇਡਾ ਵਿਚਾਲੇ ਜਾਰੀ ਤਣਾਅ ਵਿਚਕਾਰ ਕੈਨੇਡਾ ਰਹਿੰਦਾ ਹਿੰਦੂ ਅਤੇ ਸਿੱਖ ਭਾਈਚਾਰਾ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇੱਕ ਸਿੱਖ ਐਡਵੋਕੇਸੀ ਗਰੁੱਪ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਦੱਸਿਆ ਕਿ ਜੁਲਾਈ 2022 ਤੋਂ ਲੈ ਕੇ ਹੁਣ ਤੱਕ ਸਰੀ ਦੇ ਵੈਨਕੂਵਰ ਉਪਨਗਰ ਵਿਚ […]

ਕੈਨੇਡਾ ਨਾਲ ਤਣਾਅ ਦੌਰਾਨ ਵਪਾਰੀਆਂ ਵੱਲੋਂ ਆਸਟ੍ਰੇਲੀਆ ਦਾ ਰੁਖ਼

ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)- ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਤਣਾਅ ਵਧਣ ਦੇ ਬਾਵਜੂਦ ਭਾਰਤ ਦੇ ਮੁੱਖ ਸਪਲਾਇਰ ਕੈਨੇਡਾ ਤੋਂ ਦਾਲ ਦਾ ਆਯਾਤ ਹੁਣ ਤੱਕ ਸਥਿਰ ਰਿਹਾ ਹੈ ਪਰ ਵਪਾਰੀ ਉੱਤਰੀ ਅਮਰੀਕੀ ਉਤਪਾਦਕ ਤੋਂ ਵੱਖ ਹੋਣ ਲਈ ਆਸਟ੍ਰੇਲੀਆ ਦਾ ਰੁਖ਼ ਰਹੇ ਹਨ। ਦਾਲਾਂ ਅਤੇ ਹੋਰ ਖਾਧ ਵਸਤਾਂ ਭਾਰਤੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ […]

ਡਾਲਰ ਸੰਕਟ ਨਾਲ ਜੂਝ ਰਹੇ ਮਾਲਦੀਵ ਵੱਲੋਂ ਨਵਾਂ ਵਿਦੇਸ਼ੀ ਕਰੰਸੀ ਨਿਯਮ ਲਾਗੂ

ਮਾਲੇ, 21 ਅਕਤੂਬਰ (ਪੰਜਾਬ ਮੇਲ) – ਡਾਲਰ ਸੰਕਟ ਨਾਲ ਜੂਝ ਰਹੇ ਮਾਲਦੀਵ ਨੇ ਇਕ ਨਵਾਂ ਵਿਦੇਸ਼ੀ ਕਰੰਸੀ ਨਿਯਮ ਲਾਗੂ ਕੀਤਾ ਹੈ। ਇਸ ਤਹਿਤ ਵਿਦੇਸ਼ੀ ਕਰੰਸੀ ‘ਚ ਲੈਣ-ਦੇਣ ਦੇ ਤਰੀਕਿਆਂ ਨੂੰ ਸੀਮਿਤ ਕੀਤਾ ਗਿਆ ਹੈ ਅਤੇ ਸੈਰ-ਸਪਾਟਾ ਅਦਾਰਿਆਂ ਅਤੇ ਬੈਂਕਾਂ ‘ਤੇ ਲਾਜ਼ਮੀ ਵਿਦੇਸ਼ੀ ਕਰੰਸੀ ਐਕਸਚੇਂਜ ਕੰਟਰੋਲ ਲਾਇਆ ਗਿਆ ਹੈ। ਪਿਛਲੇ ਸਾਲ ਰਾਸ਼ਟਰਪਤੀ ਮੁਹੰਮਦ ਮੁਇੱਜੂ ਦੇ ‘ਇੰਡੀਆ […]